Get Even More Visitors To Your Blog, Upgrade To A Business Listing >>

ਦਿਲ ਦੀ ਬਿਮਾਰੀ ਦੇ ਲੱਛਣ, ਚੇਤਾਵਨੀਆਂ ਤੇ ਧਿਆਨ ਰੱਖਣ ਯੋਗ ਗੱਲਾਂ

ਦਿਲ ਦੀਆਂ ਬਿਮਾਰੀਆਂ ਜ਼ਿਆਦਤਰ ਸਪਸ਼ਟ ਚੇਤਾਵਨੀ ਨਾਲ ਨਹੀਂ ਆਉਂਦੀਆਂ। ਹਮੇਸ਼ਾ ਛਾਤੀ ਦਾ ਜ਼ੋਰਦਾਰ ਦਰਦ ਨਹੀਂ ਹੁੰਦਾ ਜਿਵੇਂ ਤੁਸੀਂ ਫਿਲਮਾਂ ਵਿੱਚ ਦੇਖਦੇ ਹੋ।ਦਿਲ ਦੀ ਬਿਮਾਰੀ ਦੇ ਕੁਝ ਲੱਛਣ ਤੁਹਾਡੀ ਛਾਤੀ ਵਿੱਚ ਵੀ ਨਹੀਂ ਹੁੰਦੇ,  ਇਹ ਦੱਸਣਾ ਹਰ ਵਾਰ ਆਸਾਨ ਨਹੀਂ ਹੁੰਦਾ ਕਿ ਤੁਹਾਡੇ ਦਿਲ ਵਿੱਚ ਕੀ ਹੋ ਰਿਹਾ ਹੈ।ਜੇਕਰ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਕੀ ਹੋ ਰਿਹਾ ਹੈ, ਤਾਂ ਇਸਦੀ ਜਾਂਚ ਜਰੂਰ ਕਰਵਾਓ।ਜੇਕਰ ਤੁਸੀਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ, ਤੁਹਾਡਾ ਵਜ਼ਨ ਜ਼ਿਆਦਾ ਹੈ, ਤੁਹਾਨੂੰ ਸ਼ੂਗਰ,ਉੱਚ ਕੋਲੇਸਟ੍ਰੋਲ, ਜਾਂ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਨੂੰ ਦਿਲ ਨਾਲ ਸਬੰਧਤ ਕਿਸੇ ਵੀ ਬਿਮਾਰੀ ਬਾਰੇ ਚੇਤੰਨ ਰਹਿਣਾ ਚਾਹੀਦਾ ਹੈ। 

ਦਿਲ ਦੀ ਬਿਮਾਰੀ ਹੋਣ ਦੀਆਂ ਕੁਝ ਚੇਤਾਵਨੀਆਂ ਤੇ ਲੱਛਣ 

  • ਛਾਤੀ ਵਿੱਚ ਦਰਦ : ਛਾਤੀ ਵਿੱਚ ਦਰਦ ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਹੈ। ਇਹ ਉਹ ਦਰਦ ਹੈ ਜੋ ਤੁਸੀਂ ਆਪਣੀ ਗਰਦਨ ਅਤੇ ਪੇਟ ਦੇ ਵਿਚਕਾਰ ਮਹਿਸੂਸ ਕਰਦੇ ਹੋ।ਛਾਤੀ ਦੇ ਦਰਦ ਦੇ ਕਈ ਕਾਰਨ ਹਨ ਜਿੰਨਾ ਦਾ ਤੁਹਾਡੇ ਦਿਲ ਦੀ ਬਿਮਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਛਾਤੀ ਵਿੱਚ ਦਰਦ ਉਦੋਂ ਹੁੰਦਾ ਹੈ ਜਦੋਂ ਦਿਲ ਨੂੰ ਲੋੜੀਂਦਾ ਖੂਨ ਜਾਂ ਆਕਸੀਜਨ ਨਾ ਮਿਲ ਰਹੀ ਹੋਵੇ। ਇਹ ਦਰਦ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖੋ -ਵੱਖ ਤੀਬਰਤਾ ਦਾ ਹੋ ਸਕਦਾ ਹੈ। ਔਰਤਾਂ, ਵੱਡੀ ਉਮਰ ਦੇ ਲੋਕ, ਅਤੇ ਸ਼ੂਗਰ ਦੀ ਬਿਮਾਰੀ ਵਾਲੇ ਲੋਕਾਂ ਨੂੰ ਛਾਤੀ ਵਿੱਚ ਘੱਟ ਜਾਂ ਨਾਂ ਬਰਾਬਰ ਦਰਦ ਹੋ ਸਕਦਾ ਹੈ।
  • ਸਾਹ ਚੜਣਾ: ਜਦੋਂ ਤੁਹਾਡਾ ਦਿਲ ਖੂਨ ਨੂੰ ਉਸ ਤਰਾਂ ਪੰਪ ਨਹੀਂ ਕਰ ਪਾਉਂਦਾ ਜਿਵੇਂ ਚਾਹੀਦਾ ਹੈ, ਤਾਂ ਖੂਨ ਉਹਨਾਂ ਨਾੜੀਆਂ ਵਿੱਚ ਵਾਪਿਸ ਚਲਾ ਜਾਂਦਾ ਹੈ ਜੋ ਫੇਫੜਿਆਂ ਤੋਂ ਦਿਲ ਤੱਕ ਜਾਂਦੀਆਂ ਹਨ ਅਤੇ ਵਾਪਿਸ ਜਾ ਕੇ ਖੂਨ ਫੇਫੜਿਆਂ ਵਿੱਚ ਲੀਕ ਹੋ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਸਾਹ ਚੜਦਾ ਹੈ।ਜਦੋਂ ਤੁਸੀਂ ਆਰਾਮ ਕਰ ਰਹੇ ਹੁੰਦੇ ਹੋ ਅਤੇ ਇੱਕਦਮ ਸਾਹ ਚੜਨ ਲਗਦਾ ਹੈ ਤਾਂ ਇਹ ਦਿਲ ਦੀ ਬਿਮਾਰੀ ਦਾ ਮੁੱਖ ਲੱਛਣ ਹੈ।ਇਹ ਤੁਹਾਨੂੰ ਨੀਂਦ ਤੋਂ ਵੀ ਜਗਾ ਸਕਦਾ ਹੈ। 
  • ਲੱਤਾਂ, ਗਿੱਟਿਆਂ ਜਾਂ ਪੈਰਾਂ ਵਿੱਚ ਸੋਜ: ਗੋਡਿਆਂ ਤੋਂ ਥੱਲੇ ਲੱਤਾਂ ਵਿੱਚ ਸੋਜ (ਐਡੀਮਾ) ਦਿਲ ਦੀ ਬਿਮਾਰੀ ਦਾ ਇੱਕ ਹੋਰ ਸੰਕੇਤ ਹੈ। ਜਦੋਂ ਤੁਹਾਡਾ ਦਿਲ ਚੰਗੀ ਤਰਾਂ ਕੰਮ ਨਹੀਂ ਕਰਦਾ, ਤਾਂ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ ਅਤੇ ਖੂਨ ਤੁਹਾਡੀਆਂ ਲੱਤਾਂ ਦੀਆਂ ਨਾੜੀਆਂ ਵਿੱਚ ਜਮਾਂ ਹੋ ਜਾਂਦਾ ਹੈ।
  • ਥਕਾਵਟ : ਥਕਾਵਟ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਇਸਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਵਧੇਰੇ ਆਰਾਮ ਦੀ ਲੋੜ ਹੈ। ਪਰ ਜਰੂਰਤ ਤੋਂ ਜ਼ਿਆਦਾ ਥਕਾਵਟ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।ਥਕਾਵਟ ਦਿਲ ਦੀ ਤਕਲੀਫ਼ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਦਿਲ ਦੇ ਦੌਰੇ ਤੋਂ ਪਹਿਲਾਂ ਜਾਂ ਇਸਦੇ ਦੌਰਾਨ ਔਰਤਾਂ ਬੁਰੀ ਤਰਾਂ ਥਕਾਵਟ ਮਹਿਸੂਸ ਕਰਦਿਆਂ ਹਨ ।ਤੁਸੀਂ ਇੰਨੇ ਜ਼ਿਆਦਾ ਥੱਕੇ ਹੋਏ ਮਹਿਸੂਸ ਕਰਦੇ ਹੋ ਕਿ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨਾ ਵੀ ਔਖਾ ਲਗਦਾ ਹੈ। 
  • ਪਾਲਪੀਟੇਸ਼ਨ : ਪਾਲਪੀਟੇਸ਼ਨ ਦਾ ਮਤਲਬ ਹੈ ਦਿਲ ਦੀ ਧੜਕਣ ਦਾ ਵੱਧ ਜਾਣਾ।ਜਦੋ ਤੁਹਾਡਾ ਦਿਲ ਖੂਨ ਨੂੰ ਚੰਗੀ ਪੰਪ ਨਹੀਂ ਕਰ ਸਕਦਾ ਤਾਂ ਉਹ ਧੜਕਣ ਜਾਰੀ ਰੱਖਣ ਲਈ ਤੇਜ਼ੀ ਨਾਲ ਧੜਕਦਾ ਹੈ।ਤੁਸੀਂ ਆਪਣੇ ਦਿਲ ਦੀ ਧੜਕਣ ਸੁਣ ਜਾਂ ਮਹਿਸੂਸ ਕਰ ਸਕਦੇ ਹੋ।
  • ਪੇਟ ਦਰਦ ਜਾਂ ਬਦਹਜ਼ਮੀ : ਕਿਸੇ ਕਿਸਮ ਦਾ ਪੇਟ ਦਰਦ, ਬਦਹਜ਼ਮੀ ਜਾਂ ਛਾਤੀ ਵਿੱਚ ਜਲਨ ਹੋਣਾ ਦਿਲ ਦੇ ਦੌਰੇ ਜਾਂ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।ਕਿਉਂਕਿ ਦਿਲ, ਭੋਜਨ ਨਾਲੀ ਅਤੇ ਪੇਟ ਇੱਕ ਦੂਜੇ ਦੇ ਬਿਲਕੁਲ ਨੇੜੇ ਹੁੰਦੇ ਹਨ, ਆਮ ਲੋਕਾਂ ਅਤੇ ਡਾਕਟਰਾਂ ਦੋਵਾਂ ਲਈ ਇਹ ਦੱਸਣਾ ਇੱਕ ਚੁਣੌਤੀ ਬਣ ਜਾਂਦਾ ਹੈ ਕਿ ਇਹ ਪੇਟ ਦੀ ਜਲਣ ਹੈ ਜਾਂ ਦਿਲ ਦਾ ਦਰਦ। 
  • ਬਹੁਤ ਜ਼ਿਆਦਾ ਪਸੀਨਾ ਆਉਣਾ : ਜੇਕਰ ਤੁਸੀਂ ਜਿਮ ਜਾਂਦੇ ਹੋ ਜਾਂ ਗਰਮੀ ਦੇ ਦਿਨ ਹਨ, ਤਾਂ ਪਸੀਨਾ ਆਉਣਾ ਆਮ ਗੱਲ ਹੈ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।ਪਰ ਛਾਤੀ ਦੇ ਦਰਦ ਦੇ ਨਾਲ ਗਰਮੀ ਅਤੇ ਘਬਰਾਹਟ ਮਹਿਸੂਸ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਰਿਹਾ ਹੈ।

ਜੇਕਰ ਤੁਸੀਂ ਹਨ ਲੱਛਣਾਂ ਨੂੰ ਮਹਿਸੂਸ ਕਰਦੇ ਹੋ ਤਾ ਤੁਹਾਨੂੰ ਛੇਤੀ ਤੋਂ ਛੇਤੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।  ਦਿਲ ਦੀ ਵਧੀਆ ਦੇਖਭਾਲ ਲਈ ਤੁਸੀਂ ਸੰਪਰਕ ਕਰ ਸਕਦੇ ਹੋ



This post first appeared on The Dual Impact Of Heart Conditions— Physical And Emotional Consequences, please read the originial post: here

Share the post

ਦਿਲ ਦੀ ਬਿਮਾਰੀ ਦੇ ਲੱਛਣ, ਚੇਤਾਵਨੀਆਂ ਤੇ ਧਿਆਨ ਰੱਖਣ ਯੋਗ ਗੱਲਾਂ

×

Subscribe to The Dual Impact Of Heart Conditions— Physical And Emotional Consequences

Get updates delivered right to your inbox!

Thank you for your subscription

×