Get Even More Visitors To Your Blog, Upgrade To A Business Listing >>

‘IFFI 2017’ ਦੇ ਰੈੱਡ ਕਾਰਪੇਟ ‘ਤੇ ਸ਼੍ਰੀਦੇਵੀ ਅਤੇ ਬੇਟੀ ਨੇ ਲੁੱਟੀ ਸਾਰੀ ਲਾਈਮਲਾਈਟ

Jhanvi Kapoor:ਬੀ ਟਾਊਨ ਦੇ ਕਈ ਸਟਾਰ ਕਿਡ ਡੈਬਿਊ ਦੀ ਤਿਆਰੀ ਵਿੱਚ ਹਨ ਅਤੇ ਇਸ ਲਿਸਟ ਵਿੱਚ ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਤੇ ਸ਼੍ਰੀਦੇਵੀ ਦੀ ਬੇਟੀ ਜਾਨਵੀ ਦਾ ਨਾਂਅ ਸਭ ਤੋਂ ਉੱਤੇ ਹੈ। ਸੈਫ ਦੀ ਬੇਟੀ ਸਾਰਾ ਦੀ ਫਿਲਮ ‘ਕੇਦਰਨਾਥ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਜਾਨਵੀ ਦੀ ਫਿਲਮ ਦਾ ਨਾਂਅ ਸਾਹਮਣੇ ਆ ਗਿਆ ਹੈ ਪਰ ਰਿਲੀਜ਼ ਡੇਟ ਨੂੰ ਲੈ ਕੇ ਸਾਰਾ ਜਾਨਵੀ ਤੋਂ ਪਿੱਛੇ ਰਹਿ ਗਈ ਹੈ।Jhanvi Kapoor

Jhanvi Kapoor

48ਵੇਂ ਅੰਤਰ ਰਾਸ਼ਟਰੀ ਫਿਲਮ ਫੈਸਟੀਵਲ ਦਾ ਰੰਗਾਰੰਗ ਆਯੋਜਨ ਗੋਆ ‘ਚ ਹੋਇਆ ਸੀ। ਸੋਮਵਾਰ ਨੂੰ ‘IFFI 2017’ ਦੇ ਰੈੱਡ ਕਾਰਪੇਟ ‘ਤੇ ਸ਼੍ਰੀਦੇਵੀ ਦੀ ਵੱਡੀ ਕੁੜੀ ਜਾਹਨਵੀ ਕਪੂਰ ਗਲੈਮਰਸ ਲੁੱਕ ‘ਚ ਨਜ਼ਰ ਆਈ। ਡੈਬਿਊ ਫਿਲਮ ‘ਧੜਕ’ ਦੇ ਅਨਾਊਂਸਮੈਂਟ ਤੋਂ ਬਾਅਦ ਪਹਿਲੀ ਵਾਰ ਰੈੱਡ ਕਾਰਪੇਟ ‘ਤੇ ਦਿਖੀ ਜਾਹਨਵੀ ਦਾ ਗਲੈਮਰ ਅੰਦਾਜ਼ ਦੇਖਣਯੋਗ ਸੀ।Jhanvi Kapoorਉਸ ਨੇ ਅਨਾਮਿਕਾ ਖੰਨਾ ਦੀ ਡਿਜ਼ਾਈਨਰ ਰੈੱਡ ਤੇ ਬ੍ਰਾਊਨ ਸਲੀਵਲੈੱਸ ਚੋਲੀ ਨਾਲ ਮੈਚਿੰਗ ਪੇਂਟ ਤੇ ਸਲੀਵਲੈੱਸ ਲਹਿੰਗਾ ਪਾਇਆ ਸੀ। ਸੈਲੀਬ੍ਰਿਟੀ ਸਟਾਈਲਿਸਟ ਤਾਨਿਆ ਘਾਵਰੀ ਨੇ ਜਾਹਨਵੀ ਦੀਆਂ ਦੋ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।Jhanvi Kapoor ਇਸ ਤੋਂ ਇਲਾਵਾ ਜਾਹਨਵੀ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਾਹਨਵੀ ਨੇ ਰੈੱਡ ਕਾਰਪੇਟ ‘ਤੇ ਪਿਤਾ ਬੋਨੀ ਕਪੂਰ ਤੇ ਮਾਂ ਸ਼੍ਰੀਦੇਵੀ ਨਾਲ ਵੀ ਪੋਜ਼ ਦਿੱਤੇ।Jhanvi Kapoorਦੱਸਣਯੋਗ ਹੈ ਕਿ ਜਾਹਨਵੀ ਕਪੂਰ ਨੇ ਸ਼ੋਅਜ਼ ਦੌਰਾਨ ਕਾਫੀ ਹੌਟ ਪੋਜ਼ ਦਿੱਤੇ। ਇਸ ਦੌਰਾਨ ਸ਼੍ਰੀਦੇਵੀ ਦੀ ਲਾਡਲੀ ਇੰਨੀ ਸ਼ਾਨਦਾਰ ਲੱਗ ਰਹੀ ਸੀ ਕਿ ਮੌਜ਼ੂਦਾ ਲੋਕਾਂ ਦੀਆਂ ਨਜ਼ਰਾਂ ਸਿਰਫ ਜਾਹਨਵੀ ‘ਤੇ ਹੀ ਟਿੱਕੀਆ ਰਹੀਆਂ। ਜਾਹਨਵੀ ਨੇ ਬਾਕੀ ਅਦਾਕਾਰਾਂ ਦੇ ਹੁੰਦੇ ਸਾਰੀ ਲਾਈਮਲਾਈਟ ਲੁੱਟੀ। ਜਾਹਨਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਹੈJhanvi Kapoorਦੱਸ ਦੇਈਏ ਕਿ ਜਾਨਵੀ ਦੀ ਫਿਲਮ ‘ਧੜਕ’`ਦਸੰਬਰ ਵਿੱਚ ਫਲੋਰ ‘ਤੇ ਚਲੀ ਜਾਵੇਗੀ ਅਤੇ ਇਸ ਨੂੰ ਜੂਨ ਜਾਂ ਜੁਲਾਈ 2018 ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਜੇਕਰ ਫਿਲਮ ਦੀ ਰਿਲੀਜ਼ ਡੇਟ ਦੀਵਿੱਚ ਕੋਈ ਬਦਲਾਅ ਨਹੀਂ ਕੀਤਾ ਤਾਂ ਸਾਰਾ ਤੋਂ ਪਹਿਲਾਂ ਜਾਨਵੀ ਬਾਲੀਵੁੱਡ ਵਿੱਚ ਡੈਬਿਊ ਕਰ ਲੇਵੇਗੀ। ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਦੋਨੋਂ ਹੀ ਸਟਾਰ ਕਿਡਜ਼ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠਾਂ ਡੈਬਿਊ ਕਰਨਗੇ।Jhanvi Kapoorਪਰ ਸਾਰਾ ਨੇ ਬਾਅਦ ਵਿੱਚ ਅਭਿਸ਼ੇਕ ਕਪੂਰ ਦੀ ਫਿਲਮ ਦਾ ਚੋਣ ਕੀਤਾ ਅਤੇ ਉਹ ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਓਪੋਜਿਟ ਨਜ਼ਰ ਆਵੇਗੀ। ਉੱਥੇ ਜਾਨਵੀ ਮਰਾਠੀ ਫਿਲਮ ‘ਸੈਰਾਟ’ ਦੇ ਹਿੰਦੀ ਰੀਮੇਕ ਵਿੱਚ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਦੇ ਨਾਲ ਡੈਬਿਊ ਕਰੇਗੀ। ਦੱਸ ਦੇਈਏ ਕਿ ਪਿਛਲੇ ਦਿਨੀਂ ਖਬਰ ਆਈ ਸੀ ਕਿ ਜਾਨਵੀ ਕਪੂਰ ਆਪਣੀ ਮਾਂ ਸ਼੍ਰੀਦੇਵੀ ਦੀ ਫਿਲਮ ‘ਮਿਸਟਰ ਇੰਡੀਆ’ ਦੇ ਸੀਕੁਅਲ ਤੋਂ ਡੈਬਿਊ ਕਰ ਸਕਦੀ ਹੈ। ਚਰਚਾ ਹੈ ਕਿ ਸ਼੍ਰੀਦੇਵੀ ‘ਮਿਸਟਰ ਇੰਡੀਆ-2’ ਦੀ ਤਿਆਰੀ ਵਿੱਚ ਜੁਟ ਗਈ ਹੈ ਅਤੇ ਬੋਨੀ ਕਪੂਰ ਜਲਦ ਹੀ ਫਿਲਮ ਦੇ ਸੀਕੁਅਲ ਦੀ ਐਲਾਨ ਕਰ ਦੇਣਗੇ।

The post ‘IFFI 2017’ ਦੇ ਰੈੱਡ ਕਾਰਪੇਟ ‘ਤੇ ਸ਼੍ਰੀਦੇਵੀ ਅਤੇ ਬੇਟੀ ਨੇ ਲੁੱਟੀ ਸਾਰੀ ਲਾਈਮਲਾਈਟ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

‘IFFI 2017’ ਦੇ ਰੈੱਡ ਕਾਰਪੇਟ ‘ਤੇ ਸ਼੍ਰੀਦੇਵੀ ਅਤੇ ਬੇਟੀ ਨੇ ਲੁੱਟੀ ਸਾਰੀ ਲਾਈਮਲਾਈਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×