ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।
ਡਰਦਾ ਹਾਂ ਮੈਂ ਹੁਣ ਮਰਨ ਤੋਂ,
ਇਸੀ ਕਰਕੇ ਚੁੱਪ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।
ਕੀ ਖੱਟਣਾ ਮੈਂ ਆਪਣੇ ਇਸ ਧਰਮ ਤੋਂ,
ਮੈਨੂੰ ਗੂੜ੍ਹੀ ਨੀਂਦ ਸੌਣ ਦੀ, ਆਦਤ ਜਿਹੀ ਹੋ ਗਈ ਹੈਂ।
ਮੈਨੂੰ ਆਪਣਾ ਪਰਵਾਰ ਬੜਾ ਪਿਆਰਾ ਲੱਗਦਾ,
ਮੇਰੀ ਵੀ ਥੋੜ੍ਹੀ ਮਜਬੂਰੀ ਜਿਹੀ ਹੋ ਗਈ ਹੈਂ।
ਗ਼ੁਲਾਮੀ ਦੀ ਜ਼ੰਜੀਰ ਤੂੰ ਦਿਸਦੀ ਕਿਉਂ ਨਹੀਂ,
ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।