Get Even More Visitors To Your Blog, Upgrade To A Business Listing >>

ਅਸਤੀਫ਼ੇ ਨਾਲ ਰਾਣਾ ਗੁਰਜੀਤ ਵੱਲੋਂ ਕੀਤੀ ਹੇਰਾਫੇਰੀ ਸਾਬਿਤ ਹੋਈ, ਦਰਜ ਹੋਵੇ ਅਪਰਾਧਿਕ ਮਾਮਲਾ : ਅਕਾਲੀ ਦਲ

Ragi Gurjeet resign proves manipulation in criminal cases: Akali Dal:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਅਸਤੀਫਾ ਦੇਣ ਨਾਲ ਰੇਤ ਖੱਡਾਂ ਦੇ ਘੁਟਾਲੇ ਵਿਚ ਮੰਤਰੀ ਵੱਲੋਂ ਆਪਣੇ ਬੰਦਿਆਂ ਨੂੰ ਰੇਤ ਖੱਡਾਂ ਦਿਵਾਉਣ ਲਈ ਕੀਤੀ ਹੇਰਾਫੇਰੀ ਸਾਬਿਤ ਹੋ ਗਈ ਹੈ ਅਤੇ ਉਸ ਖ਼ਿਲਾਫ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।Ragi Gurjeet resign proves manipulation in criminal cases: Akali Dal

Ragi Gurjeet resign proves manipulation in criminal cases: Akali Dal

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਂਸਦ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸਤੀਫੇ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਰੇਤ ਖੱਡਾਂ ਦੀ ਨੀਲਾਮੀ ਦੀ ਸਮੁੱਚੀ ਪ੍ਰਕਿਰਿਆ ਨਾਲ ਛੇੜਛਾੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਅਲਾਟ ਕੀਤੀਆਂ ਸਾਰੀਆਂ ਰੇਤ ਖੱਡਾਂ ਤੁਰੰਤ ਰੱਦ ਹੋਣੀਆਂ ਚਾਹੀਦੀਆਂ ਹਨ। ਉਹਨਾਂ ਮੰਤਰੀਆਂ ਖ਼ਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹਨਾਂ ਨੇ ਇਸ ਅਪਰਾਧ ਬਾਰੇ ਜਾਣਦੇ ਹੋਏ ਵੀ ਚੁੱਪੀ ਸਾਧੀ ਰੱਖੀ।Ragi Gurjeet resign proves manipulation in criminal cases: Akali Dalਭੂੰਦੜ ਨੇ ਕਿਹਾ ਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਮਗਰੋਂ ਕਾਂਗਰਸ ਹਾਈ ਕਮਾਂਡ ਨੇ ਰਾਣਾ ਗੁਰਜੀਤ ਤੋਂ ਅਸਤੀਫਾ ਮੰਗਣ ਦਾ ਇਹ ਅਚਨਚੇਤੀ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੇ ਨੈਤਿਕ ਆਧਾਰ ਉੱਤੇ ਅਸਤੀਫਾ ਦਿੱਤਾ ਹੈ। ਜੇਕਰ ਅਜਿਹਾ ਹੁੰਦਾ ਤਾਂ ਜਦੋਂ ਉਸ ਦੇ ਖਾਨਸਾਮੇ ਅਮਿਤ ਬਹਾਦਰ ਨੂੰ 26 ਕਰੋੜ ਰੁਪਏ ਦੀ ਰੇਤ ਖੱਡ ਅਲਾਟ ਕੀਤੇ ਜਾਣ ਮਗਰੋਂ ਉਸ ਦਾ ਨਾਂ ਰੇਤ ਘੁਟਾਲੇ ਵਿਚ ਸਾਹਮਣੇ ਆਇਆ ਸੀ, ਤਦ ਹੀ ਉਸ ਨੇ ਅਸਤੀਫਾ ਦੇ ਦੇਣਾ ਸੀ।Ragi Gurjeet resign proves manipulation in criminal cases: Akali Dalਅਕਾਲੀ ਆਗੂ ਨੇ ਕਿਹਾ ਕਿ ਇਹ ਗੱਲ ਵੀ ਸਾਬਿਤ ਹੋ ਚੁੱਕੀ ਹੈ ਕਿ ਜਸਟਿਸ (ਸੇਵਾਮੁਕਤ) ਜੇਐਸ ਨਾਰੰਗ ਕਮਿਸ਼ਨ ਕੁੱਝ ਖਾਸ ਸ਼ਰਤਾਂ ਦਾ ਹਵਾਲਾ ਦੇ ਕੇ ਰਾਣਾ ਗੁਰਜੀਤ ਨੂੰ ਨਿਰਦੋਸ਼ ਸਾਬਿਤ ਕਰਨ ਲਈ ਕਾਇਮ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਤਾਂ ਸਪੱਸ਼ਟ ਹੈ ਕਿ ਨਾਰੰਗ ਕਮਿਸ਼ਨ ਆਪਣਾ ਫਰਜ਼ ਨਿਭਾਉਣ ਵਿਚ ਬੁਰੀ ਤਰਾਂ ਨਾਕਾਮ ਸਾਬਿਤ ਹੋਇਆ ਹੈ। ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਸਟਿਸ (ਸੇਵਾਮੁਕਤ) ਨਾਰੰਗ ਨੂੰ ਕਹੇ ਕਿ ਉਹ ਸਰਕਾਰੀ ਖ਼ਜ਼ਾਨੇ ਦਾ ਸਾਰਾ ਪੈਸਾ ਵਾਪਸ ਕਰੇ, ਜਿਹੜਾ ਉਸ ਨੇ ਇਸ ਮਾਮਲੇ ਦੀ ਜਾਅਲੀ ਜਾਂਚ ਕਰਨ ਬਦਲੇ ਲਿਆ ਹੈ।Ragi Gurjeet resign proves manipulation in criminal cases: Akali Dalਇਹ ਟਿੱਪਣੀ ਕਰਦਿਆਂ ਕਿ ਘਟਨਾਵਾਂ ਦੀ ਲੜੀ ਨੇ ਸਾਬਿਤ ਕਰ ਦਿੱਤਾ ਹੈ ਕਿ ਰਾਣਾ ਨੇ ਦੂਜੀਆਂ ਕੰਪਨੀਆਂ ਰਾਂਹੀ ਰੇਤ ਖੱਡਾਂ ਦੀ ਬੋਲੀ ਦਿੱਤੀ ਸੀ ਅਤੇ ਇਹਨਾਂ ਬੋਲੀਆਂ ਵਿਚ ਦਾਗੀ ਠੇਕੇਦਾਰ ਗੁਰਿੰਦਰ ਸਿੰਘ ਨੇ ਵੀ ਪੈਸਾ ਲਾਇਆ ਸੀ, ਸਰਦਾਰ ਭੂੰਦੜ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ ਕਿ 1000 ਕਰੋੜ ਰੁਪਏ ਦੇ ਸਿੰਜਾਈ ਵਿਭਾਗ ਘੁਟਾਲੇ ਵਿਚ ਫੜੇ ਗਏ ਗੁਰਿੰਦਰ ਨੇ ਰਾਣਾ ਦੇ ਸਹਿਯੋਗੀਆਂ ਦੁਆਰਾ ਲਈਆਂ ਰੇਤ ਖੱਡਾਂ ਵਿਚ ਪੰਜ ਕਰੋੜ ਰੁਪਏ ਕਿਉਂ ਲਾਏ ਸਨ?Ragi Gurjeet resign proves manipulation in criminal cases: Akali Dalਅਕਾਲੀ ਆਗੂ ਨੇ ਕਿਹਾ ਕਿ ਸਿਰਫ ਇਹੀ ਨਹੀ, ਇਨਫੋਰਸਮੈਂਟ ਡਾਇਰੈਕਟੋਰੇਟ ਰਾਣਾ ਪਰਿਵਾਰ ਵਿਰੁੱਧ ਕਾਲੇ ਧਨ ਨੂੰ ਸਫੈਦ ਬਣਾਉਣ ਲਈ ਵਿਦੇਸ਼ ਵਿੱਚ ਜਾਰੀ ਕੀਤੇ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਅਤੇ ਫੇਰਾ ਉਲੰਘਣਾ ਵਰਗੇ ਗੰਭੀਰ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਇਹ ਜਾਂਚ ਕੀਤੇ ਜਾਣ ਦੀ ਲੋੜ ਹੈ ਕਿ ਕਿਸ ਮਕਸਦ ਲਈ ਜੀਡੀਆਰਜ਼ ਜਾਰੀ ਕੀਤੇ ਗਏ ਸਨ। ਰੇਤ ਖੱਡਾਂ ਲੈਣ ਲਈ ਲਾਏ ਗਏ ਪੈਸੇ, ਜਿਸ ਵਿਚ ਬੇਨਾਮੀ ਅਤੇ ਹਵਾਲਾ ਪੈਸਾ ਵੀ ਸ਼ਾਮਿਲ ਸੀ, ਦੇ ਸਰੋਤਾਂ ਦੀ ਜਾਂਚ ਹੋਣੀ ਚਾਹੀਦੀ ਹੈ।Ragi Gurjeet resign proves manipulation in criminal cases: Akali Dalਇਹ ਕਹਿੰਦਿਆਂ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਰਾਣਾ ਗੁਰਜੀਤ ਦੇ ਅਸਤੀਫੇ ਦੀ ਮੰਗ ਕਰਦਾ ਆ ਰਿਹਾ ਸੀ ਅਤੇ ਇਸ ਸੰਬੰਧੀ ਰਾਜਪਾਲ ਨੂੰ ਵੀ ਮੰਗ ਮੱਤਰ ਦਿੱਤਾ ਸੀ, ਸਾਂਸਦ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਰਾਣਾ ਗੁਰਜੀਤ ਦੇ ਵਾਰ ਵਾਰ ਸਾਹਮਣੇ ਆ ਰਹੇ ਘੁਟਾਲਿਆਂ ਨੇ ਇਹ ਨੌਬਤ ਲੈ ਆਂਦੀ ਕਿ ਕਾਂਗਰਸ ਪਾਰਟੀ ਨੂੰ ਆਖਰ ਉਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੀ ਪਿਆ।

The post ਅਸਤੀਫ਼ੇ ਨਾਲ ਰਾਣਾ ਗੁਰਜੀਤ ਵੱਲੋਂ ਕੀਤੀ ਹੇਰਾਫੇਰੀ ਸਾਬਿਤ ਹੋਈ, ਦਰਜ ਹੋਵੇ ਅਪਰਾਧਿਕ ਮਾਮਲਾ : ਅਕਾਲੀ ਦਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅਸਤੀਫ਼ੇ ਨਾਲ ਰਾਣਾ ਗੁਰਜੀਤ ਵੱਲੋਂ ਕੀਤੀ ਹੇਰਾਫੇਰੀ ਸਾਬਿਤ ਹੋਈ, ਦਰਜ ਹੋਵੇ ਅਪਰਾਧਿਕ ਮਾਮਲਾ : ਅਕਾਲੀ ਦਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×