Get Even More Visitors To Your Blog, Upgrade To A Business Listing >>

Punjab Police Busts Inter-State Weapon Smuggling Racket; Two Held With Six Pistols

In an intelligence-based operation, Counter Intelligence (CI) Jalandhar has busted an inter-state weapon smuggling racket with the arrest of its two smugglers after recovering six pistols— including five .32 bore pistols and one .30 bore pistol— along with seven magazines from their possession, said Director General of Police (DGP) Punjab Gaurav Yadav here on Thursday.

Those arrested have been identified as Harpreet Singh alias Happy Mattu of Rayya and Rahul Masih of village Chawinda Devi in Amritsar. DGP Gaurav Yadav said that preliminary investigations have revealed that the racket was working in a well-oiled manner and had procured four large weapons consignments from Ujjain in Madhya Pradesh in last six months. 

The module members were in touch with USA based criminal entity and procured weapon consignment on his directions, he added. He said that the Police teams have identified two more important members of this module and nominated them for supplying weapons to gangsters. Police teams are on manhunt to nab them, said the DGP, while adding that further investigations are ongoing to establish backward and forward linkages.

Sharing operation details, AIG CI Jalandhar Navjot Singh Mahal said that acting swiftly on intel-based inputs, Police teams from CI Jalandhar in a joint operation with Financial Intelligence Unit (FIU) SAS Nagar laid a special Naka near Railway Station Jalandhar Cantonment and arrested the accused persons.

A case FIR no. 27 dated 07.05.2024 has been registered under sections 25 and 25 (8) of the Arms Act at Police Station State Special Operations Cell (SSOC) Amritsar.


ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ

ਅਮਰੀਕਾ ਅਧਾਰਤ ਅਪਰਾਧਕ ਇਕਾਈ ਦੇ ਸੰਪਰਕ ਵਿੱਚ ਸਨ ਦੋਸ਼ੀ ਵਿਅਕਤੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀਆਂ ਖੇਪਾਂ ਕੀਤੀਆਂ ਸੀ ਪ੍ਰਾਪਤ : ਡੀਜੀਪੀ ਗੌਰਵ ਯਾਦਵ

ਜਲੰਧਰ

ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ  ਵੱਲੋਂ ਖੁਫੀਆ ਇਤਲਾਹ ’ਤੇ  ਕਾਰਵਾਈ ਕਰਦਿਆਂ ਨੇ ਇਕ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰ ਕੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਇਨ੍ਹਾਂ ਦੋਸ਼ੀਆਂ  ਦੇ ਕਬਜੇ ਚੋਂ 6 ਪਿਸਤੌਲ ਜਿੰਨ੍ਹਾਂ ਵਿੱਚ ਪੰਜ .32 ਬੋਰ ਦੇ ਪਿਸਤੌਲ ਅਤੇ ਇੱਕ .30 ਬੋਰ  ਪਿਸਤੌਲ ਸਮੇਤ- ਸੱਤ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ  ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਫੜੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਮੱਟੂ ਵਾਸੀ ਰੱਈਆ ਅਤੇ ਰਾਹੁਲ ਮਸੀਹ ਵਾਸੀ ਪਿੰਡ ਚਵਿੰਡਾ ਦੇਵੀ, ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕੇਟ ਧੜੱਲੇ ਨਾਲ  ਕੰਮ ਕਰ ਰਿਹਾ ਸੀ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਤੋਂ ਹਥਿਆਰਾਂ ਦੀਆਂ ਚਾਰ ਵੱਡੀਆਂ ਖੇਪਾਂ ਪ੍ਰਾਪਤ ਕਰ ਚੁੱਕਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਮਾਡਿਊਲ ਮੈਂਬਰ ਅਮਰੀਕਾ ਅਧਾਰਤ ਅਪਰਾਧਿਕ ਇਕਾਈ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਹੀ ਨਿਰਦੇਸ਼ਾਂ ’ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਦੋ ਹੋਰ ਅਹਿਮ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਨਾਮਜ਼ਦ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ, ਜਦਕਿ ਇਸ ਸਬੰਧੀ ਅਗਲੀਆਂ ਪਿਛਲੀਆਂ ਕੜੀਆਂ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਆਪਰੇਸ਼ਨ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀ.ਆਈ. ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀ.ਆਈ. ਜਲੰਧਰ ਦੀਆਂ ਪੁਲਿਸ ਟੀਮਾਂ ਨੇ ਵਿੱਤੀ ਇੰਟੈਲੀਜੈਂਸ ਯੂਨਿਟ (ਐਫ.ਆਈ.ਯੂ.) ਐਸਏਐਸ ਨਗਰ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਰੇਲਵੇ ਸਟੇਸ਼ਨ ਜਲੰਧਰ ਛਾਉਣੀ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਉਕਤ ਦੋਸ਼ੀਆ ਨੂੰ ਕਾਬੂ ਕੀਤਾ। 

ਇਸ ਸਬੰਧੀ ਐਫਆਈਆਰ ਨੰ:27  ਮਿਤੀ 07.05.2024 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (8) ਅਧੀਨ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।

पंजाब पुलिस ने अंतर-राज्यीय हथियार तस्करी रैकेट का किया पर्दाफाश; 6 पिस्तौलों समेत 2 व्यक्ति काबू  

अमरीका आधारित आपराधिक इकाई के संपर्क में थे दोषी व्यक्ति और उनके निर्देशों पर मध्य प्रदेश से हथियारों की खेपें की थीं प्राप्त: डीजीपी गौरव यादव  

जालंधर

काउन्टर इंटेलिजेंस (सी.आई.) जालंधर द्वारा ख़ुफिय़ा सूचना पर कार्यवाही करते हुए ने एक अंतर-राज्यीय हथियार तस्करी रैकेट का पर्दाफाश कर दो तस्करों को गिरफ़्तार किया है। गिरफ़्तार किये गए इन दोषियों के कब्ज़े से 6 पिस्तौलें जिनमें पाँच .32 बोर के पिस्तौल और एक .30 बोर पिस्तौल समेत सात कारतूस बरामद किये हैं। यह जानकारी आज यहाँ पंजाब पुलिस के डायरैक्टर जनरल (डीजीपी) पंजाब गौरव यादव ने दी।  

पकड़े गए व्यक्तियों की पहचान हरप्रीत सिंह उर्फ हैप्पी मट्टू निवासी रईआ और राहुल मसीह निवासी गाँव चविंडा देवी, अमृतसर के रूप में हुई है। डीजीपी गौरव यादव ने कहा कि प्राथमिक जांच से पता लगा है कि यह रैकेट धड़ल्ले से काम कर रहा था और पिछले छह महीनों में मध्य प्रदेश के उज्जैन से हथियारों की चार बड़ी खेपें प्राप्त कर चुका है। 

उन्होंने आगे बताया कि मॉड्यूल मैंबर अमरीका आधारित आपराधिक इकाई के संपर्क में थे और उसके ही निर्देशों पर हथियारों की खेप प्राप्त करते थे। उन्होंने कहा कि पुलिस टीमों ने इस मॉड्यूल के दो अन्य अहम सदस्यों की पहचान करके उनको गैंगस्टरों को हथियार सप्लाई करने के लिए नामज़द किया है। डीजीपी ने कहा कि पुलिस टीमें उनको काबू करने के लिए छापेमारी कर रही हैं, जबकि इस सम्बन्धी अगली-पिछली कडिय़ाँ जोडऩे के लिए और जांच की जा रही है।  

ऑपरेशन सम्बन्धी अधिक विवरण साझा करते हुए एआईजी सी.आई. जालंधर नवजोत सिंह माहल ने बताया कि ख़ुफिय़ा सूचनाओं पर तेज़ी से कार्यवाही करते हुए सी.आई. जालंधर की पुलिस टीमों ने वित्तीय इंटेलिजेंस यूनिट (एफ.आई.यू.) एसएएस नगर के साथ साझे ऑपरेशन के दौरान रेलवे स्टेशन जालंधर छावनी के नज़दीक एक विशेष नाका लगाया और उक्त दोषियों को काबू किया।  

इस सम्बन्धी एफआईआर नं. 27 तारीख़ 07.05.2024 को हथियार एक्ट की धाराएं 25 और 25 (8) के अधीन पुलिस स्टेशन स्टेट स्पैशल ऑपरेशन सैल (एसएसओसी) अमृतसर में दर्ज किया गया है।  



This post first appeared on Parmish Verma Net Worth, please read the originial post: here

Share the post

Punjab Police Busts Inter-State Weapon Smuggling Racket; Two Held With Six Pistols

×

Subscribe to Parmish Verma Net Worth

Get updates delivered right to your inbox!

Thank you for your subscription

×