Get Even More Visitors To Your Blog, Upgrade To A Business Listing >>

ਰੱਖਿਆ ਬਜਟ ‘ ਚ ਰਿਕਾਰਡ ਤੋੜ ਵਾਧਾ ਕਰੇਗਾ ਜਪਾਨ

Japan Approves Record Defense: ਜਾਪਾਨ ਅਗਲੇ ਵਿੱਤ ਸਾਲ ਲਈ ਆਪਣਾ ਰੱਖਿਆ ਬਜਟ ਵਧਾ ਕੇ 46 ਅਰਬ ਡਾਲਰ ਕਰ ਲਿਆ ਹੈ। ਜਾਪਾਨ ਸਰਕਾਰ ਨੇ ਇਹ ਜਾਣਕਾਰੀ ਦਿੱਤੀ । ਉੱਤਰ ਕੋਰੀਆ ਵਲੋਂ ਖਤਰੇ ਨੂੰ ਦੇਖਦੇ ਹੋਏ ਜਾਪਾਨ ਆਪਣੇ ਮਿਜ਼ਾਈਲ ਰੋਕਣ ਲਈ ਸੁਰੱਖਿਆ ਕਵਚ ਨੂੰ ਜ਼ਿਆਦਾ ਮਜਬੂਤ ਕਰਨਾ ਚਾਹੁੰਦਾ ਹੈ। ਇਹ ਰੱਖਿਆ ਖਰਚ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤ ਸਾਲ ਦੇ 860 ਅਰਬ ਡਾਲਰ ਦੇ ਰਾਸ਼ਟਰੀ ਬਜਟ ਦਾ ਇੱਕ ਹਿੱਸਾ ਹੈ।

japan

Japan Approves Record Defense

ਜਾਪਾਨ ਦੇ ਰੱਖਿਆ ਬਜਟ ‘ਚ ਲਗਾਤਾਰ ਛੇਵੇਂ ਸਾਲ ‘ ਚ ਵਾਧਾ ਕੀਤਾ ਹੈ। ਉੱਤਰ ਕੋਰੀਆ ਵਲੋਂ ਖਤਰੇ ਨੂੰ ਦੇਖਦੇ ਹੋਏ ਜਾਪਾਨ ਆਪਣੀ ਫੌਜੀ ਤਾਕਤ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰ ਕੋਰੀਆ ਨੇ ਇਸ ਸਾਲ ਦੋ ਮਿਜ਼ਾਇਲਾਂ ਤਰਾਂ ਦੀਆਂ ਦਾਗੀਆਂ ਜੋ ਜਾਪਾਨ ਦੇ ਉਪਰੋਂ ਦੀ ਹੋ ਕੇ ਗਈਆਂ ਸੀ । ਜਾਪਾਨ ਦੀ ਯੋਜਨਾ ਦੇਸ਼ ‘ਚ ਅਮਰੀਕੀ ਫੌਜ ਦੀ ਏਜਿਸ ਕਿਨਾਰੀ-ਧਰਤੀ ਆਧਾਰਿਤ ਇੰਟਰਸੈਪਟਿਕ ਸਿਸਟਮ ਨੂੰ ਸਥਾਪਿਤ ਕਰਨਾ ਹੈ |

japan

ਰੱਖਿਆ ਖਰਚ ਲਈ ਸਿਸਟਮ ਤੋਂ ਇਲਾਵਾ ਪੈਸਾ ਦਾ ਇਸਤੇਮਾਲ ਇਸ ਪ੍ਰਣਾਲੀ ਨੂੰ ਲਗਾਉਣ ਦੀਆਂ ਤਿਆਰੀਆਂ ‘ਚ ਖਰਚ ਕੀਤਾ ਜਾਵੇਗਾ।ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਇਸ ਮਹੀਨੇ ਦੀ ਸ਼ੁਰੁਆਤ ‘ਚ ਕਿਹਾ ਸੀ, ਅਜਿਹੇ ਸਮੇ ‘ਚ ਜਦੋਂ ਉੱਤਰ ਕੋਰੀਆ ਆਪਣੀ ਮਿਜ਼ਾਈਲ ਸਮਰੱਥਾ ਨੂੰ ਵਧਾਉਣ ਜਾ ਰਿਹਾ ਹੈ ਤਾਂ ਮੌਲਕ ਰੂਪ ਨਾਲ ਸਾਡੇ ਲਈ ਆਪਣੇ ਆਪ ਨੂੰ ਮਜਬੂਤ ਕਰਣਾ ਜ਼ਰੂਰੀ ਹੈ। ਜਾਪਾਨ ਦੀ ਅਮਰੀਕੀ ਕੰਪਨੀਆਂ ਤੋਂ 900 ਕਿਲੋਮੀਟਰ ਦੀ ਰੇਂਜ ਵਾਲੀ ਲੰਮੀ ਦੂਰੀ ਦੀ ਕਰੂਜ ਮਿਜ਼ਾਇਲਾਂ ਖਰੀਦਣ ਦੀ ਵੀ ਯੋਜਨਾ ਬਣਾਈ ਹੈ।

japan

ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ‘ ਚ ਅਮਰੀਕਾ ਤੋਂ ਬਾਅਦ ਹੁਣ ਚੀਨ ਨੇ ਵੀ ਆਪਣੇ ਰੱਖਿਆ ਬਜਟ ‘ਚ ਤਕਰੀਬਨ 7 ਤੋਂ 8 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ । ਇਸ ਪਿੱਛੇ ਕਾਰਨ ਅਮਰੀਕਾ ਨਾਲ ਸੰਬੰਧਾਂ ‘ਚ ਆਈ ਤੱਲਖੀ ਨੂੰ ਵੀ ਮੰਨਿਆ ਜਾ ਰਿਹਾ ਸੀ । ਨਾਲ ਹੀ ਦੱਖਣੀ ਚੀਨ ਸਾਗਰ ਅਤੇ ਤਾਈਵਾਨ ਨਾਲ ਸੰਬੰਧਾਂ ‘ਚ ਆਈ ਗਰਮਾਹਟ ਵੀ ਇਸ ਦਾ ਇਕ ਵੱਡਾ ਕਾਰਨ ਰਿਹਾ ਹੈ। ਮੰਨਿਆ ਜਾ ਰਿਹਾ ਕਿ ਚੀਨ ਰੱਖਿਆ ਬਜਟ ‘ਚ ਵਾਧਾ ਕਰਕੇ ਆਪਣੇ ਵਿਰੋਧੀਆ ਨੂੰ ਇਕ ਸਖਤ ਸੰਦੇਸ਼ ਦੇਣਾ ਚਾਹੁੰਦਾ ਸੀ।

japan

ਚੀਨੀ ਸੰਸਦ ਦੇ ਬੁਲਾਰੇ ਨੇ ਰੱਖਿਆ ਬਜਟ ਵਧਾਏ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦਾ ਰੱਖਿਆ ਖਰਚ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ 1.3 ਫੀਸਦੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਵਾਦਾਂ ‘ਤੇ ਗੱਲਬਾਤ ਅਤੇ ਸਲਾਹ ਮਸ਼ਵਰੇ ਜ਼ਰੀਏ ਸ਼ਾਂਤੀ ਤਰੀਕੇ ਨਾਲ ਸਮਝੌਤੇ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ ਸਾਨੂੰ ਆਪਣੇ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਸਮਰੱਥ ਬਣਨ ਦੀ ਜ਼ਰੂਰਤ ਹੈ।

japan

ਪਿਛਲੇ ਸਾਲ ਚੀਨ ਨੇ ਆਪਣਾ ਰੱਖਿਆ ਖਰਚ 7.6 ਫੀਸਦੀ ਵਧਾਇਆ ਸੀ। ਚੀਨ ਨੇ ਰੱਖਿਆ ਖਰਚ ਵਧਾਉਣ ਦਾ ਫੈਸਲਾ ਅਮਰੀਕਾ ਵੱਲੋਂ ਫੌਜੀ ਖਰਚ 10 ਫੀਸਦੀ ਵਧਾਏ ਜਾਣ ਦੇ ਐਲਾਨ ਤੋਂ ਬਾਅਦ ਲਿਆ ਹੈ। ਚੀਨ ਦੇ ਰੱਖਿਆ ਬਜਟ ਦਾ ਜ਼ਿਆਦਾਤਰ ਹਿੱਸਾ ਜਲ ਸੈਨਾ ਦੇ ਵਿਕਾਸ ‘ਚ ਖਰਚ ਕੀਤੇ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

Japan Approves Record Defense

japan

The post ਰੱਖਿਆ ਬਜਟ ‘ ਚ ਰਿਕਾਰਡ ਤੋੜ ਵਾਧਾ ਕਰੇਗਾ ਜਪਾਨ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਰੱਖਿਆ ਬਜਟ ‘ ਚ ਰਿਕਾਰਡ ਤੋੜ ਵਾਧਾ ਕਰੇਗਾ ਜਪਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×