Get Even More Visitors To Your Blog, Upgrade To A Business Listing >>

ਰਾਹੁਲ ਦੀ ਸ਼ਿਕੰਜਵੀਂ ਸਕੀਮ ਨੂੰ ਲੈ ਕੇ ਲੋਕ ਪਾਗਲ, ਸੋਸ਼ਲ ਮੀਡੀਆ ‘ਤੇ ਵਾਇਰਲ

Rahul Gandhi: ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ਓਬੀਸੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਨੇ ਇਹ ਭਾਸ਼ਣ ‘ਚ ਕੁਝ ਅਜਿਹਾ ਕਿਹਾ ਜੋ ਸ਼ੋਸ਼ਲ ਮੀਡੀਆ ਨੂੰ ਕਾਫੀ ਪਸੰਦ ਆ ਰਿਹਾ ਹੈ। ਰਾਹੁਲ ਨੇ ਓਬੀਸੀ ਵਰਗ ਦੇ ਉਤਾਰ-ਚੜ੍ਹਾਓ ਨੂੰ ਲੈ ਕੋਕਾ-ਕੋਲਾ ਕੰਪਨੀ ਦਾ ਉਦਾਹਰਨ ਦਿੱਤਾ। ਰਾਹੁਲ ਨੇ ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲ ਗਿਆ ਹੈ। ਸੋਸ਼ਲ ਮੀਡੀਆ ‘ਤੇ #AccordingToRahulGandh ਟ੍ਰੇਂਡ ਕਰਨ ਲੱਗੇ ਹਨ।

Rahul GandhiRahul Gandhi

ਕਾਂਗਰਸ ਮੁਖੀ ਨੇ ਕਿਹਾ,” ਕੋਕਾ-ਕੋਲਾ ਕੰਪਨੀ ਨੂੰ ਸ਼ੁਰੂ ਕਰਨ ਵਾਲਾ ਇਕ ਸ਼ਿਕੰਜਵੀਂ ਵੇਚਣ ਵਾਲਾ ਵਿਅਕਤੀ ਸੀ। ਉਹ ਅਮਰੀਕਾ ‘ਚ ਸ਼ਿਕੰਜਵੀਂ ਵੇਚਦਾ ਸੀ। ਪਾਣੀ ‘ਚ ਸ਼ੱਕਰ ਮਿਲਾਂਉਦਾ ਸੀ। ਉਸਦੇ ਕੰਮ ਦਾ ਸਤਿਕਾਰ ਹੋਇਆ, ਉਸਨੂੰ ਪੈਸਾ ਮਿਲਿਆ ਤੇ ਕੋਕਾ ਕੋਲਾ ਕੰਪਨੀ ਬਣੀ ‘ਰਾਹੁਲ ਨੇ ਅੱਗੇ ਕਿਹਾ,”ਕੋਕਾ-ਕੋਲਾ ਦੀ ਤਰ੍ਹਾਂ ਮੈਕਡੋਨਲਡ ਕੰਪਨੀ ਦਾ ਮਾਲਿਕ ਵੀ ਕਦੇ ਢਾਬਾ ਚਲਾਉਦਾ ਸੀ ਤੇ ਅੱਜ ਦੁਨਿਆ ਭਰ ‘ਚ ਉਸਦਾ ਨਾਮ ਹੈ। ਰਾਹੁਲ ਦੇ ਇਸ ਬਿਆਨ ਦੇ ਬਾਅਦ ਇਕਦਮ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤੇ ਲੋਕਾਂ ਨੇ ਆਪਣੇ-ਆਪਣੇ ਹਿਸਾਬ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ।

Rahul Gandhi

ਬੀਤੇ ਦਿਨੀਂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਪੈਂਦੇ ਇੱਕ ਕਸਬੇ ਦਾ ਦੌਰਾ ਕੀਤਾ ਜਿਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੱਧ ਪ੍ਰਦੇਸ਼ ਵਿੱਚ ਸਰਕਾਰ ਬਣੀ ਤਾਂ ਦਸ ਦਿਨਾਂ ਵਿੱਚ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨੇ ਇਹ ਐਲਾਨ ਕੀਤਾ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਪਿਛਲੇ ਸਾਲ 6 ਜੂਨ ਨੂੰ ਕਿਸਾਨ ਅੰਦੋਲਨ ਵਿੱਚ ਮਾਰ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੀ ਮੰਦਸੌਰ ਜ਼ਿਲ੍ਹੇ ਦੇ ਪਿੱਪਲੀਆ ਮੰਡੀ ਇੱਕ ਰੈਲੀ ਦੋਰਾਨ ਕੀਤਾ। ਕਾਂਗਰਸ ਦੇ ਸੰਸਦ ਮੈਂਬਰ ਅਤੇ ਮੱਧ ਪ੍ਰਦੇਸ਼ ਸੂਬਾ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਦੀ ਹਾਜ਼ਰੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਪੂਰੀ ਗਰੰਟੀ ਲਈ ਹੈ।

Rahul GandhiRahul Gandhi

ਇਨ੍ਹਾਂ ਹੀ ਨਹੀਂ ਉਨ੍ਹਾਂ ਦਾਅਵਾ ਕੀਤਾ ਕੀਤਾ ਸਰਕਾਰ ਬਣਨ ਤੇ ਕਰਜ਼ਾ ਮੁਆਫ਼ ਕਰਨ ਲਈ ਉਹ ਗਿਆਰਵਾਂ ਦਿਨ ਵੀ ਨਹੀਂ ਲੈਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਮੰਦਸੌਰ ਵਿੱਚ ਪਿਛਲੇ ਸਾਲ ਕਿਸਾਨ ਅੰਦੋਲਨ ਵਿੱਚ ਮਾਰੇ ਗਏ 6 ਕਿਸਾਨਾਂ ਦੀ ਹੱਤਿਆ ਲਈ ਜ਼ਿੰਮਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੋਦੀ ਸਰਕਾਰ ਬਾਰੇ ਕਿਹਾ ਕਿ 15 ਉਦਯੋਗਪਤੀਆਂ ਦਾ 2.5 ਲੱਖ ਕਰੋੜ ਦਾ ਕਰਜ਼ਾ ਮੁਆਫ਼ ਹੋ ਗਿਆ ਹੈ ਪਰ ਕਿਸਾਨਾਂ ਦਾ ਇੱਕ ਰੁਪਈਆ ਵੀ ਮਾਫ਼ ਨਹੀਂ ਕੀਤਾ ਗਿਆ ।

Rahul Gandhi

The post ਰਾਹੁਲ ਦੀ ਸ਼ਿਕੰਜਵੀਂ ਸਕੀਮ ਨੂੰ ਲੈ ਕੇ ਲੋਕ ਪਾਗਲ, ਸੋਸ਼ਲ ਮੀਡੀਆ ‘ਤੇ ਵਾਇਰਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਾਹੁਲ ਦੀ ਸ਼ਿਕੰਜਵੀਂ ਸਕੀਮ ਨੂੰ ਲੈ ਕੇ ਲੋਕ ਪਾਗਲ, ਸੋਸ਼ਲ ਮੀਡੀਆ ‘ਤੇ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×