Get Even More Visitors To Your Blog, Upgrade To A Business Listing >>

ਬਾਲ ਟੈਂਪਰਿੰਗ: ਆਸਟ੍ਰੇਲੀਆ ਕ੍ਰਿਕਟਰ ਸੰਘ ਨੇ ਕਿਹਾ ਖਿਡਾਰੀਆਂ ‘ਤੇ ਲੱਗੀ ਸਜ਼ਾ ਬਹੁਤ ਸਖ਼ਤ

Ball tampering: ਆਸਟ੍ਰੇਲੀਆ ਕ੍ਰਿਕੇਟ ਸੰਘ ਨੇ ਬਾਲ ਟੈਂਪਰਿੰਗ ਮਾਮਲੇ ‘ਚ ਸਟੀਵ ਸਮਿਥ,ਡੇਵਿਡ ਵਾਰਨਰ ਤੇ ਕੈਮਰਨ ਬੇਨਕ੍ਰਾਫਟ ‘ਤੇ ਲਗਾਏ ਗਏ ਬੈਨ ਨੂੰ ਬੇਹੱਦ ਸਖਤ ਦੱਸਿਆ ਹੈ। ਸੰਘ ਨੇ ਕਿਹਾ ਹੈ ਕਿ ਇਹਨਾਂ ਖਿਡਾਰੀਆਂ ਦੀ ਸਜ਼ਾ ‘ਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਚ ਸਮਿਥ ਤੇ ਵਾਰਨਰ ‘ਤੇ ਇਕ-ਇੋਕ ਸਾਲ ਤੇ ਬੈਨਕ੍ਰਾਫਟ ‘ਤੇ ਨੌ ਮਹੀਨੇ ਦੀ ਰੋਕ ਲਗਾਈ ਗਈ ਹੈ। ਸਾਰੇ ਖਿਡਾਰੀਆਂ ਨੇ ਜਜਬਾਤੀ ਪ੍ਰੈਸ ਕਾਨਫਰੰਸ ‘ਚ ਆਪਣੀ ਗਲਤੀ ਦੇ ਲਈ ਮੁਆਫੀ ਮੰਗੀ ਹੈ। ਆਸਟਰੇਲੀਆ ਕ੍ਰਿਕੇਟ ਸੰਘ ਦੇ ਮੁੱਖੀ ਗ੍ਰੇਗ ਡਾਇਰ ਨੇ ਕਿਹਾ, ਕਈ ਬਾਰ ਇਨਸਾਫ ਗਲਤ ਵੀ ਹੁੰਦਾ ਹੈ।

sportsBall tampering

ਉਹਨਾਂ ਨੇ ਕਿਹਾ,”ਇਹ ਪਾਬੰਦੀ ਬਹੁਤ ਸਖ਼ਤ ਤੇ ਜਿਆਦਾ ਵੀ ਹੈ। ਇਹਨਾਂ ਕ੍ਰਿਕਟਰਾਂ ਦੇ ਦੁਖੀ ਚਿਹਰਿਆਂ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਹੈ, ਇਹ ਦੁੱਖ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਫਲ ਕਪਤਾਨ ਸਟੀਵ ਸਮਿੱਥ ਨੇ ਆਪਣਾ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਦੱਖਣੀ ਅਫ਼ਰੀਕਾ ਖਿਲਾਫ਼ ਖੇਡੇ ਜਾ ਰਹੇ ਤੀਸਰੇ ਮੈਚ ਦੌਰਾਨ ਗੇਂਦਬਾਜ਼ ਕੈਮਰਮਨ ਬੇਨਕਰਾਫਟ ਗੇਂਦ ਨਾਲ ਛੇੜਛਾੜ ਕਰਦਾ ਫੜ੍ਹਿਆ ਗਿਆ ਸੀ ਜਿਸ ਮਗਰੋਂ ਵਿਵਾਦ ਵਧਣ ਕਾਰਨ ਆਸਟਰੇਲੀਆਈ ਟੀਮ ਦੀ ਕਪਤਾਨੀ ਤੋਂ ਸਟੀਵ ਸਮਿੱਥ ਨੇ ਅਸਤੀਫਾ ਦੇ ਦਿੱਤਾ।

sports

ਉਸ ਤੋਂ ਇਲਾਵਾ ਖਤਰਨਾਕ ਖਿਡਾਰੀ ਡੈਵਿਡ ਵਾਰਨਰ ਨੇ ਵੀ ਟੀਮ ਦੀ ਉੱਪ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਸਮਿੱਥ ਤੋਂ ਇਲਾਵਾ ਫਿਲਹਾਲ ਵਿਕੇਟਕੀਪਰ ਬੱਲੇਬਾਜ ਟਿਮ ਪੇਨ ਨੂੰ ਆਸਟਰੇਲੀਆ ਦਾ ਕਪਤਾਨ ਨਿਯੁਕਤ ਕੀਤਾ ਗਿਆ। ਇਸ ਸਾਰੇ ਵਿਵਾਦ ਵਿਚ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਕ੍ਰਿਕਟ ਆਸਟ੍ਰੇਲੀਆ ਤੋਂ ਸਵਾਲ ਕੀਤੇ ਸਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਕ੍ਰਿਕਟ ਆਸਟ੍ਰੇਲੀਆ ਨੂੰ ਕਿਹਾ ਸੀ ਕਿ ਸਟੀਵ ਸਮਿੱਥ ਨੂੰ ਟੀਮ ਦੀ ਕਪਤਾਨੀ ਤੋਂ ਜਲਦੀ ਹਟਾਇਆ ਜਾਵੇ।

sportsBall tampering

ਕੈਪਟਾਊਨ ‘ਚ ਦੱਖਣੀ ਅਫਰੀਕਾ ਦੇ ਖਿਲਾਫ਼ ਤੀਸਰੇ ਟੈਸਟ ਮੈਚ ਦੇ ਤੀਸਰੇ ਦਿਨ ਆਸਟ੍ਰੇਲੀਆ ਦਾ ਖਿਡਾਰੀ ਕੈਮਰਮਨ ਬੇਨਕਰਾਫਟ ਗੇਂਦ ਨਾਲ ਛੇੜਛਾੜ ਕਰਦਾ ਹੋਇਆ ਫੜਿਆ ਗਿਆ ਸੀ। ਬੇਨਕਰਾਫਟ ਨੂੰ ਮੈਚ ਦੌਰਾਨ ਆਪਣੇ ਵਰਦੀ ਵਿਚੋਂ ਪੀਲੇ ਰੰਗ ਦੀ ਚੀਜ਼ ਕੱਢਦੇ ਦੇਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿੱਥ ਨੇ ਗੇਂਦ ਟੇਪਰਿੰਗ ਦੀ ਗੱਲ ਮਨਜ਼ੂਰ ਕਰ ਲਈ ਹੈ।

sports

The post ਬਾਲ ਟੈਂਪਰਿੰਗ: ਆਸਟ੍ਰੇਲੀਆ ਕ੍ਰਿਕਟਰ ਸੰਘ ਨੇ ਕਿਹਾ ਖਿਡਾਰੀਆਂ ‘ਤੇ ਲੱਗੀ ਸਜ਼ਾ ਬਹੁਤ ਸਖ਼ਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਾਲ ਟੈਂਪਰਿੰਗ: ਆਸਟ੍ਰੇਲੀਆ ਕ੍ਰਿਕਟਰ ਸੰਘ ਨੇ ਕਿਹਾ ਖਿਡਾਰੀਆਂ ‘ਤੇ ਲੱਗੀ ਸਜ਼ਾ ਬਹੁਤ ਸਖ਼ਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×