Get Even More Visitors To Your Blog, Upgrade To A Business Listing >>

ਬਾਜੀਰਾਵ ਦੀ ਹੋਈ ਮਸਤਾਨੀ, ਕੋਂਕਣੀ ਰੀਤੀ – ਰਿਵਾਜਾਂ ਨਾਲ ਹੋਇਆ ਵਿਆਹ

Deepika Padukone Ranveer wedding: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਦਾ ਵਿਆਹ ਅੱਜ ਇਟਲੀ ਵਿੱਚ ਲੇਕ ਕੋਮਾਂ ਦੇ ਖੂਬਸੂਰਤ ਵਿਲਾ ਦੇਲ ਬਾਲਬਿਆਨੇਲੋ ਵਿੱਚ ਕੋਂਕਣੀ ਰੀਤੀ – ਰਿਵਾਜਾਂ ਨਾਲ ਹੋ ਗਿਆ ਹੈ। ਹੁਣ ਕੱਲ ਸਿੰਧੀ ਰੀਤੀ – ਰਿਵਾਜਾਂ ਦੇ ਤਰੀਕੇ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।

Deepika Padukone Ranveer wedding

Deepika Padukone Ranveer wedding

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਦੋਨਾਂ ਨੇ ਆਪਣੇ ਵਿਆਹ ਦਾ ਇੰਸ਼ੋਰੈਂਸ ਕਰਵਾ ਲਿਆ ਹੈ ਪਰ ਸਵਾਲ ਇਹ ਹੈ ਕਿ ਵਿਆਹ ਦਾ ਇੰਸ਼ੋਰੈਂਸ ਕਰਵਾਉਣ ਦੀ ਦੋਨਾਂ ਨੂੰ ਜ਼ਰੂਰਤ ਹੀ ਕੀ ਪਈ ? ਤਾਂ ਤੁਹਾਨੂੰ ਦਸ ਦੇਈਏ ਕਿ ਵਿਆਹ ਦੀਆਂ ਰਸਮਾਂ 12 – 16 ਨਵੰਬਰ ਤੱਕ ਇਟਲੀ ਦੇ ਲੇਕ ਕੋਮਾਂ ਵਿੱਚ ਨਿਭਾਈਆਂ ਜਾਣਗੀਆਂ।

ਇਸ ਬੀਮਾ ਪਾਲਿਸੀ ਦੇ ਮੁਤਾਬਕ ਪੰਜ ਦਿਨਾਂ ਤੱਕ ਚਲਣ ਵਾਲੀਆਂ ਇਹਨਾਂ ਰਸਮਾਂ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਇੰਸ਼ੋਰੈਂਸ ਦੇ ਜ਼ਰੀਏ ਕਵਰ ਕੀਤਾ ਜਾਵੇਗਾ ਪਰ ਇਸ ਦੇ ਬਾਰੇ ਵਿੱਚ ਪਤਾ ਨਹੀਂ ਚੱਲ ਪਾਇਆ ਹੈ ਕਿ ਅਖੀਰ ਇਸ ਬੀਮਾ ਨੂੰ ਲੈਣ ਲਈ ਦੋਨਾਂ ਨੇ ਖਰਚ ਕਿੰਨੇ ਕੀਤੇ ਹਨ ? ਸਰਕਾਰੀ ਬੀਮਾ ਕੰਪਨੀ ਓਰਿਐਂਟਲ ਇੰਸ਼ੋਰੈਂਸ ਨੇ ਦੋਨਾਂ ਦੇ ਵਿਆਹ ਦਾ ਬੀਮਾ ਕਰਾਇਆ ਹੈ।

ਕੰਪਨੀ ਨੇ ਇਹ ਪਾਲਿਸੀ ਰਣਵੀਰ ਸਿੰਘ ਦੇ ਨਾਮ ਤੋਂ ਜਾਰੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਰਣਵੀਰ ਅਤੇ ਦੀਪਿਕਾ ਨੇ ਇਹ ਕਦਮ ਡੈਸਟਿਨੇਸ਼ਨ ਵੈਡਿੰਗ ਦੇ ਚਲਦੇ ਚੁੱਕਿਆ ਹੈ।

ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਦੇ ਪਰਿਵਾਰਾਂ ਨੇ ਕੱਲ੍ਹ ਇਟਲੀ ਦੇ ਲੇਕ ਕੋਮਾਂ ਸ਼ਹਿਰ ਵਿੱਚ ਵਿਆਹ ਤੋਂ ਪਹਿਲਾਂ ਹੋਣ ਵਾਲੀ ਸੰਗੀਤ ਦੀ ਰਸਮ ਵਿੱਚ ਹਿੱਸਾ ਲਿਆ, ਸੰਗੀਤ ਲਈ ਬਾਲੀਵੁਡ ਦੀ ਮਸ਼ਹੂਰ ਸਿੰਗਰ ਹਰਸ਼ਦੀਪ ਕੌਰ ਨੂੰ ਵੀ ਬੁਲਾਇਆ ਗਿਆ ਸੀ ਜਿਨ੍ਹਾਂ ਨੇ ਇਹ ਫੋਟੋਗ੍ਰਾਫ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਪਾਈ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਸ ਤਸਵੀਰ ਨੂੰ ਹਟਾ ਲਿਆ ਲਪਰ ਅਸੀ ਤੁਹਾਡੇ ਲਈ ਇਹ ਤਸਵੀਰ ਲੈ ਆਏ ਹਾਂ।

Deepika Padukone Ranveer wedding

The post ਬਾਜੀਰਾਵ ਦੀ ਹੋਈ ਮਸਤਾਨੀ, ਕੋਂਕਣੀ ਰੀਤੀ – ਰਿਵਾਜਾਂ ਨਾਲ ਹੋਇਆ ਵਿਆਹ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਾਜੀਰਾਵ ਦੀ ਹੋਈ ਮਸਤਾਨੀ, ਕੋਂਕਣੀ ਰੀਤੀ – ਰਿਵਾਜਾਂ ਨਾਲ ਹੋਇਆ ਵਿਆਹ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×