Get Even More Visitors To Your Blog, Upgrade To A Business Listing >>

ਪਿੱਛਾ ਪਰਛਾਈ ਦਾ

ਸ਼ਾਇਦ ਮੈਂ ਇਕ ਅਜਿਹੀ
ਪਰਛਾਈ ਦਾ ਪਿੱਛਾ ਕਰ ਰਿਹਾ ਹਾਂ
ਜਿਸਦਾ ਵਾਸਤਵ ਵਿਚ ਕੋਈ ਰੂਪ ਨਹੀਂ ਹੈ !!
ਯਾ ਇੰਝ ਕਹਿ ਲਵਾਂ ਕਿ
ਮੇਰੇ ਲਈ ਕੋਈ ਰੂਪ ਨਹੀਂ ਹੈ !!
ਪਰ ਇਹ ਤਾਂ ਮਨ ਹੈ ਜਨਾਬ
ਕਿਥੇ ਸਮਝਦਾ ਹੈ !!

ਇਹ ਤਾਂ ਹਰ ਦੂਜੇ ਪਲ ਉਡਾਰੀਆ ਮਾਰ
ਇਕ ਅਜਿਹੀ ਦੁਨੀਆਂ ਵਿਚ ਪਹੁੰਚ ਜਾਂਦਾ ਹੈ
ਜੋ ਵਾਸਤਵ ਵਿਚ ਹੈ ਵੀ ਜਾਂ ਨਹੀਂ
ਅਗਾਂਹ ਕਦੇ ਹੋਵੇਗੀ ਜਾਂ ਨਹੀਂ
ਇਹ ਖੁਦ ਨਹੀਂ ਜਾਣਦਾ !!

ਬੱਸ ਬੇਬਸ ਹੋਇਆ, ਸਪਨੇ ਦੇਖਦਾ ਰਹਿੰਦਾ ਹੈ !!
ਪਰ "ਅਲੱਗ" ਇਸ ਵਿਚ, ਇਸਦਾ ਵੀ ਕਸੂਰ ਨਹੀਂ !!
ਆਖਿਰ, ਇਹੀ ਤਾਂ ਇਸਦਾ ਕੰਮ ਹੈ !!

Sukhbir Singh Alagh


This post first appeared on Punjabi Poems, please read the originial post: here

Share the post

ਪਿੱਛਾ ਪਰਛਾਈ ਦਾ

×

Subscribe to Punjabi Poems

Get updates delivered right to your inbox!

Thank you for your subscription

×