Get Even More Visitors To Your Blog, Upgrade To A Business Listing >>

ਟਰੰਪ ਨੂੰ ਆਪਣੇ ਗੜ੍ਹ ‘ਚ ਕਰਾਰਾ ਝਟਕਾ, 25 ਸਾਲ ਬਾਅਦ ਪਾਰਟੀ ਹੱਥੋਂ ਖੁੱਸਿਆ ਇਹ ਅਹੁਦਾ…

Jolt Trump in his constituency, after 25 years party lost this post     ਅਮਰੀਕਾ ‘ਚ ਡਾਉਗ ਜੋਨਸ (63), ਅਲਾਬਾਮਾ ਰਾਜ ਦੀ ਸੈਨੇਟ ਸੀਟ ਤੋਂ 25 ਸਾਲ ਬਾਅਦ ਜਿੱਤ ਦਰਜ ਕਰਨ ਵਾਲੇ ਪਹਿਲੇ ਡੈਮੋਕ੍ਰੈਟਿਕ ਨੇਤਾ ਬਣ ਗਏ ਹਨ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਾਲੇ ਉਮੀਦਵਾਰ ਰਾਏ ਮੂਰ ਨੂੰ ਹਰਾ ਕੇ ਇਹ ਜਿੱਤ ਦਰਜ ਕੀਤੀ। ਮੂਰ ਨੂੰ ਚੋਣ ਮੁਹਿੰਮ ਵਿਚ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।ਮੂਰ ਦੀ ਹਾਰ ਟਰੰਪ ਲਈ ਸਿਆਸੀ ਤੌਰ ‘ਤੇ ਇਕ ਝਟਕਾ ਹੈ।

Jolt Trump in his constituency, after 25 years party lost this post

ਟਰੰਪ ਨੇ ਅਲਾਬਾਮਾ ਤੋਂ ਰੀਪਬਲਿਕਨ ਮੈਂਬਰ ਲਈ ਪ੍ਰਚਾਰ ਕੀਤਾ ਸੀ। ਮੂਰ ‘ਤੇ ਦੋਸ਼ ਲੱਗਣ ਮਗਰੋਂ ਜ਼ਿਆਦਾਤਰ ਰਾਸ਼ਟਰੀ ਰੀਪਬਲਿਕਨ ਨੇਤਾਵਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਪਰ ਟਰੰਪ ਟਵੀਟ ਅਤੇ ਜਨਤਕ ਬਿਆਨਾਂ ਜ਼ਰੀਏ ਉਨ੍ਹਾਂ ਦੇ ਸਮਰਥਨ ਵਿਚ ਖੜ੍ਹੇ ਸਨ। ਜੋਨਸ ਨੂੰ 49.92 ਫੀਸਟੀ ਵੋਟ ਮਿਲੇ ਅਤੇ ਮੂਰ ਨੂੰ 48.38 ਫੀਸਦੀ ਵੋਟ ਮਿਲੇ। ਜੋਨਸ ਨੇ ਟਵੀਟ ਕਰ ਕੇ ਕਿਹਾ,”ਸ਼ੁਕਰੀਆ ਅਲਾਬਾਮਾ, ਸੈਨੇਟ ਦੇ ਨਵੇਂ ਮੈਂਬਰ ਜੋਨਸ ਅਗਲੇ ਸਾਲ ਸਹੂੰ ਚੁੱਕਣਗੇ।”Jolt Trump in his constituency, after 25 years party lost this post

ਰਿਪਬਲਿਕਨ ਪਾਰਟੀ ਦੀ ਜੜ ਮੰਨੇ ਜਾਣ ਵਾਲੇ ਅਮਰੀਕਾ ਦੇ ਅਲਾਬਾਮਾ ਪ੍ਰਾਂਤ ‘ਚ ਸੀਨੇਟ ਦੀ ਸੀਟ ‘ਤੇ ਅੱਜ 25 ਸਾਲ ਬਾਅਦ ਡੈਮੋਕ੍ਰੈਟਿਕ ਉਮੀਦਵਾਰ ਡਾਉਗ ਜੋਨਸ ਨੂੰ ਜਿੱਤ ਮਿਲੀ ਹੈ| ਡਾਉਗ ਜੋਨਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸਹਿਯੋਗੀ ਉਮੀਦਵਾਰ ਰਾਏ ਮੂਰ ਨੂੰ ਮਾਤ ਦਿੱਤੀ ਹੈ | ਮੂਰ ਦੇ ਚੋਣ ਪ੍ਰਚਾਰ ਅਭਿਆਨ ਦੌਰਾਨ ਉਨ੍ਹਾਂ ‘ਤੇ ਅਲੜਾ ਦੇ ਯੋਨ ਸੋਸ਼ਣ ਦਾ ਇਲਜ਼ਾਮ ਕਰਕੇ ਚਰਚਾ ‘ਚ ਆਏ ਸੀ |Jolt Trump in his constituency, after 25 years party lost this post

ਮੰਨਿਆ ਜਾ ਰਿਹਾ ਹੈ ਕਿ ਮੂਰ ਦੀ ਹਾਰ ਟਰੰਪ ਲਈ ਕਰਾਰਾ ਰਾਜਨੀਤਕ ਝੱਟਕਾ ਹੈ | ਟਰੰਪ ਨੇ ਅਲਾਬਾਮਾ ‘ਚ ਰਿਪਬਲਿਕਨ ਪਾਰਟੀ ਦਾ ਸਮਰਥਨ ਕੀਤਾ ਸੀ ਅਤੇ ਮੂਰ ਦੇ ਨਾਲ ਰੈਲੀ ਵੀ ਕੀਤੀ ਸੀ | ਮੂਰ ‘ਤੇ ਯੋਨ ਸੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਰਿਪਬਲਿਕ ਪਾਰਟੀ ਦੇ ਜ਼ਿਆਦਾਤਰ ਰਾਸ਼ਟਰੀ ਪੱਧਰ ਦੇ ਨੇਤਾਵਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ, ਪਰ ਟਰੰਪ ਨੇ ਟਵੀਟ ਅਤੇ ਜਨਤਕ ਬਿਆਨਾਂ ਜਰੀਏ ਖੁੱਲ ਕੇ ਉਨ੍ਹਾਂ ਦਾ ਸਮਰਥਨ ਕੀਤਾ | ਵੋਟਾਂ ਦੀ ਗਿਣਤੀ ਤੋਂ ਬਾਅਦ ਅਲਾਬਾਮਾ ਦੇ ਮੰਤਰੀ ਜਾਨ ਮੇਰੀਲ ਨੇ ਦੱਸਿਆ ਕਿ 63 ਸਾਲ ਦੇ ਜੋਨਸ ਨੂੰ 49.92 ਫ਼ੀਸਦੀ ਜਦੋਂ ਕਿ ਮੂਰ ਨੂੰ 48.38 ਫ਼ੀਸਦੀ ਵੋਟ ਮਿਲੇ | ਜੋਨਸ ਨੇ ਟਵੀਟ ਕੀਤਾ,ਧੰਨਵਾਦ ਅਲਾਬਾਮਾ|ਹਾਲਾਂਕਿ , 70 ਸਾਲ ਦੇ ਮੂਰ ਨੇ ਹੁਣ ਤੱਕ ਹਾਰ ਨਹੀਂ ਮੰਨੀ ਹੈ |ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘ਜਦੋਂ ਵੋਟ ( ਫ਼ੀਸਦੀ ) ਇੰਨਾ ਕਰੀਬ ਹੈ | ਇਹ ਖਤਮ ਨਹੀਂ ਹੋਇਆ ਹੈ |’ ਜਿੱਤ ਦਾ ਅੰਤਰ ਕੁੱਝ ਕੁ ਫ਼ੀਸਦੀ ਤੋਂ ਥੋੜ੍ਹਾ ਜ਼ਿਆਦਾ ਹੈ |Jolt Trump in his constituency, after 25 years party lost this post

ਨਵੇਂ ਸੀਨੇਟਰ ਅਗਲੇ ਸਾਲ ਅਹੁਦੇ ‘ਤੇ ਸਹੁੰ ਲੈਣਗੇ | ਪਿਛਲੇ 25 ਸਾਲ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਿਪਬਲਿਕ ਦੇ ਗੜ ਅਲਾਬਾਮਾ ‘ਚ ਸੀਨੇਟ ਦੀ ਸੀਟ ‘ਤੇ ਡੈਮੋਕਰੇਟ ਨੂੰ ਜਿੱਤ ਮਿਲੀ ਹੈ | ਜੋਨਸ ਦੀ ਜਿੱਤ ਤੋਂ 100 ਮੈਂਬਰੀ ਸੀਨੇਟ ( ਅਮਰੀਕੀ ਸੰਸਦ ਦਾ ਉੱਚ ਅਰਾਮ) ‘ਚ ਰਿਪਬਲਿਕ ਬਹੁਮਤ ਘੱਟ ਕੇ 51-49 ਹੋ ਜਾਵੇਗਾ |Jolt Trump in his constituency, after 25 years party lost this post

ਦੱਸ ਦੇਈਏ ਕਿ ਅਮਰੀਕੀ ਨਾਗਰਿਕਾਂ ਨੂੰ ਟਰੰਪ ਕਾਲ ‘ਚ ਓਬਾਮਾ ਦਾ ਰਾਜ ਯਾਦ ਆ ਰਿਹਾ ਹੈ। ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਵਿਚ ਭ੍ਰਿਸ਼ਟਾਚਾਰ ਵਧ ਗਿਆ ਹੈ। ਇਹ ਗੱਲ ਇਕ ਸਰਵੇ ‘ਚ ਸਾਹਮਣੇ ਆਈ ਹੈ। ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਮੁਤਾਬਕ ਅਮਰੀਕਾ ਦੇ ਹਰ 10 ‘ਚੋਂ 6 ਲੋਕਾਂ ਦਾ ਕਿਹਾ ਹੈ ਕਿ ਪਿਛਲੇ 12 ਮਹੀਨਿਆਂ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਇਹ ਜਨਵਰੀ 2016 ਦੇ ਮੁਕਾਬਲੇ ਇਕ ਤਿਹਾਈ ਵਧ ਹੈ।Jolt Trump in his constituency, after 25 years party lost this post

ਇਕ ਤਾਜ਼ਾ ਸਰਵੇ ਵਿਚ ਕਿਹਾ ਗਿਆ ਹੈ ਕਿ 44 ਫੀਸਦੀ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਵ੍ਹਾਈਟ ਹਾਊਸ ਵਿਚ ਫੈਲ ਗਿਆ ਹੈ ਅਤੇ ਇਹ ਪਹਿਲਾਂ ਨਾਲੋਂ 8 ਫੀਸਦੀ ਵਧ ਹੈ। ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਮੁਤਾਬਕ ਸਾਡੇ ਚੁਣੇ ਗਏ ਪ੍ਰਤੀਨਿਧੀ ਜਨਤਾ ਦੀ ਸੇਵਾ ਕਰਨ ਅਤੇ ਸਰਕਾਰ ਦੀ ਸਮਰੱਥਾ ‘ਚ ਵਿਸ਼ਵਾਸ ਪੈਦਾ ਕਰਨ ਵਿਚ ਅਸਫਲ ਹੋ ਰਹੇ ਹਨ ਅਤੇ ਹੁਣ ਵੀ ਅਜਿਹਾ ਲੱਗਦਾ ਹੈ ਕਿ ਉਹ ਕਾਰਪੋਰੇਟ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਸਰਵੇ ਵਿਚ ਸ਼ਾਮਲ ਹਰ 10 ਲੋਕਾਂ ਵਿਚੋਂ ਤਕਰੀਬਨ 7 ਲੋਕਾਂ ਦਾ ਇਹ ਮੰਨਣਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਲੜਨ ਵਿਚ ਨਾਕਾਮ ਹੋ ਰਹੀ ਹੈ।

The post ਟਰੰਪ ਨੂੰ ਆਪਣੇ ਗੜ੍ਹ ‘ਚ ਕਰਾਰਾ ਝਟਕਾ, 25 ਸਾਲ ਬਾਅਦ ਪਾਰਟੀ ਹੱਥੋਂ ਖੁੱਸਿਆ ਇਹ ਅਹੁਦਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਟਰੰਪ ਨੂੰ ਆਪਣੇ ਗੜ੍ਹ ‘ਚ ਕਰਾਰਾ ਝਟਕਾ, 25 ਸਾਲ ਬਾਅਦ ਪਾਰਟੀ ਹੱਥੋਂ ਖੁੱਸਿਆ ਇਹ ਅਹੁਦਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×