Get Even More Visitors To Your Blog, Upgrade To A Business Listing >>

Gurpurb Special : Hatth Kar Wall Chitt Nirankar Wall

Gurpurb Special : Hatth Kar Wall Chitt Nirankar Wall

Gurpurb Special : Hatth Kar Wall Chitt Nirankar Wall
Gurpurb Special : Hatth Kar Wall Chitt Nirankar Wall

ਗੁਰੁਪੁਰਬ ਵਿਸ਼ੇਸ : ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਗਰੀਬਾਂ, ਅਨਾਥਾਂ, ਨਿਤਾਣਿਆਂ, ਨਿਮਾਣਿਆਂ ਤੇ ਨਿਰ-ਆਸਰਿਆਂ ਦਾ ਸਹਾਰਾ ਬਣੇ। ਹੌਮੇ ਦੀ ਅੱਗ ਵਿੱਚ ਜਲ-ਭੁੱਜ ਰਹੇ ਹੁਕਮਰਾਨਾਂ, ਜਿਨ੍ਹਾਂ ਨੇ ਸਮਝ ਲਿਆ ਸੀ ਕਿ ਮੇਰਾ ਹੁਕਮ ਹੀ ਸਾਰੇ ਪਾਸੇ ਚੱਲੇ, ਮੈਨੂੰ ਸਾਰੇ ਨਮਸ਼ਕਾਰ ਕਰਨ। ਗਰੀਬਾਂ ਦੀ ਕਮਾਈ ਨਾਲ ਆਪਣੇ ਖਜਾਨੇ ਭਰਨ ਵਾਲੇ ਹੰਕਾਰੀ ਲੋਕਾਂ ਦਿਆਂ ਅੱਖਾਂ ਉਸ ਵੇਲੇ ਉਘੜਿਆਂ (ਖੁੱਲੀਆਂ) ਜਦ ਬਾਬੇ ਨਾਨਕ ਨੇ ਆਪਣਾ ਪਹਿਲਾ ਸਿੱਖ ਇਕ ਗਰੀਬ ਕਿਰਤੀ ਭਾਈ ਲਾਲੋ ਜੀ ਨੂੰ ਬਣਾ ਕੇ ਸਿੱਖ ਧਰਮ ਦੀ ਨੀਂਹ ਕਿਰਤ ਦੀ ਆਧਾਰਸ਼ਿਲਾ ਨਾਲ ਰੱਖੀ?

‘ਗੁਰੂ ਨਾਨਕ ਯਾਰ ਗਰੀਬਾਂ ਦਾ’ ਨੂੰ ਸੱਚ ਸਾਬਿਤ ਕਰਦੇ ਹੋਏ ਮਲਿਕ ਭਾਗੋ ਦੇ ਸ਼ਾਹੀ ਪਕਵਾਨ, ਉਸਦੇ ਭੇਜੇ ਹੋਏ ਸਿਪਾਹੀ, ਉਸ ਦਿਆਂ ਧਮਕੀਆਂ, ਨਿਰਭਓ ਗੁਰੂ ਬਾਬੇ ਨੂੰ ਆਪਣੇ ਰੱਬੀ ਆਦਰਸ਼ ਤੋ ਡੁਲਾ ਨਾ ਸਕੀਆਂ। ਸੱਚੀ ਗੱਲ ਤਾਂ ਇਹ ਹੈ ਕਿ ਕਿਰਤੀਆਂ-ਧਰਮੀਆਂ ਦੀ ਬਾਂਹ ਫੜਣ ਵਾਲਾ ਕੋਈ ਰਿਹਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਹੋਇਆ ਹੀ ਨਹੀ ਸੀ। ਜਿਸਨੇਂ ਖੁਦ ਆਪਣੇ ਹੱਥੀਂ ਕਿਰਤ ਕੀਤੀ ਹੋਵੇ, ਆਪਣੇ ਸੰਗੀਆਂ-ਸਾਥੀਆਂ, ਪੈਰੋਕਾਰਾਂ ਨੂੰ ਹੱਥੀਂ ਕਿਰਤ ਕਰਨ ਵਲ ਲਾਜਮੀ ਪ੍ਰੇਰਿਆ ਹੋਵੇ।

ਬਚਪਨ ਵਿੱਚ ਮਝਾਂ ਚਾਰੀਆਂ, ਕੁਛ ਹੋਰ ਵੱਡੇ ਹੋ ਮੋਦੀਖਾਨੇ ਦੀ ਕਿਰਤ ਕੀਤੀ ਤੇ ਕਿਰਤ ਵੀ ਐਸੀ ਕੀਤੀ ਕਿ ਦੁਨਿਆਦਾਰਾਂ ਲਈ ਇੱਕ ਨਵੇਕਲਾ ਕਿਰਤ-ਮਾਰਗ ਹੀ ਪੈਦਾ ਕਰ ਦਿੱਤਾ। ਜਿਸ ਅਨੁਸਾਰ ‘ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ’ ਜੁੜਿਆ ਰਹੇ? ਆਮ ਲੋਕਾਂ ਨੂੰ ਬਾਬੇ ਨਾਨਕ ਤੋਂ ਪੂਰਾ ਤੋਲ, ਪੂਰਾ ਸਾਫ-ਸੁਥਰਾ ਸੌਦਾ, ਵਾਜਿਬ ਰੇਟ ਪ੍ਰਾਪਤ ਹੋਇਆ। ਲੋਕਾਂ ਨੇ ਗੁਰੂ ਸਾਹਿਬ ਦੀ ਵਾਹ-ਵਾਹ ਕਰਕੇ ‘ਧੰਨ ਗੁਰੂ ਨਾਨਕ’ ਆਖਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ, ਸਰਬੱਤ ਦੇ ਭਲੇ ਵਾਲੇ ਸਿੱਖ ਧਰਮ ਵਿੱਚ ਅਧਿਆਤਮਿਕ ਸਿੱਖਿਆ ਦੇ ਨਾਲ-ਨਾਲ ਹੱਥਾਂ ਨਾਲ ਕਿਰਤ ਕਰਨ ਨੂੰ ਜਰੂਰੀ ਅੰਗ ਬਣਾਇਆ? ਗੁਰੂ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਖੁਦ ਹੱਥੀਂ ਝੋਨੇ ਦੇ ਖੇਤਾਂ ਨੂੰ ਗੋਡੀ ਕੀਤੀ। ਬਾਬਾ ਨਾਨਕ ਜੀ ਨੇ ਸਤਿਸੰਗ, ਅਮ੍ਰਿਤ ‘ਤੇ ਰਾਤ ਵੇਲਾ ਸੰਭਾਲਾਣ, ਆਏ ਗਏ ਸੰਗੀ ਸਾਥਿਆਂ ਲਈ ਲੰਗਰ, ਪੰਗਤ ਅਤੇ ਸ਼ਬਦ-ਸੂਰਤ ਦੇ ਅਭਿਆਸ ਕਰਕੇ, ਅਕਾਲ ਪੁਰਖ਼ ਦੇ ਹੁਕਮ ਅਨੁਸਾਰ ਵਾਸਤਵਿਕ ਮਨੁੱਖੀ ਜੀਵਨ ਦੀ ਜਾਂਚ ਦੱਸੀ।

ਗੁਰੂ ਸਾਹਿਬ ਨੇ ‘ਗ੍ਰਹਿਸਤ’ ਨੂੰ ਜੀਵਨ ਦਾ ਜਰੂਰੀ ਅੰਗ ਆਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਥਾਪਿਤ ਹੋ ਚੁਕੇ ਜੋਗਿਆਂ, ਸਨਿਆਸੀਆਂ, ਤਪਸ੍ਵਿਆਂ, ਮੂਨਿਆਂ, ਪੰਡਤਾਂ, ਮੌਲਾਨਿਆਂ ਆਦਿ ਧਾਰਮਿਕ ਆਗੂਆ ਤੋ ਰੱਤੀ ਭਰ ਵੀ ਡਰ ਨਹੀ ਮੰਨਿਆ ਅਤੇ ਨਾਂ ਹੀ ਕਿਸੇ ਨਾਲ ਪਖਪਾਤ ਹੀ ਕੀਤਾ।

ਗੁਰੂ ਸਾਹਿਬ ਨੇ ਆਦਰਸ਼ਕ ਮਨੁੱਖੀ ਜੀਵਨ ਦੀ ਸਭ ਨੂੰ ਜਾਂਚ ਦੱਸੀ, ਤੇ ਵਿਅੰਗ ਕਸਦੇ ਹੋਏ ਕਿਹਾ ਭੁਖੇ ਮੁੱਲਾ ਤਾਂ ਚਡਾਵੇ ਖਾਤਰ ਆਪਣੇ ਘਰ ਹੀ ਮਸੀਤ ਬਣਾ ਲੈਂਦੇ ਹਨ। ਵਿਹਲੜ ਲੋਕ ਜੋਗੀ ਬਣਕੇ ਕੰਨ ਪੜਵਾ, ਕੰਨਾ ਵਿੱਚ ਮੂੰਦਰਾਂ ਪਾਈ ਫਿਰਦੇ ਹਨ। ਅਜਿਹੇ ਧਾਰਮਿਕ ਆਗੂਆਂ ਦੇ ਚਰਣੀ ਨਹੀ ਲਗਣਾਂ ਚਾਹੀਦਾ ਜੋ ਕੇਵਲ ਰੋਟੀਆਂ ਲਈ ਹੀ ਤਾਲ ਪੂਰਦੇ ਫਿਰਦੇ ਹਨ। ਜੇਕਰ ਪ੍ਰਭੂ ਪ੍ਰਾਪਤੀ ਕਰਨੀ ਹੈ ਤਾਂ ਘਰ-ਗ੍ਰਹਿਸਤ ਵਿੱਚ ਰਹਿੰਦੇ ਹੋਇ ਦਸਾਂ ਨੁਹਾਂ ਦੀ ਕਿਰਤ ਕਰਦੇ ਹੋਏ, ਪ੍ਰਭੂ ਹੁਕਮ ਵਿੱਚ ਰਹਿਣਾਂ ਚਾਹਿਦਾ ਹੈ। ਅਜਿਹਾ ਮਨੁੱਖ ਹੀ ਰੱਬੀ ਰਾਹ ਦਾ ਅਸਲੀ ਪਾਂਧੀ (ਰਾਹੀ) ਹੁੰਦਾ ਹੈ? ਗੁਰੂ ਸਾਹਿਬ ਦਾ ਪਾਵਨ ਬਚਨ ਹੈ:

ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥ (ਅੰਗ. ੧੨੪੫)

ਜਿਹੜੇ ਲੋਕ ਬਿਗਾਨੀ ਕਮਾਈ ਖਾਂਦੇ ਹਨ, ਧਨ ਦੇ ਭੰਡਾਰੇ ਭਰ-ਭਰ ਕੇ ਐਸ਼ ਕਰਦੇ ਹਨ ਅਤੇ ਜੋ ਹੱਥੀਂ ਕਿਰਤ ਨਹੀ ਕਰਦੇ, ਓਹ ‘ਮੁਰਦੇ’ ਸਮਾਨ ਹਨ। ਜਿਵੇਂ ਮੁਰਦੇ ਦੇ ਅੰਗਾਂ ਨਾਲ ਲੱਗੀ ਹੋਈ ਕਿਸੇ ਵਸਤੂ ਨੂੰ ਕੋਈ ਨਹੀ ਖਾਂਦਾ ਇਵੇਂ ਹੀ ਅਜਿਹੇ ਵਿਹਲੜ ਪੁਰਖਾਂ ਹਥੋਂ ਕੁਛ ਵੀ ਚਖਣਾ ਠੀਕ ਨਹੀ ਹੈ? ਗੁਰੂ ਦਾ ਸਿੱਖ ਪਰਾਇਆ ਧਨ ਨਾ ਖਾਵੇ, ਰਿਸ਼ਵਤ ਨਾ ਲਵੇ, ਦਸਾਂ ਨੁਹਾਂ ਦੀ ਕਿਰਤ ਵਿੱਚੋਂ ਜੀਵਨ ਦੇ ਖਰਚੇ ਕਰਕੇ, ਦਸਵੰਧ ਗੁਰੂਘਰ ਲਈ ਜਰੂਰ ਕੱਡੇ, ਵੰਡ ਕੇ ਛਕੇ, ਸਤਸੰਗ ਕਰੇ, ਇਹ ਸਭ ਕਰਕੇ ਮਨ ਨਿਰਮਲ ਹੋ ਜਾਵੇਗਾ।

ਦੁਨਿਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ। ਦਿਨ ਨਹੀਂ ਦੇਖਦੇ, ਰਾਤ ਨਹੀਂ ਦੇਖਦੇ, ਕਿਸੇ ਦਾ ਹੱਕ, ਜਾਇਜ ਨਾਜਾਇਜ ਨਹੀਂ ਦੇਖਦੇ। ਉਹਨਾਂ ਦਾ ਮੁੱਖ ਉੱਦੇਸ਼ ਕੇਵਲ ਤੇ ਕੇਵਲ ਮਾਇਯਾ ਇਕਤਰ ਕਰਨਾ ਹੁੰਦਾ ਹੈ। ਓਹ ਹਰ ਵੇਲੇ ਹੇਰਾਫੇਰੀ, ਠੱਗੀ ਵੱਲ ਦਿਮਾਗ ਲਾਈ ਰਖਦੇ ਨੇ। ਅਜਿਹੀ ਇਕਤਰ ਕੀਤੀ ਹੋਈ ਕਮਾਈ ਗੁਰਮੱਤ ਦੇ ਦਾਇਰੇ ਵਿੱਚ ਨਹੀਂ ਆਉਂਦੀ।

ਗੁਰਮਤਿ ਮਾਰਗ ਉਤੇ ਚਲਦਿਆਂ ਬਾਬਾ ਨਾਨਕ ਨੇ ਹੱਥੀਂ ਕਿਰਤ ਕਰਕੇ ਵਿਖਾਈ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ ਵੱਲੋਂ ਕਿਰਤ ਕਰਨ ਦਿਆਂ ਉਧਾਰਨਾਂ ਗੁਰਬਾਣੀ ਵਿੱਚ ਵੀ ਦਰਜ ਹਨ। ਜੋ ਮਨੁੱਖ ਕਿਰਤ ਨਹੀਂ ਕਰਦੇ, ਉਹ ਭਗਤ ਨਹੀਂ ਬਣ ਸਕਦੇ। ਅਤੇ ਜਿਨ੍ਹਾਂ ਮਨੁੱਖਾਂ ਨੇ ਹੱਥੀ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਸੇਵਾ ਕੀਤੀ, ਗੁਰੂ ਹੁਕਮ ਵਿੱਚ ਰਹੇ, ਪਰ ਧਨ, ਪਰ ਤਨ, ਪਰ ਨਿੰਦਾ ਤੋਂ ਬਚੇ ਰਹੇ ਅਜਿਹੇ ਮਹਾਪੁਰਖ਼ ਆਪਣੀ ਘਾਲਣਾਂ ਸਫਲੀ ਕਰ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ ਕਿ ਅਜਿਹੇ ਮਨੁੱਖ ਦੇ ਮੁਖ ਲੋਕ ਅਤੇ ਪ੍ਰਲੋਕ ਵਿੱਚ ਉੱਜਲੇ ਹੁੰਦੇ ਹਨ :

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ (ਅੰਗ. ੮)

ਸ੍ਰੀ ਗੁਰੂ ਨਾਨਕ ਜੀ ਅਨੁਸਾਰ ਕਿਰਤ ਹੀ ਜੀਵਨ ਹੈ। ਕਿਰਤ ਦਾ ਨਾਮ ਹੀ ਉਧਮ ਹੈ। ਉਧਮ ਗੁਰੂ-ਮਾਰਗ ਵਿੱਚ ਵਡਿਆਇਆ ਗਿਆ ਹੈ। ਜਦੋ ਕੇ ਆਲਸੀ, ਨਿੱਕਮੇ, ਵਿਹਲੜ ਲੋਕ, ਲੋਹੇ ਦੇ ਜੰਗ ਵਾਂਗ ਸਮਾਜ ਉੱਤੇ ਕਲੰਕ ਹਨ। ਕਿਰਤ ਕੋਈ ਵੀ ਮਾੜੀ ਨਹੀਂ ਪਰ ਹੋਵੇ ਸੱਚੀ ਸੁੱਚੀ।

ਆਓ ਅੱਜ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਆਪਾਂ ਸਭ ਇਹ ਪ੍ਰਣ ਕਰੀਏ ਕਿ ਹੇਰਾ-ਫੇਰੀ ਤੋ ਬਚਦੇ ਹੋਇ ਕਿਰਤ ਕਰਕੇ ਨਾਮ ਜਪੀਏ ਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

ਰਹਿ ਗਇਆਂ ਭੁਲਾਂ ਲਈ ਖਿਮਾਂ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਸਮੂਹ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹThis post first appeared on Dhansikhi, please read the originial post: here

Share the post

Gurpurb Special : Hatth Kar Wall Chitt Nirankar Wall

×

Subscribe to Dhansikhi

Get updates delivered right to your inbox!

Thank you for your subscription

×