Get Even More Visitors To Your Blog, Upgrade To A Business Listing >>

ਖੁਸ਼ਖਬਰੀ : SBI ਨੇ ਘਟਾਇਆ ਚਾਰਜ , ਤੁਹਾਡੇ ਲਈ ਇਹ ਸੇਵਾ ਹੋ ਗਈ ਸਸਤੀ

ਨਵੀਂ ਦਿੱਲੀ : ਜੇਕਰ ਤੁਹਾਡਾ ਬੈਂਕ ਅਕਾਊਂਟ ਵੀ ਸਟੇਟ ਬੈਂਕ ਆਫ ਇੰਡੀਆ ‘ਚ (SBI) ਹੈ ਤਾਂ ਬੈਂਕ ਨੇ ਹਾਲ ਹੀ ਵਿੱਚ ਤੁਹਾਨੂੰ ਰਾਹਤ ਦੇਣ ਵਾਲੇ ਕਦਮ ਦਾ ਐਲਾਨ ਕੀਤਾ ਹੈ।ਹੁਣ ਜੇਕਰ ਤੁਸੀਂ IMPS ਦਾ ਆਪਸ਼ਨ ਸਲੈਕਟ ਕਰਕੇ ਆਨਲਾਇਨ ਪੈਸੇ ਟਰਾਂਸਫਰ ਕਰਦੇ ਹੋ ਤਾਂ ਬੈਂਕ ਦੁਆਰਾ ਤੁਹਾਨੂੰ ਲਾਏ ਜਾਣ ਵਾਲੇ ਚਾਰਜਿਜ਼ ਹੁਣ 80 ਫੀਸਦੀ ਘਟਾ ਦਿੱਤੇ ਗਏ ਹਨ।

ਜਾਣਕਾਰੀ ਲਈ ਦੱਸਦਈਏ ਕਿ ਸਟੇਟ ਬੈਂਕ ਆਫ ਇੰਡੀਆ 1001 ਰੁਪਏ ਤੋਂ ਲੈ ਕੇ 1 ਲੱਖ ਤੱਕ ਦੇ IMPS ਉੱਤੇ 5 ਰੁਪਏ + ਜੀਐਸਟੀ ਵਸੂਲਦਾ ਹੈ ਅਤੇ 1 ਲੱਖ 1 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੇ IMPS ਉੱਤੇ 15 ਰੁਪਏ + ਜੀਐਸਟੀ ਵਸੂਲਦਾ ਹੈ। ਇਥੇ ਦੱਸ ਦਿੰਦੇ ਹਾਂ ਕਿ ਆਈਐਮਪੀਐਸ ਇੱਕ ਤੁਰੰਤ ਇੰਟਰਬੈਂਕਿੰਗ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਸੇਵਾ ਹੈ।ਇਸਦੀ ਵਰਤੋਂ ਮੋਬਾਇਲ ਫੋਨ ਅਤੇ ਇੰਟਰਨੈੱਟ ਬੈਂਕਿੰਗ ਦੋਨਾਂ ਹੀ ਮਾਧਿਅਮਾਂ ਨਾਲ ਕੀਤੀ ਜਾ ਸਕਦੀ ਹੈ।


ਬੈਂਕ ਨੇ ਜੁਲਾਈ ਵਿੱਚ ਛੋਟੇ ਡਿਜੀਟਲ ਲੈਣ-ਦੇਣ ਨੂੰ ਬਧਾਵਾ ਦੇਣ ਲਈ 1 , 000 ਰੁਪਏ ਤੱਕ ਦੇ ਆਈਐਮਪੀਐਸ ( ਉੱਤੇ ਸ਼ੁਲਕ ਖ਼ਤਮ ਕਰ ਦਿੱਤਾ ਸੀ।ਇਸ ਤੋਂ ਪਹਿਲਾਂ 1 , 000 ਰੁਪਏ ਤੱਕ ਦੇ ਆਈਐਮਪੀਐਸ ਲੈਣਦੇਣ ਉੱਤੇ ਭੁਗਤਾਨ ਯੋਗ ਸੇਵਾ ਟੈਕਸ ਦੇ ਨਾਲ ਸਟੇਟ ਬੈਂਕ ਪ੍ਰਤੀ ਲੈਣ ਦੇਣ 5 ਰੁਪਏ ਦਾ ਸ਼ੁਲਕ ਵਸੂਲ ਰਿਹਾ ਸੀ।


ਹੋਰ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਸਟੇਟ ਬੈਂਕ ਆਫ ਇੰਡਿਆ ( SBI ) ਨੇ ਆਪਣੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਸੇਵਿੰਗਸ ਅਕਾਊਂਟ ਲਈ ਘੱਟੋ ਘੱਟ ਬੈਲੰਸ ਘਟਾ ਦਿੱਤਾ ਹੈ ਜੋ ਕਿ 1 ਅਕਤੂਬਰ ਤੋਂ ਲਾਗੂ ਹੋ ਚੁੱਕਿਆ ਹੈ।ਪਹਿਲਾਂ ਇਹ ਘੱਟੋ ਘੱਟ ਬੈਲੰਸ 5 , 000 ਰੁਪਏ ਸੀ , ਜਿਸਨੂੰ 1 ਅਕਤੂਬਰ ਤੋਂ 3 , 000 ਰੁਪਏ ਕਰ ਦਿੱਤਾ ਗਿਆ ਹੈ।

The post ਖੁਸ਼ਖਬਰੀ : SBI ਨੇ ਘਟਾਇਆ ਚਾਰਜ , ਤੁਹਾਡੇ ਲਈ ਇਹ ਸੇਵਾ ਹੋ ਗਈ ਸਸਤੀ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਖੁਸ਼ਖਬਰੀ : SBI ਨੇ ਘਟਾਇਆ ਚਾਰਜ , ਤੁਹਾਡੇ ਲਈ ਇਹ ਸੇਵਾ ਹੋ ਗਈ ਸਸਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×