Get Even More Visitors To Your Blog, Upgrade To A Business Listing >>

ਬਰਥਡੇ ‘ਤੇ ਬਾਹੂਬਲੀ ਦੇ ਭੱਲਾਲਦੇਵ ਨੇ ਰਿਲੀਜ਼ ਕੀਤਾ ‘ਹਾਥੀ ਮੇਰੇ ਸਾਥੀ’ ਦਾ ਲੋਗੋ

Haathi Mere Saathi logo released: ਬਾਹੂਬਲੀ ਵਿੱਚ ਭੱਲਾਲਦੇਵ ਦਾ ਧਾਕੜ ਰੋਲ ਨਿਭਾਉਣ ਵਾਲੇ ਸਾਊਥ ਅਦਾਕਾਰ ਰਾਣਾ ਦੱਗੁਬਤੀ ਦੀ ਫ਼ਿਲਮ ‘ਹਾਥੀ ਮੇਰੇ ਸਾਥੀ’ ਦਾ ਲੋਗੋ ਰਿਲੀਜ਼ ਹੋ ਚੁੱਕਿਆ ਹੈ। ਦੱਗੁਬਤੀ ਨੇ ਆਪਣੇ ਜਨਮਦਿਨ ਦੇ ਮੌਕੇ ਉੱਤੇ ਫ਼ਿਲਮ ਦਾ ਲੋਗੋ ਆਪਣੇ ਹੀ ਟਵਿੱਟਰ ਅਕਾਉਂਟ ਉੱਤੇ ਰਿਲੀਜ਼ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੇਰੀ ਅਗਲੀ ਫ਼ਿਲਮ ਆ ਚੁੱਕੀ ਹੈ, ‘ਹਾਥੀ ਮੇਰੇ ਸਾਥੀ‘ ਦਾ ਫਰਸਟ ਲੁਕ 1 ਜਨਵਰੀ 2018 ਨੂੰ ਰਿਲੀਜ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਣਾ ਦੀ ਇਹ ਫ਼ਿਲਮ ਹਿੰਦੀ, ਤੇਲਗੁ ਅਤੇ ਤਮਿਲ ਭਾਸ਼ਾ ਵਿੱਚ ਹੋਵੇਗੀ।

bollywood

Haathi Mere Saathi logo released

ਫਰਸਟ ਸ਼ੈਡਿਊਲ ਦੀ ਸ਼ੂਟਿੰਗ ਥਾਈਲੈਂਡ ਵਿੱਚ ਸ਼ੂਟ ਕੀਤੀ ਜਾ ਚੁੱਕੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੁੱਝ ਹੀ ਮਹੀਨੇ ‘ਚ ਖਤਮ ਹੋ ਜਾਵੇਗੀ ਅਤੇ ਅਗਲੇ ਸਾਲ ਦਿਵਾਲੀ ਦੇ ਮੌਕੇ ਉੱਤੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਫ਼ਿਲਮ ਨੂੰ ਪ੍ਰਭੂ ਸੋਲੋਮਨ ਡਾਇਰੈਕਟ ਕਰ ਰਹੇ ਹਨ। ਫ਼ਿਲਮ ਨੂੰ ਇਰੋਸ ਇੰਟਰਨੈਸ਼ਨਲ ਦੀ ਟਰਿਨਟੀ ਪਿਕਚਰਸ ਨੇ ਪ੍ਰੋਡਿਊਸ ਕੀਤਾ ਹੈ। ਲੋਗੋ ਵਿੱਚ ‘ਹਾਥੀ ਮੇਰੇ ਸਾਥੀ’ ਅੰਗਰੇਜ਼ੀ ਵਿੱਚ ਅਤੇ ਹਾਥੀ ਦੇ ਸਕਿਨ ਦੇ ਉੱਤੇ ਲਿਖਿਆ ਹੋਇਆ ਵਿਖਾਈ ਦੇ ਰਿਹਾ ਹੈ।

bollywood

ਬਾਲੀਵੁੱਡ ਦੀ ਪੁਰਾਣੀ ਫਿਲਮ ‘ਹਾਥੀ ਮੇਰੇ ਸਾਥੀ’ ਦੇ ਅਦਾਕਾਰ ਰਾਜੇਸ਼ ਖੰਨਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਪਰ ਇਸ ਫ਼ਿਲਮ ਦੀ ਕਹਾਣੀ ਬਿਲਕੁੱਲ ਨਵੀਂ ਅਤੇ ਫਰੈਸ਼ ਹੈ। ਇਹ ਸੱਚੀ ਘਟਨਾ ਉੱਤੇ ਆਧਾਰਿਤ ਫ਼ਿਲਮ ਹੋਵੇਗੀ। ਦੱਸ ਦੇਈਏ ਕਿ ਬਾਹੂਬਲੀ ਤੋਂ ਬਾਅਦ ਰਾਣਾ ਦੀ ਅਗਲੀ ਫ਼ਿਲਮ ‘ਨੇਨੇ ਰਾਜੂ ਨੇਨੇ ਮੰਤਰੀ’ ਕਰ ਚੁੱਕੇ ਹਨ। ਇਸ ਫ਼ਿਲਮ ਦੇ ਡਾਇਰੈਕਟਰ ਤੇਜਾ ਨੇ ਪਾਲਿਟਿਕਲ ਡਰਾਮਾ ਫਿਲਮ ਬਣਾਈ, ਜਿਸ ਵਿੱਚ ਰਾਣਾ ਦਾ ਕਿਰਦਾਰ ਅਜਿਹੇ ਵਿਅਕਤੀ ਦਾ ਹੈ ਜੋ ਰਾਜਨੀਤੀ ਵਿੱਚ ਕੁੱਝ ਹਾਸਲ ਕਰਨਾ ਚਾਹੁੰਦੇ ਹਨ।

bollywood

ਫ਼ਿਲਮ ਵਿੱਚ ਅਦਾਕਾਰਾ ਕਾਜਲ ਅਗਰਵਾਲ ਪਹਿਲੀ ਵਾਰ ਰਾਣੇ ਦੇ ਨਾਲ ਰੁਮਾਂਸ ਕਰਦੀ ਵਿਖੀ ਸੀ। ਤੇਲੁਗੂ, ਤਮਿਲ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਕੀਤੀ ਗਈ। ਦੱਸ ਦੇਈਏ ਕਿ ਫਿਲਮ ਬਾਹੂਬਲੀ-2 ਨੇ 121 ਕਰੋੜ ਰੁਪਏ ਦੀ ਓਪਨਿੰਗ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਟ੍ਰੇਡ ਪੰਡਿਤਾਂ ਦਾ ਕਹਿਣਾ ਸੀ ਕਿ ਇਹ ਫਿਲਮ 80 ਕਰੋੜ ਤੱਕ ਦੀ ਓਪਨਿੰਗ ਕਰ ਸਕਦੀ ਹੈ ਪਰ ਜਦੋਂ ਇਹ ਆਂਕੜੇ ਸਾਹਮਣੇ ਆਏ ਤਾਂ ਸਭ ਹੈਰਾਨ ਰਹਿ ਗਏ ਬਾਹੂਬਲੀ-2 ਨੇ ਸਲਮਾਨ ਖਾਨ ਦੀ ਈਦ, ਸ਼ਾਹਰੁਖ ਖਾਨ ਦੀ ਦਿਵਾਲੀ ਅਤੇ ਆਮਿਰ ਖਾਨ ਦੇ ਕ੍ਰਿਸਮਿਸ ਸਾਰੇ ਉਤਸਵਾਂ ਨੂੰ ਪਿੱਛੇ ਛੱਡ ਦਿੱਤਾ ਸੀ।

bollywood

ਫਿਲਮ ਨੇ ਸਭ ਤੋਂ ਜ਼ਿਆਦਾ ਬੁਕਿੰਗ ਦਾ ਰਿਕਾਰਡ ਬਣਾਇਆ ਸੀ। ਸਿਰਫ ਐਡਵਾਂਸ ਟਿਕਟ ਬੁਕਿੰਗ ਤੋਂ ਹੀ ਸਾਫ਼ ਹੋ ਚੁੱਕਿਆ ਸੀ ਕਿ ਬਾਹੂਬਲੀ-2 ਪਹਿਲੇ ਦਿਨ 36 ਕਰੋੜ ਤੋਂ ਵੀ ਜ਼ਿਆਦਾ ਕਮਾਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ‘ਦੰਗਲ’ ਦੇ ਕੋਲ ਸੀ ਜਿਨ੍ਹੇ ਟਿਕਟ ਬੁਕਿੰਗ ਤੋਂ 18 ਕਰੋੜ ਕਮਾ ਲਏ ਸਨ। ਬਾਹੂਬਲੀ-2 ਪਹਿਲੀ ਬਾਲੀਵੱਡ ਫਿਲਮ ਬਣ ਗਈ ਹੈ ਜੋ 9000 ਸਕਰੀਨਸ ਉੱਤੇ ਰਿਲੀਜ਼ ਕੀਤੀ ਗਈ ਸੀ। ਇਸ ਤੋਂ ਪਹਿਲਾ ਇਹ ਰਿਕਾਰਡ ਸਲਮਾਨ ਖਾਨ ਦੀ ‘ਸੁਲਤਾਨ’ ਦੇ ਕੋਲ ਸੀ, ਜੋ 4,350 ਸਕਰੀਨਸ ਉੱਤੇ ਰਿਲੀਜ਼ ਹੋਈ ਸੀ। ਬਾਹੂਬਲੀ ਇਸ ਮਾਮਲੇ ਵਿੱਚ ‘ਸੁਲਤਾਨ’ ਦੀ ਪਿਓ ਨਿਕਲੀ ਅਤੇ ਦੁੱਗਣੀ ਸਕਰੀਂਸ ਉੱਤੇ ਰਿਲੀਜ ਹੋਈ।

Haathi Mere Saathi logo released

bollywood

The post ਬਰਥਡੇ ‘ਤੇ ਬਾਹੂਬਲੀ ਦੇ ਭੱਲਾਲਦੇਵ ਨੇ ਰਿਲੀਜ਼ ਕੀਤਾ ‘ਹਾਥੀ ਮੇਰੇ ਸਾਥੀ’ ਦਾ ਲੋਗੋ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਰਥਡੇ ‘ਤੇ ਬਾਹੂਬਲੀ ਦੇ ਭੱਲਾਲਦੇਵ ਨੇ ਰਿਲੀਜ਼ ਕੀਤਾ ‘ਹਾਥੀ ਮੇਰੇ ਸਾਥੀ’ ਦਾ ਲੋਗੋ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×