Get Even More Visitors To Your Blog, Upgrade To A Business Listing >>

ਬਰਨਾਲਾ ਰੈਲੀ ‘ਚ ਗਰਜੇ ਕੇਜਰੀਵਾਲ, ਪੜ੍ਹੋ ਕੈਪਟਨ ਬਾਰੇ ਕਿ ਕਿਹਾ

Arvind Kejriwal-Captain Amarinder Singh: ਬਰਨਾਲਾ: ਆਮ ਆਦਮੀ ਪਾਰਟੀ ਵਲੋਂ ਬਰਨਾਲਾ ਵਿਖੇ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਰੈਲੀ ‘ਚ ਪਹੁੰਚੇ ਸਨ। ਇਸ ਦੌਰਾਨ ਰੈਲੀ ਨੂੰ ਸੰਬੋਧਤ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਈ ਸ਼ਬਦੀ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਕੈਪਟਨ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਸੀ ਪਰ ਕੈਪਟਨ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਚੋਣਾਂ ਵੇਲੇ ਕੈਪਟਨ ਵਲੋਂ ਆਪਣੇ ਵਰਕਰਾਂ ਨੂੰ ਘਰ-ਘਰ ਭੇਜ ਕੇ ਨੌਕਰੀਆਂ ਦੇ ਫਾਰਮ ਭਰਵਾਏ ਗਏ, ਸਾਰੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਪਰ ਦੋ ਸਾਲ ਲੰਘ ਜਾਣ ਤੋਂ ਬਾਅਦ ਵੀ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਈ।

Arvind Kejriwal-Captain Amarinder Singh

ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਕਿ ਸਰਕਾਰ ਬਣਨ ਦੇ 30 ਦਿਨਾਂ ਦੇ ਅੰਦਰ-ਅੰਦਰ ਨੌਕਰੀਆਂ ਦਿੱਤੀਆਂ ਜਾਣਗੀਆਂ, ਨੌਜਵਾਨਾਂ ਨੂੰ ਮੋਬਾਇਲ ਫੋਨ ਦਿੱਤੇ ਜਾਣਗੇ, ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਨਾ ਨੌਕਰੀਆਂ ਮਿਲੀਆਂ ਤੇ ਨਾ ਸਮਾਰਟ ਫੋਨ ਅਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਡਾ ਧੋਖਾ ਦਲਿਤ ਤੇ ਪੱਛੜੇ ਵਰਗਾਂ ਨਾਲ ਕੀਤਾ ਹੈ। 

Arvind Kejriwal-Captain Amarinder Singh

ਇਸ ਦੌਰਾਨ ਉਹਨਾਂ ਨੇ ਸਾਂਸਦ ਭਗਵੰਤ ਮਾਨ ਦੀ ਵੀ ਕਾਫੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਦੇ ਸੰਸਦ ਵਿਚ ਉਠਾਏ ਹਨ, ਇਸ ਤਰ੍ਹਾਂ ਕਿਸੇ ਹੋਰ ਲੀਡਰ ਨੇ ਨਹੀਂ ਚੁੱਕੇ। ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਪ ਨੇ ਜਿਵੇਂ ਦਿੱਲੀ ਦੀ ਸੂਰਤ ਬਦਲੀ ਹੈ ਉਸ ਤਰ੍ਹਾਂ ਉਹ ਪੰਜਾਬ ਦੀ ਸ਼ਕਲ ਬਦਲਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ  ਬਹੁਤ ਚੰਗੀ ਹੈ ਦਿੱਲੀ ਵਿਚ ਮਿਨੋਸ਼ ਸਿਸੋਦੀਆ ਨੇ ਦਿਨ ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀ ਕਾਇਆ ਹੀ ਪਲਟ ਦਿੱਤੀ ਹੈ ਪਰ  ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਵੀ ਪ੍ਰਾਈਵੇਟ ਹੱਥਾਂ ਵਿਚ ਦੇਣ ਜਾ ਰਹੀ ਹੈ ਜਿਸ ਨਾਲ ਹੋਰ ਨੁਕਸਾਨ ਹੋਵੇਗਾ। 

Arvind Kejriwal-Captain Amarinder Singh

The post ਬਰਨਾਲਾ ਰੈਲੀ ‘ਚ ਗਰਜੇ ਕੇਜਰੀਵਾਲ, ਪੜ੍ਹੋ ਕੈਪਟਨ ਬਾਰੇ ਕਿ ਕਿਹਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਰਨਾਲਾ ਰੈਲੀ ‘ਚ ਗਰਜੇ ਕੇਜਰੀਵਾਲ, ਪੜ੍ਹੋ ਕੈਪਟਨ ਬਾਰੇ ਕਿ ਕਿਹਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×