Get Even More Visitors To Your Blog, Upgrade To A Business Listing >>

ਹਨੀ ਸਿੰਘ ਨੇ ਨਿੱਕੇ ਫੈਨਜ਼ ਨਾਲ ਕੀਤੀ ਮਸਤੀ, ਰੋਡ ‘ਤੇ ਖਿਚਵਾਈਆਂ ਤਸਵੀਰਾਂ

Honey Singh Musing Tiny Fans: ਹਿੰਦੀ ਮਿਊਜ਼ਿਕ ਇੰਡਸਟਰੀ ‘ਚ ਬੀਤੇ ਕਈ ਸਾਲਾਂ ‘ਚ ਧੂਮ ਮਚਾਉਣ ਵਾਲੇ ਹਨੀ ਸਿੰਘ ਨੇ ਰੈਪ ਨਾਲ ਸ਼ੁਰੂਆਤ ਕਰ ਬਾਲੀਵੁਡ ਤੱਕ ਦਾ ਸਫ਼ਰ ਤੈਅ ਕੀਤਾ। ਦੇਸੀ ਕਲਾਕਾਰ, ਚਾਰ ਬੋਤਲ ਵੋਡਕਾ, ਬਲੂ ਆਈਜ਼ ਆਦਿ ਵਰਗੇ ਗਾਣਿਆਂ ਦੇ ਜ਼ਰੀਏ ਪਹਿਚਾਣ ਬਣਾਉਣ ਵਾਲੇ ਹਨੀ ਸਿੰਘ ਨੇ ਹਿੰਦੀ ਸਿਨੇਮਾ ‘ਚ ਇੱਕ ਅਲੱਗ ਹੀ ਪਹਿਚਾਣ ਬਣਾਈ ਹੈ।

Honey singh Musing tiny Fans

View this post on Instagram

Met some sweet kids at the exit of a nightclub

A post shared by Yo Yo Honey Singh (@yyhsofficial) on

ਹਨੀ ਸਿੰਘ ਨੇ ਕਈ ਬਾਲੀਵੁਡ ਫਿਲਮਾਂ ‘ਚ ਧਮਾਕੇਦਾਰ ਗੀਤ ਗਾਏ ਹਨ। ਜੇਕਰ ਗੱਲ ਕੀਤੀ ਜਾਏ ਉਹਨਾਂ ਦੀ ਫੈਨ ਫਾਲੋਇੰਗ ਦੀ ਤਾਂ ਉਹਨਾਂ ਦੇ ਫੈਨਜ਼ ਪੂਰੀ ਦੁਨੀਆ ‘ਚ ਹਨ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਉਤਾਵਲੇ ਨਜ਼ਰ ਆਉਂਦੇ ਹਨ ਪਰ ਹਨੀ ਸਿੰਘ ਦੇ ਇਨ੍ਹਾਂ ਫੈਨਜ਼ ‘ਚ ਯੰਗਸਟਰ ਹੀ ਨਹੀਂ ਛੋਟੇ – ਛੋਟੇ ਬੱਚੇ ਵੀ ਸ਼ਾਮਿਲ ਹਨ।

Honey singh Musing tiny Fans

ਜਦੋਂ ਇੱਕ ਨਾਈਟ ਕਲੱਬ ਦੇ ਬਾਹਰ ਹਨੀ ਸਿੰਘ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆਏ ਇਹ ਬੱਚੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਨੀ ਸਿੰਘ ਨੇ ਵੀ ਆਪਣੇ ਇਨ੍ਹਾਂ ਛੋਟੇ-ਛੋਟੇ ਫੈਨਜ਼ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ।

Honey singh Musing tiny Fans

ਹਾਲਾਂਕਿ ਬੱਚਿਆਂ ਦੀ ਗਿਣਤੀ ਨੂੰ ਵੇਖਦਿਆਂ ਹੋਇਆਂ ਹਨੀ ਸਿੰਘ ਦੇ ਬਾਊਂਸਰਾਂ ਨੇ ਬੱਚਿਆਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹਨੀ ਸਿੰਘ ਨੇ ਆਪਣੇ ਇਨ੍ਹਾਂ ਫੈਨਜ਼ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਹਨੀ ਸਿੰਘ ਨੂੰ ਆਪਣੇ ਨੇੜੇ ਦੇਖ ਉਹਨਾਂ ਦੇ ਇਹ ਛੋਟੇ-ਛੋਟੇ ਫੈਨਜ਼ ਖੁਸ਼ੀ ਨਾਲ ਪਾਗਲ ਹੋ ਗਏ ਅਤੇ ਹਨੀ ਸਿੰਘ ਨੂੰ ਮਿਲਣ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ ਝਲਕ ਰਹੀ ਸੀ।

Honey singh Musing tiny Fans

ਹੱਥਾਂ ਵਿੱਚ ਫੁੱਲਾਂ ਦੇ ਬੁਕੇ ਲੈ ਕੇ ਠੰਡ ਦੇ ਵਿੱਚ ਇਹ ਬੱਚੇ ਹਨੀ ਸਿੰਘ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆਏ। ਹਨੀ ਸਿੰਘ ਨੇ ਆਪਣੇ ਇਨ੍ਹਾਂ ਨਿੱਕੇ – ਨਿੱਕੇ ਫੈਨਜ਼ ਨੂੰ ਸਮਾਂ ਦਿੱਤਾ ਅਤੇ ਉਨ੍ਹਾਂ ਨਾਲ ਖੂਬ ਮਸਤੀ ਦੇ ਪਲ ਬਿਤਾਏ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਮਸ਼ਹੂਰ ਰੈਪਰ ਹਨੀ ਸਿੰਘ ਆਪਣੀ ਬਿਮਾਰੀ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

Honey singh Musing tiny Fans

The post ਹਨੀ ਸਿੰਘ ਨੇ ਨਿੱਕੇ ਫੈਨਜ਼ ਨਾਲ ਕੀਤੀ ਮਸਤੀ, ਰੋਡ ‘ਤੇ ਖਿਚਵਾਈਆਂ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਨੀ ਸਿੰਘ ਨੇ ਨਿੱਕੇ ਫੈਨਜ਼ ਨਾਲ ਕੀਤੀ ਮਸਤੀ, ਰੋਡ ‘ਤੇ ਖਿਚਵਾਈਆਂ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×