Get Even More Visitors To Your Blog, Upgrade To A Business Listing >>

ਨੇਪਾਲ-ਚੀਨ ਆਪਸ ‘ਚ ਰੇਲ,ਸੜਕ ਤੇ ਪ੍ਰਮੁੱਖ ਖੇਤਰਾਂ ‘ਤੇ ਕਰ ਰਹੇ ਹਨ ਕੰਮ

Nepal China Cross Border rail: ਨੇਪਾਲ ਤੇ ਚੀਨ ਆਪਸੀ ਰੇਲ ਸੰਪਰਕ,ਰਾਜਮਾਰਗ ਤੇ ਸਰਹੱਦ ‘ਤੇ ਖੁਸ਼ਕ ਬੰਦਰਗਾਹ ਦੇ ਨਿਰਮਾਣ ਸਮੇਤ ਕਈ ਪ੍ਰਮੁੱਖ ਖੇਤਰਾਂ ‘ਚ ਕੰਮ ਕਰ ਰਹੇ ਹਨ। ਨੇਪਾਲ ‘ਚ ਚੀਨ ਦੇ ਰਾਜਦੂਤ ਯੂ ਹੋਗ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਹੋਗ ਨੇ ਅਜਿਹਾ ਬਿਆਨ ਉਸ ਸਮੇਂ ਆਇਆ ਜਦ ਹਾਲ ‘ਚ ਹੀ ਨੇਪਾਲ ਨੇ ਚੀਨ ਦੀ ਇਕ ਕੰਪਨੀ ਵੱਲੋਂ ਬਣਾਈ ਜਾਣ ਵਾਲੀ 2.5 ਅਰਬ ਡਾਲਰ ਦੀ ਹਾਈਡ੍ਰੋਪਵਰ ਯੋਜਨਾ ਦਾ ਠੇਕਾ ਰਦ ਕਰ ਦਿੱਤਾ ਸੀ।

china

Nepal China cross border rail

ਹੋਗ ਨੇ ਕਿਹਾ ਕਿ ਚੀਨ ਨੇ ਸਰਹੱਦ ਪਾਰ ਰੇਲ ਲਾਈਨ ਬਣਾਉਣ ਦੇ ਨੇਪਾਲ ਸਰਕਾਰ ਦੇ ਸੁਝਾਅ ਨੂੰ ਗੰਭੀਰਤਾ ਨਾਲ ਲਿਆ ਹੈ। ਉਹਨਾਂ ਨੇ ਕਿਹਾ ਇਕ ਟੀਮ ਯੋਜਨਾ ਦੀ ਪ੍ਰਾਇਮਰੀ ਸੰਭਾਵੀ ਅਧਿਐਨ ਸ਼ੁਰੂ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾ ਸੜਕ ਸੰਪਰਕ,ਅਰਾਨਿਕਾ ਰਾਜਮਾਰਗ ਦਾ ਰੀਵਾਈਵਲ ਤੇ ਯਰਿਤੋ ‘ਚ ਖੁਸ਼ਕ ਬੰਦਰਗਾਹ ਦੀ ਤਰਜੀਹ ‘ਤੇ ਹੈ।

china

Nepal China cross border rail

ਹੋਗ ਨੇ ਚੀਨੀ ਦੂਤਗ੍ਰਹਿ ਵੱਲੋਂ ਸੰਗਠਿਤ ਚੀਨ-ਨੇਪਾਲ ਸੰਬੰਧਾ ‘ਚ ਚੀਨ ਦੀ ਕਮਿਊਨਿਟਸ ਪਾਰਟੀ ਦੇ 19ਵੇਂ ਕਾਂਗਰਸ ਦੇ ਜਸ਼ਨ ‘ਚ ਆਯੋਜਿਤ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਨੇਪਾਲ ਨੂੰ ਚੀਨ ਦੀ ਖੁਸ਼ਹਾਲੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੇਪਾਲ ਦੇ ਵਪਾਰ,ਨਿਵੇਸ਼ ਤੇ ਸੰਪਰਕ ਵਰਗੇ ਮਾਮਲੇ ‘ਚ ਚੀਨ ਦੀ ਖੁਸ਼ਹਾਲੀ ਦਾ ਲਾਭ ਉਠਾਉਣਾ ਚਾਹੀਦਾ ਹੈ ਕਿਉਕਿ ਨੇਪਾਲ ਪਹਿਲਾਂ ਚੀਨ ਵੱਲੋਂ ਪ੍ਰਸਤਾਵਿਤ ਵਨ-ਬੈਲਟ ਰੋਡ ਸਮੂਹ ਨਾਲ ਜੁੜ ਚੁੱਕਿਆ ਹੈ।

– – – – – Advertisement – – – – –

ਇਸ ਤੋਂ ਪਹਿਲਾਂ ਨੇਪਾਲ ਨੇ ਇੱਕ ਚੀਨੀ ਕੰਪਨੀ ਨਾਲ ਜੂਨ ਮਹੀਨੇ ‘ਚ ਸਹਿਬੱਧ ਹੋਏ ਇੱਕ ਮੰਗ ਪੱਤਰ ਨੂੰ ਰੱਦ ਕਰ ਦਿੱਤਾ ਹੈ। ਇਸ ਮੰਗ ਪੱਤਰ ਦੇ ਆਧਾਰ ‘ਤੇ ਬੁਢੀਗੰਡਕੀ ਹਾਈਡਰੋ ਬਿਜਲੀ ਪ੍ਰਾਜੈਕਟ ਅਧੀਨ 1200 ਮੈਗਾਵਾਟ ਪਣ ਬਿਜਲੀ ਪਲਾਂਟ ਦਾ ਵਿਸਥਾਰ ਕੀਤਾ ਜਾਣਾ ਸੀ। ਇਸ ਸਮਝੌਤੇ ਦੇ ਰੱਦ ਹੋਤ ਤੋਂ ਬਾਅਦ ਚੀਨ ਦੀ ਵਨ ਬੈਲਟ ਵਨ ਰੋਡ ਪਹਿਲਾਂ ਨੂੰ ਵੱਡਾ ਝੱਟਕਾ ਲੱਗਿਆ ਹੈ।

china

ਨੇਪਾਲ ਦੀ ਕੈਬਨਿਟ ਨੇ ਇਹ ਫ਼ੈਸਲਾ ਦੋ ਸੰਸਦੀ ਕਮੇਟੀਆਂ , ਖੇਤੀਬਾੜੀ ਅਤੇ ਪਾਣੀ ਸਰੋਤ ਕਮੇਟੀ ਅਤੇ ਵਿੱਤ ਕਮੇਟੀ ਦੀ ਸਾਂਝੀ ਬੈਠਕ ‘ਚ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ ‘ਤੇ ਲਿਆ ਹੈ। ਇਸ ਬੈਠਕ ‘ਚ ਪੁਸ਼ਪਾ ਕਮਲ ਦਹਲ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਨਾਂ ਨੇ ਇਸ ਸਮਝੌਤੇ ‘ਚ ਪਾਰਦਰਸ਼ਤਾ, ਮੁਕਾਬਲੇ ਲਈ ਬੋਲੋ ਅਤੇ ਜਨਤਕ ਪ੍ਰੋਕਿਊਰਮੈਂਟ ਐਕਟ ਦੀ ਉਲੰਘਣਾ ਕੀਤੀ ਹੈ।

china

ਖੇਤੀਬਾੜੀ ਅਤੇ ਪਾਣੀ ਸੰਸਧਾਨ ਕਮੇਟੀ ਦੇ ਚੇਅਰਮੈਨ ਮਹਿਨ ਪ੍ਰਸ਼ਾਦ ਬਰਾਲ ਅਤੇ ਕਈ ਹੋਰ ਸੰਸਦੀ ਮੈਂਬਰਾਂ ਨੇ ਇਸ ਸਮਝੌਤੇ ਦੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਜਿਸ ਚੀਨੀ ਕੰਪਨੀ ਨਾਲ ਇਹ ਇਕਰਾਰਨਾਮਾ ਕੀਤਾ ਗਿਆ ਹੈ ਉਹ ਇੱਕ ਵਿਵਾਦਗ੍ਰਸਤ ਕੰਪਨੀ ਹੈ। ਉਸਦੇ ਪੁਰਾਣੇ ਰਿਕਾਰਡ ਸਹੀ ਨਹੀਂ ਹਨ।

china

ਡਿਪਟੀ ਪੀਐਮ ਅਤੇ ਊਰਜਾ ਮੰਤਰੀ ਕਮਲ ਥਾਪਾ ਨੇ ਟਵੀਟ ਕਰਕੇ ਦੱਸਿਆ ਕਿ ਸੰਸਦੀ ਕਮੇਟੀ ਦੀਆ ਹਦਾਇਤਾਂ ਨੂੰ ਧਿਆਨ ‘ਚ ਰੱਖਦਿਆਂ ਮੰਤਰੀ ਮੰਡਲ ਦੀ ਬੈਠਕ ਦੌਰਾਨ ਚੀਨੀ ਕੰਪਨੀ ਨਾਲ ਹੋਏ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਹੈ।ਥਾਪਾ ਨੇ ਕਿਹਾ ਕਿ ਇਸ ਸਮਝੌਤੇ ਨੂੰ ਗ਼ੈਰ-ਕਾਨੂੰਨੀ ਅਤੇ ਅਸਾਧਾਰਨ ਕਰਾਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਲਦ ਹੀ ਨੇਪਾਲ ਕੈਬਨਿਟ ਇਸ ਸਬੰਧੀ ਕੋਈ ਨਵਾਂ ਫ਼ੈਸਲਾ ਲਵੇਗੀ।

china

‘ਇੰਜੀਨੀਅਰਿੰਗ, ਵਿੱਤੀ ਸਹਾਇਤਾ ਨਾਲ ਖਰੀਦ ਦਾ ਠੇਕਾ’ (ਈਪੀਸੀਐਫ) ਮਾਡਲ, ਜਿਸ ਨੂੰ ਪਹਿਲੀ ਵਾਰ ਨੇਪਾਲ ਵਿਚ ਲਾਗੂ ਕੀਤਾ ਜਾਣਾ ਸੀ, ਨੂੰ ਪ੍ਰਾਜੈਕਟ ਬਣਾਉਣ ਲਈ ਗੈਜ਼ੌਬਾ ਗਰੁੱਪ ਨੂੰ ਇਕਰਾਰਨਾਮਾ ਦਿੱਤਾ ਗਿਆ ਸੀ। ਇਸ ਦੀ ਸ਼ੁਰੂਆਤ ਤੋਂ ਹੀ ਵਿਵਾਦਾਂ ਨਾਲ ਨਿਰਾਸ਼ਾ ਹੋਈ ਸੀ।

Nepal China cross border rail

china

The post ਨੇਪਾਲ-ਚੀਨ ਆਪਸ ‘ਚ ਰੇਲ,ਸੜਕ ਤੇ ਪ੍ਰਮੁੱਖ ਖੇਤਰਾਂ ‘ਤੇ ਕਰ ਰਹੇ ਹਨ ਕੰਮ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਨੇਪਾਲ-ਚੀਨ ਆਪਸ ‘ਚ ਰੇਲ,ਸੜਕ ਤੇ ਪ੍ਰਮੁੱਖ ਖੇਤਰਾਂ ‘ਤੇ ਕਰ ਰਹੇ ਹਨ ਕੰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×