Get Even More Visitors To Your Blog, Upgrade To A Business Listing >>

ਪੰਜਾਬ ਹਾਈ ਕੋਰਟ ਨੇ ਸਰਕਾਰ ਤੋਂ ਇਸ ਅਹਿਮ ਕੰਮ ਲਈ ਮੰਗੇ 6 ਦਬੰਗ ਅਫ਼ਸਰਾਂ ਦੇ ਨਾਮ…

Illegal mining Punjab: ਪੰਜਾਬ ਦੀ ਸਿਆਸੀ ਕੁਰਸੀ ਹਾਸਿਲ ਕਰਨ ਲਈ ਹਰ ਸਿਆਸੀ ਪਾਰਟੀ ਪੰਜਾਬ ‘ਚ ਜਾਂ ਤਾਂ ਨਸ਼ਿਆਂ ਦਾ ਮੁੱਦਾ ਚੁਕਦੀ ਹੈ ਜਾਂ ਫਿਰ ਗੈਰਕਾਨੂੰਨੀ ਖਣਨ ਦਾ। ਦੋਨੋਂ ਮੁੱਦੇ ਪੰਜਾਬ ਦੀ ਸਿਆਸੀ ਕੁਰਸੀ ਦੇ ਦੋ ਪੈਰ ਹਨ। ਖਣਨ ਦਾ ਮੁੱਦਾ ਵੀ ਉਨ੍ਹਾਂ ਹੀ ਗਰਮ ਹੈ ਜਿਨ੍ਹਾਂ ਕੇ ਨਸ਼ਿਆਂ ਦਾ। ਸੂਬੇ ‘ਚ ਕਈ ਥਾਈਂ ਤਾਂ ਨਸ਼ੇ ਤੋਂ ਮਹਿੰਗੀ ਵਿਕਦੀ ਹੈ ਰੇਤਾ। ਇਸਦਾ ਮੁੱਖ ਕਾਰਨ ਹੈ ਗੈਰ ਕਾਨੂੰਨੀ ਰੇਤੇ ਦੀ ਖਣਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰਕਾਨੂੰਨੀ ਖਣਨ ਮਾਮਲੇ ‘ਤੇ ਮੁੜ ਸੁਤਿਓਂ ਜਗਾਇਆ ਹੈ ਅਤੇ ਇੱਕ ਗਰਮ ਝਟਕਾ ਦਿੱਤਾ ਹੈ।

PUNJABIllegal mining Punjab

ਇੱਕ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਇਸ ਸਬੰਧੀ ਪਟੀਸ਼ਨ ਵੀ ਦਾਖਲ ਕੀਤੀ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਸੂਬੇ ਨੂੰ ਹਰ ਸਾਲ ਤਕਰੀਬਨ ਗੈਰਕਾਨੂੰਨੀ ਖਣਨ ਕਾਰਨ ਲਗਭਗ 10000 ਕਰੋੜ ਰੁਪਏ ਦਾ ਚੂਨਾ ਲਗਦਾ ਹੈ। ਹੁਣ ਪੰਜਾਬ ਹਾਈ ਕੋਰਟ ਨੇ ਗੈਰਕਾਨੂੰਨੀ ਖਣਨ ਸਬੰਧੀ ਮਾਮਲੇ ਨੂੰ ਆਪਣੇ ਹੱਥ ‘ਚ ਲੈਂਦਿਆਂ ਪੰਜਾਬ ਸਰਕਾਰ ਨੂੰ ਝਿੜਕਦਿਆਂ ਹੋਇਆ ਸੂਬੇ ‘ਚੋ 6 ਦਮਦਾਰ ਅਤੇ ਬਿਨ੍ਹਾ ਕਿਸੇ ਦਾਗ ਵਾਲੇ ਅਫਸਰਾਂ ਦੇ ਨਾਮ ਮੰਗੇ ਹਨ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਇੱਕ ਨਵੀਂ ਜਾਂਚ ਟੀਮ ਬਣਾਏਗੀ।

PUNJAB

ਇਹ ਟੀਮ ਸੂਬੇ ਭਰ ਵਿਚ ਹੁੰਦੀ ਨਜਾਇਜ਼ ਖਣਨ ਨੂੰ ਰੋਕਣ ਲਈ ਅਤੇ ਉਸ ਸਬੰਧੀ ਕਿਸੇ ਵੀ ਤਰ੍ਹਾਂ ਦੇ ਐਕਸ਼ਨ ਲੈਣ ਲਈ ਸਮਰੱਥ ਹੋਵੇਗੀ। ਪਟੀਸ਼ਨਕਰਤਾ ਨੇ ਹਾਈ ਕੋਰਟ ‘ਚ ਕੀਤੀ ਦਾਖਲ ਪਟੀਸ਼ਨ ਰਾਹੀਂ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸੂਬੇ ਭਰ ਵਿਚ ਗੈਰਕਾਨੂੰਨੀ ਖਣਨ ਦੇ ਮਾਮਲੇ ਲਗਾਤਾਰ ਵਧੇ ਹੀ ਹਨ। ਪਹਿਲਾਂ ਤੋਂ ਬਣਾਈ ਹੋਈਆਂ ਜਾਂਚ ਕਮੇਟੀਆਂ ਸਰਕਾਰ ਦੇ ਦਬਾਅ ਹੇਠਾਂ ਦੱਬ ਗਈਆਂ ਹਨ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਬਹੁਤੀਆਂ ਜਾਂਚ ਕਮੇਟੀਆਂ ਦੇ ਜਾਂ ਤਾਂ ਹੁਣ ਮੈਂਬਰ ਸੇਵਾ ਮੁਕਤ ਹੋ ਚੁਕੇ ਹਨ ਜਾਂ ਫਿਰ ਓਹਨਾ ਦੇ ਤਬਾਦਲੇ ਹੋ ਚੁਕੇ ਹਨ।

PUNJABIllegal mining Punjab

ਇਸ ਲਈ ਉਹ ਮਾਣਯੋਗ ਅਦਾਲਤ ਨੂੰ ਰੱਜ ਕਰਦਾ ਹੈ ਕਿ ਇੱਕ ਕਮੇਟੀ ਇਸ ਸਬੰਧੀ ਆਪਣੇ ਹੱਥਾਂ ‘ਚ ਬਣਾਈ ਜਾਵੇ ਅਤੇ ਪੰਜਾਬ ਨੂੰ ਹੁੰਦੇ ਹਰ ਸਾਲ 10000 ਕਰੋੜ ਰੁਪਏ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਪਟੀਸ਼ਨਕਰਤਾ ਵਕੀਲ ਨੇ ਆਪਣੇ ਵੱਲੋਂ 6 ਦਬੰਗ ਆਈ.ਪੀ.ਐੱਸ ਅਧਿਕਾਰੀਆਂ ਦੇ ਨਾਮ ਵੀ ਅਦਾਲਤ ਨੂੰ ਸੌਂਪੇ ਹਨ। ਜਿਨ੍ਹਾਂ ਨੂੰ ਲੈ ਕੇ ਅਦਾਲਤ ਟੀਮ ਗਠਿਤ ਕਰ ਸਕਦੀ ਹੈ। ਪਰ ਇਸਦੇ ਬਾਵਜੂਦ ਅਦਾਲਤ ਪੰਜਾਬ ਸਰਕਾਰ ਨੂੰ ਇੱਕ ਮੌਕਾ ਦੇ ਰਹੀ ਹੈ ਜਿਸ ਤਹਿਤ ਅਦਾਲਤ ਨੇ ਸਰਕਾਰ ਤੋਂ 6 ਪੁਲਿਸ ਅਫਸਰਾਂ ਦੇ ਨਾਮ ਮੰਗੇ ਹਨ।

PUNJAB

The post ਪੰਜਾਬ ਹਾਈ ਕੋਰਟ ਨੇ ਸਰਕਾਰ ਤੋਂ ਇਸ ਅਹਿਮ ਕੰਮ ਲਈ ਮੰਗੇ 6 ਦਬੰਗ ਅਫ਼ਸਰਾਂ ਦੇ ਨਾਮ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਹਾਈ ਕੋਰਟ ਨੇ ਸਰਕਾਰ ਤੋਂ ਇਸ ਅਹਿਮ ਕੰਮ ਲਈ ਮੰਗੇ 6 ਦਬੰਗ ਅਫ਼ਸਰਾਂ ਦੇ ਨਾਮ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×