Saakhi – Guru Nanak Dev Ji Ate Chor
इसे हिंदी में पढ़ें
ਗੁਰੂ ਨਾਨਕ ਦੇਵ ਜੀ ਅਤੇ ਚੋਰ
ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰੀ ਇੱਕ ਚੋਰ ਮਿਲਿਆ ਜੋ ਲੋਕਾਂ ਦੇ ਘਰਾਂ ਵਿੱਚ ਪਾੜ ਲਾ ਕੇ ਚੋਰੀ ਕਰਦਾ ਹੁੰਦਾ ਸੀ। ਗੁਰੂ ਸਾਹਿਬ ਦੀ ਸੰਗਤ ਅਤੇ ਗੁਰਬਾਣੀ ਦਾ ਕੀਰਤਨ ਸੁਣਕੇ ਉਸਨੇ ਅਪਣੇ ਬੁਰੇ ਕਰਮਾਂ ਲਈ ਗੁਰੂ ਸਾਹਿਬ ਤੋਂ ਮਾਫੀ ਮੰਗੀ। ਗੁਰੂ ਸਾਹਿਬ ਨੇ ਉਸਨੂੰ ਚੋਰੀ ਦਾ ਕੰਮ ਛੱਡ ਇਮਾਨਦਾਰੀ ਦਾ ਜੀਵਨ ਜਿਉਣ ਨੂੰ ਕਿਹਾ। ਗੁਰੂ ਜੀ ਦੇ ਬਚਨ ਸੁਣ ਉਸ ਚੋਰ ਨੇ ਮਾਫੀ ਮੰਗਦੇ ਹੋਇ ਕਿਹਾ ਕਿ ਮੈਂ ਇਮਾਨਦਾਰੀ ਦਾ ਜੀਵਣ ਨਹੀਂ ਜਿਉ ਸਕਦਾ ਕਿਂਉਕੀ ਮੈਂਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਮੈਂ ਹੋਰ ਕੁਛ ਨਹੀਂ ਜਾਂਣਦਾ। ਗੁਰੂ ਸਾਹਿਬ ਮੁਸ਼ਕੁਰਾਇ ਤੇ ਕਿਹਾ ਕੋਈ ਗੱਲ ਨਹੀਂ ਤੂੰ ਇਹ ਤਿੱਨ ਕੰਮ ਨਾਂ ਕਰੀਂ –
Related Articles
੧. ਜਿਸਦਾ ਨਮਕ ਖਾ ਲਵੇਂ ਉਸਦਾ ਬੁਰਾ ਨਹੀਂ ਕਰਨਾ।
੨. ਕਿਸੇ ਗਰੀਬ ਦੇ ਦੁੱਖ ਦਾ ਕਾਰਣ ਨਾ ਬਣੀਂ।
੩. ਝੂਠ ਨਾ ਬੋਲੀਂ।
ਚੋਰ ਨੇ ਗੁਰੂ ਸਾਹਿਬ ਨੂੰ ਇਹ ਬਚਨ ਮੰਨਣ ਦਾ ਵਾਅਦਾ ਕੀਤਾ ਅਤੇ ਫਿਰ ਤੋਂ ਆਪਣੇ ਉਸੇ ਕੱਮ ਤੇ ਲੱਗ ਗਿਆ। ਇੱਕ ਵਾਰੀ ਇਸਨੇ ਇਲਾਕੇ ਦੇ ਰਾਜੇ ਦੇ ਘਰ ਵਿੱਚ ਪਾੜ ਲਾਇਆ ਅਤੇ ਸਾਰੇ ਗਹਿਣੇ, ਪੈਸੇ ਲੈ ਕੇ ਜੱਦ ਵਾਪਿਸ ਜਾਂਣ ਲਗਿੱਆ ਤਾਂ ਉਸਨੂੰ ਥੋੜੀ ਭੁੱਖ ਮਹਿਸੂਸ ਹੋਈ ਤਾਂ ਉਸਨੇ aੁੱਥੇ ਮੇਜ ਤੇ ਰੱਖੇ ਪਕਵਾਨ ਨੂੰ ਜਿਵੇਂ ਹੀ ਮੁੰਹ ਵਿੱਚ ਪਾਇਆ ਤਾਂ ਉਸਨੂੰ ਪਤਾ ਲੱਗਾ ਕਿ ਇਸ ਵਿੱਚ ਨਮਕ ਹੈ। ਉਸਨੂੰ ਗੁਰੂ ਜੀ ਦੇ ਬਚਨ ਯਾਦ ਆ ਗਏ। ਚੋਰ ਨੇ ਸਾਰਾ ਸਮਾਨ ਜੋ ਇੱਕਠਾ ਕਰਕੇ ਬੱਨ ਰਖਿੱਆ ਸੀ, ਉੱਥੇ ਹੀ ਛੱਡ ਕੇ ਵਾਪਿਸ ਆਪਣੇ ਘਰ ਆ ਗਿਆ।
ਜਦ ਰਾਜਾ ਨੇਂ ਸਵੇਰੇ ਸਾਮਾਨ ਵੇਖਿਆਂ ਤਾਂ ਉਸਨੇ ਇਹ ਕੰਮ ਦੁਬਾਰਾ ਨਾਂ ਹੋਵੇ ਅਤੇ ਇੱਸਦੇ ਜਿੰਮੇਦਾਰ ਦੀ ਭਾਲ ਲਈ ਇਲਾਕੇ ਦੇ ਸਾਰੇ ਗਰੀਬਾਂ ਨੂੰ ਇੱਕਠੇ ਕਰਕੇ ਤਸੀਹੇ ਦੇਣਾਂ ਸ਼ੁਰ ਕਰ ਦਿੱਤੇ। ਜਦ ਚੋਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੂੰ ਗੁਰੂ ਸਾਹਿਬ ਦਾ ਦੂਜਾ ਬਚਨ (ਕਿਸੇ ਗਰੀਬ ਦੇ ਦੁੱਖ ਦਾ ਕਾਰਣ ਨਹੀਂ ਬਣਨਾ) ਯਾਦ ਆ ਗਿਆ।
ਚੋਰ ਨੇ ਰਾਜਾ ਕੋਲ ਪਹੁੰਚ ਕੇ ਅਪਣੇ ਚੋਰ ਹੋਣ ਅਤੇ ਗਰੀਬਾਂ ਨੂੰ ਤਸੀਹੇ ਨਾਂ ਦੇਣ ਬਾਰੇ ਕਿਹਾ। ਰਾਜਾ ਨੂੰ ਇਹ ਦੇਖ ਕੇ ਬੜਾ ਅਚਰਜ ਹੋਇਆ ਕਿ ਇੱਕ ਚੋਰ ਖੁਦ ਚੱਲ ਕੇ ਉਸ ਕੋਲ ਆਇਆ ਹੈ ਅਤੇ ਗਰੀਬਾਂ ਨੂੰ ਸ਼ਜਾ ਤੋਂ ਬਚਾਉਣ ਲਈ ਅਪਣਾਂ ਗੁਨਾਹ ਕਬੂਲ ਕਰ ਰਿਹਾ ਹੈ। ਉਸਨੇਂ ਚੋਰ ਨੂੰ ਗੁਨਾਹ ਕਬੂਲਣ ਦਾ ਕਾਰਣ ਪੁਛਿੱਆ ਤਾਂ ਚੋਰ ਨੇਂ ਗੁਰੂ ਸਾਹਿਬ ਨਾਲ ਮੁਲਾਕਾਤ ਦੀ ਸਾਰੀ ਵਾਰਤਾ ਸੁਣਾ ਦਿੱਤੀ ਅਤੇ ਉਹਨਾਂ ਨਾਲ ਕੀਤੇ ਅਪਣੇ ਵਾਅਦੇ ਬਾਰੇ ਦੱਸਿਆ। ਚੋਰ ਦੀ ਗੱਲ ਸੁਣਕੇ ਰਾਜਾ ਦਾ ਮਨ ਬਦਲ ਗਿਆ ਅਤੇ ਉਸਨੂੰ ਅਪਣੇਂ ਮਾੜੇ ਕਰਮ ਯਾਦ ਆਉਂਣ ਲੱਗ ਗਏ। ਉਸਨੇਂ ਚੋਰ ਨੂੰ ਗੁਰੂ ਸਾਹਿਬ ਨਾਲ ਮਿਲਵਾਉਣ ਲਈ ਕਿਹਾ। ਗੁਰੂ ਸਾਹਿਬ ਨਾਲ ਮਿਲਕੇ ਰਾਜਾ ਨੇਂ ਅਪਣੇਂ ਮਾੜੇ ਕਰਮਾਂ ਦੀ ਮਾਫੀ ਮੰਗੀ ਅਤੇ ਚੋਰ ਵਾਂਗੂ ਇਮਾਨਦਾਰੀ ਦਾ ਜੀਵਣ ਜਿਉਣਾਂ ਸ਼ੁਰੂ ਕਰ ਦਿੱਤਾ।
ਸਿੱਖਿਆ – ਸਾਂਨੂੰ ਵੀ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾਂ ਕਰਨੀ ਚਾਹਿਦੀ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –