Get Even More Visitors To Your Blog, Upgrade To A Business Listing >>

ਪੰਜਾਬ ਸਿਰ ਚੜ੍ਹਿਆ 31,000 ਕਰੋੜ ਦਾ ਕਾਰਜ ਖ਼ਤਮ ਹੋਣ ਦੇ ਬਣੇ ਆਸਾਰ!

centre agrees bear punjab debt 31,000cr:ਚੰਡੀਗੜ੍ਹ(ਨਰਿੰਦਰ ਜੱਗਾ): ਸੂਤਰਾਂ ਅਨੁਸਾਰ ਵਿਵਾਦਾਂ ਵਿਚ ਆਏ ਪੰਜਾਬ ਦੇ 31,000 ਕਰੋੜ ਦੇ ਕਰਜੇ ਦੇ ਮਾਮਲੇ ਨਿਬੜਨ ਦੀ ਸੰਭਾਵਨਾ ਬਣ ਰਹੀ ਹੈ। ਕੇਂਦਰ ਵੱਲੋ ਇਸ ਮਾਮਲੇ ‘ਤੇ ਬਣਾਈ ਮੁੜ ਸਮੀਖਿਆ ਕਮੇਟੀ ਦੇ ਪ੍ਰਸਤਾਵ ਅਨੁਸਾਰ, ਇਸ ਕਰਜੇ ਦਾ ਭਾਰ ਹੁਣ ਕੇਂਦਰ ਸਰਕਾਰ, ਬੈਂਕ ਅਤੇ ਪੰਜਾਬ ਸਰਕਾਰ ਮਿਲ ਕੇ ਸਹਿਣਗੇ। ਪੰਜਾਬ ਸਿਰ ਚੜ੍ਹੇ ਕਰਜੇ ਦਾ ਅਸਲ ਕਾਰਨ ਅਨਾਜ ਦੀ ਖਰੀਦ ਵਿਚ ਅਸਲ(ਐਕਚੂਲ਼) ਕੀਮਤ ਅਤੇ ਪ੍ਰੋਵੀਜ਼ਨਲ ਕੀਮਤ ਵਿਚ ਅੰਤਰ ਹੋਣਾ ਹੈ। ਸਾਲ 2004 ਵਿਚ ਇਹ ਕਰਜ ਕਰੀਬ 8161 ਕਰੋੜ ਸੀ, ਜੋ ਇਹ ਫਾਸਲਾ ਵਧਦਾ ਵਧਦਾ ਕਰੀਬ 31,000 ਕਰੋੜ ਦੇ ਕਰੀਬ ਪੁੱਜ ਗਿਆ ਹੈ, ਜਿਸ ਵਿਚ 60 ਫ਼ੀਸਦੀ ਰਾਸ਼ੀ ਸਿਰਫ ਵਿਆਜ ਦੀ ਹੀ ਹੈ।centre agrees bear punjab debt 31,000cr

centre agrees bear punjab debt 31,000cr

ਜਾਣਕਾਰੀ ਅਨੁਸਾਰ, ਕੇਂਦਰ ਨੇ ਇਸ ਬਾਰੇ ਫਰਵਰੀ ਦੇ ਦੂਜੇ ਹਫਤੇ ਬੁਲਾਈ ਮੀਟਿੰਗ ਵਿਚ ਫੈਸਲਾ ਕਰਨਾ ਹੈ। ਪੰਜਾਬ ਦੀ ਪਿਛਲੀ ਸਰਕਾਰ ਸਮੇ ਕੇਂਦਰ ਸਰਕਾਰ ਨੇ ਸੂਬੇ ਦੇ ਅਨਾਜ ਖਾਤੇ ਦੇ 31,000 ਕਰੋੜ ਰੁਪਏ ਨੂੰ ਕਰਜੇ ਵਿੱਚ ਬਦਲਣ ਦੀ ਪ੍ਰਵਾਨਗੀ ਦਿੱਤੀ ਸੀ।centre agrees bear punjab debt 31,000crਪੰਜਾਬ ਨੂੰ ਇਸ ਕਰਜੇ ਦਾ ਸਾਲਾਨਾ 3240 ਕਰੋੜ ਦਾ ਵਿਆਜ ਅਦਾ ਕਰਨਾ ਪੈਂਦਾ ਹੈ, ਜਿਸਦੀ ਮਾਸਿਕ ਕਿਸ਼ਤ 270 ਕਰੋੜ ਰੁਪਏ ਬਣਦੀ ਹੈ। ਖਾਸ ਗੱਲ ਇਹ ਵੀ ਹੈ ਕਿ ਇਸ 31,000 ਕਰੋੜ ਦੀ ਰਾਸ਼ੀ ਵਿਚ ਅਸਲ ਰਾਸ਼ੀ ਤਾਂ 12000 ਕਰੋੜ ਹੈ, ਬਾਕੀ 18,000 ਕਰੋੜ ਤੋਂ ਵੱਧ ਦਾ ਵਿਆਜ ਲਾ ਦਿੱਤਾ ਗਿਆ ਹੈ।

centre agrees bear punjab debt 31,000crਖ ਮੰਤਰੀ ਅਤੇ ਵਿਤ ਮੰਤਰੀ ਨੇ ਮਿਲ ਕੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਇਸ ਕਰਜ ਦਾ ਵਿਆਜ ਮੁਆਫ ਕੀਤਾ ਜਾਵੇ ਅਤੇ ਇਸ ਕਰਜੇ ਦਾ ਭਾਰ ਵੀ ਵੰਡ ਲਿਆ ਜਾਵੇ। ਇਸ 31,000 ਕਰੋੜ ਕਰਜ ਦਾ ਵਿਵਾਦ ਉਦੋਂ ਪੈਦਾ ਹੋਇਆ ਸੀ, ਜਦ ਕੇਂਦਰ ਨੇ ਕੇਂਦਰੀ ਪੂਲ ਲਈ ਖਰੀਦੇ ਜਾਣ ਵਾਲੇ ਅਨਾਜ ਲਈ ਕੇਸ਼ ਕਰੈਡਿਟ ਲਿਮਟ ਕਲੀਅਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤੱਦ ਸਰਕਾਰ ਨੇ ਇਸ ਰਾਸ਼ੀ ਨੂੰ ਕਰਜੇ ਵਿਚ ਤਬਦੀਲ ਕਰਨ ਲਈ ਸਹਿਮਤੀ ਦੇ ਦਿੱਤੀ। ਮੁਸ਼ਕਿਲ ਆਰਥਿਕ ਹਾਲਤ ਵਿਚ ਲੰਘ ਰਹੀ ਪੰਜਾਬ ਸਰਕਾਰ ਨੇ ਕੇਂਦਰ ਕੋਲ ਇਸ ਰਾਸ਼ੀ ਨੂੰ ਅਦਾ ਕਰਨ ਤੋਂ ਅਸਮਰੱਥਤਾ ਜਾਰੀ ਕੀਤੀ ਸੀ।centre agrees bear punjab debt 31,000crਜਾਣਕਾਰੀ ਅਨੁਸਾਰ ਪੰਜਾਬ ਨੇ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਸੀ ਕਿ ਕੇਂਦਰ ਦਾ ਖਾਦ ਮੰਤਰਾਲਿਆ, ਬੈਂਕ ਅਤੇ ਪੰਜਾਬ ਸਰਕਾਰ ਮਿਲ ਕੇ ਇਸ ਕਰਜੇ ਨੂੰ ਵੰਡ ਕੇ ਉਤਾਰਨ। ਪੰਜਾਬ ਸਰਕਾਰ ਦੀ ਇਹ ਤਰਕ ਸੀ ਕਿ ਕਣਕ ਅਤੇ ਝੋਨੇ ਦੀ ਖਰੀਦ ਕੇਂਦਰੀ ਭੰਡਾਰ ਲਈ ਹੀ ਕੀਤੀ ਜਾਂਦੀ ਹੈ। ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੀ ਕੇਂਦਰ 31,000 ਕਰੋੜ ਵਾਲੇ ਮਾਮਲੇ ‘ਤੇ ਮੁੜ ਸਮੀਖਿਆ ਲਈ ਰਾਜੀ ਹੋਇਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇਸ਼ ਦੀ ਲੋੜ ਲਈ 40 ਪ੍ਰਤੀਸ਼ਤ ਅਨਾਜ ਕੇਂਦਰੀ ਪੂਲ ਵਿਚ ਭੇਜਦਾ ਹੈ।centre agrees bear punjab debt 31,000cr

The post ਪੰਜਾਬ ਸਿਰ ਚੜ੍ਹਿਆ 31,000 ਕਰੋੜ ਦਾ ਕਾਰਜ ਖ਼ਤਮ ਹੋਣ ਦੇ ਬਣੇ ਆਸਾਰ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਸਿਰ ਚੜ੍ਹਿਆ 31,000 ਕਰੋੜ ਦਾ ਕਾਰਜ ਖ਼ਤਮ ਹੋਣ ਦੇ ਬਣੇ ਆਸਾਰ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×