Get Even More Visitors To Your Blog, Upgrade To A Business Listing >>

‘Avengers Endgame’ ਦੀ ਧਾਕੜ ਕਮਾਈ, ਬਣੇਗੀ ਬਾਕਸ ਆਫਿਸ਼ ਦੀ ਨਵੀਂ ਬਾਹੂਬਲੀ?

Avengers Endgame Collection 5: ਅਵੈਂਜਰਜ਼ ਐਂਡਗੇਮ ਦੀ ਦੀਵਾਨਗੀ ਫੈਨਜ਼ ਦੇ ਸਿਰ ਚੜ ਕੇ ਬੋਲ ਰਹੀ ਹੈ। ਬਾਕਸ ਆਫਿਸ ਤੇ ਫਿਲਮ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਬਾਲੀਵੁਡ ਦੀ ਸੁਪਰਹਿੱਟ ਫਿਲਮਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਫਿਲਮ ਨੇ ਸਾਰੇ ਵਿਸ਼ਵ ਵਿੱਚ ਕਮਾਈ ਦੇ ਨਵੇਂ ਕੀਰਤੀਮਾਨ ਸਥਾਪਿਤਾ ਕਰੇਗੀ।

Avengers Endgame Collection 5

ਫਿਲਮ ਅਵੈਂਜਰਜ਼ ਐਂਡਗੇਮ ਨੂੰ ਲੈ ਕੇ ਜੋ ਕ੍ਰੇਜ ਦਰਸ਼ਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹ ਅੱਜਤੱਕ ਵੇਖਣ ਨੂੰ ਨਹੀਂ ਮਿਲਿਆ ਸੀ। ਸ਼ੁਕਰਵਾਰ ਨੂੰ ਰਿਲੀਜ਼ ਹੋਈ ਫਿਲਮ ਦੇ 5 ਦਿਨ ਬਾਅਦ ਹੀ 200 ਕਰੋੜ ਕਲੱਬ ਵਿੱਚ ਸ਼ਾਮਿਲ ਹੋ ਚੁੱਕੀ ਹੈ।ਅਵੈਂਜਰਜ਼ ਐਂਡਗੇਮ ਨੇ 53.60 ਕਰੋੜ ਦੀ ਕਮਾਈ ਦੇ ਨਾਲ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਕਾਇਮ ਕਰ ਲਿਆ ਹੈ।

Avengers Endgame Collection 5

ਫਿਲਮ ਨੇ ਦੂਜੇ ਦਿਨ 52.20 ਕਰੋੜ ਦੀ ਕਮਾਈ ਕੀਤੀ ਸੀ। ਬਾਕਸ ਆਫਿਸ ਦੇ ਅਨੁਸਾਰ ਅਵੈਂਜਰਜ਼ ਐਂਡਗੇਮ ਨੇ ਤੀਜੇ ਸਿਨ 53.5 ਕਰੋੜ ਅਤੇ ਚੌਥੇ ਦਿਨ 61.63 ਕਰੋੜ ਦੀ ਕਮਾਈ ਕੀਤੀ ਸੀ।

ਰਿਲੀਜ਼ ਹੋਣ ਦੇ 5ਵੇਂ ਦਿਨ ਬਾਅਦ ਵੀ ਅਵੈਂਜਰਜ਼ ਐਂਡਗੇਮ ਦੀ ਕਮਾਈ 50 ਕਰੋੜ ਤੋਂ ਜਿਆਦਾ ਹੋਣ ਦਾ ਅਨੁਮਾਨ ਹੈ।ਪਹਿਲੇ ਹਫਤੇ ਦੀ ਕਮਾਈ ਦੇ ਮਾਮਲੇ ਵਿੱਚ ਅਵੈਂਜਰਜ਼ ਐਂਡਗੇਮ ਹਿੰਦੀ ਬਲਾਕਬਸਟਰ ਫਿਲਮ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ।

Avengers Endgame Collection 5

ਆਮਿਰ ਖਾਨ ਦੀ ਦੰਗਲ ਨੇ ਪਹਿਲੇ ਹਫਤੇ ਵਿੱਚ 197.54 ਕਰੋੜ ਦੀ ਕਮਾਈ ਕੀਤੀ ਸੀ। ਟਾਈਗਰ ਜਿੰਦਾ ਹੈ ਨੇ ਪਹਿਲੇ ਹਫਤੇ ਵਿੱਚ 206.04 ਕਰੋੜ ਦੀ ਕਮਾਈ ਕੀਤੀ ਸੀ। ਸੰਜੂ ਨੇ 202.51 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਬਾਹੂਬਲੀ ਨੇ ਪਹਿਲੇ ਹਫਤੇ ਵਿੱਚ 247 ਕਰੋੜ ਦੀ ਕਮਾਈ ਕੀਤੀ ਸੀ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਅਵੈਂਜਰਜ਼ ਐਂਡਗੇਮ ਪਹਿਲੇ ਹਫਤੇ ਦੇ ਆਖਿਰ ਕਰ ਬਾਹੂਬਲੀ ਦਾ ਰਿਕਾਰਡ ਵੀ ਤੋੜ ਦੇਵੇਗੀ।

ਦੱਸ ਦੇਈਏ ਕਿ ਅਵੈਂਜਰਜ਼ ਐਂਡਗੇਮ ਨੂੰ ਡਾਇਰੈਕਟਰ ਜੋੜੀ ਐਂਥਨੀ ਰੂਸੋ ਅਤੇ ਜੋ ਰੂਸੋ ਨੇ ਡਾਇਰੈਕਟ ਕੀਤਾ ਹੈ। ਅਵੈਂਜਰਜ਼ ਐਂਡਗੇਮ ਵਿੱਚ ਰਾਬਰਟ ਡਾਊਨੀ ਜੂਨਿਅਰ , ਕ੍ਰਿਸ ਇਵਾਂਸ, ਮਾਰਕ ਰੂਫੈਲੋ, ਕ੍ਰਿਸ ਹੈਮਸਵਰਥ, ਸਕਾਰਲੇਟ ਯੋਹਾਨਸਨ, ਜੈਰੇਮੀ ਰੇਨਰ , ਪਾਲ ਰੂਡ, ਬ੍ਰੀ ਲਾਰਸਨ ਅਤੇ ਜੋਸ਼ ਬ੍ਰੋਲਿਨ ਲੀਡ ਰੋਲ ਵਿੱਚ ਹਨ।ਕਿਹਾ ਜਾ ਰਿਹਾ ਹੈ ਕਿ ਅਵੈਂਜਰਜ਼ ਐਂਡਗੇਮ ਇਹ ਅਵੈਂਜਰਜ਼ ਦਾ ਆਖਿਰੀ ਪਾਰਟ ਸੀ ਤੇ ਇਸ ਤੋਂ ਬਾਅਦ ਅਵੈਂਜਰਜ਼ ਦਾ ਕੋਈ ਪਾਰਟ ਨਹੀਂ ਆਵੇਗਾ।

The post ‘Avengers Endgame’ ਦੀ ਧਾਕੜ ਕਮਾਈ, ਬਣੇਗੀ ਬਾਕਸ ਆਫਿਸ਼ ਦੀ ਨਵੀਂ ਬਾਹੂਬਲੀ? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

‘Avengers Endgame’ ਦੀ ਧਾਕੜ ਕਮਾਈ, ਬਣੇਗੀ ਬਾਕਸ ਆਫਿਸ਼ ਦੀ ਨਵੀਂ ਬਾਹੂਬਲੀ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×