Get Even More Visitors To Your Blog, Upgrade To A Business Listing >>

ਟ੍ਰੇਨ ਦੇ ਖਾਣੇ ‘ਚੋਂ ਨਿਕਲਿਆ ਕਾਕਰੋਚ

cockroach found from train food: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਸਫ਼ਰ ਟ੍ਰੇਨ ਰਾਹੀਂ ਹੀ ਕਰਦੇ ਹਨ, ਪਰ ਇਸ ਸਫ਼ਰ ਦੌਰਾਨ ਯਾਤਰੀਆਂ ਨੂੰ ਅਕਸਰ ਹੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਵਿੱਚੋਂ ਇੱਕ ਪਰੇਸ਼ਾਨੀ ਯਾਤਰੀਆਂ ਨੂੰ ਟ੍ਰੇਨ ਵਿੱਚ ਪਰੋਸੇ ਜਾਣ ਵਾਲੇ ਖਾਣੇ ਨੂੰ ਲੈ ਕੇ ਹੁੰਦੀ ਹੈ । ਅਕਸਰ ਹੀ ਦੇਖਣ ਨੂੰ ਟ੍ਰੇਨ ਦੇ ਲਾਜਵਾਬ ਨਜ਼ਰ ਆਉਣ ਵਾਲੇ ਖਾਣੇ ਵਿੱਚੋਂ ਵਿੱਚੋਂ ਕੁਝ ਨਾ ਕੁਝ ਮਿਲ ਜਾਂਦਾ ਹੈ । ਜਿਸ ਵਿੱਚੋਂ ਕਦੇ ਕਾਕਰੋਚ ਨਿਕਲ ਜਾਂਦਾ ਹੈ ਅਤੇ ਕਦੀ ਕੁਝ ਹੋਰ । ਜਿਸ ਕਾਰਨ ਯਾਤਰੀਆਂ ਦੇ ਖਾਣੇ ਦਾ ਸੁਆਦ ਫਿੱਕਾ ਹੋ ਜਾਂਦਾ ਹੈ ।

cockroach found from train food
cockroach found from train food

ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਤਾਬਦੀ ਵਿੱਚ ਸਫ਼ਰ ਕਰ ਰਹੇ ਵਿਨੋਦ ਕੁਮਾਰ ਨਾਂ ਦੇ ਵਿਅਕਤੀ ਨੂੰ ਜਦੋਂ ਰੇਲਵੇ ਕੈਟਰਿੰਗ ਵਲੋਂ ਪਰੋਸੇ ਗਏ ਖਾਣੇ ਵਿੱਚੋਂ ਇੱਕ ਮਰਿਆ ਹੋਇਆ ਕਾਕਰੋਚ ਮਿਲਿਆ । ਖਾਣੇ ਵਿੱਚੋਂ ਮਰੇ ਹੋਏ ਕਾਕਰੋਚ ਨੂੰ ਦੇਖ ਕੇ ਸ਼ਤਾਬਦੀ ਵਿੱਚ ਮੌਜੂਦ ਸਾਰੇ ਯਾਤਰੀਆਂ ਨੇ ਖਾਣਾ ਛੱਡ ਦਿੱਤਾ । ਇਸ ਮਾਮਲੇ ਵਿੱਚ ਯਾਤਰੀ ਵਿਨੋਦ ਨੇ ਦੱਸਿਆ ਕਿ ਉਹ ਲੱਗਭਗ ਖਾਣਾ ਖਾ ਚੁੱਕੇ ਸਨ, ਪਰ ਮਰੇ ਹੋਏ ਕਾਕਰੋਚ ਨੂੰ ਦੇਖ ਕੇ ਉਸ ਦਾ ਸੁਆਦ ਕਿਰਕਿਰਾ ਹੋ ਗਿਆ । 

cockroach found from train food
cockroach found from train food

ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਕਨਜ਼ਿਊਮਰ ਕੋਰਟ ਵਿੱਚ ਚੁੱਕਣਗੇ । ਦੱਸ ਦੇਈਏ ਕਿ ਜਦੋਂ ਇਸ ਮਾਮਲੇ ਨੂੰ ਰੇਲਵੇ ਕੈਟਰਿੰਗ ਸਾਹਮਣੇ ਚੁੱਕਿਆ ਗਿਆ ਤਾਂ ਰੇਲਵੇ ਇਸ ਗੱਲ ਨੂੰ ਟਾਲਦਾ ਹੋਇਆ ਨਜ਼ਰ ਆਇਆ । ਦਰਅਸਲ, ਸ਼ਤਾਬਦੀ ਟ੍ਰੇਨ ਸਭ ਤੋਂ ਸਪੈਸ਼ਲ ਟ੍ਰੇਨ ਹੈ, ਜਿਸ ਵਿੱਚ ਖਾਣੇ ਦੇ ਪੈਸੇ ਟਿਕਟ ਬੁਕ ਕਰਨ ਦੇ ਨਾਲ ਹੀ ਦੇਣੇ ਪੈਂਦੇ ਹਨ, ਪਰ ਉਸ ਤੋਂ ਬਾਅਦ ਵੀ ਯਾਤਰੀਆਂ ਨੂੰ ਖਾਣਾ ਚੰਗਾ ਨਹੀਂ ਮਿਲਦਾ । ਫਿਲਹਾਲ ਇਸ ਮਾਮਲੇ ਵਿੱਚ ਰੇਲਵੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।

The post ਟ੍ਰੇਨ ਦੇ ਖਾਣੇ ‘ਚੋਂ ਨਿਕਲਿਆ ਕਾਕਰੋਚ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟ੍ਰੇਨ ਦੇ ਖਾਣੇ ‘ਚੋਂ ਨਿਕਲਿਆ ਕਾਕਰੋਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×