Get Even More Visitors To Your Blog, Upgrade To A Business Listing >>

ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, 3 ਨੂੰ ਹੋਵੇਗਾ ਸਜ਼ਾ ਦਾ ਐਲਾਨ

fodder scam:ਪਟਨਾ : ਬਹੁਚਰਚਿਤ ਚਾਰਾ ਘੁਟਾਲਾ ਮਾਮਲੇ ਵਿਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਇਸ ਮਾਮਲੇ ‘ਤੇ ਸਸਪੈਂਸ ਖ਼ਤਮ ਹੋ ਗਿਆ ਹੈ। ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਜਾਵੇਗਾ। ਹੁਣ ਲਾਲੂ ਪ੍ਰਸ਼ਾਦ ਯਾਦਵ ਦਾ ਨਵਾਂ ਸਾਲ ਜੇਲ੍ਹ ਵਿਚ ਹੀ ਬੀਤੇਗਾ। ਅਦਾਲਤ ਦਾ ਫ਼ੈਸਲਾ ਸੁਣਦੇ ਹੀ ਲਾਲੂ ਨੇ ਕਿਹਾ ਕਿ ਇਹ ਕੀ ਹੋਇਆ? ਲਾਲੂ ਸ਼ਾਇਦ ਜਗਨਨਾਥ ਮਿਸ਼ਰਾ ਦੇ ਬਰੀ ਹੋਣ ਦੀ ਖ਼ਬਰ ਤੋਂ ਬਾਅਦ ਭਰੋਸੇਮੰਦ ਸਨ ਕਿ ਉਨ੍ਹਾਂ ਨੂੰ ਵੀ ਬਰੀ ਹੀ ਕਰ ਦਿੱਤਾ ਜਾਵੇਗਾ ਪਰ ਅਦਾਲਤ ਦੇ ਫ਼ੈਸਲੇ ਨੇ ਲਾਲੂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ।fodder scam

fodder scam

ਚਾਰਾ ਘੁਟਾਲਾ ਮਾਮਲੇ ਦਾ ਫ਼ੈਸਲਾ ਆਉਣ ਤੋਂ ਬਾਅਦ ਇੱਕ ਪਾਸੇ ਤਾਂ ਨਿਆਂਇਕ ਹਿਰਾਸਤ ਵਿਚ ਲਾਲੂ ਜੇਲ੍ਹ ਭੇਜੇ ਗਏ ਤਾਂ ਉੱਥੇ ਅਦਾਲਤ ਦੇ ਬਾਹਰ ਭੀੜ ਬੇਕਾਬੂ ਹੋ ਗਈ, ਜਿਸ ਨੂੰ ਸੰਭਾਲਣ ਲਈ ਪੁਲਿਸ ਕਰਮੀਆਂ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ। ਰਾਜਦ ਵਰਕਰਾਂ ਨੇ ਅਦਾਲਤ ਕੰਪਲੈਕਸ ਦੇ ਬਾਹਰ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਫੈਸਲੇ ਦਾ ਵਿਰੋਧ ਕੀਤਾ।fodder scamਲਾਲੂ ਨੂੰ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੋਟਵਾਰ ਜੇਲ੍ਹ ਲਿਜਾਇਆ ਗਿਆ ਹੈ। ਲਾਲੂ ਦੀ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ। ਲਾਲੂ ਯਾਦਵ ਦੇ ਨਾਲ ਹੀ 15 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਜਗਨਨਾਥ ਮਿਸ਼ਰਾ ਸਮੇਤ 7 ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਲਾਲੂ ਦੀ 1990 ਦੌਰਾਨ ਇਕੱਠੀ ਕੀਤੀ ਗਈ ਸੰਪਤੀ ਨੂੰ ਵੀ ਅਟੈਚ ਕੀਤਾ ਜਾਵੇਗਾ।fodder scamਸਾਰੇ ਮੁਲਜ਼ਮਾਂ ਦੇ ਅਦਾਲਤ ਪਹੁੰਚਦੇ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਗਈ ਸੀ ਅਤੇ ਇਸ ਬਹੁ ਇੰਤਜ਼ਾਰੀ ਮਾਮਲੇ ਵਿਚ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਦੇ ਬਾਹਰ ਇਸ ਦੌਰਾਨ ਵੱਡੀ ਗਿਣਤੀ ਵਿਚ ਰਾਜਦ ਨੇਤਾਵਾਂ ਅਤੇ ਵਰਕਰਾਂ ਦੀ ਭੀੜ ਲੱਗੀ ਰਹੀ। ਸੀਬੀਆਈ ਦੇ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਯਾਦਵ ਦਾ ਫ਼ੈਸਲਾ ਸੁਣਾਇਆ। ਫ਼ੈਸਲੇ ਤੋਂ ਬਾਅਦ ਲਾਲੂ ਨੂੰ ਹੋਟਵਾਰ ਸਥਿਤ ਬਿਰਸਾ ਮੁੰਡਾ ਜੇਲ੍ਹ ਵਿਚ ਲਿਜਾਇਆ ਗਿਆ।fodder scamਜੇਲ੍ਹ ਪਹੁੰਚਣ ਤੋਂ ਬਾਅਦ ਲਾਲੂ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਰਹੀਆਂ ਸਨ। ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਲਾਲੂ ਜੇਲ੍ਹ ਦੇ ਅੰਦਰ ਸਿਰਫ਼ ਦੂਰਦਰਸ਼ਨ ਚੈਨਲ ਦੇਖ ਸਕਣਗੇ, ਉਨ੍ਹਾਂ ਨੂੰ ਕੇਬਲ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਪਟਨਾ ਵਿਚ ਲਾਲੂ ਦੀ ਰਿਹਾਇਸ਼ ਦੇ ਬਾਹਰ ਜਿੱਥੇ ਦਿਨ ਭਰ ਸੰਨਾਟਾ ਛਾਇਆ ਰਿਹਾ, ਉਥੇ ਫ਼ੈਸਲਾ ਆਉਣ ਤੋਂ ਬਾਅਦ ਸਮਰਥਕਾਂ ਦੀ ਚਹਿਲ ਪਹਿਲ ਦੇਖੀ ਜਾ ਰਹੀ ਸੀ। ਨੌਜਵਾਨ ਸਮਰਥਕ ਹੱਥਾਂ ਵਿਚ ਲਾਲੂ ਦੇ ਪੋਸਟਰ ਲੈ ਕੇ ਨਿਰਾਸ਼ ਹੋਏ ਨਜ਼ਰ ਆ ਰਹੇ ਸਨ।fodder scamਉੱਥੇ ਹੀ ਇਸ ਮਾਮਲੇ ‘ਤੇ ਰਾਜਦ ਨੇਤਾਵਾਂ ਨੇ ਮੀਡੀਆ ਨੂੰ ਕਿਹਾ ਕਿ ਲਾਲੂ ਦੀ ਲੜਾਈ ਆਖ਼ਰੀ ਸਮੇਂ ਤੱਕ ਜਾਰੀ ਰਹੇਗੀ। ਲਾਲੂ ਦੇ ਨਾਲ ਭੇਦਭਾਵ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਈਕੋਰਟ ਵਿਚ ਇਸ ਮਾਮਲੇ ਦੀ ਅਪੀਲ ਕਰਾਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਉੱਧਰ ਚਾਰਾ ਘੁਟਾਲਾ ਮਾਮਲੇ ਵਿਚ ਰਿਹਾਅ ਹੋਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੇ ਕਿਹਾ ਕਿ ਇਹ ਸਭ ਸੀਬੀਆਈ ਦਾ ਕੀਤਾ ਕਰਾਇਆ ਹੋਇਆ ਹੈ, ਮੈਂ ਲਾਲੂ ਦਾ ਚਿਰ ਵਿਰੋਧੀ ਰਿਹਾ, ਕਦੇ ਸਾਥ ਨਹੀਂ ਸੀ।fodder scamਦੱਸ ਦੇਈਏ ਕਿ ਲਾਲੂ ਪਰਿਵਾਰ ਨੂੰ ਇਸ ਤੋਂ ਇਲਾਵਾ ਇੱਕ ਹੋਰ ਵੀ ਵੱਡਾ ਝਟਕਾ ਲੱਗਿਆ ਹੈ। ਈਡੀ ਨੇ ਮਨੀ ਲਾਂਡਰਿੰਗ ਕੇਸ ਵਿੱਚ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਕੁਮਾਰ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਈਡੀ ਦੇ ਵਕੀਲ ਨਿਤੇਸ਼ ਰਾਣਾ ਨੇ ਵਿਸ਼ੇਸ਼ ਜੱਜ ਐੱਨ ਕੇ ਮਲਹੋਤਰਾ ਦੀ ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ।

fodder scamਜਾਂਚ ਏਜੰਸੀ ਨੇ ਭਾਰਤੀ ਅਤੇ ਉਨ੍ਹਾਂ ਦੇ ਪਤੀ ਦੇ ਖਿਲਾਫ਼ ਮਨੀ ਲਾਂਡਿਰੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿੱਚ ਦਿੱਲੀ ਦਾ ਇੱਕ ਫਾਰਮ ਹਾਊਸ ਕੁਰਕ ਕਰ ਲਿਆ ਸੀ। ਦੱਖਣ ਦਿੱਲੀ ਦੇ ਬਿਜਵਾਸਨ ਇਲਾਕੇ ਵਿੱਚ 26, ਪਾਲਮ ਫਾਰਮਸ ਵਿੱਚ ਸਥਿਤ ਇਸ ਫਾਰਮ ਹਾਊਸ ਨੂੰ ਮਨੀ ਲਾਂਡਿਰੰਗ ਵਿਰੋਧੀ ਕਾਨੂੰਨ ਪੀਐਮਐਲਏ ਦੇ ਤਹਿਤ ਅਸਥਾਈ ਰੂਪ ਨਾਲ ਕੁਰਕ ਕੀਤਾ ਗਿਆ।

The post ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, 3 ਨੂੰ ਹੋਵੇਗਾ ਸਜ਼ਾ ਦਾ ਐਲਾਨ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, 3 ਨੂੰ ਹੋਵੇਗਾ ਸਜ਼ਾ ਦਾ ਐਲਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×