Get Even More Visitors To Your Blog, Upgrade To A Business Listing >>

” ਕਵਿਤਾ ” ਕੋਰੋਨਾ ਕਰੂ……. ਕੋਰੋਨਾ ਕਰੂ…….ਕੋਰੋਨਾ ਕਰੂ…

ਕਵਿਤਾ ” ਕੋਰੋਨਾ ਕਰੂ…….

ਕੋਰੋਨਾ ਕਰੂ…….ਕੋਰੋਨਾ ਕਰੂ…….

welcome  dear ਧਨਵੰਤਵੀਰ ਸਿੰਘ ji sach ka  safar mein , waheguru tume har khushi de 

‘ਦਿਨ-ਹਫ਼ਤੇ-ਮਹੀਨੇ ਗੁਜ਼ਰੇ

ਗੁਜ਼ਰ ਜਾਣਾ ਸ਼ਾਇਦ ਸਾਲ

ਜੇ ਨਾ ਵਰਤੀ ਸਾਵਧਾਨੀ

ਕੋਰੋਨਾ ਕਰੂ ਮੰਦਾ ਹਾਲ’

‘ਹਾਲੇ ਤੱਕ ਨਾ ਕੋਈ ਬਣੀ ਦਵਾਈ

ਚਹੁੰ ਪਾਸੇ ਮੱਚੀ ਹਾਲ ਦੁਹਾਈ

ਵਾਰ-ਵਾਰ ਜਾਂਦੇ ਸਮਝਾਈ

ਵਰਤੋ ਸਾਵਧਾਨੀ ਮੇਰੇ ਭਾਈ

ਸਾਫ਼-ਸਫ਼ਾਈ ਦਾ ਰੱਖੋ ਖਿਆਲ

ਨਹੀਂ ਤਾਂ ਕੋਰੋਨਾ ਕਰੂ ਮੰਦਾ ਹਾਲ’….

‘ਮੂੰਹ ਤੇ ਮਾਸਕ ਸਮਾਜਿਕ ਦੂਰੀ

ਹੱਥ ਧੋਵੋ ਵਾਰ-ਵਾਰ

ਬਿਨਾਂ ਕੰਮ ਬੇ-ਮਤਲਬ

ਨਾ ਨਿਕਲੋ ਘਰੋਂ ਬਾਹਰ

ਵਾਰ-ਵਾਰ ਛੂਹੀਆਂ ਜਾਣ ਵਾਲੀਆਂ ਚੀਜ਼ਾਂ

ਸਾਫ ਕਰੋ ਹਰ ਵਾਰ

ਬੱਚਿਆਂ-ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ

ਕਰੋ ਵਿਸ਼ੇਸ਼ ਦੇਖਭਾਲ

ਨਹੀਂ ਤਾਂ ਕੋਰੋਨਾ ਕਰੂ ਮੰਦਾ ਹਾਲ’….

‘ਇਕੱਠਾਂ ਤੇ ਭੀੜ-ਭੜਕਿਆਂ ਵਾਲੀਆਂ

ਥਾਵਾਂ ਤੋਂ ਕਰੋ ਪ੍ਰਹੇਜ਼

ਆਲੇ-ਦੁਆਲੇ ਦੀ ਰੱਖੋ ਸਾਫ਼-ਸਫ਼ਾਈ

ਖੁੱਲ੍ਹੇ ਚ ਥੁੱਕਣ ਤੋਂ ਕਰੋ ਗੁਰੇਜ਼

ਪਿਆਰ ਜਤਾਓ ਪਰ

ਕਿਸੇ ਨਾਲ ਹੱਥ ਨਾ ਮਿਲਾਓ

ਹਰ ਇੱਕ ਨੂੰ ਇਹ ਗੱਲ ਸਮਝਾਓ

ਮਨੁੱਖੀ ਜੀਵਨ ਲਓ ਸੰਭਾਲ

ਨਹੀਂ ਤਾਂ ਕੋਰੋਨਾ ਕਰੂ ਮੰਦਾ ਹਾਲ’….

‘ਹੋਵੇ ਖੰਘ-ਜ਼ੁਕਾਮ-ਛਿੱਕਾਂ ਜਾਂ ਬੁਖਾਰ

ਡਾਕਟਰ ਦੀ ਲਵੋ ਸਲਾਹ

ਆਪਣੇ ਬਚਾਅ ਚ ਹੀ ਸਭ ਦਾ ਬਚਾਅ

ਹੋਵੋ ਨਾ ਬੇ-ਪ੍ਰਵਾਹ

ਧਨਵੰਤਵੀਰ ਹੱਥ ਜੋੜ ਸਭ ਨੂੰ

ਰਿਹਾ ਇਹ ਗੱਲ ਸਮਝਾ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕੋ

ਸਰਬੱਤ ਦਾ ਮੰਗੋ ਭਲਾ

ਕਸਰਤ ਕਰੋ ਤੰਦਰੁਸਤ ਰਹੋ

ਸਿਹਤ ਦਾ ਰੱਖੋ ਪੂਰਾ ਖਿਆਲ

ਨਹੀਂ ਤਾਂ ਕੋਰੋਨਾ ਕਰੂ ਮੰਦਾ ਹਾਲ’

ਨਹੀਂ ਤਾਂ ਕੋਰੋਨਾ ਕਰੂ ਮੰਦਾ ਹਾਲ…..

ਵੱਲੋਂ:- ਧਨਵੰਤਵੀਰ ਸਿੰਘ

ਰਾਜਪੁਰਾ,ਜ਼ਿਲ੍ਹਾ:ਪਟਿਆਲਾ

The post ” ਕਵਿਤਾ ” ਕੋਰੋਨਾ ਕਰੂ……. ਕੋਰੋਨਾ ਕਰੂ…….ਕੋਰੋਨਾ ਕਰੂ… appeared first on Sach ka Safar.



This post first appeared on Hindi News And Samachar|punjabi News, please read the originial post: here

Share the post

” ਕਵਿਤਾ ” ਕੋਰੋਨਾ ਕਰੂ……. ਕੋਰੋਨਾ ਕਰੂ…….ਕੋਰੋਨਾ ਕਰੂ…

×

Subscribe to Hindi News And Samachar|punjabi News

Get updates delivered right to your inbox!

Thank you for your subscription

×