Get Even More Visitors To Your Blog, Upgrade To A Business Listing >>

ਹੁਣ ਬੈਂਕਾਂ ‘ਚ ਅਧਾਰ ਜਰੂਰੀ ਨਹੀਂ, ਦੇਣੇ ਪੈਣਗੇ ਇਹ 5 ਦਸਤਾਵੇਜ਼

aadhar card banks: ਸੁਪ੍ਰੀਮ ਕੋਰਟ ਦਾ ਆਧਾਰ ‘ਤੇ ਫੈਸਲਾ ਆਉਣ ‘ਤੋਂ  ਬਾਅਦ ਸਰਕਾਰ ਇਕ ਬਹੁਤ ਅਹਿਮ ਕਦਮ ਚੁੱਕਣ ਜਾ ਰਹੀ ਹੈ। ਆਧਾਰ ਕਾਰਡ ਹੋਲਡਰਾਂ ਨੂੰ ਜਲਦੀ ਹੀ ਆਪਣਾ ਆਧਾਰ ਨੰਬਰ ਸਰੇਂਡਰ ਕਰਣ ਦੀ ਆਜ਼ਾਦੀ ਮਿਲ ਸਕਦੀ ਹੈ ਯਾ ਕਹਿਲੋ ਨਾਗਰਿਕ ਚਾਹੇ ਤਾਂ ਆਧਾਰ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸੱਕਦੇ ਹਨ। ਅਜਿਹੇ ਵਿੱਚ ਬੈਂਕ ਹੁਣ ਗਾਹਕਾਂ ‘ਤੋਂ ਕੇ.ਵਾਈ.ਸੀ (ਨੋ ਯੂਅਰ ਕਸਟਮਰ ) ਤਹਿਤ ਹੋਰ ਡਾਕੂਮੈਂਟ ਮੰਗ ਸਕਦਾ ਹੈ। ਅਜਿਹੇ ਹੋਣ ‘ਤੇ  ਗਾਹਕਾਂ ਦੇ ਬੈਂਕ ਵਿੱਚ 5 ਦਸਤਾਵੇਜ਼ ਵੈਲਿਡ ਮੰਨੇ ਜਾਣਗੇ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਰਿਜਰਵ ਬੈਂਕ ਆਫ ਇੰਡਿਆ (RBI) ਵਲੋਂ ਨੋਟਿਫਾਇਡ ਹੋਰ ਦਸਤਾਵੇਜ਼ ਗਾਹਕਾਂ ਨੂੰ ਬੈਂਕ ਵਿੱਚ ਜਮਾਂ ਕਰਨੇ ਪੈ ਸੱਕਦੇ ਹਨ।

RBI ਵਲੋਂ ਜੋ ਨੋਟਿਫਾਇਡ ਡਾਕਿਊਮੇਂਟ ਦੱਸੇ ਜਾ ਰਹੇ ਹਨ ਉਹ ਹਨ ਪਾਸਪੋਰਟ, ਡਰਾਇਵਿੰਗ ਲਾਇਸੇਂਸ, ਵੋਟਰ ਆਈ ਕਾਰਡ, ਪੈਨ ਕਾਰਡ ਅਤੇ ਰਾਸ਼ਟਰੀ ਰੋਜਗਾਰ ਗਾਰੰਟੀ ਸਕੀਮ (ਨਰੇਗਾ) ਦਾ ਜਾਬ ਕਾਰਡ। RBI ਦਾ ਸਰਕੁਲਰ –  ਭਾਰਤੀ ਰਿਜਰਵ ਬੈਂਕ ਨੇ ਇਸ ਦਸਤਾਵੇਜਾਂ ਨੂੰ ਜੁਲਾਈ 2017 ਵਿੱਚ ਨੋਟਿਫਾਈ ਕੀਤਾ ਸੀ। ਬੈਂਕ ‘ਚ ਖਾਤਾ ਖੋਲ੍ਹਣ ਲਈ ਜਰੂਰੀ ਦਸਤਾਵੇਜ਼  ਦੇ ਰੂਪ ਵਿੱਚ ਇਹ ਕਾਗਜਾਤ ਵਾਸਤਵ ਵਿੱਚ ਕਾਲੇ ਧਨ ‘ਤੇ ਰੋਕ ਲਗਾਉਣ ਦੇ ਹਿਸਾਬ ਲਈ ਜਰੂਰੀ ਬਣਾਏ ਗਏ ਸਨ।

aadhar card banks


ਜੁਲਾਈ 2017 ਦੇ ਨੋਟਿਫਿਕੇਸ਼ਨ ‘ਤੋਂ  ਪਹਿਲਾਂ ਦੇ ਦਸਤਾਵੇਜ਼ ਹੁਣ ਵੀ ਵੈਧ ਮੰਨੇ ਜਾਣਗੇ। ਬੈਂਕ ਜਾਂ ਫਾਇਨਾਂਸ ਕੰਪਨੀ ਦੀ ਮੰਗ ਦੇ ਹਿਸਾਬ ਨਾਲ ਹੋਰ ਦਸਤਾਵੇਜ ਜਿਵੇਂ ਕੇ ਰਾਸ਼ਨ ਕਾਰਡ, ਬਿਜਲੀ ਬਿਲ ਗਾਹਕਾਂ ਦੀ ਪਹਿਚਾਣ ਸੁਨਿਸਚਿਤ ਕਰਦੇ ਸਨ। ਜੁਲਾਈ 2017 ‘ਤੋਂ ਬਾਅਦ ਆਧਾਰ ਕਾਨੂੰਨੀ ਰੂਪ ਨਾਲ ਚਾਹੇ ਹੀ ਬੈਂਕ ਅਕਾਉਂਟ ਲਈ ਜਰੂਰੀ ਨਹੀਂ ਸੀ, ਪਰ ਬੈਂਕ KYC ਦਸਤਾਵੇਜ਼ ਲਈ ਹੋਰ ਦਸਤਾਵੇਜ਼ ਦੀ ਤੁਲਣਾ ‘ਚ ਆਧਾਰ ਨੂੰ ਪਹਿਲ ਦਿੰਦੇ ਸਨ।

aadhar card banks


RBI ਦੇ ਨਵੇਂ ਨਿਰਦੇਸ਼ਾਂ ਦਾ ਇੰਤਜਾਰ– ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਆਧਾਰ ‘ਤੇ ਸੁਪ੍ਰੀਮ ਕੋਰਟ ਦੇ ਇਸ ਫੈਸਲੇ ‘ਤੋਂ ਬਾਅਦ ਉਹ ਇਸ ਇੰਤਜਾਰ ਵਿੱਚ ਹਨ ਕਿ ਰਿਜਰਵ ਬੈਂਕ ਹੁਣ ਕੀ ਨਿਰਦੇਸ਼ ਜਾਰੀ ਕਰਦਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਬੈਂਕ ਹੁਣ ਉਨ੍ਹਾਂ ਗਾਹਕਾਂ ਵੱਲ ਵੀ ਧਿਆਨ ਦੇਣਾ ਚਾਹੁੰਦੇ ਹਨ ਜਿਨ੍ਹਾਂ ਦਾ ਆਧਾਰ ਬੈਂਕ ਖਾਤੇ ਨਾਲ ਲਿੰਕਡ ਹਨ। ਬੈਂਕ ਖਾਤੇ ‘ਤੋਂ ਵੱਖ ਕਰਾ ਸਕਦੇ ਹਾਂ ਆਧਾਰ-  ਸੁਪ੍ਰੀਮ ਕੋਰਟ ਦੇ ਫੈਸਲੇ ‘ਤੋਂ ਪਹਿਲਾਂ ਗਾਹਕਾਂ ਲਈ ਬੈਂਕ ਅਕਾਉਂਟ ਨਾਲ ਆਧਾਰ ਲਿੰਕ ਕਰਣਾ ਜਰੂਰੀ  ਸੀ ‘ਤੇ  ਹੁਣ ਜਦੋਂ ਸੁਪ੍ਰੀਮ ਕੋਰਟ ਦੇ ਆਦੇਸ਼ ‘ਤੋਂ  ਬਾਅਦ ਇਹ ਸਾਫ ਹੋ ਗਿਆ ਹੈ ਤਾਂ ਹੁਣ ਗਾਹਕ ਬੈਂਕ ‘ਚੋ ਆਪਣਾ ਆਧਾਰ ਡੀਲਿੰਕ ਵੀ ਕਰਾ ਸਕਦੇ  ਹਨ।

The post ਹੁਣ ਬੈਂਕਾਂ ‘ਚ ਅਧਾਰ ਜਰੂਰੀ ਨਹੀਂ, ਦੇਣੇ ਪੈਣਗੇ ਇਹ 5 ਦਸਤਾਵੇਜ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਬੈਂਕਾਂ ‘ਚ ਅਧਾਰ ਜਰੂਰੀ ਨਹੀਂ, ਦੇਣੇ ਪੈਣਗੇ ਇਹ 5 ਦਸਤਾਵੇਜ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×