Get Even More Visitors To Your Blog, Upgrade To A Business Listing >>

ਚੋਣਾਂ ਤੋਂ ਪਹਿਲਾਂ ATS ਨੂੰ ਵੱਡੀ ਕਾਮਯਾਬੀ, IS ਦੇ ਦੋ ਅੱਤਵਾਦੀ ਗ੍ਰਿਫਤਾਰ…

ਗੁਜਰਾਤ ਵਿੱਚ ਵਿਧਾਨ ਸਭਾ ਚੋਣ ਤੋਂ ਪਹਿਲਾਂ ਏ.ਟੀ.ਐਸ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੁਜਰਾਤ ਦੇ ਸੂਰਤ ਤੋਂ ਏ.ਟੀ.ਐਸ. ਨੇ ਅੱਤਵਾਦੀ ਸੰਗਠਨ ਆਈ ਐਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਦੇ ਨਾਮ Qasim and Obaid ਹਨ। ਏ.ਟੀ.ਐਸ. ਦਾ ਦਾਅਵਾ ਹੈ ਕਿ ਦੋਨਾਂ ਅਹਿਮਦਾਬਾਦ ਵਿੱਚ ਵੱਡੇ ਹਮਲੇ ਦੀ ਫਿਰਾਕ ਵਿੱਚ ਸਨ। ਦੋਨਾਂ ਨੇ ਧਾਰਮਿਕ ਸਥਾਨਾਂ ਅਤੇ ਇਲਾਕੇ ਵਿੱਚ ਰੇਕੀ ਵੀ ਕੀਤੀ ਸੀ। ਇੱਕ ਅੱਤਵਾਦੀ ਪੇਸ਼ੇ ਤੋਂ ਵਕੀਲ , ਦੂਜਾ ਹਸਪਤਾਲ ਵਿੱਚ Lab Technician ਸੀ।

Gujarat

ਗੁਜਰਾਤ ਵਿੱਚ 9 ਅਤੇ 14 ਦਸੰਬਰ ਨੂੰ ਵੋਟ ਪਾਏ ਜਾਣੇ ਹਨ , ਰਾਜ ਵਿੱਚ ਲਗਾਤਾਰ ਵੱਡੇ ਅਤੇ ਛੋਟੇ ਨੇਤਾਵਾਂ ਦੀਆਂ ਜਨ ਸਭਾ ਰਹੀਆ ਹਨ। ਅਜਿਹੇ ਵਿੱਚ ਆਈਏਸ ਦੇ ਆਤੰਕੀਆਂ ਦੀ ਗ੍ਰਿਫਤਾਰੀ ਗੁਜਰਾਤ ਏ.ਟੀ.ਐਸ. ਦੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

Gujarat

ਕਦੋਂ ਹਨ ਗੁਜਰਾਤ ਵਿੱਚ ਵਿਧਾਨਸਭਾ ਚੋਣਾਂ ?

ਗੁਜਰਾਤ ਵਿਧਾਨਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ ਕਰੇਗਾ। ਹਿਮਾਚਲ ਪ੍ਰਦੇਸ਼ ਦੇ ਇਲੈਕਸ਼ਨ ਸ਼ੇਡਿਊਲ ਦੇ ਨਾਲ ਗੁਜਰਾਤ ਦੀਆਂ ਤਾਰੀਖਾਂ ਦਾ ਐਲਾਨ ਨਾਲ ਹੋਣ ਦੇ ਚਲਦੇ ਹਾਲ ਹੀ ਵਿੱਚ ਵਿਵਾਦ ਹੋਇਆ ਸੀ। ਕਾਂਗਰਸ ਨੇ ਸਵਾਲ ਚੁੱਕੇ ਸਨ। ਪਰ ਇਲੈਕਸ਼ਨ ਕਮੀਸ਼ਨ ਨੇ ਕਿਹਾ ਸੀ ਕਿ ਹਿਮਾਚਲ  ਦੇ ਵੋਟਿੰਗ ਪੈਟਰਨ ਜਾਂ ਨਤੀਜਿਆਂ ਦਾ ਅਸਰ ਗੁਜਰਾਤ ‘ਤੇ ਨਹੀਂ ਪਿਆ, ਇਸ ਲਈ ਸ਼ੇਡਿਊਲ ਵੱਖ-ਵੱਖ ਰੱਖਿਆ ਗਿਆ ਹੈ।

Gujarat

ਚੋਣ ਕਮਿਸ਼ਨ ਨੇ ਗੁਜਰਾਤ ਚੋਣ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ AK Jyoti ਨੇ ਦੱਸਿਆ ਕਿ ਗੁਜਰਾਤ ਵਿੱਚ ਦੋ ਪੜਾਅ ਵਿੱਚ ਚੋਣਾਂ ਹੋਣਗੀਆ। ਪਹਿਲਾਂ ਪੜਾਅ ਵਿੱਚ 19 ਜ਼ਿਲ੍ਹਿਆਂ ਦੀ 89 ਸੀਟ ਉੱਤੇ ਵੋਟਿੰਗ ਹੋਵੇਗੀ। 14 ਨਵੰਬਰ ਮੰਗਲਵਾਰ ਨੂੰ ਸੂਚਨਾ ਜਾਰੀ ਹੋਵੇਗੀ। 21 ਨਵੰਬਰ ਮੰਗਲਵਾਰ ਨੂੰ ਨਾਮਜ਼ਦਗੀ ਦਾ ਆਖਰੀ ਦਿਨ ਹੈ। 22 ਨਵੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਅਤੇ 24 ਨਵੰਬਰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ। 9 ਦਸੰਬਰ ਨੂੰ ਪਹਿਲਾਂ ਪੜਾਅ ਲਈ ਵੋਟਿੰਗ ਹੋਵੇਗੀ।

Gujarat

ਦੂਜੇ ਪੜਾਅ ਵਿੱਚ ਬਾਕੀ ਬਚੇ 11 ਜ਼ਿਲ੍ਹਿਆਂ ਦੀ 93 ਸੀਟਾਂ ਲਈ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਦੂਜੇ ਪੜਾਅ ਲਈ 20 ਨਵੰਬਰ ਨੂੰ ਸੂਚਨਾ ਜਾਰੀ ਹੋਵੇਗੀ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ 27 ਨਵੰਬਰ ਹੈ। ਦੂਜੇ ਪੜਾਅ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਦੀ ਤਾਰੀਖ 28 ਨਵੰਬਰ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ 30 ਨਵੰਬਰ ਹੈ। 18 ਦਸਬੰਰ ਨੂੰ ਹਿਮਾਚਲ ਚੋਣ ਦੇ ਨਾਲ ਗੁਜਰਾਤ ਚੋਣ ਦੇ ਵੀ ਨਤੀਜੇ ਆਉਣਗੇ।

Gujarat

The post ਚੋਣਾਂ ਤੋਂ ਪਹਿਲਾਂ ATS ਨੂੰ ਵੱਡੀ ਕਾਮਯਾਬੀ, IS ਦੇ ਦੋ ਅੱਤਵਾਦੀ ਗ੍ਰਿਫਤਾਰ… appeared first on Current Punjabi News, Punjab News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਚੋਣਾਂ ਤੋਂ ਪਹਿਲਾਂ ATS ਨੂੰ ਵੱਡੀ ਕਾਮਯਾਬੀ, IS ਦੇ ਦੋ ਅੱਤਵਾਦੀ ਗ੍ਰਿਫਤਾਰ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×