Get Even More Visitors To Your Blog, Upgrade To A Business Listing >>

ਅੰਮ੍ਰਿਤਸਰ ਏਅਰਪੋਰਟ ਨੂੰ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਚ ਪਹਿਲਾ ਸਥਾਨ ਹਾਸਿਲ

Amritsar Airport    ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਵਧਦੀ ਜਾ ਰਹੀ ਹੈ, ਉੱਥੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦਸੰਬਰ 2017 ‘ਚ ਘਰੇਲੂ ਸਵਾਰੀਆਂ ਦੀ ਗਿਣਤੀ ਦਸੰਬਰ 2016 ਦੇ ਮੁਕਾਬਲੇ 83.5 ਫੀਸਦੀ ਦੇ ਵਾਧੇ ਨਾਲ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚ ਪਹਿਲੇ ਸਥਾਨ ‘ਤੇ ਰਿਹਾ। ਦੂਜਾ ਸਥਾਨ 77.6 ਫੀਸਦੀ ਵਾਧੇ ਨਾਲ ਮਦੁਰਾਈ ਹਵਾਈ ਅੱਡੇ ਦਾ ਰਿਹਾ।

Amritsar AirportAmritsar Airport

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਮਾਮਲਿਆਂ ਦੇ ਸਕੱਤਰ ਤੇ ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਦਸੰਬਰ 2016 ਵਿਚ ਘਰੇਲੂ ਯਾਤਰੀਆਂ ਦੀ ਗਿਣਤੀ 88,790 ਸੀ ਤੇ ਇਹ ਦਸੰਬਰ 2017 ‘ਚ ਵੱਧ ਕੇ 1,62,932 ਹੋ ਗਈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਦੀ ਕੁਲ ਗਿਣਤੀ 56,284 ਸੀ, ਜਦ ਕਿ ਦਸੰਬਰ 2016 ‘ਚ ਇਹ ਗਿਣਤੀ 51,945 ਜੋ ਕਿ 8.4 ਫੀਸਦੀ ਵਾਧਾ ਹੈ।Amritsar Airport

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਹਾਲ ਹੀ ‘ਚ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੇ ਦਸੰਬਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦਸੰਬਰ 2017 ਵਿਚ ਯਾਤਰੀਆਂ ਦੀ ਕੁਲ ਗਿਣਤੀ 2,19,216 ਸੀ, ਜਿਸ ਨੇ ਨਵੰਬਰ 2017 ਦੀ 2,13,615 ਦੀ ਗਿਣਤੀ ਨੂੰ ਵੀ ਮਾਤ ਦੇ ਦਿੱਤੀ ਹੈ।
ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਹਵਾਈ ਅੱਡੇ ਤੋਂ ਯਾਤਰੀਆਂ ਦੀ 2017 ਵਰ੍ਹੇ ਵਿਚ ਸਾਲਾਨਾ ਗਿਣਤੀ ਪਹਿਲੀ ਵਾਰ 20.6 ਲੱਖ ਪਾਰ ਕਰ ਗਈ ਹੈ, ਜੋ ਕਿ ਸਾਲ 2016 ਦੀ 15 ਲੱਖ ਦੀ ਗਿਣਤੀ ਨਾਲੋਂ 37.4 ਫੀਸਦੀ ਵੱਧ ਹੈ।Amritsar Airport

ਪਿਛਲੇ ਸਾਲਾਂ ਵਾਂਗ 2017 ‘ਚ ਵੀ ਸਭ ਤੋਂ ਵੱਧ 11 ਲੱਖ ਯਾਤਰੀਆਂ ਨੇ ਅੰਮ੍ਰਿਤਸਰ-ਦਿੱਲੀ ਵਿਚਕਾਰ ਉਡਾਣਾਂ ‘ਚ ਸਫਰ ਕੀਤਾ, ਜਦ ਕਿ ਅੰਮ੍ਰਿਤਸਰ-ਮੁੰਬਈ 2.8 ਲੱਖ ਦੇ ਨਾਲ ਦੂਜੇ ਸਥਾਨ ‘ਤੇ ਸੀ। ਅੰਤਰਰਾਸ਼ਟਰੀ ਉਡਾਣਾਂ ਵਿਚ ਅੰਮ੍ਰਿਤਸਰ-ਦੁਬਈ ਦਰਮਿਆਨ ਸਭ ਤੋਂ ਵੱਧ 2.3 ਲੱਖ ਦੇ ਕਰੀਬ ਯਾਤਰੀਆਂ ਨੇ ਉਡਾਣ ਭਰੀ ਤੇ ਦੂਜਾ ਸਥਾਨ ਅੰਮ੍ਰਿਤਸਰ-ਦੋਹਾ ਵਿਚਕਾਰ ਤਕਰੀਬਨ 1.1 ਲੱਖ ਯਾਤਰੀਆਂ ਨਾਲ ਕਤਰ ਏਅਰਵੇਜ਼ ਦਾ ਸੀ।Amritsar Airport
ਸਾਲ 2017 ਵਿਚ ਯਾਤਰੀਆਂ ਦੀ ਗਿਣਤੀ ‘ਚ ਵੱਡਾ ਵਾਧਾ ਭਾਰਤੀ ਹਵਾਈ ਕੰਪਨੀਆਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਜੰਮੂ, ਸ਼੍ਰੀਨਗਰ, ਬੈਂਗਲੁਰੂ ਤੇ ਨਾਂਦੇੜ ਲਈ ਉਡਾਣਾਂ ਸ਼ੁਰੂ ਕਰਨ ਨਾਲ ਹੋਇਆ। ਕੈਟ-3ਬੀ ਸਿਸਟਮ ਦੇ ਸ਼ੁਰੂ ਹੋਣ ਨਾਲ ਵੀ ਦਸੰਬਰ ਦੇ ਮਹੀਨੇ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਉਡਾਣਾਂ ਰੱਦ ਹੋਈਆਂ। ਕੋਈ ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਨਾ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਯਾਤਰੀਆਂ ਦੀ ਕੁਲ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਏਅਰ ਇੰਡੀਆਂ ਵੱਲੋਂ 20 ਫਰਵਰੀ 2018 ਤੋਂ ਅੰਮ੍ਰਿਤਸਰ-ਬਰਮਿੰਘਮ ਉਡਾਣ ਸ਼ੁਰੂ ਕਰਨ ਨਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਹੋਰ ਵਾਧਾ ਹੋਏਗਾ।Amritsar Airport
ਇਹ ਵੀ ਪੜ੍ਹੋ
ਅੰਮ੍ਰਿਤਸਰ ਏਅਰਪੋਰਟ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਵਧਦੀ ਜਾ ਰਹੀ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ ਨੇਤਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਤੋਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਨੂੰ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਕਈ ਵਾਰ ਵਾਅਦੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ। ਗੁਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਜਲਦੀ ਇਨ੍ਹਾਂ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਏਅਰਪੋਰਟ ਦੇ ਵਿਕਾਸ ਲਈ ਵਚਨਬੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਸੀਟ ਅੰਮ੍ਰਿਤਸਰ ‘ਚ ਹੋਈ ਜ਼ਿਮਨੀ ਚੋਣ ਜੇਕਰ ਉਹ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਹ ਇਸ ਮੁੱਦੇ ਨੂੰ ਲੋਕ ਸਭਾ ‘ਚ ਚੁੱਕਣਗੇ।

The post ਅੰਮ੍ਰਿਤਸਰ ਏਅਰਪੋਰਟ ਨੂੰ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਚ ਪਹਿਲਾ ਸਥਾਨ ਹਾਸਿਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅੰਮ੍ਰਿਤਸਰ ਏਅਰਪੋਰਟ ਨੂੰ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਚ ਪਹਿਲਾ ਸਥਾਨ ਹਾਸਿਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×