Get Even More Visitors To Your Blog, Upgrade To A Business Listing >>

ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਹੈ ਉੱਤਰ ਕੋਰੀਆ : ਅਮਰੀਕੀ ਵਿਦੇਸ਼ ਮੰਤਰੀ

North Korea blackmailing America: US Foreign Minister ਉੱਤਰ ਕੋਰੀਆ ਦੁਆਰਾ ਇੱਕ ਤੋਂ ਬਾਅਦ ਇੱਕ ਮਿਜ਼ਾਈਲ ਦਾ ਪ੍ਰੀਖਣ ਅਤੇ ਇਸ ਦੇ ਤਾਨਾਸ਼ਾਹ ਕਿਮ ਜੋਂਗ ਦੀਆਂ ਧਮਕੀਆਂ ‘ਚ ਅਮਰੀਕਾ, ਦੱਖਣ ਕੋਰੀਆ ਅਤੇ ਜਾਪਾਨ ਆਪਣੀ ਤਿਆਰੀਆਂ ਨੂੰ ਅੰਜਾਮ ਦੇਣ ‘ਚ ਜੁਟੇ ਹਨ। ਅਮਰੀਕਾ ਉੱਤਰ ਕੋਰੀਆ ਨਾਲ ਬਿਨਾਂ ਸ਼ਰਤ ਦੇ ਗੱਲਬਾਤ ਕਰਨ ਲਈ ਤਿਆਰ ਹੈ। ਇਹ ਪੇਸ਼ਕਸ਼ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕੀਤੀ ਹੈ। ਅਮਰੀਕਾ ਇਸ ਤੋਂ ਪਹਿਲਾਂ ਕਹਿੰਦਾ ਰਿਹਾ ਹੈ

North Korea blackmailing America: US Foreign MinisterNorth Korea is blackmailing America: US Foreign Minister

ਕਿ ਜਦੋਂ ਤੱਕ ਉੱਤਰ ਕੋਰੀਆ ਆਪਣਾ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਨਹੀਂ ਛੱਡਦਾ, ਉਸ ਨਾਲ ਗੱਲਬਾਤ ਨਹੀਂ ਹੋਵੇਗੀ ਪਰ ਹੁਣ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਦੇ ਇਸ ਬਿਆਨ ਨੂੰ ਉੱਤਰ ਕੋਰੀਆ ‘ਤੇ ਅਮਰੀਕੀ ਨੀਤੀ ‘ਚ ਵੱਡੇ ਬਦਲਾਅ ਦੇ ਰੂਪ ‘ਤ ਦੇਖਿਆ ਜਾ ਰਿਹਾ ਹੈ। ਅਮਰੀਕਾ ਤੇ ਉੱਤਰ ਕੋਰੀਆ ਵਿਚਾਲੇ ਇਸ ਦੌਰਾਨ ਦੋ ਗੱਲਾਂ ਦੇਖਣ ਨੂੰ ਮਿਲਿਆਂ ਹਨ।North Korea is blackmailing America: US Foreign Minister

ਉੱਤਰ ਕੋਰੀਆ ਦੇ ਲਗਾਤਾਰ ਮਿਜ਼ਾਇਲ ਪ੍ਰੀਖਣਾਂ ਤੋਂ ਬਾਅਦ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਮਿਲ ਕੇ 2 ਦਿਨ ਦਾ ਸੰਯੁਕਤ ਅਭਿਆਸ ਕਰਨਗੇ। ਜਾਪਾਨੀ ਸਮੁੰਦਰੀ ਆਤਮਰੱਖਿਆ ਬਲ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਇਸ ਅਭਿਆਸ ‘ਚ ਤਿੰਨ ਦੇਸ਼ ਮਿਜ਼ਾਇਲ ਟ੍ਰੈਕਿੰਗ ਡ੍ਰਿਲ ਕਰਨਗੇ।ਪਹਿਲਾਂ ਕੂਟਨੀਤਿਕ ਕੋਸ਼ਿਸ਼ਾਂ ਦਾ ਇਕੋ ਮਕਸਦ ਸੀ ਕਿ ਉੱਤਰ ਕੋਰੀਆ ਆਪਣੇ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰੇ ਪਰ ਹੁਣ ਉਨ੍ਹਾਂ ਦਾ ਹਥਿਆਰ ਪ੍ਰੋਗਰਾਮ ਵਿਗਿਆਨਕ ਤੇ ਤਕਨੀਕੀ ਲਿਹਾਜ਼ ਨਾਲ ਪਿਛਲੇ ਸਾਲ ਤੋਂ ਬਹੁਤ ਵਿਕਸਿਤ ਹੋ ਚੁੱਕਾ ਹੈ।North Korea is blackmailing America: US Foreign Minister

ਉੱਤਰ ਕੋਰੀਆ ਦਾ ਹਥਿਆਰ ਪ੍ਰੋਗਰਾਮ ਪਹਿਲਾਂ ਦੀ ਤੁਲਨਾ ‘ਚ ਹੁਣ ਜ਼ਿਆਦਾ ਦੂਰ ਤੱਕ ਤੇ ਅਚੂਕ ਮਾਰ ਕਰ ਸਕਦਾ ਹੈ। ਅਮਰੀਕਾ ਦੇ ਪੱਛਮੀ ਤੱਟ ਹੁਣ ਉੱਤਰ ਕੋਰੀਆ ਦੀ ਮਾਰਕ ਸਮਰਥਾ ਦੀ ਰੇਂਜ ‘ਚ ਹਨ।ਅਮਰੀਕਾ ਮਜਬੂਰਨ ਅਜਿਹੇ ਹਲਾਤਾਂ ‘ਚ ਫੱਸ ਗਿਆ ਹੈ, ਜਿਥੇ ਉਹ ਜੰਗ ਵੀ ਨਹੀਂ ਛੇੜ ਸਕਦਾ ਤੇ ਜੇਕਰ ਜੰਗ ਛਿੜ ਗਈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉੱਤਰ ਕੋਰੀਆ ਗੁਆਮ ਜਾਂ ਅਲਾਸਕਾ ਵਰਗੇ ਅਮਰੀਕੀ ਟਿਕਾਣਿਆਂ ‘ਤੇ ਹਮਲਾ ਕਰ ਦੇਵੇ ਹੈ। ਇਸੇ ਕਾਰਨ ਅਮਰੀਕਾ ਨੂੰ ਮਜਬੂਰਨ ਹਕੀਕਤ ਨੂੰ ਕਬੂਲ ਕਰਨਾ ਪੈ ਰਿਹਾ ਹੈ।North Korea is blackmailing America: US Foreign Minister

ਦੂਜੀ ਗੱਲ ਇਹ ਹੈ ਕਿ ਅਮਰੀਕਾ ‘ਤੇ ਦੱਖਣੀ ਕੋਰੀਆ ਵਾਲੇ ਪਾਸਿਓਂ ਬਹੁਤ ਦਬਾਅ ਪੈ ਰਿਹਾ ਹੈ। ਦੱਖਣੀ ਕੋਰੀਆ ਅਮਰੀਕਾ ਨੂੰ ਕਹਿ ਰਿਹਾ ਹੈ ਕਿ ਡੋਨਾਲਡ ਟਰੰਪ ਉੱਤਰ ਕੋਰੀਆ ‘ਤੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ ‘ਚ ਨਰਮੀ ਲਿਆਵੇ। ਦੱਖਣੀ ਕੋਰੀਆ ਨੂੰ ਡਰ ਹੈ ਕਿ ਜੇਕਰ ਜੰਗ ਛਿੜ ਗਈ ਤਾਂ ਕੁਝ ਹੀ ਪਲਾਂ ‘ਚ ਲੱਖਾਂ ਲੋਕ ਮਾਰੇ ਜਾ ਸਕਦੇ ਹਨ।ਇਹੀ ਵੱਡੇ ਦੋ ਕਾਰਨ ਹਨ, ਜਿਸ ਕਾਰਨ ਰੇਕਸ ਟਿਲਰਸਨ ਇਹ ਚਾਹ ਰਹੇ ਹਨ ਕਿ ਅਮਰੀਕਾ ਦੀ ਉੱਤਰ ਕੋਰੀਆ ਨਾਲ ਬਿਨਾਂ ਸ਼ਰਤ ਗੱਲਬਾਤ ਹੋਵੇ। ਅਮਰੀਕਾ ਉੱਤਰ ਕੋਰੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਗੱਲਬਾਤ ਨਾਲ ਦੋਵਾਂ ਦੇਸ਼ਾਂ ਦਾ ਫਾਇਦਾ ਹੋ ਸਕਦਾ ਹੈ। ਇਹ ਇਕ ਤਰ੍ਹਾਂ ਨਾਲ ਅਮਰੀਕਾ ਦੇ ਲਈ ਇਜੱਤ ਬਚਾਉਣ ਦਾ ਰਸਤਾ ਵੀ ਹੈ। ਦੂਜੇ ਸ਼ਬਦਾਂ ‘ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਉੱਤਰ ਕੋਰੀਆ ਲਾਂਗ ਟਰਮ ‘ਚ ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਹੈ।North Korea is blackmailing America: US Foreign Minister

ਦੱਸ ਦੇਈਏ ਕਿ ਪਰਮਾਣੂ ਹਥਿਆਰ ਸੰਪੰਨ ਉੱਤਰ ਕੋਰੀਆ ਨੇ ਇੰਟਰਕੌਂਟੀਨੈਂਟਲ ਬੈਲੈਸਟ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ, ਦੱਖਣ ਕੋਰੀਆ ਅਤੇ ਜਾਪਾਨ ਨੇ ਉੱਤਰ ਕੋਰੀਆ ਵਲੋਂ ਦਾਗੀ ਜਾਣ ਵਾਲਿਆਂ ਮਿਜ਼ਾਇਲਾਂ ਦਾ ਪਤਾ ਲਗਾਉਣ ਲਈ ਸੋਮਵਾਰ ਨੂੰ ਇੱਕ ਸੰਯੁਕਤ ਮਿਜ਼ਾਈਲ ਟਰੈਕਿੰਗ ਅਭਿਆਸ ਸ਼ੁਰੂ ਕੀਤਾ ਹੈ। ਦੱਖਣ ਕੋਰੀਆ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਤਿੰਨਾਂ ਦੇਸ਼ਾਂ ਦੇ ਇਸ ਅਭਿਆਸ ਨਾਲ ਸਿਰਫ ਦੋ ਹਫਤੇ ਤੋਂ ਵੀ ਘੱਟ ਸਮਾਂ ਪਹਿਲਾਂ ਉੱਤਰ ਕੋਰੀਆ ਨੇ ਇੱਕ ਨਵੇਂ ਇੰਟਰਕੌਂਟੀਨੈਂਟਲ ਬੈਲੈਸਟ ਮਿਜ਼ਾਈਲ (ਆਈਸੀਬੀਐੱਮ) ਦਾ ਪ੍ਰਾਯੋਗਿਕ ਪ੍ਰੀਖਣ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਉਸਨੇ ਪਰਮਾਣੂ ਸ਼ਕਤੀ ਸੰਪੰਨ ਦੇਸ਼ ਦਾ ਦਰਜਾ ਹਾਸਲ ਕਰ ਲਿਆ ਹੈ।

The post ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਹੈ ਉੱਤਰ ਕੋਰੀਆ : ਅਮਰੀਕੀ ਵਿਦੇਸ਼ ਮੰਤਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਹੈ ਉੱਤਰ ਕੋਰੀਆ : ਅਮਰੀਕੀ ਵਿਦੇਸ਼ ਮੰਤਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×