Get Even More Visitors To Your Blog, Upgrade To A Business Listing >>

ਟਵਿੰਕਲ ਖੰਨਾ ਨੇ ‘ਪੈਡਮੈਨ’ ਨੂੰ ਲੈ ਕੇ ਕਹੀ ਇਹ ਵੱਡੀ ਗੱਲ…

Twinkle Khanna padman: ਅਕਸ਼ੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਇਨ੍ਹਾਂ ਦਿਨੀਂ ਫਿਲਮ ‘ ਪੈਡਮੈਨ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹੈ। ਫਿਲਮ ਵਿੱਚ ਅਕਸ਼ੇ ਮੁੱਖ ਭੂਮਿਕਾ ਵਿੱਚ ਹਨ, ਉੱਥੇ ਬਤੌਰ ਪੋ੍ਰਡਿਊਸਰ ਟਵਿੰਕਲ ਦੀ ਇਹ ਪਹਿਲੀ ਫਿਲਮ ਹੈ। ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਟਵਿੰਕਲ ਖੰਨਾ ਨੇ ਕਿਹਾ ਕਿ ‘ ਪੈਡਮੈਨ’ ਤਮਾਮ ਪੁਰਾਣੀ ਸੋਚ ਨੂੰ ਤੋੜ ਰਹੀ ਹੈ।ਇੱਥੇ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਨਿਰਮਾਤਾ ਟਵਿੰਕਲ ਖੰਨਾ ਨੇ ਕਿਹਾ ਕਿ ਇਸ ਫਿਲਮ ਤੇ ਇੰਨੀ ਗੱਲ ਹੋ ਰਹੀ ਹੈ ਜਿਸ ਨਾਲ ਪੁਰਾਣੀ ਸੋਚ ਖਤਮ ਹੋ ਰਹੀ ਹੈ।

padmanTwinkle Khanna padman

ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਸੰਦੇਸ਼ ਜੇਕਰ ਮਨੋਰੰਜਕ ਤਰੀਕੇ ਨਾਲ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਪ੍ਰਭਾਵੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਕੇਵਲ ਕੜਕੀਆਂ ਤੋਂ ਹੀ ਨਹੀਂ ਬਲਕਿ ਲੜਕਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੇ। ਇਹ ਇੱਕ ਨੈਚੁਰਲ ਚੀਜ਼ ਹੈ ਜਿਸ ‘ਤੇ ਗੱਲ ਕਰਨ ਤੋਂ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਹੋਣਾ ਚਾਹੀਦਾ।

padman

ਫਿਲਮ ਦੇ ਨਿਰਦੇਸ਼ਕ ਆਰ ਬਾਲਕੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਲੋਕ ਗੱਲ ਨਹੀਂ ਕਰਨਾ ਚਾਹੁੰਦੇ ਬਲਕਿ ਉਹ ਇਸਦੀ ਸ਼ੁਰੂਆਤ ਚਾਹੁੰਦੇ ਹਨ। ਇਹ ਸਮੱਸਿਆ ਕਿਸੇ ਪਿੰਡ ਤੱਕ ਸੀਮਿਤ ਨਹੀਂ ਹੈ ਬਲਕਿ ਸ਼ਹਿਰਾਂ ਵਿੱਚ ਰਹਿਣ ਵਾਲੀ ਵੀ ਆਬਾਦੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ਦੇ ਸੰਦੇਸ਼ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਇਸ ਨੂੰ ਪਿੰਡ-ਪਿੰਡ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਰੀਆਂ ਖੇਤਰੀਆਂ ਭਾਸ਼ਾਵਾਂ ਵਿੱਚ ਇਹ ਫਿਲਮ ਉਪਲਬਧ ਕਰਵਾਈ ਜਾਏ।

padman

ਇਸ ਮੌਕੇ ਤੇ ਮੌਜੂਦ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਕੁੱਝ ਮੰਤਰਾਲਿਆ ਮਿਲ ਕੇ ਨੀਤੀ ਆਯੋਗ ਨਾਲ ਗੱਲ ਕਰ ਰਹੇ ਹਨ ਅਤੇ ਅਜਿਹੀ ਨੀਤੀ ਲੈ ਕੇ ਆਉਣ ਤੇ ਵਿਚਾਰ ਕਰ ਰਹੇ ਹਨ।ਜਿਸ ਵਿੱਚ ਸਕੂਲਾਂ ਅਤੇ ਗੈਰ ਸਰਕਾਰੀ ਸੰਗਠਨ ਨੂੰ ਪੈਡ ਉਪਲਬਧ ਕਰਵਾਉਣ ਦੇ ਬਾਰੇ ਵਿੱਚ ਫੈਸਲਾ ਲਿਆ ਜਾਵੇਗਾ।ਫਿਲਮ ਦੀ ਪ੍ਰੇਰਨਾ ਅਰੁਣਾਚਲਮ ਮਰੁਗਨਾਥਨਮ ਨੇ ਕਿਹਾ ਕਿ ਫਿਲਮ ਉਨ੍ਹਾਂ ਦੀ ਕਹਾਣੀ ਦੇ ਕਾਫੀ ਕਰੀਬ ਹੈ, ਇਸ ਵਿੱਚ ਥੋੜੀ ਬਹੁਤ ਗੱਲਾਂ ਕਾਲਪਨਿਕ ਵੀ ਹਨ।

padman

ਨਿਰਮਾਤਾਵਾਂ ਨੇ ਵੀ 9 ਮਹੀਨੇ ਤੱਕ ਬਹੁਤ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਵਾਦੇ ਦੇ ਚਲਦੇ ਇਸ ਦੇ ਲਈ ਰਾਜੀ ਹੋ ਗਏ। ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਨਾਲ ਬਤੌਰ ਪੋ੍ਰਡਿਊਸਰ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਟਵਿੰਕਲ ਖੰਨਾ ਦਾ ਸੈਂਸ ਆਫ ਹਊਮਰ ਦੇ ਲਈ ਜਾਣੇ ਜਾਂਦੇ ਹਨ।ਹਾਲ ਹੀ ਵਿੱਚ ਟਵਿੰਕਲ ਨੇ ਦੱਸਿਆ ਕਿ ਫਿਲਮ ਵਿੱਚ ਉਨ੍ਹਾਂ ਦੇ ਕਿਸਿੰਗ ਸੀਨ ਨੂੰ ਦੇਖ ਕੇ ਬੇਟੇ ਆਰਵ ਦਾ ਕੀ ਰਿਐਕਸ਼ਨ ਹੁੰਦਾ ਹੈ।

padmanTwinkle Khanna padman

ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੇਰੇ ਬੱਚੇ ਮੇਰੀਆਂ ਫਿਲਮਾਂ ਦੇਖਣ ਅਤੇ ਮੇਰਾ ਬੇਟਾ ਬਹੁਤ ਸ਼ਰਾਰਤੀ ਹੈ। ਉਹ 1996 ਵਿੱਚ ਆਈ ਮੇਰੀ ਫਿਲਮ ‘ ਜਾਨ’ ਦੀ ਉਹ ਕਲਿੱਪ ਬਾਰ-ਬਾਰ ਚਲਾਉਂਦਾ ਹੈ ਜਿਸ ਨਾਲ ਮੈਂ ਇੱਕ ਕਿਸਿੰਗ ਸੀਨ ਕਰ ਰਹੀ ਹਾਂ। ਉਸਨੇ ਮੇਰੇ ਸੀਨ ਦਾ ਇੰਨਾ ਮਜ਼ਾਕ ਬਣਾਇਆ ਕਿ ਮੇਰੇ ਇੱਕ ਬਰਥਡੇ ਤੇ ਤਾਂ ਉਸ ਸੀਨ ਦਾ ਕੋਲਾਜ਼ ਬਣਾਇਆ ਸੀ।

padman

The post ਟਵਿੰਕਲ ਖੰਨਾ ਨੇ ‘ਪੈਡਮੈਨ’ ਨੂੰ ਲੈ ਕੇ ਕਹੀ ਇਹ ਵੱਡੀ ਗੱਲ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟਵਿੰਕਲ ਖੰਨਾ ਨੇ ‘ਪੈਡਮੈਨ’ ਨੂੰ ਲੈ ਕੇ ਕਹੀ ਇਹ ਵੱਡੀ ਗੱਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×