Get Even More Visitors To Your Blog, Upgrade To A Business Listing >>

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੇ ਜਾਣ ਵਾਲੇ ਪਹਿਲੇ ਦੋ ਵਨਡੇ ਮੈਚਾਂ ਦਾ ਸਮਾਂ ਬਦਲਿਆ

Timings India Sri Lanka matches : ਨਵੀਂ ਦਿੱਲੀ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਵਨਡੇ ਸੀਰੀਜ਼ ਸ਼ੁਰੂ ਹੋਵੇਗੀ ਜਿਸ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਦੋ ਵਨ ਡੇ ਮੈਚਾਂ ਦੇ ਸ਼ੁਰੂ ਹੋਣ ਦੇ ਸਮੇਂ ‘ਚ ਬਦਲਾਅ ਕੀਤਾ ਹੈ।
Timings India Sri Lanka matches

ਬੀ. ਸੀ. ਸੀ. ਆਈ. ਨੇ ਦੋ ਮੇਜ਼ਬਾਨ ਸੰਘਾਂ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਤੇ ਪੰਜਾਬ ਕ੍ਰਿਕਟ ਸੰਘ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸ਼੍ਰੀਲੰਕਾ ਵਿਰੁੱਧ ਧਰਮਸ਼ਾਲਾ ‘ਚ 10 ਦਸੰਬਰ ਤੇ 13 ਦਸੰਬਰ ਨੂੰ ਮੋਹਾਲੀ ‘ਚ ਹੋਣ ਵਾਲੇ ਪਹਿਲੇ ਦੋ ਵਨ ਡੇ ਮੈਚਾਂ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਬੀ. ਸੀ. ਸੀ. ਆਈ. ਨੇ ਦੋਵਾਂ ਕ੍ਰਿਕਟ ਸੰਘਾਂ ਦੇ ਦਸੰਬਰ ‘ਚ ਉੱਤਰ ਭਾਰਤ ‘ਚ ਮੌਸਮ ਦੇ ਮਿਜ਼ਾਜ ਦੇ ਮੱਦੇਨਜ਼ਰ ਕੀਤੀ ਗਈ ਬੇਨਤੀ ‘ਤੇ ਇਹ ਬਦਲਾਅ ਕੀਤਾ।

ਦਰਅਸਲ, ਉਸ ਸਮੇਂ ਰਾਤ ‘ਚ ਤ੍ਰੇਲ ਜ਼ਿਆਦਾ ਡਿਗਦੀ ਹੈ, ਇਸ ਲਈ ਧਰਮਸ਼ਾਲਾ ਤੇ ਮੋਹਾਲੀ ‘ਚ ਮੈਚ 11.30 ਵਜੇ ਸ਼ੁਰੂ ਹੋਵੇਗਾ, ਜਦਕਿ ਵਿਸ਼ਾਖਾਪਟਨਮ ‘ਚ ਤੀਜਾ ਮੈਚ 1.30 ਵਜੇ ਹੀ ਸ਼ੁਰੂ ਹੋਵੇਗਾ।
Timings India Sri Lanka matches

ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੁਣ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸ‍ਟ ‘ਚ ਭਾਰਤੀ ਟੀਮ ਦੀ ਪਹਿਲੀ ਪਾਰੀ 172 ਦੌੜਾਂ ‘ਤੇ ਸਮਾਪਤ ਹੋ ਗਈ ਸੀ। ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਸਿਰਫ 12 ਓਵਰਾਂ ਦਾ ਖੇਡ ਸੰਭਵ ਹੋ ਪਾਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਸਿਰਫ਼ 17 ਦੌੜਾਂ ਦੇ ਸ‍ਕੋਰ ਉੱਤੇ ਤਿੰਨ ਮਹੱਤ‍ਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ।
Timings India Sri Lanka matches

ਟੀਮ ਨੇ ਪਹਿਲੇ ਦਿਨ ਕੇ.ਐੱਲ. ਰਾਹੁਲ (0), ਸ਼ਿਖਰ ਧਵਨ (8) ਅਤੇ ਕਪ‍ਤਾਨ ਵਿਰਾਟ ਕੋਹਲੀ ਦੇ ਵਿਕਟ ਗੁਆਏ ਸਨ। ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤ ਨੂੰ ਰਹਾਣੇ (4) ਦੇ ਰੂਪ ਵਿਚ ਇਕ ਹੋਰ ਝਟਕਾ ਲੱਗਾ। ਭਾਰਤ ਵਲੋਂ ਅਸ਼ਵਿਨ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ ਵੀ 4 ਦੌੜਾਂ ਬਣ ਕੇ ਆਊਟ ਹੋ ਗਏ। ਦੱਸ ਦਈਏ ਕਿ ਦੂਜੇ ਦਿਨ ਦੀ ਖੇਡ ਵਿਚ ਇਕ ਵਾਰ ਫਿਰ ਮੀਂਹ ਦੇ ਚੱਲਦੇ ਮੈਚ ਬੰਦ ਕਰਾਉਣਾ ਪਿਆ। ਭਾਰਤ ਨੂੰ 74 ਦੇ ਸਕੋਰ ਉੱਤੇ 5 ਵੱਡੇ ਝਟਕੇ ਮਿਲ ਚੁੱਕੇ ਸਨ।

Timings India Sri Lanka matches

ਤੀਜੇ ਦਿਨ ਦੀ ਸ਼ੁਰੂਆਤ ‘ਚ ਭਾਰਤੀ ਟੀਮ ਤੋਂ ਵਾਪਸੀ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਇਕ ਵਾਰ ਫਿਰ ਭਾਰਤੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਅੱਗੇ ਆਪਣੇ ਗੋਢੇ ਟੇਕਦੇ ਨਜ਼ਰ ਆਏ। ਤੀਜੇ ਦਿਨ ਦੀ ਸ਼ੁਰੂਆਤ ‘ਚ ਜਦੋਂ ਭਾਰਤ ਨੇ 74 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਨੇ 79 ਦੇ ਸਕੋਰ ‘ਤੇ ਹੀ ਪੁਜਾਰਾ (52) ਦੇ ਰੂਪ ‘ਚ ਆਪਣਾ ਅਹਿਮ ਵਿਕਟ ਗੁਆ ਦਿੱਤਾ। ਉਸਦੇ ਬਾਅਦ ਸਾਹਾ (29) ਤੇ ਜਡੇਜਾ (22) ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਸ਼੍ਰੀਲੰਕਾਈ ਸਪਿਨਰ ਦਿਲਰੂਵਾਨ ਪਰੇਰਾ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਇਨ੍ਹਾਂ ਤੋਂ ਬਾਅਦ ਭੁਵਨੇਸ਼ਵਰ 13, ਸ਼ਮੀ 24 ਤੇ ਉਮੇਸ਼ ਜਾਧਵ ਨੇ ਅਜੇਤੂ ਰਹਿੰਦੇ 6 ਦੌਡ਼ਾਂ ਦਾ ਯੋਗਦਾਨ ਦਿੱਤਾ। ਇਸ ਤਰਾਂ ਭਾਰਤ ਦੀ ਪਹਿਲੀ ਪਾਰੀ 172 ਦੌੜਾਂ ਉੱਤੇ ਸਮਾਪਤ ਹੋਈ।

Timings India Sri Lanka matches

ਸ਼੍ਰੀਲੰਕਾਈ ਗੇਂਦਬਾਜ਼ ਸੁਰੰਗਾ ਲਕਮਲ ਨੇ 4, ਲਾਹਿਰੂ ਗਮਾਗੇ, ਦਿਲਰੂਵਾਨ ਪਰੇਰਾ ਤੇ ਦਾਸੁਨ ਸ਼ਾਨਾਕਾ ਨੇ 2-2 ਵਿਕਟਾਂ ਝਟਕਾਈਆਂ। ਦਿਮੁਥ ਕਰੁਣਾਰਤਨੇ ਤੇ ਰੰਗਨਾ ਹੇਰਾਥ ਨੂੰ ਬਿਨ੍ਹਾਂ ਵਿਕਟ ਦੇ ਹੀ ਸੰਤੁਸ਼ਟ ਹੋਣਾ ਪਿਆ। ਜਵਾਬ ਵਿਚ ਪਹਿਲੀ ਪਾਰੀ ਦੌਰਾਨ ਸ਼੍ਰੀਲੰਕਾ ਨੇ 29 ਦੇ ਸਕੋਰ ਉੱਤੇ ਕਰੁਣਾਰਤਨੇ ਦੇ ਰੂਪ ਵਿਚ ਪਹਿਲਾ ਵਿਕਟ ਗੁਆਇਆ ਤੇ ਉਸ ਤੋਂ ਬਾਅਦ ਸਦੀਰਾ ਨੂੰ ਵੀ ਭੁਵੀ ਨੇ ਹੀ ਆਊਟ ਕੀਤਾ।

Timings India Sri Lanka matches

ਲਾਹਿਰੂ ਥਿਰੀਮਾਨੇ 51 ਤੇ ਐਂਜਿਲੋ ਮੈਥਿਊਜ਼ 52 ਦੇ ਸਕੋਰ ‘ਤੇ ਉਮੇਸ਼ ਯਾਦਵ ਦਾ ਸ਼ਿਕਾਰ ਹੋਏ। ਲਾਈਟ ਦੀ ਵਜ੍ਹਾ ਨਾਲ ਤੀਜੇ ਦਿਨ ਦੀ ਖੇਡ ਵਿਚਾਲੇ ਰੋਕਣੀ ਪਈ ਜਿਸ ‘ਚ ਸ਼੍ਰੀਲੰਕਾ ਨੇ 165 ਦੇ ਸਕੋਰ ‘ਤੇ ਆਪਣੇ ਅਹਿਮ 4 ਵਿਕਟ ਗੁਆ ਲਏ ਹਨ ਤੇ ਕਰੀਜ਼ ‘ਤੇ ਦਿਨੇਸ਼ ਚਾਂਦੀਮਲ 13 ਤੇ ਨਿਰੋਸ਼ਨ ਡਿਕਵੇਲਾ 14 ਦੌੜਾਂ ਬਣਾ ਕੇ ਖੇਡ ਰਹੇ ਹਨ।

Timings India Sri Lanka matches

ਚੌਥੇ ਦਿਨ ਦੀ ਖੇਡ ਵਿਚ ਸ਼੍ਰੀਲੰਕਾ ਨੇ 165 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸ਼ੁਰੂਆਤ ਵਿਚ ਸ਼ਮੀ ਨੇ ਸ਼੍ਰੀਲੰਕਾ ਨੂੰ ਡਿਕਵੇਲਾ (35) ਦੇ ਰੂਪ ਵਿਚ 5ਵਾਂ ਝਟਕਾ ਦਿੱਤਾ। ਉਸ ਤੋਂ ਬਾਅਦ ਦਾਸੁਨ ਸ਼ਨਾਕਾ (0) ਤੇ ਦਿਨੇਸ਼ ਚਾਂਦੀਮਲ (28) ਟੀਮ ਦੇ ਕੁਲ 201 ਦੇ ਸਕੋਰ ‘ਤੇ ਇਕੱਠੇ ਹੀ ਵਿਕਟਾਂ ਗੁਆ ਬੈਠੇ ਤੇ ਦਿਲਰੂਵਾਨ ਪਰੇਰਾ ਵੀ ਕੁਝ ਖਾਸ ਨਾ ਕਰ ਸਕੇ। ਉਹ 5 ਦੌੜਾਂ ਬਣਾ ਕੇ ਸ਼ਮੀ ਨੂੰ ਆਪਣਾ ਵਿਕਟ ਦੇ ਬੈਠੇ। ਇਸ ਤਰ੍ਰਾਂ ਸ਼੍ਰੀਲੰਕਾ ਨੂੰ 244 ਦੇ ਸਕੋਰ ਉੱਤੇ 8ਵਾਂ ਝਟਕਾ ਲੱਗਾ। ਉਸ ਤੋਂ ਬਾਅਦ ਰੰਗਨਾ ਹੈਰਥ ਨੇ ਵਧੀਆ ਪਾਰੀ ਖੇਡਦੇ ਹੋਏ 67 ਦੌਡ਼ਾਂ ਬਣਾਈਆਂ ਤੇ ਲਕਮਲ ਨੇ 16 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤਰਾਂ ਸ਼੍ਰੀਲੰਕਾ ਨੇ ਭਾਰਤ ਨੂੰ 122 ਦੌੜਾਂ ਦੀ ਲੀਡ ਦਿੱਤੀ।

ਜਵਾਬ ‘ਚ ਦੁਬਾਰਾ ਭਾਰਤੀ ਟੀਮ ਬੱਲੇਬਾਜ਼ੀ ਦੇ ਲਈ ਮੈਦਾਨ ‘ਚ ਉਤਰੀ ਹੁਣ ਤੱਕ ਭਾਰਤੀ ਟੀਮ ਨੇ 1 ਵਿਕਟ ਦੇ ਨੁਕਸਾਨ ਤੇ 171 ਦੌੜਾਂ ਬਣਾ ਲਈਆਂ ਹਨ। ਜਿਸ ‘ਚ ਕੇ.ਐੱਲ. ਰਾਹੁਲ 73 ਦੌੜਾਂ ਤੇ ਨਾਬਾਦ ਤੇ ਸ਼ਿਖਰ ਧਵਨ 93 ਦੌੜਾਂ ਤੇ ਆਪਣੀ ਵਿਕਟ ਗਵਾ ਦਿੱਤੀ ਹੈ। ਤੇ ਪੁਜਾਰਾ 2 ਦੌੜਾਂ ਨਾਲ ਨਾਬਾਦ ਹਨ। ਭਾਰਤੀ ਟੀਮ ਹੁਣ 49 ਦੌੜਾਂ ਦੀ ਲੀਡ ਤੇ ਅੱਗੇ ਹੈ।

ਅੱਜ ਹੋ ਸਕਦਾ ਹੈ ਰਾਹੁਲ ਗਾਂਧੀ ਦੀ ਤਾਜਪੋਸ਼ੀ ਦਾ ਐਲਾਨ

The post ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੇ ਜਾਣ ਵਾਲੇ ਪਹਿਲੇ ਦੋ ਵਨਡੇ ਮੈਚਾਂ ਦਾ ਸਮਾਂ ਬਦਲਿਆ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੇ ਜਾਣ ਵਾਲੇ ਪਹਿਲੇ ਦੋ ਵਨਡੇ ਮੈਚਾਂ ਦਾ ਸਮਾਂ ਬਦਲਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×