Get Even More Visitors To Your Blog, Upgrade To A Business Listing >>

ਸਾਬਕਾ ਪ੍ਰੇਮੀ ਨਾਲ ਹੋਟਲ ‘ਚ ਪ੍ਰਾਈਵੇਟ ਮੀਟਿੰਗ ਕਰਨ ਪਹੁੰਚੀ ਦੀਪਿਕਾ

Deepika Padukone:ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਬਾਅਦ ਹੁਣ ਰਾਜਸਥਾਨ ਸਰਕਾਰ ਵੀ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਉੱਤੇ ਬੈਨ ਲਗਾਉਣ ਦੀ ਤਿਆਰੀ ਕਰ ਰਹੀ ਹੈ। ਮੰਗਲਵਾਰ ਸਵੇਰ ਤੱਕ ਰਾਜ ਸਰਕਾਰ ਅਧਿਕਾਰਿਕ ਰੂਪ ਤੋਂ ਫਿਲਮ ਉੱਤੇ ਬੈਨ ਲਗਾਉਣ ਦਾ ਐਲਾਨ ਕਰੇਗੀ। ਰਾਜ ਦੇ ਘਰੇਲੂ ਮੰਤਰੀ ਗੁਲਾਬ ਚੰਦ ਕਟਾਰਿਆ ਨੇ ਮੀਡੀਆ ਨੂੰ ਦੱਸਿਆ ਕਿ ਖੁਫੀਆ ਰਿਪੋਰਟ ਮਿਲਣ ਦੇ ਬਾਅਦ ਸਰਕਾਰ ਫਿਲਮ ਉੱਤੇ ਬੈਨ ਲਗਾਉਣ ‘ਤੇ ਵਿਚਾਰ ਕਰ ਰਹੀ ਹੈ।Deepika Padukone

Deepika Padukone

ਫਿਲਮ ‘ਪਦਮਾਵਤੀ’ ‘ਤੇ ਮਚੇ ਘਮਸਾਣ ਵਿਚਕਾਰ ਦੀਪਿਕਾ ਪਾਦੂਕੋਣ ਨੇ ਮੁੰਬਈ ਦੇ ਇਕ ਲਗਜ਼ਰੀ ਹੋਟਲ ‘ਚ ਬਾਲੀਵੁੱਡ ਅਦਾਕਾਰ ਤੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਸ਼ਾਮ ਪ੍ਰਾਈਵੇਟ ਮੀਟਿੰਗ ਕੀਤੀ ਹੈ। ਰਿਪੋਰਟ ਮੁਤਾਬਕ ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਨੇ ਹੋਟਲ ਤਾਜ ਲੈਂਡਰਜ਼ ਐਂਡ ‘ਚ ਇਹ ਮੁਲਾਕਾਤ ਕੀਤੀ।Deepika Padukone

Deepika Padukone

ਸੂਤਰਾਂ ਦੇ ਹਵਾਲੇ ਤੋਂ ਛਪੀਆਂ ਗਈਆਂ ਖਬਰਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੁਲਾਕਾਤ ਦੌਰਾਨ ਰਣਵੀਰ ਸਿੰਘ ਵੀ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਿਕ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਸ਼ਾਮ 7.15 ਤੋਂ 7.45 ਵਿਚਕਾਰ ਵੱਖਰੇ-ਵੱਖਰੇ ਗੱਡੀ ‘ਚ ਹੋਟਲ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਮੁਲਾਕਾਤ ਕਿਸੇ ਫਿਲਮ ਦੇ ਪ੍ਰੋਜੈਕਟ ਨੂੰ ਲੈ ਕੇ ਹੈ।Deepika Padukoneਜ਼ਿਕਰਯੋਗ ਹੈ ਕਿ ਬ੍ਰੇਕਅੱਪ ਤੋਂ ਬਾਅਦ ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਨੇ ਫਿਲਮ ‘ਤਮਾਸ਼ਾ’ ਕੀਤੀ ਸੀ। ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਦੀਪਿਕਾ ਦੇ ਬੁਆਏਫ੍ਰੈਂਡ ਰਣਵੀਰ ਸਿੰਘ ਅਕਸਰ ਨਜ਼ਰ ਆਉਂਦੇ ਸਨ। ਉੱਥੇ ਰਣਵੀਰ ਸਿੰਘ ਤੇ ਰਣਬੀਰ ਕਪੂਰ ਨੇ ਅੱਜ ਤਕ ਇਕ ਵੀ ਫਿਲਮ ਵਿੱਚ ਇੱਕਠੇ ਕੰਮ ਨਹੀਂ ਕੀਤਾ ਹੈ।Deepika Padukoneਅਜਿਹੇ ‘ਚ ਇਸ ਤਿਕੜੀ ਨੂੰ ਇੱਕਠੇ ਫਿਲਮ ‘ਚ ਦੇਖਣਾ ਵੱਡੇ ਪਰਦੇ ‘ਤੇ ਦਿਲਚਸਪ ਹੋਵੇਗਾ। ਦੱਸਣਯੋਗ ਹੈ ਕਿ ਰਣਵੀਰ ਸਿੰਘ ਤੇ ਰਣਬੀਰ ਕਪੂਰ ਦੇ ਡੇਟਸ ਸਾਲ 2019 ਤੱਕ ਫਿਲਮੀ ਕਮਿਟਮੈਂਟਸ ਦੇ ਕਾਰਨ ਬੁੱਕ ਹੋ ਚੁੱਕੇ ਹਨ। ਉੱਥੇ ਦੀਪਿਕਾ ਪਹਿਲਾ ਹੀ ਇਸ਼ਾਰਾ ਦੇ ਚੁੱਕੀ ਹੈ ਕਿ ਉਹ ਆਪਣੇ ਕਰੀਅਰ ਨਾਲ ਜੁੜਿਆ ਅਹਿਮ ਐਲਾਨ ਜਲਦ ਕਰਨ ਵਾਲੀ ਹੈ।ਸ੍ਰੀ ਰਾਜਪੂਤ ਕਰਨੀ ਸੈਨਾ ਦੀ ਧਮਕੀ ਮਗਰੋਂ ਮੁੰਬਈ ਪੁਲਿਸ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਦੇ ਜੁਆਇੰਟ ਕਮਿਸ਼ਨਰ (ਕਾਨੂੰਨ ਵਿਵਸਥਾ) ਦੇਵੇਨ ਭਾਰਤੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨੱਕ ਵੱਢਣ ਦੀ ਦਿੱਤੀ ਧਮਕੀ ਮਗਰੋਂ ਮੁੰਬਈ ਪੁਲਿਸ ਨੇ ਦੀਪਿਕਾ ਦੀ ਸੁਰੱਖਿਆ ਵਧਾ ਦਿੱਤੀ ਹੈ। ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਪਹਿਲਾਂ ਹੀ ਸੁਰੱਖਿਆ ਦਿੱਤੀ ਜਾ ਚੁੱਕੀ ਹੈ। ਪਦਮਾਵਤੀ ਵਿਵਾਦ ‘ਤੇ ਜੈਪੁਰ ਨਿਵਾਸੀ ਭਵਾਨੀ ਸ਼ੰਕਰ ਸ਼ਰਮਾ ਵੱਲੋਂ ਦਰਜ ਪਰਿਵਾਦ ਵਿੱਚ ਕਿਹਾ ਗਿਆ ਹੈ ਕਿ ਫਿਲਮ ਵਿੱਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ। ਬਿਨਾਂ ਸੈਂਸਰ ਬੋਰਡ ਨੂੰ ਫਿਲਮ ਦਿਖਾਏ ਹੀ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ।Deepika Padukoneਦੱਸ ਦੇਈਏ ਕਿ ਕਾਫੀ ਵਿਰੋਧ ਤੋਂ ਬਾਅਦ ਆਖਿਰ ‘ਪਦਮਾਵਤੀ’ ਦੀ ਰਿਲੀਜ਼ਿੰਗ ਡੇਟ ਟਲ ਹੀ ਗਈ। 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਵਿਵਾਦਿਤ ਫਿਲਮ ਦੀ ਅਗਲੀ ਰਿਲੀਜ਼ਿੰਗ ਡੇਟ ਅਜੇ ਤੱਕ ਤਹਿ ਨਹੀਂ ਹੋਈ। ਸੰਜੇ ਲੀਲਾ ਭੰਸਾਲੀ ਦੀ ਸਭ ਤੋਂ ਮਹਿੰਗੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਦੇਸ਼ਭਰ ‘ਚ ਬਵਾਲ ਖੜ੍ਹਾ ਹੋਇਆ ਹੈ। ਇਸ ਫਿਲਮ ਲਈ ਭੰਸਾਲੀ ਦਾ ਸਿਰ ਵੱਡਣ ਵਾਲੇ ਨੂੰ 5 ਕਰੋੜ ਤੋਂ 10 ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਫਿਲਮ ਦੀ ਰਿਲੀਜ਼ਿੰਗ ਡੇਟ 1 ਦਸੰਬਰ ਰੱਖੀ ਗਈ ਸੀ।

The post ਸਾਬਕਾ ਪ੍ਰੇਮੀ ਨਾਲ ਹੋਟਲ ‘ਚ ਪ੍ਰਾਈਵੇਟ ਮੀਟਿੰਗ ਕਰਨ ਪਹੁੰਚੀ ਦੀਪਿਕਾ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਸਾਬਕਾ ਪ੍ਰੇਮੀ ਨਾਲ ਹੋਟਲ ‘ਚ ਪ੍ਰਾਈਵੇਟ ਮੀਟਿੰਗ ਕਰਨ ਪਹੁੰਚੀ ਦੀਪਿਕਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×