Get Even More Visitors To Your Blog, Upgrade To A Business Listing >>

OMERTA REVIEW: ਇੱਕ ਪੜੇ ਲਿਖੇ ਅੱਤਵਾਦੀ ਦੀ ਹੈ ਕਹਾਣੀ , ਦੇਖਣ ਤੋਂ ਪਹਿਲਾਂ ਜਾਣੋ ਰਵਿਊ

Omerta movie review: ਹੰਸਲ ਮਹਿਤਾ ਦੀ ਡਾਇਰੈਕਸ਼ਨ ਵਾਲੀ ਰਾਜਕੁਮਾਰ ਰਾਓ ਸਟਾਰਰ ‘ਓਮੇਰਟਾ’ ਕਮਜ਼ੋਰ ਦਿਲ ਵਾਲਿਆਂ ਦੇ ਲਈ ਨਹੀਂ ਹੈ। ਇਸ ਡਾਇਰੈਕਟਰ ਅਦਾਕਾਰ ਦੀ ਜੋੜੀ ਨੇ ਅਸਲੀ ਕਹਾਣੀ ‘ਤੇ ਆਧਾਰਿਤ ਸ਼ਾਹਿਦ ਅਤੇ ਅਲੀਗੜ ਵਰਗੀਆਂ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਉੱਥੇ ਹੁਣ ਦੋਹਾਂ ਨੇ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅੱਤਵਾਦੀ ਅਹਿਮਦ ਓਮਰ ਸਈਦ ਦੀ ਜ਼ਿੰਦਗੀ ਨੂੰ ਪਰਦੇ ‘ਤੇ ਉਤਾਰਿਆ ਹੈ। ਇਹ ਉਹ ਹੀ ਅੱਤਵਾਦੀ ਹੈ ਜੋ 1994 ਵਿੱਚ ਭਾਰਤ ਵਿੱਚ ਵਿਦੇਸ਼ੀਆਂ ਦੇ ਕਿਡਨੈਪ ਕੇਸ ਕਾਂਡ ਵਿੱਚ ਸ਼ਾਮਿਲ ਸੀ।

bollywoodOmerta movie review

ਇਸੇ ਨੇ ਹੀ 2002 ਵਿੱਚ ਵਾਲ ਸਟ੍ਰੀਟ ਜਰਲਸਿਟ ਡੈਨਿਅਲ ਪਰਲ ਦੀ ਬੇਰਹਿਮੀ ਨਾਲ ਹੱਤਿਆ ਕਰਵਾਈ ਸੀ। ਬੁਰਾਈ ਅਤੇ ਅੱਤਵਾਦ ਦੇ ਮੁੱਦੇ ‘ਤੇ ਹੰਸਲ ਮਹਿਤਾ ਦੀ ਸਟਡੀ ਬਹੁਤ ਸੀਮਿਤ ਹੈ। ਓਮੇਟ੍ਰਾ ਦੀ ਸ਼ੁਰੂਆਤ ਲੰਦਨ ਦੇ ਇੱਕ ਪਬ ਵਿੱਚ ਰਾਜਕੁਮਾਰ ਰਾਓ ਦੇ ਆਰਮ ਰੈਸਲਿੰਗ ਮੈਚ ਨਾਲ ਹੁੰਦੀ ਹੈ।ਇਸ ਤੋਂ ਬਾਅਦ ਖੁਲਾਸਾ ਹੁੰਦਾ ਹੈ ਉਨ੍ਹਾਂ ਭਿਆਨਕ ਇਰਾਦਾਂ ਦਾ ਜਦੋਂ ਉਹ ਤਿੰਨ ਬ੍ਰਿਟਿਸ਼ ਟ੍ਰੈਵਰਲਰਜ਼ ਅਤੇ ਇੱਕ ਅਮਰੀਕਨ ਮਹਿਲਾ ਤੋਂ ਚਿਕਨੀ ਚੁਕੜੀ ਗੱਲਾਂ ਕਰਦੇ ਦਿਖਾਇਆ ਜਾਂਦਾ ਹੈ।

bollywood

ਉਹ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਬੰਧਕ ਬਣਾ ਕੇ 10 ਆਤੰਕਵਾਦੀਆਂ ਨੂੰ ਛੱਡਣ ਦੀ ਮੰਗ ਕਰਦਾ ਹੈ।ਜੋ ਕਿ ਕਸ਼ਮੀਰ ਦੀ ਆਜਾਦੀ ਦੇ ਲਈ ਲੜਦੇ ਹੋਏ ਪਕੜੇ ਗਏ ਸਨ। ਉਸਦਾ ਇਹ ਮਿਸ਼ਨ ਮਜ਼ਬੂਤ ਹੋ ਜਾਂਦਾ ਹੈ ਅਤੇ ਓਮਰ ਨੂੰ ਤਿਹਾੜ ਜੇਲ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।ਜਿੱਥੇ ਉਸ ਨੂੰ ਭਿਅਨਾਕ ਟਾਰਚਰ ਦਿੱਤਾ ਜਾਂਦਾ ਹੈ ਪਰ ਇਹ ਟਾਰਚਰ ਉਸ ਨੂੰ ਹੋਰ ਵੀ ਖਤਰਕਾਰ ਬਣਾ ਦਿੰਦਾ ਹੈ।ਜਲਦ ਹੀ ਉਸ ਨੂੰ ਹਾਈਜੈਕ ਕੀਤੇ ਗਏ ਇੰਡੀਅਨ ਏਅਰਲਾਈਂਸ 814 ਵਿੱਚ ਫਸੇ ਯਾਤਰੀਆਂ ਦੇ ਬਦਲੇ ਰਿਹਾ ਕਰ ਦਿੱਤਾ ਜਾਂਦਾ ਹੈ।

bollywood

ਇਸ ਨੂੰ ਓਮਰ ਆਪਣੀ ਜਿੱਤ ਮਨ ਲੈਂਦਾ ਹੈ ਅਤੇ ਇਸ ਤੋਂ ਬਾਅਦ ਕਈ ਹੋਰ ਆਤੰਕੀ ਗਤੀਵਿਧਿਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ।ਇਸ ਵਿੱਚ ਫਿਲਮ ਵਿੱਚ ਕਈ ਵਾਰ ਫਲੈਸ਼ਬੈਕ ਵਿੱਚ ਓਮਰ ਦੀ ਕਹਾਣੀ ਦਿਖਾਈ ਜਾਂਦੀ ਹੈ। ਕਿਸ ਤਰ੍ਹਾਂ ਇੱਕ ਚੰਗਾ ਅਤੇ ਪੜਿਆ ਲਿਖਿਆ ਲੜਕਾ ਜੋ 1992 ਦੇ ਬੋਸਿਨਆਈ ਹਮਲੇ ਨੂੰ ਲੈ ਕੇ ਮਜਬੂਤ ਰਾਇ ਰੱਖਦਾ ਹੈ। ਉਹ ਲੜਕਾ ਕਿਸ ਤਰ੍ਹਾਂ ਇਸਲਾਮੀ ਕੱਟੜਵਾਦੀ ਦੇ ਚੰੁਗਲ ਵਿੱਚ ਫਸ ਜਾਂਦਾ ਹੈ ਅਤੇ ਇਹ ਕੱਟੜਵਾਦੀ ਕਿਸ ਤਰ੍ਹਾਂ ਉਸ ਨੂੰ ਬਹਿਲਾ ਫੁਸਲਾ ਕੇ ਜੇਹਾਦ ਦੇ ਰਸਤੇ ਤੇ ਲੈ ਜਾਂਦੇ ਹਨ।

bollywood
ਜਿਸ ਤਰ੍ਹਾਂ ਸਾਲ ਗੁਜਰਦੇ ਹਨ , ਓਮਰ ਆਪਣੇ ਕਾਰਨਾਮਾਂ ਅਤੇ ਦਿਮਾਗ ਦਾ ਕਾਰਨ ਤੋਂ ਰੈਂਕ ਵਿੱਚ ਸਭ ਤੋਂ ੳੁੱਤੇ ਆਉਂਦਾ ਹੈ। ਇਸਦੇ ਨਾਲ ਹੀ ਉਹ ਕਰਾਚੀ ਦਾ ਲੀਡਰ ਬਣ ਜਾਂਦਾ ਹੈ ਅਤੇ ਉਹ ਉਸ ਸਰਕਾਰ ਦੇ ਵਲੋਂ ਟ੍ਰਾਫੀ ਵਿੱਚ ਬੀਵੀ ਵੀ ਮਿਲਦੀ ਹੈ ਜਿਸ ਨਾਲ ਉਹ ਵਿਆਹ ਕਰ ਲੈਂਦਾ ਹੈ। ਇਸ ਤੋਂ ਬਾਅਦ ਓਮਰ ਦਾ ਸਭ ਤੋਂ ਬਦਨਾਮ ਕਾਰਨਾਮਾ ਦਿਖਾਇਆ ਜਾਂਦਾ ਹੈ। ਜਦੋਂ ਉਹ ਅਮਰੀਕਨ ਜਰਨਲਿਸਟ ਡੇਨਿਅਲ ਪਰਲ ਦਾ ਕਿਡਨੈਪ ਕਰ ਬੇਰਹਿਮੀ ਨਾਲ ਮਰਡਰ ਕਰ ਦਿੰਦਾ ਹੈ।

bollywoodOmerta movie review

ਇਸ ਕਤਲ ਤੋਂ ਬਾਅਦ ਉਸ ਨੂੰ ਕਰਾਚੀ ਜੇਲ੍ਹ ਵਿੱਚ ਮੌਤ ਦੀ ਸਜਾ ਸੁਣਾਈ ਜਾਂਦੀ ਹੈ। ਫਿਲਮ ਤੋਂ ਆਖਿਰ ਵਿੱਚ , ਤੁਹਾਨੂੰ ਅੱਤਵਾਦੀ ਦੇ ਕਿਰਦਾਰ ਵਿੱਚ ਰਾਜਕੁਮਾਰ ਰਾਓ ਦੇ ਚਿਹਰੇ ਉਤੇ ਇੱਕ ਠੰਢੀ ਮੁੁਸਕਾਨ ਨਜ਼ਰ ਆਵੇਗੀ ਜਦੋਂ ਉਹ ਪਾਕਿਸਤਾਨੀ ਆਧਿਕਾਰੀ ਵੱਲੋਂ ਫੜ ਲਿਆ ਜਾਂਦਾ ਹੈ। ਓਮਰ ਦਾ ਇਹ ਲੁਕ ਤੁਹਾਨੂੰ ਡਰਾ ਦੇਵੇਗਾ।

bollywood

The post OMERTA REVIEW: ਇੱਕ ਪੜੇ ਲਿਖੇ ਅੱਤਵਾਦੀ ਦੀ ਹੈ ਕਹਾਣੀ , ਦੇਖਣ ਤੋਂ ਪਹਿਲਾਂ ਜਾਣੋ ਰਵਿਊ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

OMERTA REVIEW: ਇੱਕ ਪੜੇ ਲਿਖੇ ਅੱਤਵਾਦੀ ਦੀ ਹੈ ਕਹਾਣੀ , ਦੇਖਣ ਤੋਂ ਪਹਿਲਾਂ ਜਾਣੋ ਰਵਿਊ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×