Get Even More Visitors To Your Blog, Upgrade To A Business Listing >>

ਤਲਵਾਰ ‘ਤੇ ਡੰਡਿਆਂ ਨਾਲ ਹੋਈ ਦੋ ਧਿਰਾਂ ‘ਚ ਖੂਨੀ ਝੜਪ, ਵੀਡੀਓ ਵੀ ਹੋਈ ਵਾਇਰਲ…

Morinda Lady Attack: ਅੱਜ ਦੇ ਸਮੇਂ ਵਿਚ ਲੋਕਾਂ ਵਿਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਜਿਹੜੀ ਗੱਲਾਂ ਨੂੰ ਬੈਠ ਕੇ ਸੰਝਮ ਨਾਲ ਖਤਮ ਕੀਤਾ ਜਾ ਸਕਦਾ ਹੈ ਓਹਨਾਂ ਗੱਲਾਂ ਨੂੰ ਲੜਾਈ ਤੱਕ ਵਧਾਉਣ ਦਾ ਅੱਜ ਤਕ ਕੋਈ ਵੀ ਨਤੀਜਾ ਸਹੀ ਨਹੀਂ ਨਿਕਲਿਆ ਹੈ। ਅੱਜ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਅਸਹਿਣਸ਼ੀਲਤਾ ਦੇ ਚੱਲਦਿਆਂ ਖੂਨੀ ਝੜਪ ਹੋ ਗਈ ਅਤੇ ਇਸ ਮਾਮਲੇ ਵਿਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ।

Morinda Lady Attack

ਮੋਰਿੰਡਾ ਦੇ ਨਜ਼ਦੀਕੀ ਪਿੰਡ ਧਨੌਰੀ ਵਿੱਖੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇੱਕ ਘਰ ਅੱਗੇ ਪਾਣੀ ਸੁੱਟਣ ਨੂੰ ਲੇ ਕੇ ਗਵਾਂਢੀਆਂ ਵਿਚਾਲੇ ਝੜਪ ਹੋ ਗਈ। ਇਹ ਝੜਪ ਹਿੰਸਕ ਰੂਪ ਧਾਰ ਗਈ ਅਤੇ ਇਸ ਲੜਾਈ ਵਿਚ ਇਕ ਔਰਤ ਦੇ ਗੰਭੀਰ ਜਖ਼ਮੀ ਹੋ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮਾਮਲੇ ਵਿਚ 38 ਸਾਲਾ ਔਰਤ ਜਿਸ ਦਾ ਨਾਮ ਮੋਨਿਕਾ ਸ਼ਰਮਾ ਪਤਨੀ ਹਰਮੇਸ਼ ਚੰਦ ਵਾਸੀ ਪਿੰਡ ਧਨੋਰੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਮੋਰਿੰਡਾ ਵਿੱਖੇ ਜੇਰੇ ਇਲਾਜ਼ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਉਸਦੇ ਘਰ ਅੱਗੇ ਪੰਚਾਇਤ ਵੱਲੋਂ ਗਲੀ ਬਣਾਈ ਜਾ ਰਹੀ ਹੈ।

Morinda Lady AttackMorinda Lady Attack

ਉਨ੍ਹਾਂ ਦੱਸਿਆ ਕਿ ਠੇਕੇਦਾਰ ਦੇ ਮਜਦੂਰਾਂ ਨੇ ਮੈਨੂੰ ਕਿਹਾ ਕਿ ਰੋੜੀ ਉੱਤੇ ਪਾਣੀ ਪਾ ਦਿਓ ਤਾ ਜੋ ਗਲੀ ਨੇ ਜਿਨ੍ਹਾਂ ਕੁ ਦਬਣਾ ਹੈ ਉਹ ਦੱਬ ਜਾਏ। ਅੱਜ ਜਦੋਂ ਮੈਂ(ਮੋਨਿਕਾ ਸ਼ਰਮਾ), ਬਣ ਰਹੀ ਗਲੀ ਵਿਚ ਪਈ ਹੋਈ ਰੋੜੀ ‘ਤੇ ਪਾਣੀ ਪਾਇਆ ਤਾਂ ਮੇਰੇ ਗੁਆਂਢੀ ਗਿਆਨ ਚੰਦ ਪੁੱਤਰ ਫਕੀਰ ਚੰਦ ਨੇ ਮੇਰੇ ਨਾਲ ਗਾਲੀ ਗਲੋਚ ਕਰਨੀ ਸ਼ੁਰੁ ਕਰ ਦਿੱਤੀ। ਮਗਰੋਂ ਅਪਣੇ ਘਰ ਤੋਂ ਕ੍ਰਿਪਾਨ ਲਿਆ ਕੇ ਮੇਰੇ ਘਰ ਆ ਕੇ ਮੇਰੇ ਉੱਤੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮੈਂ ਗੰਭੀਰ ਜਖ਼ਮੀ ਹੋ ਗਈ। ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਸਰਕਾਰੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾ ਦਿੱਤਾ।

Morinda Lady AttackMorinda Lady Attack

ਇਸ ਸਬੰਧੀ ਜਦੋਂ ਡਿਊਟੀ ਡਾਕਟਰ ਸੰਜੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਰੀਬ 6 ਵਜੇ ਇਹ ਔਰਤ ਜਖ਼ਮੀ ਹਾਲਤ ‘ਚ ਹਸਪਤਾਲ ‘ਚ ਆਈ ਸੀ। ਜਿਸਦਾ ਇਲਾਜ ਸ਼ੁਰੂ ਕਰ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਇਸ ਸਾਰੇ ਝਗੜੇ ਦੀ ਇੱਕ ਵੀਡੀਓ ਵੀ ਬਣਾਈ ਗਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਬਜ਼ੁਰਗ ਦੇ ਥੱਪੜ ਵੀ ਮਾਰਿਆ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਗਲੀ ਗਲੋਚ ਵੀ ਕਰ ਰਹੇ ਹਨ। ਪੁਲਿਸ ਵਿਭਾਗ ਵੱਲੋਂ ਮੌਕੇ ‘ਤੇ ਪਹੁੰਚ ਕੇ ਪੀੜਿਤ ਔਰਤ ਅਤੇ ਬਜ਼ੁਰਗ ਆਦਮੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਪੁਲਿਸ ਮਹਿਕਮੇ ਵੱਲੋਂ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।Morinda Lady Attack

The post ਤਲਵਾਰ ‘ਤੇ ਡੰਡਿਆਂ ਨਾਲ ਹੋਈ ਦੋ ਧਿਰਾਂ ‘ਚ ਖੂਨੀ ਝੜਪ, ਵੀਡੀਓ ਵੀ ਹੋਈ ਵਾਇਰਲ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਤਲਵਾਰ ‘ਤੇ ਡੰਡਿਆਂ ਨਾਲ ਹੋਈ ਦੋ ਧਿਰਾਂ ‘ਚ ਖੂਨੀ ਝੜਪ, ਵੀਡੀਓ ਵੀ ਹੋਈ ਵਾਇਰਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×