ਪੈਸਾ ਕਮਾ ਕੇ ਵੀ
ਐਸ਼ੋ ਆਰਾਮ ਪਾ ਕੇ ਵੀ
ਮੈਂ ਆਪਣੇ ਪਿੰਡ ਜਾਣ ਨੂੰ ਤਰਸਦਾ ਹਾਂ।
ਸਭ ਦਾ ਉਹ ਸਾਂਝਾਂ ਚੂਲਾ
ਸੱਚ ਆਖਾਂ ਕਿਵੇਂ ਭੁੱਲ ਜਾ
ਆਪਸੀ ਪ੍ਰੇਮ ਪਿਆਰ ਇੰਨਾ
ਮੈਂ ਸ਼ਬਦਾਂ ਵਿੱਚ ਨਹੀਂ ਦਸ ਸਕਦਾ ਹਾਂ।
ਵਿਦੇਸ਼ਾਂ ਵਿੱਚ ਜਾ ਕੇ ਵੀ
ਪੈਸਾ ਕਮਾ ਕੇ ਵੀ
ਐਸ਼ੋ ਆਰਾਮ ਪਾ ਕੇ ਵੀ
ਮੈਂ ਆਪਣੇ ਪਿੰਡ ਜਾਣ ਨੂੰ ਤਰਸਦਾ ਹਾਂ।
ਮਾਂ ਦੀਆਂ ਲਾਡ ਭਰੀਆਂ ਬਾਤਾਂ
ਛੱਤ ਤੇ ਸੌਣ ਵਾਲੀਆਂ ਰਾਤਾਂ
ਪਿੰਡ ਵਾਲਿਆਂ ਨਾਲ ਮੁਲਾਕਾਤਾਂ
ਮੈਂ ਅੱਜ ਵੀ ਖ਼ੁਆਬਾਂ ਵਿੱਚ ਕਰਦਾ ਹਾਂ।
ਵਿਦੇਸ਼ਾਂ ਵਿੱਚ ਜਾ ਕੇ ਵੀ
ਪੈਸਾ ਕਮਾ ਕੇ ਵੀ
ਐਸ਼ੋ ਆਰਾਮ ਪਾ ਕੇ ਵੀ
ਮੈਂ ਆਪਣੇ ਪਿੰਡ ਜਾਣ ਨੂੰ ਤਰਸਦਾ ਹਾਂ।