Get Even More Visitors To Your Blog, Upgrade To A Business Listing >>

ਇੱਕੋ ਹੀ ਵਿਆਹ ‘ਤੇ ਗਏ ਸੀ ਦੋ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤਾ ਹੱਥ ਸਾਫ

fatehgarh sahib 2 houses Looted: ਫਤਹਿਗੜ੍ਹ ਸਾਹਿਬ: ਅੱਜ-ਕੱਲ ਘਰ ਇਕੱਲਾ ਛੱਡ ਕੇ ਜਾਣ ਦਾ ਵੀ ਸਮਾਂ ਨਹੀਂ ਰਿਹਾ,ਕਿਉਂਕਿ ਹਰ ਵੇਲੇ ਕਿਸੇ ਨਾ ਕਿਸੇ ਦੀ ਨਜ਼ਰ ਤੁਹਾਡੀ ਗਤੀਵਿਧੀਆਂ ਤੇ ਰਹਿੰਦੀ ਹੀ ਹੈ।ਹੁਣ ਇਸ ਖਬਰ ਨੂੰ ਹੀ ਵੇਖ ਲਵੋ।ਬੱਸੀ ਪਠਾਣਾ ਮਾਰਗ ਨਾਲ ਲੱਗਦੀ ਕਲੋਨੀ ਚ ਚੋਰਾਂ ਨੇ ਤਿੰਨ ਪਰਿਵਾਰਾਂ ਦੇ ਘਰ ਅਜਿਹੀ ਲੁੱਟ ਮਚਾਈ ਕਿ ਹਰ ਕੋਈ ਹੈਰਾਨ ਰਹਿ ਗਿਆ।ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਚੋਰਾਂ ਨੂੰ ਪਤਾ ਸੀ ਕਿ ਤਿੰਨੇ ਪਰਿਵਾਰ ਕਿਸੇ ਵਿਆਗ ਸਮਾਗਮ ਤੇ ਗਏ ਹਨ ਤੇ ਉਸੀ ਸਮੇਂ ਅੰਦਰ ਹੀ ਉਹਨਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।

fatehgarh sahib 2 houses Looted
fatehgarh sahib 2 houses Looted

ਜਾਣਕਾਰੀ ਮੁਤਾਬਿਕ ਭਰਪੂਰ ਸਿੰਘ, ਹਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਸਰਹਿੰਦ ਵਿਖੇ  ਇਕ ਵਿਆਹ ’ਚ ਸ਼ਾਮਲ ਹੋਣ ਗਏ ਸਨ ਤਾਂ ਚੋਰਾਂ ਨੇ ਭਰਪੂਰ ਸਿੰਘ ਦੇ ਘਰ ਦਾ ਮੇਨ ਗੇਟ ਦਾ ਤਾਲਾ ਤੋੜ ਕੇ ਅਲਮਾਰੀ ’ਚੋਂ ਢਾਈ ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਬਾਅਦ ਚੋਰ ਹਰਪਾਲ ਸਿੰਘ ਦੇ ਘਰ ਵੜ ਗਏ, ਕਮਰਿਆਂ ਦੀ ਤਲਾਸ਼ੀ ਲਈ ਤਾਂ ਉਨਾਂ ਨੂੰ ਕੁੱਝ ਨਹੀਂ ਮਿਲਿਆ,ਇਸੇ ਦੌਰਾਨ ਹਰਪਾਲ ਸਿੰਘ ਦੀ ਲੜਕੀ ਜਸ਼ਨਜੋਤ ਕੌਰ ਟਿਊਸ਼ਨ ਤੋਂ 3:30 ਵਜੇ ਵਾਪਸ ਆਈ ਤਾਂ ਉਸ ਨੇ ਚੋਰਾਂ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਮੋਬਾਈਲ ਰਾਹੀਂ ਆਪਣੇ ਪਿਤਾ ਨੂੰ ਸੂਚਿਤ ਕੀਤਾ। ਜਿਸ ਤੇ ਚੋਰ ਉਥੋਂ ਭੱਜ ਗਏ।

fatehgarh sahib 2 houses Looted
fatehgarh sahib 2 houses Looted

ਉੱਥੇ ਹੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਸਮੇਤ ਸਰਹਿੰਦ ਵਿਖੇ ਵਿਆਹ ’ਚ ਗਏ ਹੋਏ ਸਨ ਤਾਂ ਉਸ ਦੀ ਮਾਤਾ ਬਲਵੰਤ ਕੌਰ ਬਾਜਾਰ ਗਈ ਹੋਈ ਸੀ ਤਾਂ ਜਦੋਂ ਉਹ ਸ਼ਾਮ ਦੇ 4 ਵਜੇ ਵਾਪਸ ਆਈ ਤਾਂ ਦੇਖਿਆ ਕਿ ਪੇਟੀ ਟੁੱਟੀ ਹੋਈ ਸੀ, ਜਿਸ ’ਚੋਂ 30 ਹਜ਼ਾਰ ਦੀ ਨਕਦੀ, ਕਾਂਟੇ, ਵਾਲੀਆਂ, ਅੰਗੂਠੀ ਅਤੇ ਬੱਚਿਆਂ ਦੇ 4 ਚਾਂਦੀ ਦੇ ਕੰਗਣ ਗਾਇਬ ਸਨ।ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਫੜ ਪਾਉਂਦੀ ਹੈ ਪਰ ਹੁਣ ਸਾਡੇ ਘਰ ਵੀ ਸੁਰੱਖਿਅਤ ਨਹੀਂ ਰਹੇ।ਇਸ ਲਈ ਖੁਦ ਹੀ ਸਾਵਧਾਨੀ ਵਰਤੋ ਤੇ ਆਪਣੇ ਆਉਣ-ਜਾਣ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਾ ਕਰੋ।ਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।

fatehgarh sahib 2 houses Looted

The post ਇੱਕੋ ਹੀ ਵਿਆਹ ‘ਤੇ ਗਏ ਸੀ ਦੋ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤਾ ਹੱਥ ਸਾਫ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇੱਕੋ ਹੀ ਵਿਆਹ ‘ਤੇ ਗਏ ਸੀ ਦੋ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤਾ ਹੱਥ ਸਾਫ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×