Get Even More Visitors To Your Blog, Upgrade To A Business Listing >>

ਹਾਲ ਆਪਣੀ ਕੌਮ ਦਾ

ਕੀ ਸੁਣਾਵਾਂ ਹਾਲ ਦਾਤਿਆ,
ਅੱਜ ਆਪਣੀ ਕੌਮ ਦਾ।
ਤੱਕ ਕੇ ਇਹ ਹਾਲਤ ਅੱਜ
ਰੋਂਦੇ ਰੋਮ ਰੋਮ ਦਾ।

ਅੰਮ੍ਰਿਤ ਤੋਂ ਲੈਕੇ ਇਤਿਹਾਸ ਤੱਕ
ਹਰ ਥਾਂ ਤੇ ਅਸੀਂ ਵੰਡਿਆ ਪਾ ਲਈਆਂ।
ਟੁਕੜਿਆਂ ਵਿੱਚ ਵੰਡੀ ਪਈ ਏ ਕੌਮ ਮੇਰੀ,
ਗੱਲ ਗੱਲ ਤੇ ਇਕ ਦੂਜਿਆਂ ਦੀ ਦਸਤਾਰਾਂ ਲਾ ਦਿਤੀਆਂ।

ਕੀ ਸੁਣਾਵਾਂ ਹਾਲ ਦਾਤਿਆ,
ਅੱਜ ਆਪਣੀ ਕੌਮ ਦਾ।
ਤੱਕ ਕੇ ਇਹ ਹਾਲਤ ਅੱਜ
ਰੋਂਦੇ ਰੋਮ ਰੋਮ ਦਾ।

ਆਪ ਜੀ ਦੇ ਬਖ਼ਸ਼ੇ ਨਿੱਤਨੇਮ ਤੋਂ ਅੱਜ
ਅਸੀਂ ਕੋਹਾਂ ਦੂਰ ਹੋ ਗਏ ਹਾਂ।
ਸਰਸਾ ਨਦੀ ਅਤੇ ਚਮਕੌਰ ਦੀ ਗੜ੍ਹੀ
ਸਭ ਭੁੱਲ ਗਈ ਅਸੀਂ ਸੋ ਰਹੇ ਹਾਂ।

ਕੀ ਸੁਣਾਵਾਂ ਹਾਲ ਦਾਤਿਆ,
ਅੱਜ ਆਪਣੀ ਕੌਮ ਦਾ।
ਤੱਕ ਕੇ ਇਹ ਹਾਲਤ ਅੱਜ
ਰੋਂਦੇ ਰੋਮ ਰੋਮ ਦਾ।



This post first appeared on Punjabi Poems, please read the originial post: here

Share the post

ਹਾਲ ਆਪਣੀ ਕੌਮ ਦਾ

×

Subscribe to Punjabi Poems

Get updates delivered right to your inbox!

Thank you for your subscription

×