Get Even More Visitors To Your Blog, Upgrade To A Business Listing >>

NA MANZOORIਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ 

ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ 

ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ 

ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ 

ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ 


ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ 

ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ 

ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ 

ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ 

ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ 

ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ 

ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ 

ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ 

ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ 

ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ 

ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ 


ਪਰ ਮੈਂ ਖੂਬ ਸੁਣੀ ਏ 

ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ 

ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ 


ਮੈਂ ਦੇਖੀ ਏ 

ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ 

ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ 


ਮੈਂ ਸੁਣੇ ਨੇ 

ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ 

ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ 


ਮੈਂ ਦੇਖਿਆ ਏ 

ਉਸ ਖੁੰਡੀ ਦਾਤੀ ਦਾ ਭੁੱਖੇ ਡੰਗਰਾਂ ਲਈ ਮੋਹ 

ਮੈਂ ਕਹੀ ਨੂੰ ਸਿਰਫ਼ 

ਬਾਲਟਾ ਭਰਨ ਲਈ ਚੁੱਕਿਆ ਮਿੱਟੀ ਦਾ ਟੱਕ ਨਹੀਂ ਦੇਖਿਆ 

ਮੈਂ ਦੇਖਿਆ ਉਸ ਕਹੀ `ਤੇ ਮਜ਼ਦੂਰ ਦੀ ਕਬੀਲਦਾਰੀ ਦਾ ਬੋਝ 


ਪਰ ਮੈਂ ਏਨਾ ਵੀ ਸ਼ਰੀਫ ਹੈ ਨਹੀਂ ਜਿੰਨਾ ਤੁਸੀਂ ਮੈਨੂੰ ਸਮਝ ਬੈਠੇ ਹੋ 

ਹਾਂ ਮੈਂ ਵੀ ਤੀਵੀਆਂ ਦੇਖੀਆਂ ਨੇ, ਮੈਂ ਵੀ ਰਾਸ ਰੰਗ ਸੁਣੇ ਨੇ 

ਪਰ ਓਹਨਾਂ ਤੋਂ ਕਿਤੇ ਵੱਧ ਸੁਣਾਈ ਦਿੱਤਾ ਮੈਨੂੰ 

ਭਾਂਡੇ ਮਾਂਝਦੀ 

ਤੀਵੀਂ ਦੀਆਂ ਵੰਗਾਂ ਦਾ ਓਹਦੇ ਖਸਮ ਨੂੰ ਮਾਰਿਆ ਮੇਹਣਾ 

ਤੇ ਵੇਹੜੇ ਹੂੰਝਦੀ 

ਟੁੱਟੇ ਘੁੰਗਰੂਆਂ ਵਾਲੀ ਝਾਂਜਰ ਦਾ ਦਿੱਤਾ ਸੁੱਤੀ ਕਿਸਮਤ ਨੂੰ ਹੌਕਾ 


ਹਾਂ ਮੈਂ ਬੜੇ ਚਾਅ ਨਾਲ ਦੇਖਿਆ ਏ 

ਪਿੱਛੋਂ ਰਾਹ ਤੁਰੇ ਜਾਂਦੇ ਲੱਕਾਂ ਦਾ ਮਿਣਨਾ 

ਤੇ ਮੂਹਰਿਓਂ ਆਉਂਦੀਆਂ ਢੱਕੀਆਂ 

ਛਾਤੀਆਂ `ਤੇ ਡਿੱਗਦੀ ਹਵਸ ਦੀ ਲਾਰ 


ਤੇ ਹੁਣ ਇਹ ਸਭ ਦੇਖਿਆ-ਸੁਣਿਆ ਲਿੱਖ ਕੇ 

ਕੋਈ ਕਵਿਤਾ,ਸ਼ੇਅਰ ਜਾਂ ਗ਼ਜ਼ਲ ਲਿਖਣਾ 

ਤੇ ਆਪਣੇ ਆਪ ਨੂੰ ਕਵੀ ਜਾਂ ਸ਼ਾਇਰ ਕਹਿਣਾ 

ਮਾਫ਼ ਕਰਨਾ ਇਹ ਸਭ ਮੈਨੂੰ ਮਨਜ਼ੂਰ ਨਹੀਂ ।। 
Main Sunya loki mainu kavi ya shayar kehnde ne

Kujh kehnde ne dil dian dass`n vala 

Kujh kehnde ne dil dian bujhan vala

Kujh kehnde ne raaz sach kholan vala 

Te kujh alfazan piche lukya kayar kehnde ne


Par sach dassan mainu koi farak nahi penda

Ki koi mere bare ki kehnda hai te ki kujh nahi kehnda

Kyunki main apne aap nu koi kavi ya shayar nahi manda

Kyuki main ajj tak kade eh taare bolde nahi sune

Chann nu kise val vekh sharmaunde nahi dekhya

Na hi kise dian zulfan cho phullan vali mehak jaani e

Te na hi kise dian vangan nu gaunde sunya

Na hi kise dian nangian hikkan cho

Ubhardian pahadian vala nazara takya e

Na hi turde lakk di kade tarz fadi e 

Te na hi saahan di taal `te kade hekan layian ne


Par main khoob suni e

Gohe da lawaanda chuk ke uthdi budi de lakk di kadaak

Te niyon ke jhona launde bude di nikli aah

Main dekhi e

Faaha le ke mare jatt de baldan di akhan ch namoshi

Te pathe khandi dudh-sukki fandar gaan de dil di bebasi


Main dekhi e

Faaha le ke mare jatt de baldan di akhan ch namoshi

Te pathe khandi dudh-sukki fandar gaan de dil di bebasi


Main sune ne 

Pathe katrde purane toke de viraage geet

Te use toke di muth de dhille natt de chhanchhanne


Main dekhya e 

Us khundi daati da bhukhe dangran lai moh

Main kahi nu sirf

Baalta bharn lai chukya mitti da takk nahi dekhya

Main dekhya us kahi `te mazdur di kabeeldari da bojh


Par main ehna vi shareef hai nahi jina tusi mainu samjh bethe ho

Haan main vi teewian dekhian ne, Main vi raas rang sune ne

Par ohna to`n kite vadh sunai ditta mainu

Bhaande maanjhdi

Teewin dian vangan da ohde khasam nu maarya mehna

Te vehde hoonjhdi

Tutte ghungruan vali jhanjar da ditta suti kismat nu hoka


Haan main bade chaa naal dekhya e

Picho`n raah ture jaande lakkan da min`na

Te muhryon aundian dhakkian

Chhaatian `te digdi hawas di laar


Te hun eh sab dekhya-sunya likh ke

Koi kavita, she`r ya gazal likhna

Te apne aap nu kavi ya shayar kehna

Maaf karna eh sab mainu manzoor nahiThis post first appeared on Alfaz 4 Life, please read the originial post: here

Subscribe to Alfaz 4 Life

Get updates delivered right to your inbox!

Thank you for your subscription

×