Get Even More Visitors To Your Blog, Upgrade To A Business Listing >>

ਵਕੀਲ ਨੇ ਟ੍ਰੇਨ ‘ਚ ਬੱਚੀ ਨਾਲ ਕੀਤੀ ਛੇੜਛਾੜ

Tamil Nadu Lawyer KP Prem: ਭਾਰਤ ਵਿੱਚ ਦਿਨੋ-ਦਿਨ ਵੱਧ ਰਹੇ ਅਤੇ 12 ਸਾਲ ਦੀ ਉਮਰ ਤੋਂ ਘੱਟ ਲੜਕੀਆਂ ਨਾਲ ਹੋ ਰਹੇ ਬਲਾਕਾਰ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਫ਼ੈਸਲਾ ਸੁਣਾਇਆ ਸੀ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਪਰ ਅਜੇ ਇਸ ਜ਼ੁਰਮਾਨੇ ਨੂੰ ਅਜੇ 24 ਘੰਟੇ ਵੀ ਪੂਰੇ ਨਹੀਂ ਸਨ ਹੋਏ ਅਜਿਹੀ ਇੱਕ ਹੋਰ ਘਟੀਆ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਤਾਮਿਲਨਾਡੂ ਸੂਬੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਮਾਮਲਿਆਂ ਦੇ ਇੱਕ ਮਾਮਲੇ ‘ਚ ਇਨ੍ਹਾਂ ਮੁਲਜ਼ਮਾਂ ਵਿੱਚ ਕੇ.ਪੀ ਪ੍ਰੇਮ ਅਨੰਤ ਚੇੱਨਈ ਤੋਂ ਬਾਹਰ ਦੇ ਵਕੀਲ ਹਨ।

Tamil Nadu Lawyer KP Prem

2006 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਉਮੀਦਵਾਰ ਰਹੇ ਪ੍ਰੇਮ ਅਨੰਤ ਨੇ ਚੇੱਨਈ ਵਿੱਚ ਇੱਕ ਸਕੂਲ ਵੀ ਚਲਾਇਆ। ਉਹ ਐਤਵਾਰ ਦੀ ਸਵੇਰ ਨੂੰ ਤਿਰੁਵਨੰਤਪੁਰਮ ਤੋਂ ਚੇੱਨਈ ਇੱਕ ਰੇਲਗੱਡੀ ਦੇ ਵਿੱਚ ਚੇੱਨਈ ਨੂੰ ਜਾ ਰਹੇ ਸਨ ਅਤੇ ਉਸ ਵਿੱਚ ਇੱਕ ਨੌਂ ਸਾਲ ਦੀ ਲੜਕੀ ਤੇ ਜਿਨਸੀ ਹਮਲੇ ਦਾ ਦੋਸ਼ ਲਗਾਇਆ ਗਿਆ। ਲੜਕੀ ਆਪਣੇ ਮਾਤਾ-ਪਿਤਾ ਦੇ ਨਾਲ ਸੀ ਅਤੇ ਆਪਣੇ ਮੱਧਮ ਸਥਾਨ ਤੇ ਸੁੱਤੇ ਪਏ ਸੀ ਜਦੋਂ ਵਕੀਲ ਨੇ ਉਸਦੇ ਗਲੇ ਨੂੰ ਹੱਥ ਲਾਉਂਦੇ ਨੇ ਉਸਦੀ ਛਾਤੀ ਦਬਾ ਦਿੱਤੀ ਅਤੇ ਉਸਦੇ ਮੂੰਹ ਨੂੰ ਬੰਦ ਕਰ ਦਿੱਤਾ। ਬੱਚੀ ਨੇ ਚੰਗੀ ਤਰ੍ਹਾਂ ਚੀਕਾਂ ਮਾਰੀਆਂ ਅਤੇ ਉਸ ਦੀਆਂ ਚੀਕਾਂ ਦੀ ਅਵਾਜ਼ ਸੁਣਕੇ ਉਸਦੇ ਮਾਤਾ-ਪਿਤਾ ਉੱਠ ਗਏ।

Tamil Nadu Lawyer KP PremTamil Nadu Lawyer KP Prem

ਦੂਜੇ ਯਾਤਰੀਆਂ ਅਤੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਵਕੀਲ ਕਾਬੂ ‘ਚ ਨਹੀਂ ਆਇਆ। ਵਕੀਲ ਨੇ ਆਪਣੇ ਵਕੀਲ ਟੈਗ ਅਤੇ ਰਾਜਨੀਤਿਕ ਕੁਨੈਕਸ਼ਨਾਂ ਨਾਲ ਉਹਨਾਂ ਨੂੰ ਧਮਕਾਇਆ ਅਤੇ ਜਿਵੇਂ ਇਹ ਪਤਾ ਚੱਲਦਾ ਹੈ, ਇਹ ਪਹਿਲੀ ਵਾਰ ਨਹੀਂ ਹੈ ਕਿ ਵਕੀਲ ਨੇ ਆਪਣੀ ਪਦਵੀ ਦਾ ਗ਼ਲਤ ਇਸਤੇਮਾਲ ਕੀਤਾ ਹੈ। ਇੱਕ ਸ਼ਿਕਾਇਤ ਪੱਤਰ ਅਤੇ ਟੀ.ਐੱਨ.ਐੱਮ ਦੁਆਰਾ ਮਾਧਵਰਮ ਪੁਲਿਸ ਸਟੇਸ਼ਨ ਤੋਂ ਐਕਸੈਸ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਪ੍ਰੇਮ ਅਨੰਤ ਇਕ ਦੁਹਰਾਉਣ ਵਾਲੇ ਅਪਰਾਧੀ ਨਹੀਂ ਸਗੋਂ ਅਪਰਾਧ ਕਰਨ ਤੋਂ ਬਾਅਦ ਫੜਿਆ ਵੀ ਗਿਆ। 27 ਮਾਰਚ 2015 ਨੂੰ ਤਿਰੂਵੱਲੂਰ ਜ਼ਿਲ੍ਹੇ ਵਿੱਚ ਇੱਕ ਔਰਤ ਦੁਆਰਾ ਦਾਇਰ ਸ਼ਿਕਾਇਤ ਅਨੁਸਾਰ ਉਸ ਵਕੀਲ ਨੇ ਉਸ ਨਾਲ ਜਿਨਸੀ ਤੌਰ ‘ਤੇ ਛੇੜਛਾੜ ਵੀ ਕੀਤੀ, ਉਸ ਦੇ ਪਰਿਵਾਰ ਅਤੇ ਹਮਲਾ ਕੀਤਾ ਅਤੇ ਉਸ ਨੂੰ ਧਮਕਾਇਆ ਵੀ ਸੀ ।

Tamil Nadu Lawyer KP PremTamil Nadu Lawyer KP Prem

ਔਰਤ ਦੀ ਦਰਜ ਕਰਵਾਈ ਰਿਪੋਰਟ ‘ਚ ਉਸਨੇ ਕਿਹਾ ਸੀ ਕਿ “11 ਵਜੇ ਦੇ ਨੇੜੇ, ਮੇਰੇ ਬੱਚੇ ਅਤੇ ਮੈਂ ਇਕ ਰੈਸਟੋਰੈਂਟ ਤੋਂ ਬਾਹਰ ਆਏ ਸੀ ਅਤੇ ਮੇਰੇ ਪਤੀ ਅਜੇ ਬਿੱਲ ਦਾ ਨਿਪਟਾਰਾ ਕਰਨ ਲਈ ਅੰਦਰ ਸਨ ਮੈਂ ਬਾਹਰ ਆਪਣੇ ਬੱਚਿਆਂ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਇੱਕ ਆਦਮੀ ਇੱਕ ਕਾਰ ਵਿੱਚ ਚੜ੍ਹ ਗਿਆ ਅਤੇ ਮੈਨੂੰ ਨੇੜੇ ਬੁਲਾਇਆ ਅਤੇ ਇੱਕ ਬਾਰੇ ਮੇਰੇ ਤੋਂ ਪੁੱਛਣ ਲੱਗਿਆ ਅਤੇ ਫਿਰ ਮੇਰੇ ਨਾਲ ਅਜੀਬ ਗੱਲਾਂ ਕਰਨ ਲੱਗਿਆ ਅਤੇ ਕਹਿਣ ਲੱਗਿਆ ਕਿ ਉਸ ਨੇ ਮੈਨੂੰ 10 ਮਿੰਟ ਲਈ ਆਪਣੇ ਨਾਲ ਸਾਉਣ ਲਈ ਕਿਹਾ। ਅਗਲੇ ਦਿਨ ਮਾਮਲਾ ਦਾਖ਼ਲ ਐਫਆਈਆਰ ਵਿੱਚ, ਵਕੀਲ ਨੂੰ ਤਾਮਿਲਨਾਡੂ ਪ੍ਰਹਿਸ਼ਨਨ ਆਫ ਵੂਮਨ ਹੈਰਸਮੈਂਟ ਐਕਟ 2002 ਦੀ ਧਾਰਾ 4 ਦੇ ਤਹਿਤ ਦਰਜ ਕੀਤਾ ਗਿਆ ਸੀ।Tamil Nadu Lawyer KP Prem

The post ਵਕੀਲ ਨੇ ਟ੍ਰੇਨ ‘ਚ ਬੱਚੀ ਨਾਲ ਕੀਤੀ ਛੇੜਛਾੜ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਕੀਲ ਨੇ ਟ੍ਰੇਨ ‘ਚ ਬੱਚੀ ਨਾਲ ਕੀਤੀ ਛੇੜਛਾੜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×