Get Even More Visitors To Your Blog, Upgrade To A Business Listing >>

ਸਿੱਖਿਆ ਬੋਰਡ ਨੇ ਰੀ-ਚੈਕਿੰਗ ਲਈ ਫਾਰਮ ਕੀਤੇ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਅਪਲਾਈ…

PSEB rechecking forms: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਐਲਾਨਿਆ ਗਿਆ ਸੀ। ਇਸ ਨਤੀਜੇ ਵਿੱਚ ਲੁਧਿਆਣਾ ਦੀ ਕੁੜੀਆਂ ਨੇ ਬਾਜ਼ੀ ਮਾਰੀ ਸੀ। ਇਹ ਨPunjab School Education Board is a school board based in Chandigarh, Indiaਤੀਜਾ ਬੋਰਡ ਵੱਲੋਂ ਜਲਦਬਾਜ਼ੀ ‘ਚ ਵੀ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ। ਇਹਨਾਂ ਪ੍ਰੀਖਿਆਵਾਂ ਵਿਚ ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀ-ਚੈਕਿੰਗ ਲਈ ਅਪਲਾਈ ਕਰਨਾ ਹੈ, ਬੋਰਡ ਵੱਲੋਂ ਉਹਨਾਂ ਲਈ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

punjabPSEB rechecking forms

ਜੋ ਵਿਦਿਆਰਥੀ ਰੀ-ਚੈਕਿੰਗ ਲਈ ਫਾਰਮ ਭਰਨਾ ਚਾਹੁੰਦੇ ਹਨ ਉਹ 27 ਅਪ੍ਰੈਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ www.pseb.ac.in ‘ਤੇ ਦਰਸਾਈਆਂ ਹਿਦਾਇਤਾਂ ਅਨੁਸਾਰ 11 ਮਈ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਾਅਦ ਚਲਾਨ ਜਨਰੇਟ ਕਰਕੇ ਦਰਸਾਈ ਗਈ ਬੈਂਕ ਵਿੱਚ ਆਖਰੀ ਮਿਤੀ 16 ਮਈ ਤੱਕ ਪ੍ਰਤੀ ਉੱਤਰ ਪੱਤਰੀ 500/-ਰੁਪਏ ਨਿਰਧਾਰਤ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ।

punjab

ਇਸ ਉਪਰੰਤ ਰੀ-ਚੈਕਿੰਗ ਫਾਰਮ ਦਾ ਪ੍ਰਿੰਟ ਅਤੇ ਜਮ੍ਹਾਂ ਕਰਵਾਈ ਫੀਸ ਦਾ ਚਲਾਨ ਆਪਣੇ ਜ਼ਿਲ੍ਹੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਮਿਤੀ 21ਮਈ ਤੱਕ ਜਮ੍ਹਾਂ ਕਰਵਾਏ ਜਾਣ। ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਪ੍ਰੀਖਿਆਰਥੀ ਰੀ-ਚੈਕਿੰਗ ਲਈ ਇੱਕ ਹੀ ਵਾਰ ਫਾਰਮ ਭਰ ਸਕਦਾ ਹੈ। ਇਸਤੋਂ ਪਹਿਲਾਂ ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਚੱਲ ਰਹੇ ਸਾਇੰਸ ਅਤੇ ਕਾਮਰਸ ਗਰੁੱਪਾਂ ਵਿਚ ਵਿਦਿਅਕ ਸਾਲ 2018-19 ਦੌਰਾਨ ਵਿਦਿਆਰਥੀਆਂ ਦੇ ਦਾਖਲੇ ਵਿਚ ਪਿਛਲੇ ਸਾਲ ਨਾਲੋਂ 20 ਫੀਸਦੀ ਵਾਧਾ ਕਰਨ ਦੀ ਹਦਾਇਤ ਕੀਤੀ ਗਈ ਹੈ।

punjab

ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਿਛਲੇ ਸਾਲ ਸਾਇੰਸ ਅਤੇ ਕਾਮਰਸ ਗਰੁੱਪ ਨਵੇਂ ਦਿੱਤੇ ਗਏ ਹਨ ਉਨ੍ਹਾਂ ਸਕੂਲਾਂ ਵਿਚ ਵਿਦਿਅਕ ਸਾਲ 2018-19 ਵਿਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਾਖਲਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਇਨ੍ਹਾਂ ਗਰੁੱਪਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਅਗਰ ਨਹੀਂ ਕੀਤਾ ਜਾਂਦਾ ਜਾਂ ਘੱਟ ਕੀਤਾ ਜਾਂਦਾ ਹੈ, ਤਾਂ ਉਸ ਸਕੂਲ ਵਿਚੋਂ ਸਾਇੰਸ ਜਾਂ ਕਾਮਰਸ ਗਰੁੱਪ ਨੂੰ ਅਤੇ ਕੰਮ ਕਰ ਰਹੇ ਲੈਕਚਰਾਰਾਂ ਨੂੰ ਲੋੜਵੰਦ ਸਕੂਲਾਂ ਵਿਚ ਸ਼ਿਫਟ ਕਰਨ ਸਬੰਧੀ ਲਿਖਿਆ ਗਿਆ ਹੈ।

punjabPSEB rechecking forms

ਜੇਕਰ ਹੁਣ ਸਰਕਾਰੀ ਨਿਯਮਾਂ ਅਨੁਸਾਰ ਸਕੂਲਾਂ ਵਿਚ ਗਿਣਤੀ ਦੇ ਹਿਸਾਬ ਨਾਲ ਬੱਚੇ ਘੱਟ ਹੁੰਦੇ ਹਨ ਤਾਂ ਓਹਨਾਂ ਨੂੰ ਅਤੇ ਉਸ ਗਰੁੱਪ ਦੇ ਅਧਿਆਪਕਾਂ ਨੂੰ ਨਜ਼ਦੀਕੀ ਸਕੂਲਾਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਹੁਕਮ ਨਵੇਂ ਵਿਦਿਅਕ ਵਰ੍ਹੇ ਲਈ ਲਾਗੂ ਹੁੰਦੇ ਹਨ।

punjab

The post ਸਿੱਖਿਆ ਬੋਰਡ ਨੇ ਰੀ-ਚੈਕਿੰਗ ਲਈ ਫਾਰਮ ਕੀਤੇ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਅਪਲਾਈ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਿੱਖਿਆ ਬੋਰਡ ਨੇ ਰੀ-ਚੈਕਿੰਗ ਲਈ ਫਾਰਮ ਕੀਤੇ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਅਪਲਾਈ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×