Get Even More Visitors To Your Blog, Upgrade To A Business Listing >>

ਬਿੱਗ ਬੌਸ 12: ਸਲਮਾਨ ਖਾਨ ਨੂੰ ਬਿੱਗ ਬੌਸ ਦੇ ਹਰ ਐਪੀਸੋਡ ਦੇ ਲਈ ਮਿਲ ਰਹੀ ਇੰਨ੍ਹੀ ਫੀਸ

Bigg Boss Salman Khan: ਸਲਮਾਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਬਾਲੀਵੁਡ ਸਟਾਰ ਹੈ। ਬਿੱਗ ਸਕ੍ਰੀਨ ਅਤੇ ਟੈਲੀਵਿਜਨ ਵਰਲਡ ਵਿੱਚ ਵੀ ਸਲਮਾਨ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਹਨ।ਖਬਰਾਂ ਅਨੁਸਾਰ ਬਿੱਗ ਬੌਸ ਦੇ ਪਿਛਲੇ ਸੀਜਨ ਵਿੱਚ ਸਲਮਾਨ 11 ਕਰੋੜ ਰੁਪਏ ਇੱਕ ਐਪੀਸੋਡ ਦੇ ਲਈ ਲੈਂਦੇ ਸਨ।ਇਸ ਸੀਜਨ ਦੇ ਲਈ ਸਲਮਾਨ ਨੂੰ ਹਾਈਕ ਮਿਲਿਆ ਹੈ ਪਰ ਜਿੰਨਾ ਵੀ ਉਹ ਚਾਹੰਦੇ ਸਨ ਓਨਾ ਨਹੀਂ , ਸ਼ੋਅ ਦੇ ਲਈ ਸਲਮਾਨ ਹੁਣ 14 ਕਰੋੜ ਰੁਪਏ ਹਰ ਐਪੀਸੋਡ ਦੀ ਫੀਸ ਲੈਣਗੇ।ਹਾਲਾਂਕਿ ਇਹ ਸਲਮਾਨ ਦੀ ਮੰਗਣੀ ਹੋਈ ੀਸ ਦੇ ਮੁਤਾਬਿਕ ਨਹੀਂ ਹੈ।

Bigg Boss Salman KhanBigg Boss Salman Khan

ਸ਼ੋਅ 13 ਹਫਤਿਆਂ ਤੋਂ ਵੀ ਜਿਆਦਾ ਚਲਦਾ ਹੈ ਅਤੇ ਸਲਮਾਨ ਹਰ ਹਫਤੇ ਸ਼ਨੀਵਾਰ ਅਤੇ ਐਤਵਾਰ ਦੇ ਐਪੀਸੋਡ ਵਿੱਚ ਦਿਖਦੇ ਹਨ।ਅਜਿਹੇ ਵਿੱਚ ਅਨੁਮਾਨ ਲਗਾਈਏ ਤਾਂ ਸਲਮਾਨ ‘ ਬਿੱਗ ਬੌਸ’ ਦੇ ਲਈ ਕਰੀਬ 364 ਕਰੋੜ ਰੁਪਏ ਫੀਸ ਲੈਣ ਵਾਲੇ ਹਨ। ਸਲਮਾਨ ਨੇ ਕੀਤੀ ਸੀ ਇੰਨੀ ਡਿਮਾਂਡ- ਖਬਰਾਂ ਅਨੁਸਾਰ ਬਿੱਗ ਬੌਸ ਦੀ ਵੱਧਦੀ ਟੀਆਰਪੀ ਰੇਟਿੰਗ ਦੇ ਨਾਲ ਹਰ ਸਾਲ ਸਲਮਾਨ ਦੀ ਫੀਸ ਵੀ ਵੱਧ ਰਹੀ ਹੈ। ਇਸ ਸਾਲ ਸਲਮਾਨ ਨੇ ਹਰ ਐਪੀਸੋਡ 19 ਕਰੋੜ ਦੀ ਮੰਗ ਕੀਤੀ ਸੀ ਪਰ ਇਸ ਸਾਲ ਚੈਨਲ ਜਿਆਦਾ ਪੈਸੇ ਲਗਾਉਣ ਦੇ ਲਈ ਖਾਸ ਇੰਟ੍ਰਸਟਿਡ ਨਹੀਂ ਹੈ। ਅਜਿਹੇ ਵਿੱਚ ਕਾਫੀ ਦਿਨ ਚਲੇ ਨੈਗੀਸ਼ਿਏਸ਼ਨ ਤੋਂ ਬਾਅਦ ਸਲਮਾਨ 14 ਕਰੋੜ ਹਰ ਐਪੀਸੋਡ ਦੇ ਲਈ ਤਿਆਰ ਹੋ ਗਏ ਹਨ।

Bigg Boss Salman Khan

ਬਤੌਰ ਹੋਸਟ ਸਲਮਾਨ 9ਵੀਂ ਵਾਰ ਇਸ ਕੰਟਰੋਵ੍ਰਸ਼ੀਅਲ ਰਿਐਲਿਟੀ ਸ਼ੋਅ ਨੂੰ ਹੋਸਟ ਕਰਨਗੇ।ਕਿਹਾ ਜਾ ਰਿਹਾ ਹੈ ਕਿ ਸ਼ੋਅ ਦਾ ਬਜਟ ਇੰਨਾ ਨਹੀਂ ਜਿੰਨਾ ਐਕਸਪੈਕਟ ਕੀਤਾ ਗਿਆ ਸੀ। ਇਸਲਈ ਨਾ ਕੇਵਲ ਹੋਸਟ ਬਲਕਿ ਕੰਟੈਸਟੈਂਟ ਨੂੰ ਵੀ ਪੈਸਾ ਘੱਟ ਮਿਲੇਗਾ।ਸ਼ੋਅ ਲਾਂਚ ਦੇ ਦੌਰਾਨ ਜਦੋਂ ਸਲਮਾਨ ਤੋਂ ਉਨ੍ਹਾਂ ਦੀ ਫੀਸ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵਾਲ ਨੂੰ ਟਾਲ ਦਿੱਤਾ, ਮੇਕਰਜ਼ ਦਾ ਕਹਿਣਾ ਹੈ ਕਿ ਨੋਟਬੰਦੀ ਦੇ ਕਾਰਨ ਪੈਸਾ ਘੱਟ ਦਿੱਤਾ ਜਾ ਰਿਹਾ ਹੈ। ਬਿੱਗ ਬੌਸ -12 ਵਿੱਚ ਹੋਣਗੇ 21 ਕੰਟੈਸਟੈਂਟ- ਬਿੱਗ ਬੌਸ 12 ਵਿੱਚ ਇਸ ਵਾਰ 21 ਕੰਟੈਸਟੈਂਟ ਹੋਣਗੇ।

Bigg Boss Salman Khan

ਜਿਸ ਵਿੱਚ 3 ਕਾਮਨਰ ਅਤੇ 3 ਸੈਲੀਬ੍ਰੇਟੀ ਜੋੜੀਆਂ ਹੋਣਗੀਆਂ।ਉੱਥੇ 9 ਕੰਟੈਸਟੈਂਟ ਇਕੱਲੇ ਇਸ ਵਿੱਚ ਪਾਰਟਿਸਿਪੇਟ ਕਰਨਗੇ। ਗੱਲ ਜੇਕਰ ਟੀਵੀ ਸਿਤਾਰਿਆਂ ਦੀ ਕੀ ਜਾਵੇ ਤਾਂ ਇਸ ਵਾਰ ਸ਼ੋਅ ਦੇ ਲਈ ਟੀਵੀ ਕਪਲ ਗੁਰਮੀਤ ਚੌਧਰੀ , ਦੇਬੀਨਾ ਬੈਨਰਜੀ, ਪਤਨੀ ਅੰਕਿਤਾ ਕੰਵਰ ਦੇ ਨਾਲ ਬਾਲੀਵੁਡ ਅਦਾਕਾਰ ਮਿਲਿੰਦ ਸੋਮਨ, ਟੀਵੀ ਅਦਾਕਾਰਾ ਮਾਹਿਕਾ ਸ਼ਰਮਾ ਅਤੇ ਐਡਲਟ ਸਟਾਰ ਡੈਨੀ ਡੀ ਦੇ ਇਲਾਵਾ ਟੀਵੀ ਕਪਲ ਸ਼ੋਇਬ ਇਬਰਾਹਿਮ ਦੀਪਿਕਾ ਕੱਕੜ , ਟੀਵੀ ਸ਼ੋਅ ਗੁਲਾਮ ਫੇਮ ਪਰਮ ਸਿੰਘ, ਸਪਿੱਲਟਸਵਿਲਾ ਵਿਨਰ ਸਕਾਰਲੇਟ ਮੀ ਰੋਜ ਅਤੇ ਸੋਸ਼ਲ ਮੀਡੀਆ ਸਟਾਰ ਸੁਮੇਰ ਐਸ ਪਰੀਛਾ ਯਾਨੀ ਪੰਮੀ ਆਂਟੀ ਨੂੰ ਅਪ੍ਰੋਚ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦਾ ਆਉਣਾ ਪੱਕਾ ਮੰਨਿਆ ਜਾ ਰਿਹਾ ਹੈ।

Bigg Boss Salman KhanBigg Boss Salman Khan

ਸਾਹਮਣੇ ਆ ਰਹੇ ਇਨ੍ਹਾਂ ਕਾਮਨਰਜ਼ ਦੇ ਨਾਮ- ਖਬਰਾਂ ਅਨੁਸਾਰ ਨੋਇਡਾ ਦੇ ਰਹਿਣ ਵਾਲੇ ਰਾਬਿਨ ਗੁਰਜਰ ਅਤੇ ਉਨ੍ਹਾਂ ਦੀ ਦਾਦੀ ਨੂੰ ਬਿੱਗ ਬੌਸ ਵਿੱਚ ਬਤੌਰ ਕਾਮਨਰ ਪਹਿਲਾ ਕੰਟੈਸਟੈਂਟ ਚੁਣਿਆ ਗਆ ਹੈ। ਰਾਬਿਨ ਨੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੋਅ ਵਿੱਚ ਸਲੈਕਟ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਨਾਲ ਹੀ ਕਾਮਨਰ ਦੇ ਤੌਰ ਤੇ ਸ਼ੋਅ ਵਿੱਚ ਉਦਿਤ ਕਪੂਰ ਅਤੇ ਸੋਮਾ ਮੰਗਨਾਨੀ ਦਾ ਨਾਮ ਵੀ ਸਾਹਮਣੇ ਆਇਆ ਹੈ।ਉਦਿਤ ਤੋਂ ਇਲਾਵਾ ਬਿੱਗ ਬੌਸ ਵਿੱਚ ਉਭਰਦੀ ਹੋਈ ਅਦਾਕਾਰਾ ਸੋਮਾ ਮੰਗਨਾਨੀ ਵੀ ਨਜ਼ਰ ਆਵੇਗੀ।ਖਾਸ ਗੱਲ ਹੈ ਕਿ ਉਹ ਇੱਥੇ ਇੱਕ ਅਦਾਕਾਰ ਦੇ ਨਾਲ ਦਿਖਾਈ ਦੇਵੇਗੀ , ਜਿਸਦਾ ਨਾਮ ਫਿਲਹਾਲ ਸਾਹਮਣੇ ਨਹੀਂ ਆਇਆ ਹੈ।

Bigg Boss Salman Khan

The post ਬਿੱਗ ਬੌਸ 12: ਸਲਮਾਨ ਖਾਨ ਨੂੰ ਬਿੱਗ ਬੌਸ ਦੇ ਹਰ ਐਪੀਸੋਡ ਦੇ ਲਈ ਮਿਲ ਰਹੀ ਇੰਨ੍ਹੀ ਫੀਸ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਿੱਗ ਬੌਸ 12: ਸਲਮਾਨ ਖਾਨ ਨੂੰ ਬਿੱਗ ਬੌਸ ਦੇ ਹਰ ਐਪੀਸੋਡ ਦੇ ਲਈ ਮਿਲ ਰਹੀ ਇੰਨ੍ਹੀ ਫੀਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×