Get Even More Visitors To Your Blog, Upgrade To A Business Listing >>

ਅਗਲੇ ਸਾਲ ਸਾਕਾਰ ਹੋ ਸਕਦੈ ਪੁਲਾੜ ਦੀ ਸੈਰ ਦਾ ਸੁਪਨਾ

Dream space travelling can be possible next year      ਜੇਕਰ ਤੁਸੀ ਆਕਾਸ਼ ਦੀ ਸੈਰ ਕਰਨ ਬਾਰੇ ਸੋਚ ਰਹੇ ਹੋ ਤਾਂ ਪਲਾਨ ਬਣਾ ਲਓ। 2018 ‘ਚ ਤੁਹਾਡੇ ਸਪੇਸ ਹਾਲਿਡੇ ਮਨਾਉਣ ਦਾ ਸੁਫ਼ਨਾ ਸਾਕਾਰ ਹੋ ਸਕਦਾ ਹੈ। ਸੈਲਾਨੀਆਂ ਨੂੰ ਇਸ ਰੋਮਾਂਚਿਕ ਸਫਰ ‘ਤੇ ਲੈ ਜਾਣ ਵਾਲੇ ਇੱਕ ਰਾਕੇਟ ਕੈਪਸੂਲ ਦਾ ਇਸ ਹਫਤੇ ਪ੍ਰੀਖਣ ਕੀਤਾ ਗਿਆ ਹੈ। ਬਲੂ ਆਰਿਜਨ ਦੇ ਵੈਸਟ ਟੈਕਸਸ ਸਥਿਤ ਲਾਂਚ ਸਾਈਟ ਨਾਲ ਕਰੂ ਕੈਪਸੂਲ 2.0 ਨੂੰ ਮੰਗਲਵਾਰ ਸ਼ਾਮ 4:59 ਵਜੇ ਛੱਡਿਆ ਗਿਆ।

Dream space travelling can be possible next year Dream space travelling can be possible next year   

ਖਾਸ ਗੱਲ ਇਹ ਹੈ ਕਿ ਕੰਪਨੀ ਵੱਲੋਂ ਇਸਤੇਮਾਲ ‘ਚ ਆਉਣ ਵਾਲੇ ਰਾਕੇਟ ਲਾਂਚਰ, ਨਿਊ ਸ਼ੇਪਰਡ ਦੀ ਮਦਦ ਨਾਲ ਇਸਨੂੰ ਲਾਂਚ ਕੀਤਾ ਗਿਆ। ਇਸ ਕੈਪਸੂਲ ‘ਚ ਬੈਠ ਕੇ ਲੋਕ ਧਰਤੀ ਤੋਂ 100 ਕਿ ਮੀ ਤੱਕ ਦੀ ਰੋਮਾਂਚਕ ਯਾਤਰਾ ਕਰ ਸਕਣਗੇ। ਇਹ ਸੱਤਵੀਂ ਵਾਰ ਹੈ, ਜਦੋਂ ਨਿਊ ਸ਼ੇਪਰਡ ਨੇ ਉਡ਼ਾਨ ਭਰੀ। ਮੰਨਿਆ ਜਾ ਰਿਹਾ ਹੈ ਕਿ ਰਾਕੇਟ ਲਾਂਚਰ ਦੀ ਦੁਬਾਰਾ ਇਸਤੇਮਾਲ ਹੋਣ ਵਾਲੀ ਸਮਰੱਥਾ ਕਾਰਨ ਆਕਾਸ਼ ਦੀ ਯਾਤਰਾ ‘ਚ ਆਉਣ ਵਾਲੇ ਖਰਚ ਨੂੰ ਘੱਟ ਕੀਤਾ ਜਾ ਸਕਦਾ ਹੈ । ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਰੋਮਾਂਚਕ ਸਫਰ ਦਾ ਆਨੰਦ ਉਠਾ ਸਕਣਗੇ।Dream space travelling can be possible next year   

ਏਕਰੂ ਕੈਪਸੂਲ ਨੂੰ ਮਾਰਚ ‘ਚ ਪਹਿਲੀ ਵਾਰ ਜਨਤਕ ਰੂਪ ਨਾਲ ਦਿਖਾਇਆ ਗਿਆ ਸੀ। ਇਸ ‘ਚ 2.4 ਫੁੱਟ ਚੌੜੀ ਅਤੇ 3.6 ਫੁੱਟ ਉੱਚੀਆਂ ਖਿੜਕੀਆਂ ਹਨ। ਬਲੂ ਆਰਿਜਨ ਅਤੇ ਐਮਾਜਾਨ ਦੋਨਾਂ ਦੇ ਸੰਸਥਾਪਕ ਜੈੱਫ ਬੇਜਾਸ ਅਨੁਸਾਰ ਇੰਨੀਆਂ ਵੱਡਿਆਂ ਖਿੜਕੀਆਂ ਨਾਲ ਸਪੇਸ ਦੀ ਯਾਤਰਾ ‘ਤੇ ਜਾਣ ਵਾਲਾ ਇਹ ਪਹਿਲਾ ਕੈਪਸੂਲ ਹੈ । ਇਸ ਕੈਪਸੂਲ ‘ਚ 6 ਲੈਦਰ ਸੀਟਾਂ ਹਨ। ਸਾਰੀਆਂ ਨਾਲ ਵੱਖ-ਵੱਖ ਸਕਰੀਨ ਲੱਗੀ ਹੈ। ਇਸ ਨਾਲ ਸਪੇਸ ਸੈਲਾਨੀਆਂ ਨੂੰ ਫਲਾਇਟ ਬਾਰੇ ਜਾਨਣ ਦੇ ਜ਼ਿਆਦਾ ਮੌਕੇ ਮਿਲਣਗੇ। ਆਪਾਤਕਾਲੀਨ ਹਾਲਤ ‘ਚ ਮੁਸਾਫਰਾਂ ਨੂੰ ਬਚਾਉਣ ਲਈ ਕੈਪਸੂਲ ‘ ਚ ਮੋਟਰ ਵੀ ਲਗਾਈ ਗਈ ਹੈ। ਬਲੂ ਆਰਿਜਨ ਦੇ ਮੁੱਖ ਕਾਰਜਕਾਰੀ ਬਾਬ ਸਮਿੱਥ ਨੇ ਕਿਹਾ ਕਿ ਇਹ ਫਲਾਇਟ ਬੇਹੱਦ ਸਫਲ ਰਹੀ।Dream space travelling can be possible next year   

ਪੁਲਾੜ ਵਿੱਚ ਸੈਰ ਸਪਾਟੇ ਲਈ ਤਿਆਰ ਕੀਤੇ ਗਏ ‘ਵਰਜਿਨ ਗੈਲੇਕਟਿਕ’ ਦੇ ‘ਸਪੇਸਸ਼ਿਪ-2’ ਦੀ ਪ੍ਰੀਖਣ ਉਡਾਣ ‘ਚ ਤਬਾਹ ਹੋਣ ਤੋਂ ਬਾਅਦ ਅਜੇ ਇਸ ਪ੍ਰੋਜੈਕਟ ਲਈ ਉਮੀਦ ਬਾਕੀ ਹੈ। ਪਹਿਲੀ ਪੁਲਾੜ ਗੱਡੀ ਦੇ ਹੈਂਗਰ ‘ਚ ਫਿਲਹਾਲ ਥਾਂ ਖਾਲੀ ਹੈ, ਪਰ ਨਿਰਮਾਣ ਇਕਾਈ ਦੇ ਮਾਹਿਰ ਹੁਣ ਸਪੇਸਸ਼ਿਪ-2 ਜਿਹੀ ਹੀ ਇੱਕ ਦੂਜੀ ਪੁਲਾੜ ਗੱਡੀ ਨੂੰ ਅੰਤਿਮ ਰੂਪ ਦੇਣ ਵਿੱਚ ਜੁੱਟ ਗਏ ਹਨ।Dream space travelling can be possible next year   

ਇਹ ਪੁਲਾੜ ਗੱਡੀ 65 ਫੀਸਦੀ ਤਿਆਰ ਹੋ ਚੁੱਕੀ ਹੈ। ਉਦਯੋਗਪਤੀ ਰਿਚਰਡ ਬ੍ਰੋਨਸਨ ਦੀ ਪੁਲਾੜ ਸੈਰ ਸਪਾਟਾ ਕੰਪਨੀ ਵਰਜਿਨ ਗੈਲੇਕਟਿਕ ਦੇ ਸੀ ਈ ਓ ਜਾਰਜ ਵ੍ਹਾਈਟਸਾਈਡਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਨਵੀਂ ਪੁਲਾੜ ਗੱਡੀ ਅਗਲੇ ਸਾਲ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗੀ। ਇਹ ਸੈਰ ਸਪਾਟਾ ਪੁਲਾੜ ਗੱਡੀ ਲਗਭਗ ਤਿਆਰ ਹੈ, ਪਰ ਜਾਂਚ ਪੂਰੀ ਹੋਣ ਪਿੱਛੋਂ ਅਗਲੇ ਸਾਲ ਉਡਾਣ ਲਈ ਇਸ ਦਾ ਪ੍ਰੀਖਣ ਹੋਵੇਗਾ। ਨਵੀਂ ਪੁਲਾੜ ਗੱਡੀ ਨੂੰ ਹੂ-ਬ-ਹੂ ਪਹਿਲੇ ਵਰਗਾ ਬਣਾਇਆ ਜਾ ਰਿਹਾ ਹੈ। ਪੁਲਾੜ ਗੱਡ ‘ਚ ਤੇਲ ਪ੍ਰਣਾਲੀ ਨਵੀਂ ਪਾਈ ਜਾ ਰਹੀ ਹੈ, ਜੋ ਪਹਿਲਾਂ ਤੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ।Dream space travelling can be possible next year   

ਵਰਨਣ ਯੋਗ ਹੈ ਕਿ ਪਹਿਲੀ ਗੱਡੀ ਪੁਲਾੜ ‘ਚ ਨੇੜਲੇ ਖੇਤਰਾਂ ‘ਚ ਯਾਤਰੀਆਂ ਨੂੰ ਸੈਰ ਕਰਾਉਣ ਦੇ ਲਿਹਾਜ਼ ਨਾਲ ਤਿਆਰ ਕੀਤੀ ਗਈ ਸੀ। ਇਹ ਪੁਲਾੜ ਗੱਡੀ ਕੈਲੀਫੋਰਨੀਆ ਦੇ ਮੋਜੇਵ ‘ਚ ਪ੍ਰੀਖਣ ਉਡਾਣ ਦੇ ਕੁਝ ਸੈਕਿੰਡ ਵਿੱਚ ਹਵਾ ਵਿੱਚ ਤਬਾਹ ਹੋ ਗਈ ਸੀ। ਹਾਦਸੇ ਵਿੱਚ ਇੱਕ ਸਹਾਇਕ ਪਾਇਲਟ ਦੀ ਮੌਤ ਹੋ ਗਈ ਸੀ ਤੇ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਮੁੱਢਲ ਜਾਂਚ ‘ਚ ਹਾਦਸੇ ਦਾ ਕਾਰਨ ਤਕਨੀਕੀ ਖਾਮੀਆਂ ਨੂੰ ਦੱਸਿਆ ਗਿਆ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੈਫਟੀ ਬੋਰਡ (ਐਨ ਟੀ ਐਸ ਬੀ) ਦੀ ਜਾਂਚ ਜਾਰੀ ਹੈ।

The post ਅਗਲੇ ਸਾਲ ਸਾਕਾਰ ਹੋ ਸਕਦੈ ਪੁਲਾੜ ਦੀ ਸੈਰ ਦਾ ਸੁਪਨਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅਗਲੇ ਸਾਲ ਸਾਕਾਰ ਹੋ ਸਕਦੈ ਪੁਲਾੜ ਦੀ ਸੈਰ ਦਾ ਸੁਪਨਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×