Get Even More Visitors To Your Blog, Upgrade To A Business Listing >>

ਲੱਚਰ ਗਾਇਕੀ ਖਿਲਾਫ ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਇਹ ਚੁੱਕਿਆ ਕਦਮ…

ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਲੱਚਰ/ਹਥਿਆਰੀ/ਸ਼ਰਾਬੀ ਗਾਣੇ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗਣ ਲਈ ਬੇਨਤੀ ਕੀਤੀ ਹੈ। ਜੇਕਰ 15 ਦਸੰਬਰ ਤੱਕ ਮੁਆਫੀ ਨਹੀਂ ਮੰਗਣਗੇ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਹਨਾਂ ਗਾਇਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।

ਚੋਥਾ ਪੈਗ ਲਗਾ ਕੇ ਤੇਰੀ ਬਾਹ ਫੜੀ/ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀ/ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ/ਘਰ ਦੀ ਸ਼ਰਾਬ ਹੋਵੇ/ਚਾਰ ਬੋਤਲ ਵੋਟਕਾ ਕਾਮ ਮੇਰਾ ਰੋਜ ਦਾ/ਬੋਤਲ ਸ਼ਰਾਬ ਦੀਏ ਵਰਗੇ ਗਾਣੇ ਗਾਉਣ ਵਾਲੇ ਪੰਜਾਬੀ ਗਾਇਕਾਂ ਨੂੰ ਪੰਡਿਤਰਾਓ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅੱਗੇ ਆ ਕੇ ਮੁਆਫੀ ਮੰਗਣ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਇਸ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਹਥਿਆਰ/ਲੱਚਰ/ਸ਼ਰਾਬੀ ਗਾਣੇ ਗਾਉਣ ਦੀ ਹਿੰਮਤ ਨਾ ਕਰ ਸਕੇ।

ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਜਫਰਨਾਮਾ ਨੂੰ ਕੰਨਡ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਵਿੱਚ 12 ਕਿਤਾਬਾਂ ਲਿੱਖ ਚੁੱਕੇ ਹਨ। ਪੰਜਾਬੀ ਭਾਸ਼ਾ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਏ ਪੰਡਿਤਰਾਓ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਤਰਾਂ ਦੇ ਲੱਚਰ /ਹਥਿਆਰੇ/ਸ਼ਰਾਬੀ ਗਾਣੇ ਨਾ ਬਣਾਉਣ ਅਤੇ ਨਾ ਚਲਾਉਣ ਬਾਰੇ ਮੁਹਿੰਮ ਸ਼ੁਰੂ ਕਰਦੇ ਹੋਏ ਮਾਨਯੋਗ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਵੀ ਲੜ ਰਹੇ ਹਨ। ਜਨਹਿੱਤ ਪਟੀਸ਼ਨ ਦਰਜ ਕਰਨ ਵਾਲੇ ਪੰਡਿਤਰਾਓ ਨੇ ਕੋਰਟ ਦੇ ਸਾਹਮਣੇ ਸੈਂਸਰ ਬੋਰਡ ਜਾਂ ਨੀਤੀ ਦੀ ਮੰਗ ਕੀਤੀ ਹੈ।

ਪਟਿਆਲਾ ਦੇ ਸਥਿਤ ਆਡੀਓ,ਵੀਡੀਓ ਰਿਕਾਰਡਿੰਗ ਕੰਪਨੀ, ਡੀ.ਜੇ. ਕੰਪਨੀ ਅਤੇ ਮੈਰਿਜ ਪੈਲਿਸਾਂ ਨੂੰ ਵੀ ਕਾਨੂੰਨੀ ਨੋਟਿਸ ਵੀ ਜਾਰੀ ਕਰਦੇ ਹੋਏ ਪੰਡਿਤਰਾਓ ਨੇ ਮੰਗ ਕੀਤੀ ਹੈ ਕਿ ਲੱਚਰ/ਹਥਿਆਰੇ/ਸ਼ਰਾਬੀ ਗਾਣਿਆਂ ਦੀ ਨਾ ਤਾਂ ਰਿਕਾਰਡਿੰਗ ਕੀਤਾ ਜਾਵੇ ਅਤੇ ਨਾ ਹੀ ਚਲਾਇਆ ਜਾਵੇ।  ਪਟਿਆਲਾ ਦੇ ਬੱਸ ਸਟੈਂਡ ਦੇ ਸਾਹਮਣੇ ਤਿੰਨ ਘੰਟੇ ਤੱਕ ਖੜੇ ਹੋ ਕੇ ਸ਼ਰਾਬੀ/ਹਥਿਆਰੀ/ਲੱਚਰ ਗਾਣੇ ਦੇ ਖਿਲਾਫ ਪ੍ਰਚਾਰਕ ਕਰਕੇ ਪੰਡਿਤ ਰਾਓ ਨੇ ਕਿਹਾ ਹੈ ਕਿ ਪੰਜਾਬ ਦੇ ਹਰ ਸ਼ਹਿਰ ਵਿੱਚ ਜਾਕੇ ਅੱਗੇ ਵੀ ਉਹ ਪ੍ਰਚਾਰ ਕਰਨਗੇ।

ਦੱਸ ਦਈਏ ਕਿ ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਕਾਫੀ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੇ ਹਨ। ਗੈਰ-ਪੰਜਾਬੀਆਂ ਨੂੰ ਉਹ ਪੰਜਾਬੀ ਸਿਖਾ ਰਹੇ ਹਨ ਅਤੇ ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਵਿੱਚੋਂ ਗੰਧਲ ਦੂਰ ਕਰਨ ਦਾ ਵੀ ਉਨਾਂ ਨੇ ਬੀੜਾ ਚੁੱਕਿਆ ਹੋਇਆ ਹੈ। ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਇਹ ਜਨਹਿੱਤ ਪਟੀਸ਼ਨ ਵੀ ਪ੍ਰੋਫੈਸਰ ਪੰਡਿਤਰਾਓ ਦੀ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।

The post ਲੱਚਰ ਗਾਇਕੀ ਖਿਲਾਫ ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਇਹ ਚੁੱਕਿਆ ਕਦਮ… appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਲੱਚਰ ਗਾਇਕੀ ਖਿਲਾਫ ਕਰਨਾਟਕ ਦੇ ਪ੍ਰੋਫੈਸਰ ਪੰਡਿਤਰਾਓ ਨੇ ਇਹ ਚੁੱਕਿਆ ਕਦਮ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×