Get Even More Visitors To Your Blog, Upgrade To A Business Listing >>

Porn ਦੇਖਣ ਵਾਲੇ ਹੋ ਜਾਓ ਸਾਵਧਾਨ !

Gadget Spambot Record Watching Porn Blackmail : ਨਵੀਂ ਦਿੱਲੀ : ਹੁਣ ਇੰਟਰਨੈੱਟ ‘ਤੇ ਪੋਰਨ ਦੇਖਣਾ ਭਾਰੀ ਪੈ ਸਕਦਾ ਹੈ । ਹੁਣ ਪੋਰਨ ਦੇਖਣ ਸਮੇਂ ਤੁਹਾਨੂੰ ਭਣਕ ਲੱਗੇ ਬਿਨ੍ਹਾਂ ਤੁਹਾਨੂੰ ਰਿਕਾਰਡ ਕੀਤਾ ਜਾ ਸਕਦਾ ਹੈ ।  ਇਸ ਮਾਮਲੇ ਵਿੱਚ ਸਾਇਬਰ ਸਕਿਉਰਿਟੀ ਮਾਹਿਰਾਂ ਵੱਲੋਂ ਇੱਕ ਸਪੈਮਬਾਟ ਦਾ ਪਤਾ ਲਗਾਇਆ ਗਿਆ ਹੈ, ਜੋ ਯੂਜਰਸ ਨੂੰ ਪੋਰਨ ਦੇਖਦੇ ਸਮੇਂ ਰਿਕਾਰਡ ਕਰਦਾ ਹੈ ।  ਜਿਸਦੇ ਬਾਅਦ ਉਹ ਰਿਕਾਰਡਿੰਗ ਦੀ ਮਦਦ ਨਾਲ ਇਹ ਬਾਟ ਸੈਕਸੁਅਲ ਬਲੈਕਮੇਲਿੰਗ ਜਾਂ ਸੈਕਸਟਾਰਸ਼ਨ ਦਾ ਕੰਮ ਕਰਦਾ ਹੈ । ਦਰਅਸਲ, ਇਹ ਸਪੈਮਬਾਟ ਇੱਕ ਅਜਿਹਾ ਪ੍ਰੋਗਰਾਮ ਹੈ, ਜਿਸ ਨੂੰ ਈਮੇਲ ਐਡਰੈੱਸ ਜੁਟਾਣ ਅਤੇ ਅਣਚਾਹੇ ਮੇਲ ਭੇਜਣ ਲਈ ਡਿਜਾਇਨ ਕੀਤਾ ਗਿਆ ਹੈ । 

Gadget Spambot Record Watching Porn Blackmail
Gadget Spambot Record Watching Porn Blackmail

ਦਰਅਸਲ, ਇਸ ਸਪੈਮਬਾਟ ਦਾ ਨਾਮ Varenyky ਹੈ ਅਤੇ ਇਸਦਾ ਪਤਾ ਫ਼ਰਾਂਸ ਵਿੱਚ ਲਗਾਇਆ ਗਿਆ ਹੈ, ਜਿੱਥੇ ਸਮਾਰਟਫੋਨ ਪ੍ਰਮੋਸ਼ੰਸ ਲਈ ਇਸ ਸਪੈਮ ਵੱਲੋਂ ਈਮੇਲ ਭੇਜੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ Varenyky ਦੇ ਇੱਕ ਨਵੇਂ ਵੇਰਿਅੰਟ ਵੱਲੋਂ ਸੈਕਸਟਾਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੈਕਰ ਵਾਇਰਸ ਦੀ ਮਦਦ ਨਾਲ ਯੂਜਰਸ ਦੇ ਕੰਪਿਊਟਰ ਦਾ ਐਕਸੇਸ ਲੈ ਰਹੇ ਹਨ । ਜਿਸਦੇ ਬਾਅਦ ਅਡਲਟ ਵੈਬਸਾਈਟ ‘ਤੇ ਜਾਣ ਅਤੇ ਪੋਰਨ ਦੇਖਣ ‘ਤੇ ਯੂਜਰਸ ਨੂੰ ਇਹ ਬਾਟ ਰਿਕਾਰਡ ਕਰ ਲੈਂਦਾ ਹੈ ।  

Gadget Spambot Record Watching Porn Blackmail

ਇਸ ਮਾਮਲੇ ਵਿੱਚ ਵਿਕਟਿਮ ਨੂੰ ਇੱਕ ਮੇਲ ਭੇਜਿਆ ਜਾਂਦਾ ਹੈ, ਜਿਸ ਵਿੱਚ ਇਸਦੀ ਵੀਡੀਓ ਬਣਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਵੀਡੀਓ ਵਿੱਚ ਅੱਧੀ ਸਕਰੀਨ ‘ਤੇ ਬ੍ਰਾਊਜ਼ਰ ਵਿੱਚ ਵੇਖਿਆ ਜਾ ਰਿਹਾ ਕੰਟੈਂਟ ਜਾਂ ਪੋਰਨ ਹੁੰਦਾ ਹੈ ਤੇ ਬਾਕੀ ਅੱਧੀ ਸਕਰੀਨ ਵਿੱਚ ਵੇਬਕੈਮ ਨਾਲ ਰਿਕਾਰਡ ਉਸਦੀ ਵੀਡੀਓ ਹੁੰਦੀ ਹੈ ।

Gadget Spambot Record Watching Porn Blackmail

ਇੰਨਾ ਹੀ ਨਹੀਂ ਮੇਲ ਵਿੱਚ ਕਿਹਾ ਜਾਂਦਾ ਹੈ ਕਿ ਵਿਕਟਿਮ ਦੀ ਕਾਂਟੈਕਟ ਲਿਸਟ, ਫੋਟੋਆਂ, ਪਾਸਵਰਡਸ , ਬੈਂਕ ਅਕਾਊਂਟ ਡਾਟਾ ਦੀ ਇੱਕ ਕਾਪੀ ਬਣਾ ਲਈ ਗਈ ਹੈ । ਇਸ ਤੋਂ ਇਲਾਵਾ ਈਮੇਲ ਵਿੱਚ ਯੂਜਰ ਨੂੰ ਕਿਹਾ ਜਾਂਦਾ ਹੈ ਕਿ ਉਸਨੂੰ ਇੱਕ ਅਨਜਾਨ ਅਕਾਊਂਟ ਵਿੱਚ 750 ਯੂਰੋ (ਕਰੀਬ 60,000 ਰੁਪਏ) ਬਿਟਕਾਇਨ ਦੀ ਮਦਦ ਨਾਲ ਚੁਕਾਉਣ ‘ਤੇ ਛੱਡ ਦਿੱਤਾ ਜਾਵੇਗਾ । 

Gadget Spambot Record Watching Porn Blackmail

ਦੱਸ ਦੇਈਏ ਕਿ ਈਮੇਲ ਵਿੱਚ ਬਲੈਕਮੇਲ ਕਰਦੇ ਹੋਏ ਕਿਹਾ ਜਾਂਦਾ ਹੈ ਕਿ ਜੇਕਰ ਉਹ 72 ਘੰਟੇ ਵਿੱਚ ਪੈਸੇ ਦੱਸੇ ਗਏ ਅਕਾਊਂਟ ਵਿੱਚ ਨਹੀਂ ਭੇਜਦਾ ਤਾਂ ਉਹ ਇਹ ਵੀਡੀਓ ਫੈਮਿਲੀ ਅਤੇ ਦੋਸਤਾਂ ਨੂੰ ਭੇਜਣ ਦੇ ਇਲਾਵਾ ਫੇਸਬੁੱਕ ‘ਤੇ ਅਪਲੋਡ ਕਰ ਦਵੇਗਾ ।  

The post Porn ਦੇਖਣ ਵਾਲੇ ਹੋ ਜਾਓ ਸਾਵਧਾਨ ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Porn ਦੇਖਣ ਵਾਲੇ ਹੋ ਜਾਓ ਸਾਵਧਾਨ !

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×