Get Even More Visitors To Your Blog, Upgrade To A Business Listing >>

ਵਿਆਹ ਦੇ 8 ਸਾਲ ਬਾਅਦ ਘਰੇਲੂ ਕਲੇਸ ‘ਚ ਉਲਝੀ ਇਹ ਟੀਵੀ ਅਦਾਕਾਰਾ…

TV actress domestic violence: ਜੂਹੀ ਪਰਮਾਰ ਨੇ ਟੀਵੀ ਸੀਰੀਅਲ ‘ਕੁਮਕੁਮ: ਏਕ ਪਿਆਰਾ ਸਾ ਬੰਧਨ’ ਤੋਂ ਘਰ-ਘਰ ਵਿੱਚ ਆਪਣੀ ਪਹਿਚਾਣ ਬਣਾਈ ਸੀ। ਜੂਹੀ ਪਰਮਾਰ ਇਨੀਂ ਦਿਨੀਂ ਕਲਰਸ ਦੇ ਸ਼ੋਅ ‘ਕਰਮਫਲ ਦਾਤਾ ਸ਼ਨੀ’ ‘ਚ ਨਜ਼ਰ ਆ ਰਹੀ ਹੈ। ਇਸ ਸੀਰੀਅਲ ਰਾਹੀ ਜੂਹੀ ਪਰਮਾਰ ਨੇ ਕਾਫ਼ੀ ਲੰਬੇ ਸਮੇਂ ਬਾਅਦ ਛੋਟੇ ਪਰਦੇ ਉੱਤੇ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਜੂਹੀ ਪਰਮਾਰ ਨੇ ਵਿਆਹ ਇੱਥੋਂ ਤੱਕ ਕਿ ਪ੍ਰੈਗਨੈਂਸੀ ਤੋਂ ਬਾਅਦ ਵੀ ਕਾਫ਼ੀ ਭਾਰ ਗੇਨ ਕੀਤਾ ਸੀ। ਇਸ ਸ਼ੋਅ ‘ਤੇ ਕਮਬੈਕ ਕਰਨ ਲਈ ਜੂਹੀ ਪਰਮਾਰ ਨੇ 17 ਕਿੱਲੋ ਭਾਰ ਵੀ ਘਟਾਇਆ ਸੀ। ਦੱਸ ਦੇਈਏ ਕਿ ਜੂਹੀ ਪਰਮਾਰ ਬਿੱਗ ਬੌਸ ਸੀਜ਼ਨ 5 ਦੀ ਵਿਨਰ ਰਹਿ ਚੁੱਕੀ ਹੈ।

bigg boss

TV actress domestic violence

ਜੂਹੀ ਪਰਮਾਰ ਸੀਰੀਅਲ ਸ਼ਨੀ ‘ਚ ਲੀਡ ਅਦਾਕਾਰ ਦੀ ਮਾਂ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਸ਼ੋਅ ‘ਚ ਸ਼ਾਨਦਾਰ ਐਕਟਿੰਗ ਦੀ ਵਜ੍ਹਾ ਕਰਕੇ ਜੂਹੀ ਪਰਮਾਰ ਸਭ ਦੀਆਂ ਸੁਰਖੀਆਂ ‘ਚ ਹੈ ਅਤੇ ਤਾਰਿਫਾਂ ਬਟੋਰ ਰਹੀ ਹੈ। ਹਾਲ ਹੀ ਵਿੱਚ ਕੁਮਕੁਮ ਫੇਮ ਜੂਹੀ ਪਰਮਾਰ ਅਤੇ ਸਚਿਨ ਸ਼ਰਾਫ ਦੇ ਤਲਾਕ ਲੈਣ ਦੀਆਂ ਖਬਰਾਂ ਆਈਆਂ ਸਨ। ਦੋਨਾਂ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਦੋਨਾਂ ਦੇ ਵਿਆਹ ਨੂੰ ਅੱਠ ਸਾਲ ਹੋ ਚੁੱਕੇ ਹਨ। ਸਾਲ 2009 ਵਿੱਚ ਜੂਹੀ ਪਰਮਾਰ ਅਤੇ ਸਚਿਨ ਸ਼ਰਾਫ ਦਾ ਵਿਆਹ ਹੋਇਆ ਸੀ।

bigg boss

ਉਨ੍ਹਾਂ ਦੀ ਇੱਕ ਚਾਰ ਸਾਲ ਦੀ ਬੇਟੀ ਵੀ ਹੈ। ਉਸ ਦਾ ਨਾਂਅ ਸਮਾਇਰਾ ਹੈ। ਖਬਰਾਂ ਹਨ ਕਿ ਦੋਨਾਂ ਦੀ ਵਿਆਹੁਤਾ ਜਿੰਦਗੀ ਵਿੱਚ ਪਹਿਲਾਂ ਸਭ ਕੁੱਝ ਕਾਫ਼ੀ ਵਧੀਆ ਸੀ ਪਰ ਹੌਲੀ-ਹੌਲੀ ਝਗੜੇ ਹੋਣ ਲੱਗੇ। ਹੁਣ ਇਹ ਝਗੜੇ ਇਨ੍ਹੇ ਵੱਧ ਗਏ ਹਨ ਕਿ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਵੱਖ ਹੋਣ ਦੀਆਂ ਖਬਰਾਂ ਉਦੋਂ ਲਾਇਮਲਾਇਟ ਵਿੱਚ ਆਈਆਂ ਜਦੋਂ ਜੂਹੀ ਦੇ ਕਮਬੈਕ ਸ਼ੋਅ ‘ਕਰਮਫਲ ਦਾਤਾ ਸ਼ਨੀ’ ਦੇ ਲਾਂਚ ਉੱਤੇ ਸਚਿਨ ਨਹੀਂ ਵਿਖੇ।

bigg boss

ਜੂਹੀ ਅਤੇ ਸਚਿਨ ਦੀ ਮੁਲਾਕਾਤ ਇੱਕ ਟੀਵੀ ਸ਼ੋਅ ਦੇ ਦੌਰਾਨ ਹੀ ਹੋਈ ਸੀ। ਪਹਿਲੀ ਮੁਲਾਕਾਤ ਦੇ ਪੰਜ ਮਹੀਨੇ ਬਾਅਦ ਹੀ ਦੋਨਾਂ ਨੂੰ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਵਿਆਹ ਦਾ ਫੈਸਲਾ ਕਰ ਲਿਆ ਸੀ। ਜੈਪੁਰ ਦੇ ਇੱਕ ਮਹਿਲ ਵਿੱਚ ਦੋਨਾਂ ਦਾ ਵਿਆਹ ਹੋਇਆ ਸੀ। ਇਸ ਨੂੰ ਇੱਕ ਸ਼ਾਹੀ ਵਿਆਹ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ। ਜੂਹੀ ਅਤੇ ਸਚਿਨ ਨੇ ਰਿਐਲਿਟੀ ਸ਼ੋਅ ‘ਪਤੀ ਪਤਨੀ ਓਰ ਵੋ’ ਅਤੇ ‘ਮਾਂ ਐਕਸਚੇਂਜ’ ਵਿੱਚ ਇਕੱਠੇ ਕੰਮ ਕੀਤਾ ਸੀ।

bigg boss

ਟੀਵੀ ਦੀ ਇਸ ਪਾਪੁਲਰ ਜੋੜੀ ਨੇ ‘ਸੰਤੋਸ਼ੀ ਮਾਂ’ ਵਿੱਚ ਇੱਕ ਕੈਮਿਓ ਵੀ ਕੀਤਾ ਸੀ। ਜੂਹੀ ਨੇ 2003 ਵਿੱਚ ‘ਮਿਸ ਰਾਜਸਥਾਨ’ ਦਾ ਟਾਇਟਲ ਆਪਣੇ ਨਾਂਅ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜੀਟੀਵੀ ਦੇ ਸ਼ੋਅ ‘ਵੋ’ ਤੋਂ ਕੀਤੀ ਸੀ ਪਰ ਉਨ੍ਹਾਂ ਨੂੰ ਪਹਿਚਾਣ ਸਟਾਰ ਪਲਸ ਦੇ ਸੀਰੀਅਲ ਕੁਮਕੁਮ ਤੋਂ ਮਿਲੀ। ਜੂਹੀ ਨੇ ਕਈ ਪਾਕਿਸਤਾਨੀ ਸ਼ੋਜ਼ ਵਿੱਚ ਵੀ ਕੰਮ ਕੀਤਾ ਹੈ।

TV actress domestic violence

bigg boss

The post ਵਿਆਹ ਦੇ 8 ਸਾਲ ਬਾਅਦ ਘਰੇਲੂ ਕਲੇਸ ‘ਚ ਉਲਝੀ ਇਹ ਟੀਵੀ ਅਦਾਕਾਰਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵਿਆਹ ਦੇ 8 ਸਾਲ ਬਾਅਦ ਘਰੇਲੂ ਕਲੇਸ ‘ਚ ਉਲਝੀ ਇਹ ਟੀਵੀ ਅਦਾਕਾਰਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×