Get Even More Visitors To Your Blog, Upgrade To A Business Listing >>

ਸੰਜੇ ਦੱਤ ਦੀ ਫਿਲਮ ‘ਚ ਦਿਖੇਗਾ ਸਾਲਾਂ ਬਾਅਦ ਧਮਾਕੇਦਾਰ ਅੰਦਾਜ਼

Sanjay Dutt torbaaz: ਬਾਲੀਵੁੱਡ ਦੇ ਸੰਜੇ ਦੱਤ ਲੰਮੇ ਸਮੇਂ ਬਾਅਦ ਫਿਲਮਾਂ ਵਿੱਚ ਵਾਪਸੀ ਕਰ ਰਹੇ ਹਨ। ਸੰਜੇ ਦੱਤ ਆਪਣੀ ਇੱਕ ਨਵੀਂ ਫਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਤੋਂ ਇਲਾਵਾ ਉਹ ਕਲੰਕ ਫਿਲਮ’ਚ ਮਾਧੁਰੀ ਦਿਕਸ਼ਿਤ ਨਾਲ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਦੱਸ ਦੇਈਏ ਕਿ ਨਵੀਂ ਫਿਲਮ ਜਿਸ ਦਾ ਨਿਰਦੇਸ਼ਨ ਗਿਰੇਸ਼ ਮਲਿਕ ਕਰ ਰਹੇ ਹਨ,ਉਹ ਫਿਲਮ ਹੈ “ਟੌਰਬਾਜ”।ਇਸ ਫਿਲਮ ਵਿੱਚ ਸੰਜੇ ਦੱਤ ਦੇ ਨਾਲ ਨਰਗਿਸ ਫਾਖਰੀ,ਰਾਹੁਲ ਦੇਵ ਤੇੇ ਰਾਹੁਲ ਮਿਤਰਾ ਵੀ ਨਜ਼ਰ ਆਉਣਗੇ।

bollywoodSanjay Dutt torbaaz

ਫਿਲਮ ਦੀ ਸ਼ੂਟਿੰਗ “ਕਿਰਗੀਸਤਾਨ” ਵਿੱਚ ਹੋ ਰਹੀ ਹੈ। ਜਿਸਦੇ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਫਿਲਮ ‘ਚ ਸੰਜੇ ਇੱਕ ਸੇਨਾ ਦੇ ਅਧਿਕਾਰੀ ਦਾ ਰੋਲ ਨਿਭਾ ਰਹੇ ਹਨ। ਆਤੰਕਵਾਦ ਦੀ ਸੱਮਸਿਆ ਨੂੰ ਉਜਾਗਰ ਕਰਦੀ ਇਹ ਫਿਲਮ ਅਫਗਾਨਿਸਤਾਨ ਚ ਹੋਏ ਆਤਮਘਾਤੀ ਹਮਲੇ ਦੇ ਇਰਦ-ਗਿਰਦ ਘੁੰਮਦੀ ਹੈ।ਹਾਲ ਹੀ ਵਿੱਚ ਉਨ੍ਹਾਂ ਨੇ ਇੰਸਟਾਗਰਾਮ ਉੱਤੇ ਕਿਰਗਿਸ‍ਤਾਨ ਦੀ ਰਾਜਧਾਨੀ ਬਿਸ਼‍ਕੇਕ ਵਿੱਚ ਸ਼ੂਟਿੰਗ ਕਰਦੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ’ਚ ਸਾਲਾਂ ਬਾਅਦ ਸੰਜੇ ਦੱਤ ਜੈਕੇਟ ‘ਤੇ ਆਪਣੇ ਟਰੇਡਮਾਰਕ ਸ‍ਕਾਰਫ ਵਿੱਚ ਨਜ਼ਰ ਆ ਰਹੇ ਹਨ।

bollywood

ਇਸ ਤੋਂ ਪਹਿਲਾਂ ਸੰਜੇ ਦੱਤ ਫਿਲਮ ਕਾਂਟੇ ਵਿੱਚ ਅਜਿਹੇ ਲੁਕ ਵਿੱਚ ਦਿਖਾਈ ਦਿੱਤੇ ਸਨ ‘ਤੇ ਇਹ ਲੁਕ ਜਬਰਦਸਤ ਹਿੱਟ ਹੋ ਗਿਆ ਸੀ। ਇਸ ਲੁਕ ਤੋਂ ਬਾਅਦ ਸੰਜੇ ਇੱਕ ਵਾਰ ਫੇਰ ਦਰਸ਼ਕਾਂ ਵਿੱਚ ਛਾ ਗਏ ਹਨ।ਇਸ ਤੋਂ ਪਹਿਲਾਂ ਸੰਜੇ ਦੱਤ ਦਾ “ਵਾਸਤਵ” ਫਿਲਮ ਦਾ ਲੁਕ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਅਕਸਰ ਹੀ ਸੰਜੇ ਦੱਤ ਫਿਲਮਾਂ ਵਿੱਚ ਕਈ ਲੁਕ ਬਦਲਦੇ ਹਨ ਤੇ ਉਹਨਾਂ ਦੇ ਇਹ ਲੁਕ ਉਨਹਾਂ ਦੇ ਦਰਸ਼ਕ ਬਹੁਤ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਸੰਜੇ ਦੱਤ ਦੀ ਲਾਈਫ ਉੱਤੇ ਬਣੀ ‘ਸੰਜੂ’ ਦਾ ਟੀਜਰ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਹੈ।

bollywood

ਇਸ ਟੀਜਰ ਵਿੱਚ ਇੱਕ ਜਗ੍ਹਾ ਇਹ ਖੁਲਾਸਾ ਹੋਇਆ ਹੈ ਕਿ ਸੰਜੇ ਦੀ 308 ਗਰਲਫ੍ਰੈਂਡਸ ਰਹਿ ਚੁੱਕੀਆਂ ਹਨ। ਇੰਨੀਆਂ ਸਾਰੀਆਂ ਗਰਲਫਰ੍ਰੈਂਡਸ ਦੇ ਬਾਰੇ ਵਿੱਚ ਤਾਂ ਬਸ ਸੰਜੂ ਹੀ ਜਾਣਦੇ ਹੋਣਗੇ ਪਰ ਅੱਜ ਜਾਣਦੇ ਹਾਂ ਕੁੱਝ ਅਜਿਹੀ ਲੜਕੀਆਂ ਦੇ ਬਾਰੇ ਵਿੱਚ ਜੋ ਸੰਜੈ ਦੀ ਲਾਇਫ ਦਾ ਹਿੱਸਾ ਰਹੇ। ਇਹਨਾਂ ਵਿਚੋਂ ਕੁੱਝ ਉਨ੍ਹਾਂ ਦੀਆਂ ਪਤਨੀਆਂ ਬਨਣ ਵਿੱਚ ਕਾਮਯਾਬ ਰਹੀਆਂ ਤਾਂ ਕੁੱਝ ਨਾਲ ਉਨ੍ਹਾਂ ਦਾ ਰਿਸ਼ਤਾ ਬ੍ਰੇਕ ਅਪ ਉੱਤੇ ਵੀ ਖਤਮ ਹੋ ਗਿਆ। ਉੰਝ, ਇੱਕ ਇੰਟਰਵਿਊ ਵਿੱਚ ਸੰਜੇ ਨੇ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਸੀ, ਮੈਂ ਇੱਕ ਸਮੇਂ ਵਿੱਚ ਤਿੰਨ ਰਿਲੇਸ਼ਨਸ਼ਿਪਸ ਹੈਂਡਲ ਕਰ ਚੁੱਕਿਆ ਹਾਂ ‘ਤੇ ਕਦੇ ਨਹੀਂ ਫੜਿਆ ਗਿਆ ਸੀ।

bollywoodSanjay Dutt torbaaz

ਤੁਹਾਨੂੰ ਬਹੁਤ ਚਤੁਰਾਈ ਨਾਲ ਮੈਨੇਜ ਕਰਨਾ ਪੈਂਦਾ ਹੈ। ਪਾਰਟਨਰਸ ਨੂੰ ਇਹ ਖਬਰ ਨਹੀਂ ਰਹਿਣੀ ਚਾਹੀਦੀ ਹੈ ਕਿ ਕਿਸ ਦੇ ਨਾਲ ਕੀ ਹੋ ਰਿਹਾ ਹੈ। ਸੰਜੇ ਦੱਤ ਅਤੇ ਟੀਨਾ ਮੁਨੀਮ : ਸੰਜੇ ਅਤੇ ਟੀਨਾ ਬਚਪਨ ਦੇ ਦੋਸਤ ਸਨ ਅਤੇ ਜਲਦੀ ਹੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਸੰਜੇ ਦੀ ਡੈਬਿਊ ਫਿਲਮ ਰਾਕੀ ਦੇ ਦੌਰਾਨ ਦੋਨਾਂ ਦਾ ਰਿਲੇਸ਼ਨ ਹੋਰ ਮਜਬੂਤ ਹੋਇਆ ਪਰ ਸੰਜੇ ਦੀ ਸ਼ਰਾਬ ਦੀ ਬੁਰੀ ਆਦਤ ਦੀ ਵਜ੍ਹਾ ਕਰਕੇ ਟੀਨਾ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਮਰ ਵਿੱਚ ਬਹੁਤ ਵੱਡੇ ਰਾਜੇਸ਼ ਖੰਨਾ ਨਾਲ ਰਿਸ਼ਤਾ ਜੋੜ ਲਿਆ। ਪਰ ਉਸ ਤੋਂ ਬਾਅਦ ਉਹਨਾਂ ਨੇ ਰਿਚਾ ਨਾਲ ਵੀ ਰਿਸ਼ਤਾ ਜੋੜਨਾ ਚਾਹਿਆ ਇਸ ਤੋਂ ਬਾਅਦ ਸੰਜੇ ਨੇ ਉਨ੍ਹਾਂ ਨੂੰ ਕਾਫ਼ੀ ਮਨਾਇਆ ਅਤੇ ਆਖ਼ਿਰਕਾਰ 1987 ਵਿੱਚ ਦੋਨਾਂ ਦਾ ਵਿਆਹ ਹੋ ਗਿਆ।

bollywood

The post ਸੰਜੇ ਦੱਤ ਦੀ ਫਿਲਮ ‘ਚ ਦਿਖੇਗਾ ਸਾਲਾਂ ਬਾਅਦ ਧਮਾਕੇਦਾਰ ਅੰਦਾਜ਼ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੰਜੇ ਦੱਤ ਦੀ ਫਿਲਮ ‘ਚ ਦਿਖੇਗਾ ਸਾਲਾਂ ਬਾਅਦ ਧਮਾਕੇਦਾਰ ਅੰਦਾਜ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×