Get Even More Visitors To Your Blog, Upgrade To A Business Listing >>

ਮਕਬੂਜ਼ਾ ਕਸ਼ਮੀਰ ਨਾਲ ਲਗਦੇ ਇਸ ਖੇਤਰ ‘ਚ ਪਾਕਿ ਵਿਰੁੱਧ ਸੜਕਾਂ ‘ਤੇ ਉੱਤਰੇ ਲੋਕਾਂ ਨੇ ਕੀਤਾ ਇਹ ਐਲਾਨ…

Anti Pakistan protest:ਜੰਮੂ-ਕਸ਼ਮੀਰ ਦੇ ਆਪਣੇ ਕਬਜੇ ਵਾਲੇ ਇਲਾਕੇ ਗਿਲਗਿਟ- ਬਾਲਟਿਸਤਾਨ ਨੂੰ ਪਾਕਿਸਤਾਨ ਭਾਵੇ ਹੀ 5ਵਾਂ ਰਾਜ ਘੋਸ਼ਿਤ ਕਰਨ ਦੀ ਤਿਆਰੀ ‘ਚ ਹੈ ਪਰ, ਇਸ ਖੇਤਰ ‘ਚ ਪਾਕਿਸਤਾਨ ਵਿਰੋਧੀ ਰੋਸ ਬਹੁਤ ਤੇਜ਼ ਹਨ । ਸ਼ਨੀਵਾਰ ਨੂੰ ਪਾਕਿਸਤਾਨ ਨੂੰ ਗ਼ੈਰਕਾਨੂੰਨੀ ਟੈਕਸ ਵਸੂਲੀ ਦੇ ਵਿਰੋਧ ‘ਚ ਪੂਰੇ ਗਿਲਗਿਟ- ਬਾਲਟਿਸਤਾਨ ‘ਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ । ਸਾਰੇ ਛੋਟੇ ਅਤੇ ਵੱਡੇ ਕਾਰੋਬਾਰੀ ਪਾਕਿਸਤਾਨ ਦੇ ਅੰਨਪੂਰਣ ਟੈਕਸ ਪ੍ਰਣਾਲੀ ਦੇ ਖ਼ਿਲਾਫ਼ ਬੰਦ ‘ ਚ ਹਿੱਸਾ ਲੈ ਰਹੇ ਹਨ ।Anti Pakistan protest

Anti Pakistan protest

ਮਕਬੂਜ਼ਾ ਕਸ਼ਮੀਰ (PoK) ਨਾਲ ਲਗਦੇ ਗਿਲਗਿਟ ਅਤੇ ਬਾਲਟਿਸਤਾਨ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸੜਕਾਂ ਉੱਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੀਓਕੇ ਲੋਕਾਂ ਦਾ ਇਲਜ਼ਾਮ ਹੈ ਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਉੱਤੇ ਜੋ ਟੈਕਸ ਥੋਪਿਆ ਹੈ,ਉਹ ਬਿਲਕੁੱਲ ਹੀ ਗੈਰਕਾਨੂਨੀ ਹੈ।ਸੜਕਾਂ ਉੱਤੇ ਵਿਰੋਧ ਕਰਨ ਨਿਕਲੇ ਲੋਕਾਂ ਨੇ ਧਰਨਾ ਦੇਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।Anti Pakistan protest

Anti Pakistan protest

ਇਸ ਗੈਰਕਾਨੂਨੀ ਟੈਕਸ ਦੇ ਵਿਰੋਧ ਵਿੱਚ ਸਾਰੇ ਛੋਟੇ ਅਤੇ ਵੱਡੇ ਵਪਾਰੀਆਂ ਨੇ ਗਿਲਗਿਟ ਅਤੇ ਬਾਲਟਿਸਤਾਨ ਵਿੱਚ ਬੰਦ ਦਾ ਸੱਦਾ ਦੇ ਕੇ ਸਰਕਾਰ ਖਿਲਾਫ ਨਾਅਰੇ ਲਿਖੇ ਪੋਸਟਰ ਅਤੇ ਬੈਨਰ ਲੈ ਕੇ ਪ੍ਰਦਰਸ਼ਨ ਲੱਗੇ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਟੈਕਸ ਨਹੀਂ ਦੇਣਗੇ।Anti Pakistan protestਇੱਕ ਪ੍ਰਦਰਸ਼ਨਕਾਰੀ ਨੇ ਭੀੜ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਗਿਲਗਿਟ-ਬਾਲਟਿਸਤਾਨ ਦੇ ਲੋਕਾਂ, ਜੋ ਕਰਾਚੀ, ਕਵੇਟਾ, ਲਾਹੌਰ ਸਮੇਤ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਰਹਿ ਰਹੇ ਹਨ, ਨੂੰ ਅਨੁਰੋਧ ਕਰਦਾ ਹਾਂ ਕਿ ਉਹ ਵੀ ਆਪਣੇ – ਆਪਣੇ ਸ਼ਹਿਰਾਂ ਵਿੱਚ ਸੜਕਾਂ ਉੱਤੇ ਆ ਕੇ ਪਾਕਿ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਨ।

– – – – – Advertisement – – – – –

ਸਕਾਰਦੂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਨਾਲ ਹਾਂ ਅਤੇ ਜਦੋਂ ਤੱਕ ਪਾਕਿਸਤਾਨ ਸਰਕਾਰ ਇਸ ਟੈਕਸ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਵਿਰੋਧ ਜਾਰੀ ਰੱਖਿਆ ਜਾਵੇਗਾ।Anti Pakistan protestਗਿਲਗਿਤ-ਬਾਲਟਿਸਤਾਨ ਦੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਆਪਣੇ ਕਬਜ਼ੇ ਵਾਲੇ ਇਸ ਇਲਾਕੇ ‘ਚ ਜ਼ਿਆਦਾ ਟੈਕਸ ਵਸੂਲ ਰਿਹਾ ਹੈ, ਜਦੋਂ ਕਿ ਇਹ ਇਲਾਕਾ ਆਰਥਿਕ ਨਜ਼ਰ ਤੋਂ ਬੇਹੱਦ ਕਮਜੋਰ ਹੈ ਅਤੇ ਕਾਰੋਬਾਰੀਆਂ ਦੀ ਕਮਾਈ ਵੀ ਘੱਟ ਹੈ । ਸਕਾਰਦੂ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਅੰਦੋਲਨ ਕਾਰੀ ਨੇਤਾ ਨੇ ਕਿਹਾ, ਕੀ ਤੁਸੀ ਆਪਣੇ ਘਰਾਂ ‘ਚ ਰੱਖੇ ਚਿਕਨ ਲਈ ਵੀ ਪਾਕਿਸਤਾਨ ਨੂੰ ਟੈਕਸ ਦੇਣਾ ਪਵੇਗਾ ? ਕੀ ਤੁਸੀ ਦੁੱਧ ਲਈ ਘਰ ‘ਚ ਪਾਲੀ ਗਈ ਗਾਂ ਲਈ ਟੈਕਸ ਦਵੋਗੇ ?Anti Pakistan protestਇਸਲਾਮ ਦਾ ਹਵਾਲਿਆ ਦਿੰਦੇ ਹੋਏ ਇੱਕ ਹੋਰ ਕਾਰੋਬਾਰੀ ਨੇ ਕਿਹਾ, ਇਸਲਾਮ ਦਾ ਸਿਧਾਂਤ ਹੈ ਕਿ ਬਿਨਾਂ ਅਧਿਕਾਰਾਂ ਦੇ ਟੈਕਸ ਨਹੀਂ ਲਿਆ ਜਾ ਸਕਦਾ । ਸਾਡਾ ਕੋਈ ਨੁਮਾਇੰਦਗੀ ਨਹੀਂ ਹੈ ਤਾਂ ਫਿਰ ਅਸੀ ਟੈਕਸ ਕਿਉਂ ਭਰੀਏ ।Anti Pakistan protestਕਾਰੋਬਾਰੀ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਇਸ ਇਲਾਕੇ ਨੂੰ ਵਿਵਾਦਿਤ ਮੰਨਿਆ ਹੈ ਤਾਂ ਫਿਰ ਇਸਲਾਮਾਬਾਦ ਨੂੰ ਇੱਥੇ ਕਿਸੇ ਵੀ ਤਰ੍ਹਾਂ ਦਾ ਟੈਕਸ ਵਸੂਲਣ ਦਾ ਅਧਿਕਾਰ ਨਹੀਂ ਹੈ । ਅਜਿਹਾ ਕਰਨਾ ਗ਼ੈਰਕਾਨੂੰਨੀ ਹੈ |

The post ਮਕਬੂਜ਼ਾ ਕਸ਼ਮੀਰ ਨਾਲ ਲਗਦੇ ਇਸ ਖੇਤਰ ‘ਚ ਪਾਕਿ ਵਿਰੁੱਧ ਸੜਕਾਂ ‘ਤੇ ਉੱਤਰੇ ਲੋਕਾਂ ਨੇ ਕੀਤਾ ਇਹ ਐਲਾਨ… appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਮਕਬੂਜ਼ਾ ਕਸ਼ਮੀਰ ਨਾਲ ਲਗਦੇ ਇਸ ਖੇਤਰ ‘ਚ ਪਾਕਿ ਵਿਰੁੱਧ ਸੜਕਾਂ ‘ਤੇ ਉੱਤਰੇ ਲੋਕਾਂ ਨੇ ਕੀਤਾ ਇਹ ਐਲਾਨ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×