Get Even More Visitors To Your Blog, Upgrade To A Business Listing >>

ਦਿਨ ਦਿਹਾੜੇ ਗੁੰਡਿਆਂ ਦੀ ਗੁੰਡਾਗਰਦੀ ਆਈ ਸਾਹਮਣੇ, ਤਿੰਨ ਨੇ ਮਿਲ ਕੇ ਇੱਕ ‘ਤੇ ਚਲਾਈਆਂ ਗੋਲੀਆਂ ਤੇ…

gangsters shot muktsar man: ਪੰਜਾਬ ‘ਚ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਫੜ੍ਹੇ ਜਾਣ ‘ਤੇ ਜਿਥੇ ਪੰਜਾਬ ਪੁਲਿਸ ਵਿਭਾਗ ਦੀ ਤਾਰੀਫਾਂ ਹੋ ਰਹੀਆਂ ਹਨ ਓਥੇ ਹੀ ਮੁਕਤਸਰ ਸਾਹਿਬ ‘ਚ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਪੁਲਿਸ ਦੀ ਕਾਰਵਾਈ ‘ਤੇ ਉਂਗਲ ਚੁਕੀ ਗਈ ਹੈ। ਇਸ ਦਾ ਕਾਰਨ ਸੀ ਕੋਈ ਛੋਟਾ ਮੋਟਾ ਨਹੀਂ। ਇਹ ਮਾਮਲਾ ਇਸ ਲਈ ਵੀ ਵੱਡਾ ਮੰਨਿਆ ਜਾ ਰਿਹਾ ਹੈ ਕਿਓਂ ਕਿ ਦਿਨ ਦਿਹਾੜੇ ਹੀ ਇੱਕ ਬੰਦੇ ਨੂੰ ਸ਼ਰੇਆਮ ਗੋਲੀਆਂ ਨਾਲ ਵਿਨ੍ਹ ਦਿੱਤਾ ਗਿਆ ਹੈ। ਇੰਝ ਜਾਪ ਰਿਹਾ ਹੈ ਕਿ ਇਥੇ ਕਾਨੂੰਨ ਵਿਵਸਥਾ ਦੇ ਹਾਲਾਤ ਐਨੇ ਮਾੜੇ ਹਨ ਕਿ ਮੁਕਤਸਰ ਸਾਹਿਬ ‘ਚ ਇੱਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਸ਼ਰੇਆਮ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ ਹਨ।

gangsters shot muktsar mangangsters shot muktsar man

ਇਸ ਸਭ ਦੇ ਬਾਅਦ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹੈ। ਭਾਵੇਂ ਪੁਲਿਸ ਵਿਭਾਗ ਨਿੱਤ ਕਿਸੇ ਗੁੰਡੇ ਬਦਮਾਸ਼ ਨੂੰ ਫੜ੍ਹਨ ਦਾ ਦਾਅਵਾ ਕਰ ਰਿਹਾ ਹੈ ਓਥੇ ਹੀ ਸੂਬੇ ‘ਚ ਨਵੀਆਂ ਵਾਰਦਾਤਾਂ ਵੀ ਵਾਪਰ ਰਹੀਆਂ ਹਨ। ਪੁਲਿਸ ਦੀ ਢਿੱਲੀ ਕਾਰਵਾਈ ਅਤੇ ਗੁੰਡਿਆਂ ਦੇ ਬੇਖੌਫ਼ ਘੁੰਮਣ ਵਾਲੀ ਇਹ ਘਟਨਾ ਪੰਜਾਬ ਦੇ ਮੁਕਤਸਰ ਸਾਹਿਬ ‘ਚ ਦਿਨ ਦਿਹਾੜੇ ਵਾਪਰੀ ਹੈ।

gangsters shot muktsar man

ਇਥੋਂ ਦੇ ਇੱਕ ਸਥਾਨਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰੀਆਂ, ਅਤੇ ਓਥੋਂ ਫਰਾਰ ਹੋ ਗਏ। ਲੁਟੇਰਿਆਂ ਨੇ ਗੁਰਦੇਵ ਸਿੰਘ ਤੋਂ ਉਸਦੀ ਸਵਿਫਟ ਗੱਡੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ।

gangsters shot muktsar man

ਇਸ ਸਾਰੀ ਵਾਪਰੀ ਘਟਨਾ ‘ਚ ਪੀੜਤ ਦੀ ਪਹਿਚਾਣ ਗੁਰਦੇਵ ਸਿੰਘ ਵਜੋਂ ਹੋਈ ਹੈ। ਹਮਲੇ ਸਮੇਂ ਪੀੜਤ ਗੁਰਦੇਵ ਸਿੰਘ ਹਸਪਤਾਲ ਤੋਂ ਬਾਹਰ ਆ ਰਿਹਾ ਸੀ ਅਤੇ ਹਮਲਾਵਰ ਪਹਿਲਾਂ ਤੋਂ ਹੀ ਇੱਕ ਯੋਜਨਾਬੱਧ ਤਰੀਕੇ ਨਾਲ ਪੀੜਤ ਗੁਰਦੇਵ ਸਿੰਘ ‘ਤੇ ਹਮਲਾ ਕਰਨ ਲਈ ਤਿਆਰ ਬੈਠੇ ਸਨ। ਗੁਰਦੇਵ ਸਿੰਘ ਨੂੰ ਇਸ ਸਾਰੀ ਘਟਨਾ ਦੌਰਾਨ ਦੋ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਅਤੇ ਫਿਲਹਾਲ ਉਹ ਪੁਲਿਸ ਦੀ ਨਿਗਰਾਨੀ ਹੇਠ ਹੁਣ ਫਰੀਦਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਗੋਲੀ ਗੁਰਦੇਵ ਸਿੰਘ ਦੀ ਛਾਤੀ ‘ਚ ਲਗੀ ਹੈ।

gangsters shot muktsar mangangsters shot muktsar man

ਇਸ ਸਬੰਧੀ ਸਥਾਨਕ ਪੁਲਿਸ ਵਿਭਾਗ ਵੱਲੋਂ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਇਸ ਮਾਮਲੇ ‘ਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਸਾਰੀ ਘਟਨਾ ਹਸਪਤਾਲ ਦੇ ਕੋਲ ਇੱਕ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈ ਹੈ ਜਿਸ ਵਿਚ ਗੋਲੀ ਚਲਾਉਣ ਮਗਰੋਂ ਗੁੰਡੇ ਓਥੋਂ ਭੱਜਦੇ ਨਜ਼ਰ ਆਏ। ਇਸ ਵੀਡੀਓ ਨੂੰ ਸਥਾਨਕ ਪੁਲਿਸ ਨੇ ਆਪਣੇ ਕਬਜੇ ‘ਚ ਲੈ ਲਿਆ ਹੈ ਅਤੇ ਇਸ ਮਾਮਲੇ ‘ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

gangsters shot muktsar man

The post ਦਿਨ ਦਿਹਾੜੇ ਗੁੰਡਿਆਂ ਦੀ ਗੁੰਡਾਗਰਦੀ ਆਈ ਸਾਹਮਣੇ, ਤਿੰਨ ਨੇ ਮਿਲ ਕੇ ਇੱਕ ‘ਤੇ ਚਲਾਈਆਂ ਗੋਲੀਆਂ ਤੇ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਿਨ ਦਿਹਾੜੇ ਗੁੰਡਿਆਂ ਦੀ ਗੁੰਡਾਗਰਦੀ ਆਈ ਸਾਹਮਣੇ, ਤਿੰਨ ਨੇ ਮਿਲ ਕੇ ਇੱਕ ‘ਤੇ ਚਲਾਈਆਂ ਗੋਲੀਆਂ ਤੇ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×