Get Even More Visitors To Your Blog, Upgrade To A Business Listing >>

ਆਈਪੀਐਲ: ਧੋਨੀ ਦੀ ਬੱਲੇਬਾਜ਼ੀ ਸਦਕਾ ਚੇਨਈ ਨੇ ਬੈਂਗਲੌਰ ਨੂੰ 5 ਵਿਕਟਾਂ ਨਾਲ ਹਰਾਇਆ

chennai Beats Royal Challengers bangalore:ਚੇਨਈ ਸੁਪਰ ਕਿੰਗਜ਼ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਆਖ਼ਰੀ ਓਵਰ ‘ਚ ਮਾਰੇ ਛੱਕੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲੌਰ ਦੀ ਟੀਮ ਨੇ 8 ਵਿਕਟਾਂ ਦੇ ਨੁਕਸਾਨ ’ਤੇ 205 ਦੌੜਾਂ ਬਣਾਈਆਂ। ਚੇਨਈ ਨੇ 206 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ ਦੋ ਗੇਂਦਾਂ ਬਾਕੀ ਰਹਿੰਦਿਆਂ ਹੀ ਪ੍ਰਾਪਤ ਕਰ ਲਿਆ। ਚੇਨਈ ਵੱਲੋਂ ਅੰਬਾਤੀ ਰਾਇਡੂ ਨੇ 82 ਤੇ ਧੋਨੀ ਨੇ ਅਜੇਤੂ 70 ਦੌੜਾਂ ਦਾ ਯੋਗਦਾਨ ਦਿੱਤਾ।chennai beats royal challengers bangalore

chennai beats royal challengers bangalore

ਚੇਨਈ ਸੁਪਰ ਕਿੰਗਸ ਨੇ ਬੁੱਧਵਾਰ ਨੂੰ ਬੇਹੱਦ ਰੋਮਾਂਚਿਕ ਮੈਚ ‘ਚ ਬੈਂਗਲੌਰ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਕਪਤਾਨ ਮਹਿੰਦਰ ਸਿੰਘ ਧੋਨੀ। ਉਹਨਾਂ ਨੇ 34 ਗੇਂਦਾਂ ‘ਚ ਨਾਬਾਦ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਬੈਂਗਲੌਰ ਦੀ ਝੋਲੀ ‘ਚੋਂ ਜਿੱਤ ਖੋਹ ਕੇ ਚੇਨਈ ਦੀ ਝੋਲੀ ‘ਚ ਪਾ ਦਿੱਤੀ। ਬੈਂਗਲੌਰ ਨੇ ਚੇਨਈ ਦੇ ਸਾਹਮਣੇ ਜਿੱਤ ਲਈ ਵਿਸ਼ਾਲ 206 ਦੌੜਾਂ ਦਾ ਟੀਚਾ ਰੱਖਿਆ ਸੀ। ਇੱਕ ਸਮੇਂ ਚੇਨਈ ਦੇ ਚਾਰ ਵਿਕਟ ਸਿਰਫ 74 ਦੌੜਾਂ ‘ਤੇ ਹੀ ਡਿੱਗ ਪਏ ਸਨ ਅਤੇ ਉਸ ਸਮੇਂ ਟੀਮ ਨੂੰ ਜਿੱਤ ਲਈ 11 ਓਵਰਾਂ ‘ਚ 134 ਦੌੜਾਂ ਦੀ ਜਰੂਰਤ ਸੀ। ਉਸ ਸਮੇਂ ਟੀਮ ‘ਤੇ ਹਾਰ ਦਾ ਖਤਰਾ ਮੰਡਰਾ ਰਿਹਾ ਸੀ। ਪਰ ਮਹਿੰਦਰ ਸਿੰਘ ਧੋਨੀ ਨੇ ਆਪਣੀ ਟੀਮ ਨੂੰ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਜਿਤਾਇਆ।chennai beats royal challengers bangalore

ਇਸ ਤੋਂ ਬਿਨਾਂ ਇਸ ਮੈਚ ‘ਚ ਛੱਕਿਆ ਦਾ ਵੀ ਮੀਂਹ ਪਿਆ ਅਤੇ ਚਿੰਨਾਸਵਾਮੀ ਸਟੇਡੀਅਮ ‘ਚ ਚੇਨਈ ਸੁਪਰ ਕਿੰਗਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦੌਰਾਨ ਕੁੱਲ 33 ਛੱਕੇ ਲੱਗੇ। ਇਹ ਇਕ ਮੈਚ ‘ਚ ਲੱਗੇ ਸਭ ਤੋਂ ਵੱਧ ਲੱਗੇ ਛੱਕਿਆਂ ਦੇ ਮਾਮਲੇ ‘ਚ ਵਿਸ਼ਵ ਦਾ ਦੂਜਾ ਸਰਵਸ਼੍ਰੇਸ਼ਠ ਰਿਕਾਰਡ ਹੈ। ਇਸ ਤੋਂ ਪਹਿਲਾਂ ਸੈਂਟਰਲ ਡਿਸਟ੍ਰਿਕਟ ਅਤੇ ਓਟਾਗੋ ਵਿਚਾਲੇ ਖੇਡ ਗਏ ਮੈਚ ਦੌਰਾਨ 2016 ‘ਚ 34 ਛੱਕੇ ਲੱਗੇ ਸਨ। ਟੀਚੇ ਦਾ ਪਿਛਾ ਕਰਨ ਉਤਰੀ ਚੇਨਈ ਦੀ ਟੀਮ ਨੇ ਵੀ 17 ਛੱਕੇ ਮਾਰ ਕੇ ਟੀਚਾ ਹਾਸਲ ਕਰ ਲਿਆ।chennai beats royal challengers bangalore

ਪਹਿਲਾਂ ਏਬੀ ਡਿਵਿਲੀਅਰਜ਼ ਅਤੇ ਡੀਕਾਕ ਦੇ ਤੇਜ਼ ਅਰਧ ਸੈਂਕੜਿਆਂ ਨੇ ਵਿਸ਼ਾਲ ਟੀਚਾ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ। ਡਿਵਿਲੀਅਰਜ਼ ਨੇ 30 ਗੇਂਦਾਂ ਵਿੱਚ ਅੱਠ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਇਸੇ ਤਰ੍ਹਾਂ ਡੀਕਾਕ ਨੇ 37 ਗੇਂਦਾਂ ’ਤੇ 53 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਆਰਸੀਬੀ ਦੀ ਸ਼ੁਰੂਆਤ ਤੇਜ਼ ਰਹੀ ਅਤੇ ਡਿਕਾਕ ਨੇ ਪਹਿਲਾਂ ਤੋਂ ਹੀ ਹੱਥ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ। chennai beats royal challengers bangaloreਕੋਹਲੀ ਦੇ ਆਊਟ ਹੋਣ ਸਮੇਂ ਆਰਸੀਬੀ ਦਾ ਸਕੋਰ ਪੰਜਵੇਂ ਓਵਰ ਵਿੱਚ 35 ਦੌੜਾਂ ਸੀ। ਇਸ ਮਗਰੋਂ ਡਿਵਿਲੀਅਰਜ਼ ਮੈਦਾਨ ‘ਚ ਆਇਆ ਅਤੇ ਡਿਕਾਕ ਨਾਲ ਮਿਲ ਕੇ ਉਸ ਨੇ ਚੇਨਈ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾ ਲਿਆ। ਡਵੈਨ ਬ੍ਰਾਵੋ ਨੇ ਡਿਕਾਕ ਅਤੇ ਇਮਰਾਨ ਤਾਹਿਰ ਨੇ ਡਿਵਿਲੀਅਰਜ਼ ਨੂੰ ਆੳੂਟ ਕੀਤਾ। ਚੇਨਈ ਲਈ ਤਾਹਿਰ, ਬ੍ਰਾਵੋ ਅਤੇ ਠਾਕੁਰ ਨੇ ਦੋ-ਦੋ ਵਿਕਟਾਂ ਲਈਆਂ।chennai beats royal challengers bangalore

The post ਆਈਪੀਐਲ: ਧੋਨੀ ਦੀ ਬੱਲੇਬਾਜ਼ੀ ਸਦਕਾ ਚੇਨਈ ਨੇ ਬੈਂਗਲੌਰ ਨੂੰ 5 ਵਿਕਟਾਂ ਨਾਲ ਹਰਾਇਆ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਈਪੀਐਲ: ਧੋਨੀ ਦੀ ਬੱਲੇਬਾਜ਼ੀ ਸਦਕਾ ਚੇਨਈ ਨੇ ਬੈਂਗਲੌਰ ਨੂੰ 5 ਵਿਕਟਾਂ ਨਾਲ ਹਰਾਇਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×