Get Even More Visitors To Your Blog, Upgrade To A Business Listing >>

ਇੱਕ ਹਾਦਸੇ ਤੋਂ ਬਾਅਦ ਖਾਮੋਸ਼ ਹੋ ਗਏ ਸੀ ਜਗਜੀਤ ਸਿੰਘ, ਪਤਨੀ ਨੇ ਛੱਡ ਦਿੱਤੀ ਸੀ ਗਾਇਕੀ

Jagjit Singh birthday  : ਗਜ਼ਲ ਸਮਰਾਟ ਜਗਜੀਤ ਭਲੇ ਹੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਗਜ਼ਲਾਂ ਨੇ ਅੱਜ ਵੀ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਜੇਕਰ ਅੱਜ ਜਗਜੀਤ ਸਿੰਘ ਸਾਡੇ ਵਿੱਚ ਹੁੰਦੇ ਤਾਂ ਉਹ 76 ਸਾਲ ਦੇ ਹੁੰਦੇ। ਬਾਲੀਵੁੱਡ ਵਿੱਚ ਜਗਜੀਤ ਸਿੰਘ ਦਾ ਨਾਂਅ ਇੱਕ ਅਜਿਹੀ ਸ਼ਖਸੀਅਤ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਗਜ਼ਲ ਗਾਇਕੀ ਤੋਂ ਲਗਭਗ ਚਾਰ ਦਸ਼ਕ ਤੱਕ ਗਜ਼ਲ ਦੇ ਦੀਵਾਨਿਆਂ ਦੇ ਦਿਲ ਉੱਤੇ ਬਹੁਤ ਵੱਡੀ ਛਾਪ ਛੱਡੀ।

Jagjit Singh birthday

8 ਫਰਵਰੀ 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਜੰਮੇਂ ਜਗਜੀਤ ਸਿੰਘ ਦੇ ਬਚਪਨ ਦਾ ਨਾਂਅ ਜਗਮੋਹਨ ਸੀ ਪਰ ਪਿਤਾ ਦੇ ਕਹਿਣ ਉੱਤੇ ਉਨ੍ਹਾਂ ਨੇ ਆਪਣਾ ਨਾਮ ਬਦਲ ਲਿਆ। ਮਿਊਜ਼ਿਕ ਵਿੱਚ ਬਚਪਨ ਤੋਂ ਹੀ ਉਨ੍ਹਾਂ ਦੀ ਕਾਫ਼ੀ ਰੂਚੀ ਸੀ। ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਉਸਤਾਦ ਜਮਾਲ ਖਾਨ ਅਤੇ ਪੰਡਿਤ ਛਗਨਲਾਲ ਸ਼ਰਮਾ ਤੋਂ ਹਾਸਲ ਕੀਤੀ ਪਰ ਇੱਕ ਹਾਦਸੇ ਨੇ ਉਨ੍ਹਾਂ ਨੂੰ ਖਾਮੋਸ਼ ਕਰ ਦਿੱਤਾ ਸੀ।

Jagjit Singh birthday

Jagjit Singh birthday

ਜਗਜੀਤ ਸਿੰਘ ਨੇ ਚਿਤਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਚਿਤਰਾ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਪਰ ਜਗਜੀਤ ਸਿੰਘ ਨੇ ਚਿਤਰਾ ਦੇ ਪਤੀ ਤੋਂ ਹੀ ਉਨ੍ਹਾਂ ਦਾ ਹੱਥ ਮੰਗ ਲਿਆ ਸੀ। ਚਿਤਰਾ ਅਤੇ ਜਗਜੀਤ ਸਿੰਘ ਨੇ ਵਿਆਹ ਕਰ ਲਿਆ। ਦੋਨਾਂ ਨੇ ਇਕੱਠੇ ਕਈ ਗਜਲਾਂ ਗਾਈਆਂ। ਇਸ ਜੋਡ਼੍ਹੀ ਦਾ ਇੱਕ ਪੁੱਤਰ ਹੋਇਆ, ਵਿਵੇਕ ਪਰ ਇੱਕ ਕਾਰ ਹਾਦਸੇ ਵਿੱਚ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਇਹ ਘਟਨਾ ਸਾਲ 1990 ਵਿੱਚ ਹੋਈ ਸੀ।

Jagjit Singh birthday

ਉਸ ਸਮੇਂ ਉਨ੍ਹਾਂ ਦੇ ਬੇਟੇ ਦੀ ਉਮਰ 18 ਸਾਲ ਸੀ। ਬੇਟੇ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਕਰਕੇ ਚਿਤਰਾ ਤਾਂ ਜਿਵੇਂ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ ਅਤੇ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾ ਲਈ ਸੀ। ਉੱਥੇ ਹੀ ਜਗਜੀਤ ਸਿੰਘ ਵੀ ਪੂਰੀ ਤਰ੍ਹਾਂ ਨਾਲ ਟੁੱਟ ਗਏ ਸਨ। ਉਨ੍ਹਾਂ ਨੂੰ ਕਰੀਬ ਤੋਂ ਜਾਣਨ ਵਾਲਿਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਗਜ਼ਲ ਵਿੱਚ ਜੋ ਤੜਫ਼ ਅਤੇ ਦੁੱਖ ਝਲਕਦਾ ਹੈ, ਉਹ ਇਸ ਹਾਦਸੇ ਨੂੰ ਬਿਆਨ ਕਰਦਾ ਹੈ।

Jagjit Singh birthday

ਜਗਜੀਤ ਸਿੰਘ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਲਗਭਗ150 ਤੋਂ ਜ਼ਿਆਦਾ ਐਲਬਮਾਂ ਬਣਾਈਆਂ ਹਨ ਪਰ 10 ਅਕਤੂਬਰ 2011 ਵਿੱਚ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਇਹ ਅਵਾਜ ਸ਼ਾਂਤ ਹੋ ਗਈ। ਸਾਲ 2003 ਵਿੱਚ ਜਗਜੀਤ ਸਿੰਘ ਨੂੰ ਭਾਰਤ ਸਰਕਾਰ ਤੋਂ ਪਦਮ ਭੂਸ਼ਣ ਤੋਂ ਸਨਮਾਨਿਤ ਕੀਤਾ ਗਿਆ। ਆਪਣੀ ਗਾਇਕੀ ਨਾਲ ਲੋਕਾਂ ਦੇ ਵਿੱਚ ਅਮਿੱਟ ਛਾਪ ਛੱਡਣ ਵਾਲੇ ਜਗਜੀਤ ਸਿੰਘ ਨੇ 10 ਅਕਤੂਬਰ 2011 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

Jagjit Singh birthday

ਜਗਜੀਤ ਸਿੰਘ ਦੇ ਗਾਏ ਸੁਪਰਹਿਟ ਗਾਣਿਆਂ ਦੀ ਲੰਮੀ ਫੇਹਰਿਸਤ ਵਿੱਚ ਕੁੱਝ ਹਨ, ‘ਹੋਠੋਂ ਸੇ ਛੂ ਲੋ ਤੁਮ ਮੇਰਾ ਗੀਤ ਅਸਰ ਕਰ ਦੋਂ’, ‘ਝੁਕੀ ਝੁਕੀ ਸੀ ਨਜ਼ਰ’, ‘ਤੁਮ ਇਤਨਾ ਕਿਉਂ ਮੁਸਕੁਰਾ ਰਹੇ ਹੋ’, ‘ਤੁਮਕੋ ਦੇਖਾ ਤੋਂ ਯੇ ਖਿਆਲ ਆਇਆ’, ‘ਤੇਰਾ ਘਰ ਯੇ ਮੇਰਾ ਘਰ’, ਚਿੱਠੀ ਨਾ ਕੋਈ ਸੰਦੇਸ਼’, ‘ਹੋਸ਼ ਵਾਲੋਂ ਕੋ ਖਬਰ ਕਿਆ’ ਆਦਿ। ਅੱਜ ਭਲੇ ਹੀ ਜਗਜੀਤ ਸਿੰਘ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਜਾਦੂ ਵਰਗੀ ਅਵਾਜ ਅੱਜ ਵੀ ਲੋਕਾਂ ਨੂੰ ਆਪਣਾ ਬਣਾਉਣ ਦਾ ਦਮ ਰੱਖਦੀ ਹੈ।

The post ਇੱਕ ਹਾਦਸੇ ਤੋਂ ਬਾਅਦ ਖਾਮੋਸ਼ ਹੋ ਗਏ ਸੀ ਜਗਜੀਤ ਸਿੰਘ, ਪਤਨੀ ਨੇ ਛੱਡ ਦਿੱਤੀ ਸੀ ਗਾਇਕੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇੱਕ ਹਾਦਸੇ ਤੋਂ ਬਾਅਦ ਖਾਮੋਸ਼ ਹੋ ਗਏ ਸੀ ਜਗਜੀਤ ਸਿੰਘ, ਪਤਨੀ ਨੇ ਛੱਡ ਦਿੱਤੀ ਸੀ ਗਾਇਕੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×