Get Even More Visitors To Your Blog, Upgrade To A Business Listing >>

ਬਿਹਾਰ ‘ਚ ਵੱਡਾ ਹਾਦਸਾ, ਪਿਕਨਿਕ ਮਨਾਉਣ ਗਏ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਡੁੱਬਣ ਨਾਲ ਮੌਤ

Patna people drown Ganga : ਪਟਨਾ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਗੰਗਾ ਨਦੀ ਵਿੱਚ ਡੁੱਬਣ ਨਾਲ 9 ਲੋਕਾਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਮੰਦਭਾਗੀ ਘਟਨਾ ਰਾਘੋਪੁਰ ਖੇਤਰ ਦੀ ਹੈ, ਜਿੱਥੇ ਇਹ ਲੋਕ ਪਿਕਨਿਕ ਮਨਾਉਣ ਲਈ ਰਾਘੋਪੁਰ ਦਿਆਰਾ ਗਏ ਹੋਏ ਸੀ। ਨਦੀ ‘ਚੋ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਮਰਨ ਵਾਲਿਆਂ ‘ਚ 5 ਬੱਚੇ, 2 ਔਰਤਾਂ ਵੀ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ | ਹਾਦਸੇ ਦੇ ਸ਼ਿਕਾਰ ਸਾਰੇ ਲੋਕ ਫਤੁਹਾ ਦੇ ਹੀ ਮਿਰਜ਼ਾਪੁਰ ਨੋਹਟਾ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਇੱਕ ਹੀ ਪਰਿਵਾਰ ਦੇ ਹਨ। ਮ੍ਰਿਤਕ ਨੋਹਟਾ ਨਿਵਾਸੀ ਸ਼ੰਕਰ ਯਾਦਵ ਦੀ ਪਤਨੀ ਅਤੇ ਉਸਦਾ ਭਰਾ ਵਿਹਾਰੀ ਯਾਦਵ ਦੇ ਬੱਚੇ ਦੱਸੇ ਜਾ ਰਹੇ ਹਨ |

Patna people drown Ganga

Patna people drown ganga

– – – – – Advertisement – – – – –

ਬਰਾਮਦ ਹੋਈਆਂ ਲਾਸ਼ਾਂ ‘ਚ ਸ਼ੰਕਰ ਯਾਦਵ ਦੀ ਪਤਨੀ 40 ਸਾਲ ਦਾ ਰੰਜੂ ਦੇਵੀ , ਪੁੱਤਰੀ ਛੋਟੀ ਕੁਮਾਰੀ 10 ਸਾਲ, ਬਿਹਾਰੀ ਯਾਦਵ ਦੇ ਦੋ ਪੁੱਤਰ ਗੌਤਮ ਕੁਮਾਰ , ਗੌਰਵ ਕੁਮਾਰ , ਰਾਮਬਲੀ ਯਾਦਵ ਦੀ ਪੁੱਤਰੀ ਕਜਲੀ ਕੁਮਾਰੀ, ਅਰੁਣ ਕੁਮਾਰ ਦੀ ਪੁੱਤਰੀ ਆਰਤੀ ਕੁਮਾਰੀ, ਭੋਲਾ ਯਾਦਵ ਦਾ ਪੁੱਤਰ ਸਾਹਿਲ ਕੁਮਾਰ ਦੀ ਲਾਸ਼ ਦੀ ਪਹਿਚਾਣ ਹੋ ਚੁੱਕੀ ਹੈ |ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਿਹਾਰ ਦੇ ਬੇਗੂਸਰਾਏ ਜ਼ਿਲੇ ਵਿੱਚ ਪੂਰਨਮਾਸ਼ੀ ਮੇਲੇ ਵਿੱਚ ਇਸ਼ਨਾਨ ਦੌਰਾਨ ਭੱਜ-ਦੌੜ ਮਚਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਸੀ | ਪ੍ਰਸ਼ਾਸਨ ਨੇ 2 ਦੇ ਮਰਨ ਦੀ ਪੁਸ਼ਟੀ ਕੀਤੀ ਸੀ | ਦੂਜੇ ਪਾਸੇ ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਮਰਨ ਵਾਲਿਆਂ ਵਿਚੋਂ 2 ਦੀਆਂ ਲਾਸ਼ਾਂ ਨਦੀ ਵਿਚ ਵਹਾਅ ਦਿੱਤੀਆਂ ਗਈਆਂ| Patna people drown Ganga

ਜ਼ਿਕਰਯੋਗ ਹੈ ਕਿ ਬੇਗੂਸਰਾਏ ਦੇ ਸਿਮਰੀਆ ਧਾਮ ਵਿਚ ਕੱਤਕ ਦੀ ਪੂਰਨਮਾਸ਼ੀ ਮੌਕੇ ਹਜ਼ਾਰਾਂ ਦੀ ਭੀੜ ਲੱਗ ਗਈ ਸੀ। ਸਿਮਰੀਆ ਧਾਮ ਵਿਚ ਕੱਤਕ ਮਹੀਨੇ ਕਲਪਵਾਸ ਮੇਲੇ ਦੀ ਪਰੰਪਰਾ ਰਹੀ ਹੈ। ਇਸ ਵਾਰ ਸਿਮਰੀਆ ਵਿਚ ਕੁੰਭ ਦਾ ਵੀ ਆਯੋਜਨ ਕੀਤਾ ਗਿਆ ਸੀ| ਕੱਤਕਤ ਮਹੀਨੇ ਦੇ ਕਲਪਵਾਸ ਮੇਲਾ, ਕੱਤਕ ਦੀ ਪੂਰਨਮਾਸ਼ੀ ਦਾ ਇਸ਼ਨਾਨ ਅਤੇ ਕੁੰਭ ਨੂੰ ਲੈ ਕੇ ਸਿਮਰੀਆ ਧਾਮ ਵਿਚ ਕਾਫੀ ਭੀੜ ਲੱਗ ਗਈ ਸੀ| ਇਸੇ ਦੌਰਾਨ ਕਾਲੀ ਮੰਦਰ ਕੋਲ ਸੀੜ੍ਹੀ ਘਾਟ ਤੇ ਭੱਜ-ਦੌੜ ਦੀ ਗੱਲ ਸਾਹਮਣੇ ਆਈ ਹੈ| ਇਕ ਸ਼ਰਧਾਲੂ ਦੀ ਮੌਤ ਦੀ ਗੱਲ ਪ੍ਰਸ਼ਾਸਨ ਕਰ ਰਿਹਾ ਹੈ|Patna people drown gangaਜ਼ਿਕਰਯੋਗ ਹੈ ਕਿ ਹਿੰਦੂ ਧਰਮ ਵਿੱਚ ਪ੍ਰਾਚੀਨ ਕਾਲ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਦਾ ਕਾਫ਼ੀ ਮਹੱਤਵ ਹੈ| ਸ਼ਾਸਤਰਾਂ ਵਿਚ ਇਸ ਦਿਨ ਗੰਗਾ ਇਸ਼ਨਾਨ ਦਾ ਕਾਫੀ ਮਹੱਤਵ ਦੱਸਿਆ ਗਿਆ ਹੈ| ਕੱਤਕ ਦੀ ਪੂਰਨਮਾਸ਼ੀ ਦਾ ਉਤਸਵ ਪੂਰੇ ਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ| ਇਸ ਮੌਕੇ ਬਿਹਾਰ ਵਿਚ ਗੰਗਾ ਘਾਟਾਂ ਤੇ ਲੱਖਾਂ ਸ਼ਰਧਾਲੂ ਇਸ਼ਨਾਨ ਲਈ ਇਕੱਠੇ ਹੁੰਦੇ ਹਨ|

The post ਬਿਹਾਰ ‘ਚ ਵੱਡਾ ਹਾਦਸਾ, ਪਿਕਨਿਕ ਮਨਾਉਣ ਗਏ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਡੁੱਬਣ ਨਾਲ ਮੌਤ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਬਿਹਾਰ ‘ਚ ਵੱਡਾ ਹਾਦਸਾ, ਪਿਕਨਿਕ ਮਨਾਉਣ ਗਏ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਡੁੱਬਣ ਨਾਲ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×